Tuesday, July 23, 2013

ਹਾੜ 'ਚ ਵਗੇ ਪੁਰਾ ਕੁੜਦਾ ਬੁੜਬੜਾਵੇ ~ ਪੁਰਾਣਾ ਕੈਦੀ

ਦਰਵੀਰ ਗਿੱਲ
ਮੈਨੂੰ ( ਹਾਇਕੂ ਨੂੰ ਵੀ ) ਕੋਈ ਫਰਕ ਨਹੀਂ ਪੈਂਦਾ ਕਿ ਕਿਗੋ ਅਤੇ ਕੱਟ ਦੀ ਵਰਤੋ ਸਾਫ਼ ਦਿਖਾਈ ਦਿੰਦੀ ਹੈ ਜਾਂ ਨਹੀਂ ਜਦ ਤੱਕ "ਰਹੱਸ" ਅਤੇ "ਜ਼ੌਕਾ" ( ਕੁਦਰਤ ਦੀ ਦਿੱਖ/ਅਦਿੱਖ, ਅਦਿੱਖ ਸਗੋਂ ਹੋਰ ਵੀ ਚੰਗਾ, ਸ਼ਕਤੀ ) ਤੁਹਾਡੀ ਰਚਨਾ ਵਿੱਚ ਗੁੰਦੇ ਹੋਏ ਹਨ। ਗੁੰਦੇ ਹੋਏ, ਨਾਂਕਿ ਕਿਸੇ ਮੁਰਦਾ ਕਲਬੂਤ ਤੇ ਰੰਗ ਦੀ ਕੂਚੀ ਫੇਰਨ ਵਾਂਗ ਓਪਰੇ ਜਿਹੇ ਥੋਪੇ ਹੋਏ।............
ਇੰਨਸਾਨਾਂ ਨੂੰ ਛੱਡ ਕੇ ਕੁਦਰਤ ਵੱਲ ਨਜਰ ਮਾਰੋ ਤੇ ਫਿਰ ਦੇਖੋੰਗੇ ਕਿ ਇਸਦਾ ਰਿਸ਼ਤਾ ਤੁਹਾਡੇ ਨਾਲ ਜ਼ਿਆਦਾ ਪੀਡਾ ਹੈ l ਇਹ ਇੱਕ ਜਿਉਂਦਾ-ਜਾਗਦਾ ਇੰਨਸਾਨ ਹੈ, ਸਮਾਜ ਹੈ - ਕੋਈ ਮਨੁਖ ਦੀ ਦਾਸੀ ਨਹੀਂ।
................ਦਲਵੀਰ ਗਿੱਲ ਹਾਇਕੂ ਹੋਰਾਂ ਹਾਇਕੂ ਕਾਵਿ ਦੇ ਮੂਲ ਮੰਤਵ ਤੇ ਇਸਦੇ ਵਾਸਤਵਿਕ ਗੈਰਕਾਲਪਨਿਕ , ਪ੍ਰਤੱਖ ਸੁਭਾਅ ਦੇ ਖਿਲਾਫ ਮੋਰਚਾ ਖੋਹਲਿਆ ਹੋਇਆ ਹੈ ਬੱਸ ਇਸ ਵਿੱਚ ' ਰਹੱਸ ' ਕਿਸੇ ਅਦਿੱਖ ਸ਼ਕਤੀ ਘਟਨਾ ਕਰਮ ਦੇ ਬਹਾਨੇ ਉਹ ਹਾਇਕੂ ਕਾਵਿ ਵਿੱਚ ਫਿਕਸ਼ਨਲ ਕਾਲਪਨਿਕ ਰੰਗ ਭਰਨਾ ਚਾਹੁੰਦੇ ਹਨ ਜੁ ਤੱਤ ਰੂਪ ਵਿੱਚ ਅਧਿਆਤਮਵਾਦ ਹੈ...ਬਾਕੀ ਮੌਜੂਦਾ ਰੂਪ ਵਿੱਚ ਪ੍ਰਚੱਲਤ ਹਾਇਕੂ ਕਾਵਿ ਵਿਧਾ ਉਨਾਂ ਲਈ '' ਮੁਰਦਾ ਕਲਬੂਤ ਤੇ ਰੰਗ ਦੀ ਕੂਚੀ ਦਾ ਪੋਚਾ '' ਹੀ ਜਾਪਦਾ ਹੈ ।
ਬਾਰ ਬਾਰ ਉਹ ਹਾਈਜਨ ਦੀ ਵਾਸਤਵਿਕ ਦ੍ਰਿਸ਼ ਦੀ ਸੰਵੇਦਕ ਗੁੱਲੀ ਦੁਆਲੇ ਸਿਰਜੇ ਹਾਇਕੂ ਪ੍ਰਤੀ ਕੋਈ ਮਾਨਤਾ ਨੂੰ ਨਕਾਰਦੇ ਜਾਪਦੇ ਹਨ.....ਮੇਰਾ ਇੱਕ ਪੁਰਾਣਾ ਹਾਇਕੂ ਪੇਸ਼ ਹੈ , ਪੂਰਾ ਯਾਦ ਨਹਿਂ ਪਹਿਲਾਂ ਕਿਸ ਤਰਾਂ ਲਿਖਿਆ ਸੀ...ਦਲਵੀਰ ਲਈ ਇਹ ਲਾਜਮੀ ਇੱਕ ਸਟੇਟ ਮੈਂਟ ਹੋਵੇਗਾ
..................
ਹਾੜ 'ਚ ਵਗੇ ਪੁਰਾ
ਕੁੜਦਾ ਬੁੜਬੜਾਵੇ
~ ਪੁਰਾਣਾ ਕੈਦੀ
Like · · Unfollow Post · · June 24 at 11:26am

  • Gurcharan Kaur likes this.
  • Jasdeep Singh ..................
    ਧੀਦੋ ਜੀ , ਇਹ ਕਿਸ ਤਰਾਂ ਰਹੇਗਾ :

    ਹਾੜ 'ਚ ਵਗੇ ਪੁਰਾ--
    ਮਾਂ ਨੇ ਲਿਤਾ
    ਬਾਲ ਗੱਲਵਕੜੀ 'ਚ
  • Dhido Gill ਜੱਸਦੀਪ ਜੀ.....ਦਲਵੀਰ ਗਿੱਲ ਹੋਰਾਂ ਨਾਲ ਚਲਦੀ ਵਾਰਤਾ ਲਾਪ ਤਹਿਤ ਉੱਪਰਲਾ ਹਾਇਕੂ ਲੋਖਿਆ ਹੈ ਕਿ ਉਹਨਾਂ ਨੂੰ ਇਹ ਮਹਿਕ ਬਿਆਨ ਲਗਦਾ ਹੈ ਜਾਂ ਕੁੱਝ ਹੋਰ...ਤੁਹਾਡਾ ਵਰਸ਼ਨ ਆਪਣੀ ਜਚਦਾ ਹੈ ..............
  • Dalvir Gill .
    ਆਸਮਾਨੀ ਜੁੜਦੇ ਬੱਦਲ
    ਵਣਜਾਰੇ ਕੋਲ ਮੁਟਿਆਰਾਂ -
    ਵਾਹ ਮਾਹ ਸਾਉਣ

    ਉੱਪਰ ਵਾਲੇ ਨੂੰ ਮੈਂ ਬਿਆਨ ਕਿਹਾ ਸੀ ਅਤੇ ਹੇਠਲੇ ਵਿੱਚ ਰਹੱਸ ਦੀ ਸ਼ਮੂਲੀਅਤ, ਇਸ ਵਿੱਚ ਅਧਿਆਤਮ ਜਾਂ ਰਹੱਸਵਾਦ ਕਿਥੋਂ ਆ ਗਿਆ? ਰਹਸ ਸਿਰਫ ਇੰਨਾ ਹੈ ਕਿ ਕਿਵੇਂ ਕੁਦਰਤ ਦੇ ਵਰਤਾਰੇ ਸਾਡੇ ਸਮਾਜੀ ਵਰਤਾਰਿਆਂ ਨੂੰ ਪ੍ਰਭਾਵਿਤ ਕਰਦੇ ਹਨ।

    ਸਾਉਣ ਮਹੀਨਾ . . .
    ਬੱਦਲਾਂ ਦੀ ਬੁੱਕਲ ਵਿੱਚ, ਕਿੰਨੀਆਂ
    ਰੰਗ-ਬਰੰਗੀਆਂ ਚੂੜੀਆਂ
  • Dalvir Gill ਭਾਵੇਂ ਮੈਂ ਇਹ ਨਹੀਂ ਸਮਝ ਸਕਿਆ ਕਿ ਇਸ ਘਟਨਾ/ਦਰਿਸ਼ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਪਰ ਇੱਕ ਇਸ਼ਾਰੇ ਮਾਤ੍ਰ ਕੀ ਸੁਧਾ ਬਿਆਨ ਕਰਨ ਨਾਲੋਂ ਕੰਨ ਨੂੰ ਘੁੰਮਾ ਕੇ ਫੜਨ ਦਾ ਮੇਰਾ ਕੀ ਮਤਲਬ ਹੈ

    ਹਾੜ੍ਹ ਦੀ ਲੂ -
    ਪੁਰਾਣੇ ਕੈਦੀ ਦੀ ਕੁੜ-ਕੁੜ ਵਿੱਚ
    ਪੁਰੇ ਦੀ ਸੀਤ
  • Dalvir Gill Real haiku is the soul of poetry. Anything that is not actually present in one's heart is not haiku. The moon glows, flowers bloom, insects cry, water flows. There is no place we cannot find flowers or think of the moon. This is the essence of haiku. Go beyond the restrictions of your era, forget about purpose or meaning, separate yourself from historical limitations -- there you'll find the essence of true art, religion, and science.

    - Santôka Taneda - tr. John Stevens
  • Dalvir Gill .
    ਲੂ . . .
    ਪੁਰਾਣੇ ਕੈਦੀ ਦੀ ਕੁੜ-ਕੁੜ ਵਿੱਚ
    ਵਗਦਾ ਪੂਰਾ
  • Dalvir Gill Robert D. Wilson ( from his latest collection "A SOLDIER'S BONES"
    "304 hokku and haiku"
    In The Tradition of Basho

    painted with

    moth wings, her brow . . .
    autumn sky

    these words . . .
    drifting past me on
    rafts of moon
  • Dalvir Gill ਬਹੁਤ ਧਿਆਨ ਨਾਲ ਪੜ੍ਹੋ : https://www.facebook.com/groups/431488440203675/permalink/612309545454896/


    “One of the widespread beliefs in North America is that haiku should be based upon one's own direct experience, that it must derive from one's own observations, particularly of nature. But it is important to remember that this is basically a modern view of haiku, the re...
  • Dalvir Gill ਬਾਕੀ ਮੌਜੂਦਾ ਰੂਪ ਵਿੱਚ ਪ੍ਰਚੱਲਤ ਹਾਇਕੂ ਕਾਵਿ ਵਿਧਾ ਉਨਾਂ ਲਈ '' ਮੁਰਦਾ ਕਲਬੂਤ ਤੇ ਰੰਗ ਦੀ ਕੂਚੀ ਦਾ ਪੋਚਾ '' ਹੀ ਜਾਪਦਾ ਹੈ ............... ................... ........... ਜੇ ਮੈਂ ਇਸੇ ਨੂੰ ਇਹ ਲਿਖਦਾ ਕਿ " ਕੀਗੋ ਅਤੇ 'ਕੱਟ' " ਰਚਨਾ ਦਾ ਹਿੱਸਾ ਹੁੰਦੇ ਹਨ ਨਾਂਕਿ ਥੋਪੇ ਹੋਏ ਤਾਂ ਸ਼ਾਇਦ ਤੁਹਾਨੂੰ ਸਮਝ ਆ ਜਾਂਦਾ ਤੇ ਤੁਸੀਂ ਉਹ ਅਰਥ ਨਾਂ ਕਢਦੇ ਜੋ ਫੋਬੀਆ ਕੱਢਵਾ ਰਿਹਾ ਹੈ, ਹਾਲਾਂਕਿ ਕਿਹਾ ਮੈਂ ਇਹੋ ਹੈ
    "ਰਹੱਸ" ਅਤੇ "ਜ਼ੌਕਾ" ਤੁਹਾਡੀ ਰਚਨਾ ਵਿੱਚ ਗੁੰਦੇ ਹੋਏ ਹਨ। ਗੁੰਦੇ ਹੋਏ, ਨਾਂਕਿ ਕਿਸੇ ਮੁਰਦਾ ਕਲਬੂਤ ਤੇ ਰੰਗ ਦੀ ਕੂਚੀ ਫੇਰਨ ਵਾਂਗ ਓਪਰੇ ਜਿਹੇ ਥੋਪੇ ਹੋਏ।
  • Dalvir Gill a comment from another post in this group :

    ਕਿਗੋ, ਕੱਟ-ਮਾਰਕ, ਫ੍ਰੇਜ਼-ਫ੍ਰੈਗਮੈੰਟ ਆਦਿ ਸਿਰਫ ਸਾਧਨ ਹਨ ਤੇ ਮੰਜ਼ਿਲ ਹੈ ਹਾਇਕੂ, ਸੱਤ ; ਪਰ ਅਸੀਂ ਸਾਧਨਾਂ ( Means ) ਨੂੰ ਹੀ ਮੰਜ਼ਿਲ ਬਣਾ ਕੇ ਬੈਠ ਗਏ ਹਾਂ ਤੇਂ ਹੇਕਾਂ ਲਾ-ਲਾ ਕੇ ਪ੍ਰਚਾਰ ਕਰੀ ਜਾ ਰਹੇ ਹਾਂ, ਇਹ ਕਿਗੋਆਂ-ਸ਼ਿਗੋਆਂ ਆਪਨੇ ਆਪ 'ਚ ਹੀ ਸਭ
    ਕੁਝ ਬਣਾ ਧਰੀਆਂ ਹਨ ਤੇ ਉਸੇ ਬੂਤੇ ਬਿਨਾਂ ਰੂਹ ਦੇ ਕਲਬੂਤ ਘੜ੍ਹ-ਘੜ੍ਹ ਢੇਰ ਲਾਈ ਜਾਂਦੇ ਹਾਂ।

    https://www.facebook.com/photo.php?fbid=10152935318420082&set=gm.612363165449534&type=1&theater

    Photo

    ਹਾਇਕੂ ਦੇ ਤਿੰਨ ਤੱਤ ਹਨ :

    1. ਸੇਕੀਬਾਕੂ ( ਵੈਰਾਗ ) : ਇਸ ਦੀ ਮਨੋਦਸ਼ਾ ( Mood ) ਹੈ l
    ਛੱਤ...See More

  • Dhido Gill ਦਲਵੀਰ ਗਿੱਲ ਜੀ ...ਵੀਹ ਵਾਰ ਕੋਈ ਪੋਸਟ ਪਾ ਦੇਣ ਨਾਲ ਨੁਕਤਾ ਸਚਾਈ ਨੀ ਬਣ ਜਾਂਦਾ ਹੈ , ਤੁਸੀਂ ਹਰ ਹਾਇਕੂ ਵਿੱਚੋਂ ਰੂਹਾਨੀ ਤਰੰਗਾਂ , ਕੋਈ ਆਦਿਖ ਪ੍ਰਦ੍ਰਸ਼ਨ ਦੇਖਣਾ ਚਾਹੁੰਦੇ ਹੋ , ਇਹ ਖਾਹ ਮਖਾਹ ਦੀ ਇੱਕ ਅਧੂਰੇ ਬੰਦੇ ਦੀ ਅਧਿਆਤਮਿਕ ਭੁੱਖ ਹੈ ......ਮੇਰੇ ਹਾਇਕੂ ਵਿੱਚ ਤੁਹਾਨੂੰ ਉਹ ਨੀ ਦਿਸਣਾ ਜੁ ਤੁਸੀਂ ਭਾਲਦੇ ਹੋ ਪਰ ਉਸ ਹਾਇਕੂ ਵਿੱਚ ਸਮਾਜ ਦੀ ਉਹ ਤਰਾਸਦੀ ਜੁੜੀ ਹੋਈ ਹੈ ਜਿਸਦਾ ਬਿਆਨ ਕਰਨਾ ਵੀ ਔਖਾ ਹੈ । ਹਾਂ ਕੁੱਝ ਆਪਣੇ ਵਰਸ਼ਨਜ ਵਿੱਚ ਸ਼ਾਬਦਿਕ ਚਿਣਾਈ ਨੂੰ ਤੁੱਥ ਮੁੱਥ ਕਰਕੇ ਤੁਸੀਂ ਇਸ ਵਿੱਚ ਆਤਮਕ ਰਹੱਸ ਦੇ ਇੰਨਜੈਕਸ਼ਨ ਦਾ ਭਰਮ ਪਾਲ ਲੈਂਦੇ ਹੋ .........
    ਪੁਰਾਣੇ ਕੈਂਦੀ ਅਕਸਰ ਪੁਲਸ ਥਾਣਿਆਂ ਵਿੱਚ ਥਰਡ ਡਿਗਰੀ ਟਾਰਚਰ ਦਾ ਸ਼ਿਕਾਰ ਹੁੰਦੇ ਹਨ , ਉਨਾਂ ਦਾ ਅੰਗ ਅੰਗ ਹੱਡ ਹੱਡ ਭੰਨਿਆ ਹੁੰਦਾ ਹੈ ...ਗਰਮੀਆਂ ਵਿੱਚ ਪੁਰੇ ਦੀ ਲੋਅ ਨਾਲ ਹੱਡਾਂ ਵਿੱਚੋਂ ਚੀਸਾਂ ਨਿਕਲਣ ਲੱਗ ਜਾਂਦੀਆਂ ਤੇ ਅਕਸਰ ਕੈਦੀ ਆਪਣੇ ਬੀਤੀ ਤੇ ਤਸੀਹੇ ਦੇਣ ਵਾਲਿਆਂ ਦੇ ਚੇਹਰੇ ਯਾਦ ਕਰਕੇ ਬੁਰੜਾਉਂਦੇ ਹਨ , ਬੁੜ ਬੁੜਾਉਂਦੇ ਹਨ ਪਰ ਤੁਸੀਂ ਪਾਠਕ ਵਜੋਂ ਇੱਕ ਵਾਰ ਵੀ ਪੁਰਾਣੇ ਕੈਦੀ ਦਾ ਹਵਾਲਾ ਪੁੱਛਣ ਦੀ ਕੋਸ਼ਿਸ਼ ਨਹਿਂ ਕੀਤੀ । ਕਿਉਂਕੇ ਤੁਹਾਨੂੰ ਤਾਂ ਹਾਇਕੂ ਵਿਧਾ ਵਿੱਚ ਆਤਮਿਕ ਰਹੱਸਮਈ ਅਦਿਖ ਨਾਸ਼ਵਾਨ ਸ਼ਕਤੀ ਦਾ ਟੀਕਾ ਲਾਣ ਦੀ ਸੂਲ ਉੱਠੀ ਹੋਈ ਹੈ । ਏਨਾ ਬਲੰਟ ਨੰਗਾ ਚਿੱਟਾ ਅੰਤਰ ਮੁਖੀ ਏਜੰਡਾ ਹੈਰਾਨ ਕਰ ਦੇਣ ਵਾਲਾ ਹੈ ।
    ਹਾੜ 'ਚ ਵਗੇ ਪੁਰਾ
    ਕੁੜਦਾ ਬੁੜਬੜਾਵੇ
    ~ ਪੁਰਾਣਾ ਕੈਦੀ
  • Dalvir Gill .

    ਲੂ . . .
    ਪੁਰਾਣੇ ਕੈਦੀ ਦੀ ਕੁੜ-ਕੁੜ ਵਿੱਚ
    ਵਗਦਾ ਪੁਰਾ

    ਇਸ ਵਿੱਚ ਕਿਹੜਾ ਰਹੱਸਵਾਦ ਹੈ ? ਤੁਸੀਂ ਜਿਸ ਗੱਲ ਨੂ ਲੇਖ-ਨੁਮਾ ਕਿਹਾ ਹੈ ਉਸੇ ਨੂੰ ਮੈਂ ਹਾਇਕੂ-ਨੁਮਾ ਕਿਹਾ ਹੈ, ਜਿਸ ਨੂੰ ਤੁਸੀਂ ਚੀਸ ਕਹਿਣਾ ਚਾਹਿਆ ਉਸੇ ਨੂੰ "ਪੁਰਾਣੇ ਕੈਦੀ ਦੀ ਕੁੜ-ਕੁੜ ਵਿੱਚ ਵਗਦਾ ਪੁਰਾ" ਕਿਹਾ l

    ਮੇਰੇ ਲਈ ਇਹ ਅਧਿਆਤਮ ਪਦਾਰਥਵਾਦ ਇੱਕ ਨਸਲ ਦੀ ਮਗਜ਼-ਪੱਚੀ ਹੈ, ਜਦ ਤੁਸੀਂ ਮੇਰੇ ਦੁਆਰਾ ਗੱਲ ਸਪਸ਼ਟ ਕਰ ਦੇਣ ਦੇ ਬਾਵਜੂਦ ਵੀ ਤੁਹਾਡੇ ਰਿਕਾਰਡ ਦੀ ਸੂਈ ਅੜੀ ਹੀ ਰਹਿੰਦੀ ਹੈ ਤਾਂ ਮੈਨੂੰ ਪਹਿਲਾਂ ਕਹੀ ਗੱਲ ਦੁਹਰਾਉਣੀ ਪੈਂਦੀ ਹੈ l ਮੈਂਨੂੰ ਵੀ ਕੋਈ ਨਵੀਂ ਸੋਚ ਦੰਦੀ ਨਹੀਂ ਵੱਢਦੀ, ਪਰ ਮੈਂ ਕਿਸੇ ਵੀ ਵਿਚਾਰਧਾਰਾ ਦਾ ਠੇਕਾ ਨਹੀਂ ਲੈ ਲੈਂਦਾ।

    ਕਲਾਸੀਕਲ ਤੇ ਆਧੁਨਿਕ ਹਾਇਕੂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ, ਜੇ ਤੁਸੀਂ ਆਧੁਨਿਕ ਹਾਇਕੂ ਦੇ ਹੀ ਪੈਰੋਕਾਰ ਹੋਂ ਤਾਂ ਫਿਰ ਕੋਈ ਵੀ ਗੱਲ ਪੁਰਾਤਨ ਦੀ ਚੁੱਕ ਕੇ ਕਿਸੇ ਨੂੰ ਸੁਝਾ ਦੇਣ ਦੀ ਕੀ ਲੋੜ ਹੈ ਜਦ ਪਤਾ ਹੀ ਹੈ ਕਿ ਆਧੁਨਿਕ ਵਿੱਚ ਤਾਂ ਸਭ ਚਲਦਾ ਹੈ l
  • Dhido Gill Dalvir Gill I dont think we can get any where with this . I like a certain way of writing a haiku and yours is your own And we have live to learn with that.

No comments:

Post a Comment