Friday, July 19, 2013

ਆਲੋਚਨਾ - ਦੋ ਹਾਇਕੂ/ਸੇਨ੍ਰ੍ਯੁ

ਕੱਲ ਧੀਦੋ ਗਿੱਲ ਬਾਈ ਜੀ ਨਾਲ ਚੱਲਦੀ ਗੱਲ ਵਿੱਚ ਮੈਂ HaikuOmni ਦੀ ਇੱਕ ਟਿੱਪਣੀ ਦਾ ਆਹ ਹਿੱਸਾ ਸਾਂਝਾ ਕੀਤਾ ਸੀ :
" ਲਿਖਣ ਵੇਲੇ ਪਹਿਲਾਂ ਫ੍ਰੇਜ਼ ਹੀ ਲਿਖਿਆ - ਆਪਣੇ ਅਨੁਭਵ ਦੇ ਆਧਾਰ 'ਤੇ, ਉਸਤੋਂ ਬਾਅਦ ਫ੍ਰੇਗਮੇੰਟ ਲਿਖਣ ਮੌਕੇ ਕਲਪਨਾ ਦਾ ਸਹਾਰਾ ਲਵੋ l ਧਿਆਨ ਇਹੋ ਰਖਿਆ ਕਿ ਪਹਿਲਾਂ ਲਿਖੀਆਂ ਫ੍ਰੇਜ਼ ਵਾਲੀਆਂ ਸਤਰਾਂ ਨਾਲ ਇਸਨੇ juxtapose ਕਿੰਝ ਹੋਣਾ ਹੈ l ਇਸ ਨਾਲ ਤਿੰਨੇ ਸਤਰਾਂ ਦੇ ਇਕ ਹੀ ਜਾਂ ਤਿੰਨ ਆਜ਼ਾਦ ਸਤਰਾਂ ਬਣਨ ਦਾ ਖਦਸ਼ਾ ਵੀ ਖਤਮ ਹੋ ਜਾਂਦਾ ਹੈ l "
ਇਸਦਾ ਥੋੜਾ ਵਿਸਥਾਰ ਕਰਨ ਲਈ ਮੈਂ ਕਮਲਜੀਤ ਨੱਤ ਹੁਰਾਂ ਦੀ ਰਚਨਾ ਚੁਣ ਲੈਂਦਾ ਹਾਂ :
ਲਗਾਤਾਰ ਬਰਸਾਤ
ਕਣਕ ਦੀ ਵਾਢੀ
ਜੱਟ ਦੇ ਮਥੇ ਤੇ ਚਮਕੇ ਪਸੀਨਾ

ਮੇਰੀ ਟਿੱਪਣੀ ਸੀ:
ਇਸਨੂੰ ਸਗੋਂ ਇੱਕ ਉਦਾਹਰਣ ਵਜੋ ਵਰਤਿਆ ਜਾ ਸਕਦਾ ਹੈ, ਫ੍ਰੇਜ਼ ਤੇ ਫ੍ਰੇਗਮੈੰਟ ਦਾ ਸਿੱਧਾ ਕੋਈ ਸੰਬੰਧ ਹੋਣ ਨਾਲੋਂ ਇਹ ਲੋੜੀਂਦੀ ਸਮੀਪਤਾ ਦਰਸਾਉਂਦੇ ਹਨ l ਹਾਇਕੂ ਨੂੰ ਪੜ੍ਹਨਾ ਕਿਵੇਂ ਹੈ ਇਹ ਵੀ ਸਿਖਣ ਦੀ ਲੋੜ ਹੈ l

ਝੜੀ -
ਕਣਕ ਦੀ ਵਾਢੀ 'ਚ
ਮਥੇ ਤੇ ਪਸੀਨਾ

ਭਾਵੇਂ ਲੇਖਿਕਾ ਨੇਂ ਇੱਕ ਹੋਰ ਭਾਵ ਨਾਲ ਲਿਖਿਆ ਸੀ ਕਿ ਕੁਰੁੱਤਾ ਮੀਂਹ ਕਿਵੇਂ ਪਰੇਸ਼ਾਨੀ ਦਾ ਬਾਇਸ ਹੈ l

ਇੱਕ ਹੋਰ ਤਾਜ਼ੀ ਉਦਾਹਰਣ ਲੈਂਦੇ ਹਾਂ :

ਪਹਾੜੀ ਮੰਦਰ -
ਢੋਲ ਨਗਾਰੇ ਦੇ ਸ਼ੋਰ 'ਚ ਦਫ਼ਨ
ਬੇਜ਼ੁਬਾਨ ਦੀ ਮੈਂ ਮੈਂ
( ਸੰਜਯ ਸਨਨ )
" ਢੋਲ ਨਗਾਰੇ ਦੇ ਸ਼ੋਰ 'ਚ ਦਫ਼ਨ / ਬੇਜ਼ੁਬਾਨ ਦੀ ਮੈਂ ਮੈਂ " ( ਫ੍ਰੇਜ਼ ) ਤੋਂ ਜ਼ਾਹਿਰ ਹੈ ਕਿ ਪਸ਼ੂ-ਬਲੀ ਦੀ ਗੱਲ ਹੋ ਰਹੀ ਹੈ l ਲਿਖਣ-ਤਕਨੀਕ ਦੇ ਘੜਨਹਾਰਿਆਂ ਇਹ ਵੀ ਆਖਿਆ ਹੈ ਕਿ ਫ੍ਰੇਗਮੈੰਟ ਵਿੱਚ "ਅਕਸਰ" setting ਜਾਂ ਕਿਗੋ ਹੁੰਦਾ ਹੈ ਸੋ "ਪਹਾੜੀ ਮੰਦਰ" ਆ ਹਾਜ਼ਿਰ ਹੁੰਦਾ ਹੈ l ਹੁਣ ਜੇ ਫ੍ਰੇਜ਼ ਨੇਂ ਫ੍ਰੇਗਮੈੰਟ ਨਾਲ jux ਹੋਣਾ ਹੈ ਤਾਂ ਇਹ ਤਦ ਹੀ ਜੱਚਦਾ ਹੈ ਜੇ ਇਹ ਕਿਰਿਆ ਸਿਰਫ 'ਤੇ ਸਿਰਫ਼ ਪਹਾੜੀ ਮੰਦਰਾਂ ਦੀ ਹੀ ਖਾਸੀਅਤ ਹੋਵੇ, jux ਨੂੰ ਮੋਟੇ ਤੋਰ 'ਤੇ "ਬਰਾਬਰ ਹੈ" ( = ) ਦੇ ਚਿੰਨ੍ਹ ਨਾਲ ਸਮਝਿਆ ਜਾ ਸਕਦਾ l ਭਾਵੇਂ ਇਹ ਹਾਇਕੂ ਦੀ ਗ੍ਰਾਮਰ ਦਾ ਅਨੁਸਾਰੀ ਹੈ ਪਰ ਇਥੇ jux ਦੀ ਗੈਰ-ਮੌਜੂਦਗੀ ਵਿੱਚ ਇਹ ਇੱਕ ਨਿਰੰਤਰ ਵਾਕ ਹੀ ਹੈ ਕਿ " ਪਹਾੜੀ ਮੰਦਰ ( ਵਿੱਚ ) ਢੋਲ ਨਗਾਰੇ ਦੇ ਸ਼ੋਰ 'ਚ ਦਫ਼ਨ ( ਹੋਈ/ਹੋ ਗਈ ) ਬੇਜ਼ੁਬਾਨ ( ਜਾਨਵਰ/ਬੱਕਰੇ ) ਦੀ ਮੈਂ ਮੈਂ " l ਤੇ ਇੱਕ ਵਾਰ ਫਿਰ, ਹਾਇਕੂ ਗ੍ਰਾਮਰ ਦੀਆਂ ਸ਼ਰਤਾਂ ( ਕੱਟ-ਮਾਰਕ ਸਹਿਤ ) 'ਤੇ ਪੂਰਾ ਉੱਤਰਨ ਦੇ ਬਾਵਜੂਦ ਇਹ ਤਿੰਨ ਸੁਤੰਤਰ ਵਾਕ ਵਜੋ ਵੀ ਪੜ੍ਹੇ ਜਾ ਸਕਦੇ ਹਨ l ਪਰ, ਸਭ ਤੋਂ ਭੱਦੀ ਗੱਲ ਕਿ ਰਚਨਾਕਾਰ ਦਾ ਆਪਣਾ ਨਿੱਜੀ-ਨਜ਼ਰੀਆ, ਸਮਾਜ-ਸੁਧਾਰਿਕ ਵਾਲਾ, ਉਭਰ ਕੇ ਸਾਹਮਣੇ ਆਉਂਦਾ ਹੈ ਕਿ ਉਹ ਇਸਦੇ ਖਿਲਾਫ਼ ਹੈ l ਹਾਲਾਂਕਿ ਇਹ ਮਸਲਾ ਹਾਇਕੂ ਦੇ ਘੇਰੇ ਤੋਂ ਹੀ ਬਹਿਰ ਹੈ ਪਰ

ਪਸ਼ੂ-ਬਲੀ -
ਅਹਿੰਸਾ ਪਰਮੋ ਧਰਮ ਦੀ ਇਬਾਰਤ
ਛਿੱਟਿਆਂ ਨਾਲ ਢਕੀ

ਜਿਹਾ ਕੁਝ jux ਵਲ ਪਹਿਲਾ ਕਦਮ ਹੋਵੇਗਾ l ਦੂਜੀ ਜਾਂ ਤੀਜੀ ਵਾਰ ਲਿਖਣ ਨਾਲ ਸ਼ਾਇਦ ਕੋਈ ਰੂਪ ਉੱਭਰ ਆਵੇ।
ਹੁਣ ਨੱਤ ਹੁਰਾਂ ਦੀ ਰਚਨਾ ਵੱਲ ਆਈਏ:
ਮੀਂਹ, ਵਾਢੀ, ਪਸੀਨਾ ਇੱਕੋ ਵਾਕ ਵਿੱਚ ਨਹੀਂ ਵਰਤੇ ਜਾ ਸਕਦੇ, ਮੈਂ ਇਹ ਨਹੀਂ ਕਹਿ ਰਿਹਾ ਕਿ ਮੀਂਹ ਪੈਂਦੇ ਵਿੱਚ ਪਸੀਨਾ ਨਹੀਂ ਆਉਂਦਾ ( don't sweat over it ) ਮੇਰਾ ਕਹਿਣ ਦਾ ਭਾਵ ਸਿਰਫ ਇਹੋ ਹੈ ਜੇ ਅਸੀਂ ਹਾਇਕੂ ਨੂੰ ਸਹੀ ਤਰੀਕੇ ਨਾਲ ਪੜ੍ਹਨ-ਲਿਖਣ ਦੀ ਆਦਤ ਪਾਈ ਹੋਈ ਹੋਵੇ ਤਾਂ ਅਸੀਂ ਪੜ੍ਹਾਂਗੇ ਹੀ ਇੰਝ ਕਿ ਹਾਇਕੂ ਆਪਣੇ-ਆਪ ਹੀ ਦੋ ਨਾ-ਬਰਾਬਰ ਹਿੱਸਿਆਂ 'ਚ ਵੰਡਿਆ ਹੋਵੇਗਾ ਤੇ ਉਸਦੇ ਵੱਡੇ ਟੁੱਕੜੇ ਦਾ ਛੋਟੇ ਹਿੱਸੇ ਨਾਲ ਸਿੱਧਾ ਕੋਈ ਸੰਬੰਧ ਹੋਣ ਦੀ ਬਜਾਏ ਓਹ ਹੀ ਰਿਸ਼ਤਾ ਹੋਵੇਗਾ ਜੋ ਮੈਨੂੰ ਟੱਪਿਆਂ ਵਿੱਚ ਦਿਸਦਾ ਹੈ l ਮੈਡਮ ਨੱਤ ਪੱਕੇ ਹੋਏ ਹਾਇਜਨ ਨਹੀਂ ਹਨ, ਪਰ ਟੱਪਿਆਂ ਨਾਲ ਉਹਨਾਂ ਦੀ ਕੁਦਰਤਨ ਸਾਂਝ ਹੈ ( An asset for Haiku Mind-set! )। ਬਾਕੀ ਫਿਰ ਸਹੀ, ਜੇ ਗੱਲ ਚੱਲੀ ਤਾਂ, ਕੁਝ ਟੱਪੇ :

ਦੋ ਪੱਤਰ ਅਨਾਰਾਂ ਦੇ -
ਸਾਡੀ ਗਲੀ ਲੰਘ ਮਾਹੀਆ
ਦੁਖ ਟੁੱਟਣ ਬਿਮਾਰਾਂ ਦੇ

ਪਾਣੀ ਵਿਚ ਅੰਬ ਤਰਦਾ -
ਐਹੋ ਜਹੀ ਜੁਦਾਈ ਨਾਲੋਂ
ਰੱਬ ਪੈਦਾ ਹੀ ਨਾ ਕਰਦਾ

ਕੋਈ ਵਗਦੀ ਨਹਿਰ ਹੋਵੇ -
ਇਸ਼ਕ ਦੇ ਪੱਟਿਆਂ ਦਾ
ਕੋਈ ਵਖਰਾ ਈ ਸ਼ਹਿਰ ਹੋਵੇ

ਜੋ ਮੈਨੂੰ ਸਭ ਤੋਂ ਵੱਧ ਚੰਗਾ ਲੱਗਦਾ ਹੈ :

ਕੋਈ ਗੱਡੀ ਦੀਆਂ ਦੋ ਲੈਨਾਂ (ਲਾਈਨਾਂ ) -
ਮਾਹੀਆ ਸਾਥੋਂ ਵਿਛੁੜ ਗਿਆ

ਅਸੀਂ ਜੀ ਕੇ ਕੀ ਲੈਣਾ
https://www.facebook.com/groups/153353684837546/permalink/155806097925638

3 comments:

  1. Davinder Kaur, Harblas Dosanjh, Nirmal Brar and 10 others like this.
    Sarbjit Singh ਕਿਆ ਬਾਤ ਹੈ !!!
    May 13 at 10:42pm · Like
    Kamaljit Natt ਜੀ ਸਰ ਤੁਸੀਂ ਠੀਕ ਕਿਹਾ ਮੇਨੂੰ ਹਾਈਕੋ ਦੇ ਵਾਰੇ ਚ ਕੋਈ ਗਿਆਨ ਨਹੀ ਹੁਣੇ ਥੋੜੇ ਚਿਰ ਤੋਂ ਜੋ ਵੀ ਜਿੰਨਾ ਵੀ ਸੁਣਿਆ ਓਹਨਾ ਮੁਤਾਬਕ ਇਹ ਨਿੱਕੀ ਜਿਹੀ ਕੋਸ਼ਿਸ਼ ਸੀ ..ਤੇ ਮੈ ਇਸ ਵਾਰੇ ਕੁਲਜੀਤ ਜੀ ਹੋਰਾਂ ਤੂੰ ਪੁਸ਼ਿਆ ਵੀ ਸੀ ਕੀ ਕਿਥੋਨਿਸ ਪ੍ਰਤੀ ਜਾਣਕਾਰੀ ਮਿਲ ਸਕਦੀ ਹੇ ? ਮੇਨੂੰ ਬਹੁਤ ਖੁਸ਼ੀ ਤੁਸੀਂ ਵਿਸਥਾਰ ਪੂਰਵਕ ਦਸਣ ਈ ਖੇਚਲ ਕੀਤੀ ..ਧਨਵਾਦ ਜੀਓ ...
    May 13 at 11:15pm · Like
    Dhido Gill ਦਲਵੀਰ ਬਾਈ ਦੀਆਂ ਗੱਲਾਂ ਤਾਂ ਠੀਕ ਲਗਦੀਆਂ ਪਰ ਜਾਣੀ ਸੱਚ ਜਿਹਾ ਨੀ ਆਉਂਦਾ
    May 13 at 11:48pm · Like · 2
    Dalvir Gill ਹਾਹਾਹਾਹਾਹਾਹਾਹਾ ਆਹ ਤਾਂ ਓਹ ਗੱਲ ਹੋ ਗਈ ਬਈ ਬੰਦਾ ਤਾਂ ਚੰਗਾ ਬੱਸ ਆਦਤਾਂ ਈ ਮਾੜੀਆਂ ........ ਹਾਹਾਹਾਹਾਹਾਹਾ lਕੋਈ ਨਾ ਬਾਈ ਜੀ, ਬੱਸ ਮਿਲਤੇ ਰਹੀਏ, ਮਿਲਨੇ ਗਿਲਨੇ ਸੇ ਪਿਆਰ ਹੋ ਜਾਏਗਾ
    May 13 at 11:53pm · Like · 1
    Dhido Gill ਹੈ ਤਾਂ ਬੰਦਾ ਵੀ ਪੂਰਾ ਖਰਾ ਏ ਤੂੰ...ਦਲਵੀਰ ਗਿੱਲ...ਬੱਸ ਸਾਡੀ ਆਵਦੀ ਅਕਲ ਤੇ ਵੀ ਪ੍ਰਤੀਤ ਨੀ ਬਝਦੀ , ਸਮੱਸਿਆ ਏਹ ਵਾ
    May 13 at 11:55pm · Like · 1
    Dalvir Gill ਇਰਸ਼ਾਦ ਫਰਮਾਓ : ਇਸ ਜਗਤ ਬਾਰੇ ਸਾਡਾ ਅਗਿਆਨ ਇੰਨਾ ਵਿਸ਼ਾਲ ਹੈ ਕੀ ਅਸੀਂ ਕੱਟੜ ਨਾਸਤਿਕਤਾ ਨਹੀਂ ਆਪਣਾ ਸਕਦੇ, ਅਤੇ ਅਸੀਂ ਜਾਂ ਵੀ ਇੰਨਾ ਜਿਆਦਾ ਗਏ ਹਾਂ ਕਿ ਹੁਣ ਕਿਸੇ ਇੱਕ ਧਰਮ ਨੂੰ ਵੀ ਨਹੀਂ ਆਪਣਾ ਸਕਦੇ।
    .
    ਸੰਭਾਵਨਾਵਾਦ ਇਕ ਤੀਜੀ ਦ੍ਰਿਸ਼ਟੀ ਵਜੋ ਉਭਰਦਾ ਹੈ, ਇਸ ਵਿੱਚ ਸੰਭਾਵਨਾਵਾਂ ਦੇ ਖੇਤਰ ਵਿੱਚ ਖੋਜ ਉੱਤੇ ਜ਼ੋਰ ਹੈ ਨਾਂਕਿ ਪਹਿਲੋਂ ਹੀ ਜਾਣੇ ਜਾ ਚੁੱਕੇ ਦਾ ਕਿੱਲ੍ਹ -ਕਿੱਲ੍ਹ ਕੇ ਕੀਤੇ ਦੁਹਰਾਓ ਉੱਪਰ l
    .
    ਇਹ ਪੈਂਤੜਾ ਇਸ ਵਿਗਿਆਨਿਕ ਮਨੋਦਸ਼ਾ (ਸੁਭਾਵ) ਦੀ ਨੁਮਾਇੰਦਗੀ ਹੈ :
    ਗਾਥਾ-ਮਈ ਸੰਵਾਦ ਸੰਰਚਨਾ ਦੀ ਸਿਰਜਣਾਤਮਿਕਤਾ ਅਤੇ ਆਸਾਨੀ ਨਾਲ ਵਿਭਿੰਨ ਅਵਿਧਾਰਨਾਵਾਂ ਨੂੰ ਸਹੇਜ ਸਕਣਾ l ......................................... https://www.facebook.com/photo.php?fbid=10152042938120082&set=a.10150186791230082.424623.550445081&type=3&theater
    Photo
    Timeline Photos
    ਇਸ ਜਗਤ ਬਾਰੇ ਸਾਡਾ ਅਗਿਆਨ ਇੰਨਾ ਵਿਸ਼ਾਲ ਹੈ ਕੀ ਅਸੀਂ ਕੱਟੜ ਨਾਸਤਿਕਤਾ ਨਹੀਂ ਆਪਣਾ ਸਕਦੇ, ਅਤੇ ਅ...See More
    By: Dalvir Gill
    May 14 at 12:09am · Like · 1 · Remove Preview

    ReplyDelete
  2. Dalvir Gill ਪਰ ਇਸ ਪੋਸਟ ਦਾ ਕੇਂਦਰੀ ਵਿਚਾਰ ਤਾਂ ਟੱਪਿਆਂ ਦੀ ਪੱਛਮੀ ਢੰਗ ਨਾਲ ਕੀਤੀ ਪੜਚੋਲ ਵੱਲ ਹੈ, ਕਰੀਬਨ ਸਭ ਵਿਚ ਹੀ "ਫ੍ਰੇਜ਼-ਫ੍ਰੇਗਮੈੰਟ", "ਦੋ ਬਿੰਬ-ਇਕ ਪਲ" ਜਿਹੇ "ਅਸੂਲ" ਲਭੇ ਜਾ ਸਕਦੇ ਹਨ; ਲਾਈਨਾਂ ਵੀ ਤਿੰਨ ਹਨ; juxtaposition ਵੀ ਹੈ; ਇੱਕੋ ਸਾਹ ਕਹੀ ਜਾਣ ਵਾਲੀ ਕਵਿਤਾ ਹੈ, ਜਿਸਦੇ ਵਿੱਚ ਇੱਕ ਥਾਂ ਤੇ ਠਹਿਰਾਓ ( kreji ) ਵੀ ਹੈ; ਆਦਿ-ਆਦਿ l ਅਕਾਰ ਵੀ ਕਰੀਬਨ ਇੱਕੋ ਜਿਹਾ ਹੋਵੇਗਾ ( ਕਿਉਂਕਿ ਗਾਉਣ ਦੀ ਧੁਨ ਇੱਕੋ ਹੈ ) l ਪਰ ਜੇ ਅਸੀਂ ਸਿਰਫ "ਰੂਪ" ( Form ) ਨੂੰ ਹੀ ਸਮਝਣ 'ਤੇ ਜ਼ੋਰ ਦੇਈ ਜਾਵਾਂਗੇ ਤਾਂ ਇਸਦੀ ਰੂਹ ( essence, ਤੱਤ ) ਕਦੇ ਨਹੀਂ ਸਮਝ ਪਾਵਾਂਗੇ l ਹੁਣ ਤਾਂ ਸਮਝ ਗਏ ਹੋਵੋਂਗੇ ਕਿ ਰੂਹ ਤੋਂ ਕੀ ਭਾਵ ਹੈ, ਕੋਈ ਅਧਿਆਤਮ ਨਹੀਂ ਸਗੋਂ, ਟੱਪਿਆਂ ਦਾ ਅਸਲਾ l [ ਉਸ ਮਸਲੇ 'ਤੇ ਵੀ : ਵਿਆਖਿਆ ਤਾਂ ਮੈਂ ਚਮਕੀਲੇ ਦੇ ਚੋਂਦੇ ਤੋਂ ਚੋਂਦੇ ਗੀਤ ਦੀ ਵੀ ਅਧਿਆਤਮਿਕ ਅਰਥਾਂ ਵਿਚ ਕਰ ਸਕਦਾ ਹਾਂ, ਪਰ ਉਹਨਾਂ ਗੀਤਾਂ ਦੀ ਵੀ ਇੱਕ ਰੂਹ/ਆਤਮਾ ਹੈ, (ਜੋ ਭਾਵੇਂ ਕਾਮੁਕ ਹੀ ਹੋਵੇ), ਪਰ ਉਸਦਾ ਰੱਬ, ਅਧਿਆਤਮ ਨਾਲ ਤਾਂ ਕੋਈ ਤੁਅਲੱਕ ਨਹੀਂ। ਸੋ ਮੈਂ ਆਪਣੀ ਬੇਨਤੀ ਫਿਰ ਦਹੁਰਾਉਂਦਾ ਹਾਂ ਕਿ "ਲਫਜ਼" ਰੂਹ ਨਾਲ ਕੋਈ ਅਲਰਜ਼ੀ ਨਾਂ ਪਾਲੋ ਕਿਉਂਕਿ ਉਸਦਾ ਓਹ ਮਤਲਬ ਹੈ ਹੀ ਨਹੀਂ ਜੋ "Dictionary of Socailism" ਵਿੱਚ ਲਿਖਿਆ ਹੈ l
    May 14 at 1:58am · Like · 1
    Kuljeet Mann ਦਲਵੀਰ ਗਿਲ ਜੀ, ਜਦੋਂ ਵੀ ਵਿਕਾਸ ਦੀ ਗੱਲ ਦਾ ਰੁਖ ਲੋਕਾਂ ਵਲ ਹੋਵੇ ਤਾਂ ਉਸਦਾ ਅਧਾਰ ਵੀ ਲੋਕ ਸੱਥ ਵਾਲਾ ਹੋਣਾ ਚਾਹੀਦਾ ਹੈ, ਤੁਸੀਂ ਜਾਣਦੇ ਹੋ ਕਿ ਹਾਇਕੂ ਵਿਚ ਵਿਚਾਰ ਨੁੰ ਮਨਫੀ ਕੀਤਾ ਜਾਂਦਾ ਹੈ, ਇਹ ਫੋਟੋ ਦ੍ਰਿਸ਼ ਨੂੰ ਪਹਿਲ ਦਿੰਦਾ ਹੈ ਤੇ ਹੁਣ ਵਿਚ ਹੋਣਾ ਕਰਕੇ ਹੀ ਕਿਗੋ ਦਾ ਮਹਤਵ ਬਣਦਾ ਹੈ ਵਰਨਾ ਕਿਗੋ ਵੀ ਦਿਨੋ ਦਿਨ ਫਾਰਮਲ ਹੋ ਰਿਹਾ ਹੈ, ਜਦ ਅਸੀ ਡੈਸਕ ਹਾਇਕੂ ਸਿਰਜ ਰਹੇ ਹਾਂ ਤਾਂ ਕਿਗੋ ਇੱਕ ਮਜ਼ਬੂਰੀ ਤੋਂ ਵਧ ਕੁਝ ਵੀ ਨਹੀ। ਕਲਾਸਿਕ ਤੋਂ ਖਹਿੜਾ ਛੁਡਾਉਣ ਦਾ ਵਡਾ ਕਾਰਣ, ਹਾਇਕੂ ਨੂੰ ਸਮੇਂ ਦਾ ਹਾਣ ਦਾ ਬਨਾਉਣਾ ਰਿਹਾ ਹੈ। ਕਿਗੋ ਕਈ ਜਗ੍ਹਾ ਭਾਫ ਬਣ ਰਿਹਾ ਹੈ ਬੇਸ਼ਿਕ ਅੱਜ ਅਸੀਂ ਸੈਨਿਰਿਉ ਦਾ ਨਾਮ ਦੇ ਲਈਏ। ਹਾਇਕੂ ਚੇਤਨ, ਅਵਚੇਤਨ ਤੇ ਕਲਪਨਾ ਦੇ ਸੁਮੇਲ ਨਾਲ ਜੋ ਸਿਰਜਿਆ ਜਾ ਰਿਹਾ ਹੈ ਉਸ ਪਿੱਛੇ ਵਿਚਾਰ ਛੁਪਿਆ ਹੋਇਆ ਹੈ ਪਰ ਉਸਨੂੰ ਲੁਕਾਉਣ ਲਈ ਕਲਾ ਦਾ ਖੂਬਸੂਰਤ ਲਿਬਾਸ ਪਹਿਨਾਇਆ ਜਾਂਦਾ ਹੈ। ਹੁਣ ਅਣਕਿਹਾ, ਡੂੰਘਾ ਤੇ ਬਹੁ ਅਰਥੀ ਦੇ ਮਤਲਬ ਡਿਪਲੋਮੈਟ ਹੋ ਰਹੇ ਹਨ,ਅਸਲ ਵਿਚ ਇਹ ਵਿਚਾਰ ਹੀ ਹਨ। ਵਿਚਾਰ ਨੂੰ ਪਰਿਭਾਸ਼ਤ ਕਿਵੇਂ ਕਰਾਂਗੇ, ਤੇ ਉਹ ਵੀ ਹਾਇਕੂ ਦੇ ਸੰਦਰਭ ਵਿਚ। ਨਹੀ ਕਰ ਸਕਾਂਗੇ ਕਿਉਂਕਿ ਜੇ ਕੋਸ਼ਿਸ਼ ਕੀਤੀ ਤਾਂ ਕੌਨਟੈਮਪਰੇਰੀ ਹਾਇਕੂ ਦਾ ਵਜੂਦ ਹੀ ਖਤਮ ਹੋ ਜਾਵੇਗਾ। ਤੇ ਅੰਤਰ ਰਾਸ਼ਟਰੀ ਰਚੇ ਜਾ ਰਹੇ ਹਾਇਕੁ ਤੋਂ ਮੂੰਹ ਫੇਰਨ ਵਾਲੀ ਗੱਲ ਹੋਵੇਗੀ। ਮੁਕਦੀ ਗੱਲ ਇਹ ਹੈ ਕਿ ਅਸੀਂ ਖੁਲ ਨਹੀ ਖੇਡ ਸਕਦੇ, ਨਾਂ ਟਪਿਆ ਨਾਲ ਤੇ ਨਾ ਹੀ ਹਾਇਕੂ ਨਾਲ, ਪਰ ਸੂਖਮਤਾ ਨਾਲ ਹਾਇਕੂ ਦੀਆ ਮਾਨਤਾਵਾਂ ਨੁੰ ਲੋਕ ਧਾਰਾ ਨਾਲ ਜੋੜਿਆ ਜਾ ਸਕਦਾ ਹੈ। ਸੰਜੇ ਸੰਨਨ ਦਾ ਇੱਕ ਸ਼ਬਦ ਜੇ ਬੇਜ਼ਬਾਨ ਤੋਂ ਬਦਲ ਕੇ ਬਕਰਾ ਕਰ ਦੇਈਏ ਤਾਂ ਇਹ ਵਿਚਾਰ ਤੋਂ ਅਜ਼ਾਦ ਹੋ ਜਾਂਦਾ ਹੈ ਪਰ ਵਿਚਾਰ ਕਿਤੇ ਗਿਆ ਨਹੀ ਹੈ। ਇਸਲਈ ਲੋੜ ਸ਼ਬਦ ਚੋਣ ਦੀ ਹੈ। ਨਿਰੰਤਰ ਵਾਕ ਤੇ ਫਰੇਗਮੈਂਟ ਦਾ ਬੋਧ ਵੀ ਖੂਬਸੂਰਤੀ ਨਾਲ ਜੋੜ ਕੇ ਹੀ ਵੇਖਿਆ ਜਾ ਸਕਦਾ ਹੈ। ਟਪੇ ਵਿਚ ਨਿਰੰਤਰ ਵਾਕ,ਵਿਚਾਰ,ਕਟਾਖਸ਼,ਤੇ ਰੋਸ ਵੇਦਨਾ ਹੁੰਦੀ ਹੈ ਜੋ ਸਰਲਤਾ ਕਰਕੇ ਲੋਕਾਂ ਨੂੰ ਜ਼ਿਆਦਾ ਅਪੀਲ ਕਰਦੀ ਹੈ ਪਰ ਆਨੰਦ ਤੋਂ ਬਾਹਰ ਆਕੇ ਪਰੋਗਰੈਸਿਵ ਬਨਣ ਵਿਚ ਬਹੁਤਾ ਰੋਲ ਅਦਾ ਨਹੀ ਕਰਦੀ। ਇਹ ਰੋਲ ਹਾਇਕੂ ਅਦਾ ਕਰ ਸਕਦਾ ਹੈ। ਸਿਰਫ ਇਸਨੂੰ ਸੌਖਿਆਂ ਕਰਨ ਵਿਚ ਹੀ ਪੰਜਾਬੀ ਹਿੱਤ ਹੈ। ਅਕੇਡਿਮਿਕ ਸਤਰ,ਲੋਕ ਸਤਰ ਤੋਂ ਵਖਰਾ ਹੁੰਦਾ ਹੈ। ਲੋੜ ਲੋਕ ਸਤਰ ਦੀ ਹੈ ਤੇ ਸਹੀ ਦਿਸ਼ਾ ਤੇ ਦਸ਼ਾ ਸਮਝ ਕੇ ਲੋਕ ਸੁਨੇਹੇ ਲਈ ਕੁਝ ਕੀਤਾ ਜਾ ਸਕਦਾ ਹੈ। ਉਹ ਹਾਇਕੂ ਜੋ ਬਦਲ, ਧੂਵੇਂ, ਡਾਰਾਂ ਤੱਕ ਹੀ ਸੀਮਤ ਰਹਿੰਣਗੇ, ਉਹ ਨਾ ਤਾਂ ਜਿਉਂਦੇ ਰਹਿੰਣੇ ਹਨ ਤੇ ਨਾ ਹੀ ਲੋਕ ਰਸਾਈ ਤੱਕ ਪਹੁੰਚਣੇ ਹਨ। ਇਸ ਲਈ ਸਾਡੀ ਪਹੁੰਚ ਸਮਾਨੰਤਰ,ਤੇ ਵਿਚਲੇ ਰਾਹ ਵਾਲੀ ਹੋਣੀ ਚਾਹੀਦੀ ਹੈ। ਤੇ ਉਡਦੀ ਪਤੰਗ ਜੋ ਕੰਨੀ ਖਾਂਦੀ ਹੈ ਉਸ ਵਰਗੀ ਹੋਵੇ ਤਾਂ ਹੋਰ ਵੀ ਵਧੀਆ ਹੈ। ਦਿਨੋ ਦਿਨ ਇਸਦਾ ਝੁਕਾਅ ਪੰਜਾਬੀ ਕਿੱਕਰ ਵਲ ਹੋਵੇ।
    May 14 at 2:34am · Like · 1

    ReplyDelete
  3. Dalvir Gill ਕੁਲਜੀਤ ਭਾਜੀ, ਤੁਸੀਂ ਕਈ ਸਾਰੀਆਂ ਗੱਲਾਂ ਕਰ ਗਏ ਹੋਂ 'ਤੇ ਸਾਰੀਆਂ 'ਤੇ ਹੀ ਨਿੱਠ ਕੇ ਗੱਲ ਕਰਨੀ ਬਣਦੀ ਹੈ। ਇਹ ਸਹੀ ਹੈ ਕਿ ਮੈਂ ਹਾਇਕੂ ਨੂੰ ਵਿਚਾਰ-ਰਹਿਤ ਅਵਸਥਾ ਵੱਲ ਲਿਜਾਂਦਿਆਂ ਵੇਖਦਾ ਹਾਂ, ਉਸੇ ਸਮੇਂ ਮੈਂ ਇਸਨੂੰ "ਸ਼ਬਦ-ਚਿਤ੍ਰ" ਵਜੋਂ ਵੀ ਨਹੀਂ ਚਿਤਵਦਾ ਉਹ ਸ਼ੀਕੀ ਦੀ ਹੀ ਦੇਣ ਹੈ, ਜਿਸਨੇ ਬਹੁ-ਪਰਤੀ ਕਾਵਿ ਨੂੰ ਮਹਿਜ snapshot ਤੱਕ ਸੀਮਤ ਕਰ ਦਿੱਤਾ, ਇਹ ਪੱਛਮ ਦੇ ਬਾਹਲੇ ਸਕੂਲਾਂ ਦੀ ( ਸਮੇਤ ਪ ਹ ਦੇ ) ਪਹੁੰਚ ਹੈ, ਮੇਰੀ ਨਹੀਂ। ਜਿੱਥੇ ਆਪਾਂ ਇੱਕ ਦੂਸਰੇ ਤੋਂ ਅਲੱਗ ਹਾਂ ਓਹ ਹੈ ਨੇਤਾ ਵਾਲੇ ਰੋਲ 'ਤੇ, ਜਸਵਿੰਦਰ ਸਿੰਘ ਵੀਰਜੀ ਹੁਰਾਂ ਨਾਲ ਵੀ ਮੇਰਾ ਚਾਰ ਸਾਲ ਤੋਂ ਇਹੋ ਰੌਲਾ ਰਿਹਾ ਹੈ ਕਿ ਉਹ ਵੀ "ਸਮਾਜ ਲਈ" ਵਾਲਾ ਮਸਲਾ ਨਹੀਂ ਛੱਡ ਸਕਦੇ, ਪਰ ਮੈਂ ਅੰਤ ਦਾ selfish ਹਾਂ l ਮੇਰੇ ਲਈ ਧਰਮ ਦਾ ਅਰਥ ਵੀ ਸਵੈ-ਪੜਚੋਲ ਤੋਂ ਵੱਧ ਕੁਝ ਨਹੀਂ, ਸਾਹਿਤ ਦਾ ਵੀ ਇਹੋ ਮਤਲਬ ਹੈ l ਅਕਸਰ ਕਹਿੰਦਾ ਹਾਂ ਕਿ ਸਮਾਜ-ਸੁਧਾਰ ਵੱਲ ਕੋਈ ਧਿਆਨ ਨਾਂ ਦਿਓ ਸਿਰਫ ਸਵੈ-ਸੁਧਾਰ ਤੇ ਹੀ ਕੇਂਦ੍ਰਿਤ ਰਹੋ ਸਦਾ। ਹਾਇਕੂ ਮੇਰੇ ਲਈ ਕੋਆਨ ਜਿਹਾ ਕੁਝ ਹੈ, ਵਿਧੀ ਦਾ ਓਨਾ ਮਹੱਤਵ ਨਹੀਂ ਜਿੰਨਾ ਅਸਰ ( end result ) ਦਾ ਹੈ l ਸਿਰਫ਼ 5-7-5 ਦੀ ਹੀ ਮੁਹਾਰਨੀ ਦਾ ਵੀ ਮੈਂ ਇਸੇ ਲਈ ਪਾਠ ਨਹੀਂ ਕਰਦਾ, ਹਾਲਾਂਕਿ ਕਿਸੇ ਤਰਾਂ ਦੀ ਵੀ ਇਕਸਾਰਤਾ ਆ ਜਾਵੇ ਤਾਂ ਚੰਗਾ ਹੀ ਹੈ, ਪਰ ਓਹ ਵੀ ਉਸੇ ਤਰਾਂ ਦੀ ਇੱਕ ਚੀਜ਼ ਬਣ ਜਾਵੇਗੀ ਜਿਸ ਤਰਾਂ ਅਸੀਂ ਕਿਗੋ ਆਦਿ ਨੂੰ ਬਣਾ ਦਿੱਤਾ ਹੈ। ਹਿਸਟਰੀ ਵਰਗਾ ਫ਼ਿਕਸ਼ਨ ਤਾਂ ਕੀਤੇ ਮਿਲ ਹੀ ਨਹੀਂ ਸਕਦਾ l ਕੇਤੇ ਕੇਤੇ ਦੀ ਪਉੜੀ ਨੂੰ ਅੱਜ ਪੜਨਾ ਹੋਵੇ ਤਾਂ ਕੇਤੇ ਲੇਨਿਨ, ਕੇਤੇ ਸਟਾਲਿਨ, ਕੇਤੇ ਰੂਸ, ਕੇਤੇ ਚੀਨ ਵੀ ਕਿਹਾ ਜਾ ਸਕਦਾ ਹੈ। ਲੀਡਰਾਂ ਤੋਂ ਬਚਣ/ਬਚਾਉਣ ਵਾਲਿਆਂ ਵਲ ਤਾਂ ਮੈਂ ਹੋ ਸਕਦਾ ਹਾਂ ਪਰ ਆਪ ਹੀ ਲੀਡਰ ਹੋਣ ਦੀ ਹਿਮਾਕਤ ਮੈਂ ਕਦੇ ਨਹੀਂ ਕਰ ਸਕਦਾ। ਸਮਾਜ/ਲੋਕ ਬਹੁਤ ਵੱਡੀ ਤਾਕ਼ਤ ਤਾਂ ਹਨ ਹੀ, ਇਹ ਸੁਣਦੇ ਵੀ ਕਿਸੇ ਦੀ ਨਹੀਂ l ਜਿਸ ਬਾਦਲ ਦੇ ਖਿਲਾਫ਼ ਸਵੇਰ ਤੋਂ ਸ਼ਾਮ ਤੱਕ ਬੋਲਦੇ ਰਹਿੰਦੇ ਹਨ ਪੰਜ ਸਾਲ, ਉਸੇ ਨੂੰ ਵੋਟ ਕਿਸੇ ਮੂਰਖਤਾਈ ਕਰਕੇ ਨਹੀਂ ਪਾਉਂਦੇ l ਇਹ ਉਹਨਾਂ ਦੇ ਅੰਦਰ ਦੀ ਚੋਣ ਹੈ, ਉਹ ਨਹੀਂ ਚਾਹੁੰਦੇ ਕੋਈ ਉਹਨਾਂ ਨੂੰ ਨੀਚਾ ਦਿਖਾ ਸਕਣ ਵਾਲਾ ਉਹਨਾਂ ਦਾ ਨੇਤਾ ਹੋਵੇ, ਇਹ ਉਹਨਾਂ ਦੇ ਅੰਦਰ ਦੀ ਚੋਣ ਹੈ ਕਿ ਉਹਨਾਂ ਦਾ ਨੇਤਾ ਉਹਨਾਂ ਤੋਂ ਛੋਟੇ ਕਿਰਦਾਰ ਦਾ ਹੋਵੇ, ਇਹ ਗੱਲ ਸਿਆਸਤ ਤੋਂ ਲੈ ਕੇ ਫੇਸਬੁੱਕ ਦੇ ਗਰੁੱਪਾਂ ਤੱਕ ਵੀ ਲਾਗੂ ਹੈ, ਤੇ ਘਰ ਦੇ ਮੋਢੀ ਜਾਂ ਕੰਮ ਦੇ ਸੁਪਰ-ਵੇਏਜ਼ਰ 'ਤੇ ਵੀ। ਇਨਕ਼ਲਾਬੀ ਬੋਲੀਆਂ 'ਤੇ ਗੱਡੇ-ਮਾਰਕਾ ਸਟੇਜਾਂ 'ਤੇ ਮੈਂ ਵੀ ਬਥੇਰੀਆਂ ਅੱਡਿਆਂ ਘਸਾਈਆਂ ਹਨ ਅਸੀਂ ਆਪ ਹੀ ਲੋਕ ਰੰਗ-ਮੰਚ ਦੀਆਂ ਕੈਸਟਾਂ ਦੀਆਂ ਕਾਪੀਆਂ ਕਰਕੇ ਜਿਸਨੂੰ ਵੀ ਦਿੱਤੀਆਂ ਓਸਨੇ ਪੈਂਦੀ ਸੱਟੇ ਫ੍ਰੀ ਦੀ ਕੈਸੇਟ 'ਤੇ ਚਮਕੀਲਾ ਭਰਵਾ ਲਿਆ " ਕੋਈ ਸਿਖ ਤਾਂ ਸਕਦਾ ਹੈ, ਪਰ ਕਿਸੇ ਨੂੰ ਸਿਖਾਇਆ ਨਹੀਂ ਜਾ ਸਕਦਾ " ll
    ਮੰਤਰਾਂ ਦੀ ਖੋਜ ਹੋਈ ਜੋ ਸਿਰਫ ਧਵਨੀਆਂ ਸਨ, ਬਿਨਾ ਕਿਸੇ ਸ਼ਾਬਦਿਕ ਜੋੜਾਂ ਜਾਂ ਅਰਥਾਂ ਤੋਂ. ਮੈਂ ਤਾਂ ਵਿਚਾਰ-ਰਹਿਤ ਹੀ ਨਹੀਂ ਸਭ ਕਾਸੇ ਤੋਂ ਰਹਿਤ ਸਿਰਫ ਧੁਨੀ ਹੀ ਤਕਾਉਂਦਾ ਹਾਂ ( ਜੇ ਯਾਦ ਹੋਵੇ ਤਾਂ ਮੈਂ ਵਾਰ-ਵਾਰ ਕਿਹਾ ਹੈ ਕਿ ਇਸਦੀ ਗ੍ਰਾਮਰ ਚੈੱਕ ਕਰਨ ਨਾਲੋਂ ਇਹ ਦੇਖੋ ਕੀ ਇਹ ਬੋਲਿਆ ਕਿਹੋ ਜਿਹਾ ਲੱਗਦਾ ) [ ਸਨਨ ਵਾਲੇ 'ਚ ਬੇ-ਜ਼ੁਬਾਨ, ਬੱਕਰਾ, ਦੁੰਬਾ ਜੋ ਮਰਜ਼ੀ ਕਰੋ ਮੇਰੇ ਲਈ ਇਹ ਸਿਰਫ ਬਲੀ ਦੇ ਖਿਲਾਫ਼ ਪ੍ਰਚਾਰ ਹੀ ਹੈ, 'ਤੇ ਰਹੇਗਾ ] ਬਾਸ਼ੋ ਨੇ ਸਿਰਫ ਹਜ਼ਾਰ ਕੁ ਹੀ ਹਾਇਕੂ ਪ੍ਰਕਾਸ਼ਤ ਕਰਵਾਏ ਆਪਨੇ ਸਾਰੇ ਜੀਵਨ ਵਿੱਚ, ਸਾਡੇ 'ਚੋਂ ਕਈ ਉਸਤੋਂ ਕੀਤੇ ਵੱਧ ਲਿਖ ਚੁੱਕੇ ਹਨ, to what avail? ਮੈਨੂੰ ਅਜੇ ਤੱਕ ਕਿਸੇ ਇੱਕ ਦੀ ਵੀ ਰਚਨਾ ਨੂੰ " ਇਹ ਹਾਇਕੂ ਨਹੀਂ " ਕਹਿਣਾ ਨਹੀਂ ਪਿਆ ਕਿ ਉਸਦੀ ਆਪਣੀ ਸੋਚ ਹੈ। ਸੁਨੇਹਾ ਦੇਣ ਲਈ ਸਿਰਫ ਹਾਇਕੂ ਹੀ ਕਿਉਂ, ਜੇ ਮਹੱਤਵ ਸੁਨੇਹੇ ਦਾ ਹੈ ਤਾਂ, ਵਿਧਾ ਦਾ ਕੀ ਮਹੱਤਵ ? ਮੈਂ ਪ੍ਰਚਾਰੀਆਂ ਜਾਂਦੀਆਂ "ਖੁਦ ਦਾ ਅਨੁਭਵ" ਆਦਿ ਕਿਸੇ ਵੀ ਬੇ-ਵਕੂਫੀਆਂ 'ਤੇ ਸਿਰਫ ਮੁਸਕਰਾ ਸਕਦਾ ਹਾਂ, ਮੇਰੀ ਹਾਇਕੂ ਬਾਰੇ ਕਿਸੇ ਵੀ ਕਿਸਮ ਦੀ ਕੋਈ ਪਹੁੰਚ ਨਹੀਂ ਬਣੀ ਹੋਈ, ਮੇਰਾ ਆਪਣਾ ਸਫਰ ਹੈ, ਅਮਨ/ਅ-ਮਨ ਤੱਕ ਜਾਣ ਦਾ, ਜੇ ਕੋਈ ਦੂਸਰਿਆਂ ਦੇ ਮਨ ਤੱਕ ਪਹੁੰਚ ਕਰਨੀ ਚਾਹੁੰਦਾ ਹੈ ਤਾਂ ਮੈਨੂੰ ਕੀ ਇਤਰਾਜ਼ ਹੋ ਸਕਦਾ ਹੈ ? ਮੈਂ ਤਾਂ ਅੱਜ ਤੱਕ ਕਿਸੇ ਇੱਕ ਵੀ individual ( unit of the ਸੱਥ ) ਦਾ ਮਨ ਨਹੀਂ ਬਦਲ ਸਕਿਆ ਤਾਂ ਪੂਰੇ ਇੱਜੜ ਦਾ ਕੀ ਕਰ ਲਵਾਂਗਾ ? ( ਹੁਣ ਥੋੜਾ ਆਰਾਮ ਲੈ ਕੇ ਤੁਹਾਡੇ ਦੂਸਰੇ ਨੁਕਤੇ ਵੱਲ ਆਵਾਂਗਾ ) .
    ਪਹਿਲੇ ਪੜਾਵ 'ਤੇ ਮੈਂ ਆਪਣੀ ਇੱਕ ਰਚਨਾ ਸਾਂਝੀ ਕਰਦਾ ਹਾਂ ਜੋ ELH ਨੂੰ ਗਾਲਾਂ ਕਢਣ ਵਾਲਿਆਂ ਨੂੰ ਤਾਂ ਪਸੰਦ ਆਈ, ਪਰ ਪ ਹ ਦੇ ਹਿਸਾਬ ਕੱਖ ਤੋਂ ਵੀ ਹੌਲੀ ਹੈ :

    ਬਰਫ਼ੀਲੀ ਚੋਟੀ
    ਇਸਦਾ ਜ਼ਰੂਰ ਕੋਈ ਨਾਮ ਹੋਵੇਗਾ
    ਪਰ ਕੀ ਲੋੜ ਏ
    May 14 at 4:08am · Like · 2
    Dalvir Gill ਉਂਝ ਤਾਂ ਪੰਜੇ ਭਾਗ ਵੇਖਣ ਯੋਗ ਹਨ ਪਰ ਇਸਨੂੰ ਜਰੂਰ ਦੇਵੋ ਡੇਢ ਘੰਟਾ ( ਪਦਾਰਥ ਕਿ ਮਾਯਾ )
    Part-I: http://www.youtube.com/watch?v=lMBt_yfGKpU
    The Holographic Universe (Part One)
    www.youtube.com
    The Holographic universe suggests that the physical world we believe to be real ...See More
    May 14 at 4:12am · Like · Remove Preview
    Sanjay Sanan Dalvir Gill jio...., salute to you...
    .....you are gem !!!!!
    May 14 at 8:23am · Like · 2
    Jaswinder Singh ਅੇਨਾ ਔਖਾ ਕੰਮ ... ਬਈ ਆਪਾਂ ਛੱਡਿਆ ਸਾਰਾ ਕੁਝ .... ਸਾਂਭੋ ਆਪਣਾ ਹਾਇਕੂ ਹਾਇਗਾ ... ਜੇ ਤੁਸੀਂ ਜਿਉਂਦੇ ਰਹੇ ਤਾਂ ਫਿਰ ਮਿਲਾਗੇ
    May 14 at 3:36pm · Like

    ReplyDelete