Friday, July 19, 2013

ਹਾਇਕੂ ਦੇ ਤਿੰਨ ਤੱਤ : ਬਾਸ਼ੋ

ਹਾਇਕੂ ਦੇ ਤਿੰਨ ਤੱਤ : ਬਾਸ਼ੋ

ਹਾਇਕੂ ਦੇ ਤਿੰਨ ਤੱਤ ਹਨ :

1. ਸੇਕੀਬਾਕੂ ( ਵੈਰਾਗ ) : ਇਸ ਦੀ ਮਨੋਦਸ਼ਾ ( Mood ) ਹੈ l
ਛੱਤੀ ਪ੍ਰਕਾਰ ਦੇ ਭੋਜ ਅਤੇ ਸੁੰਦਰੀਆਂ ਦੇ ਸੰਗ ਵਿੱਚ ਵੀ ਜੋ ਆਜਿਜ਼ੀ ਭਰੇ ਇੱਕਲਾਪੇ ਵਿੱਚ ਹੀ ਪਰਮ-ਆਨੰਦ ਦਾ ਮੁਤਲੈਸ਼ੀ ਹੈ ( ਭੋਗਾਂ ਵਿੱਚ ਯੋਗੀ ) l

2. ਫੁਰਯੂ ( ਸ਼ਾਨਾਮੱਤੀ ਕਾਰੀਗਰੀ/ਕਲਾਕਾਰੀ ) : ਇਸਦਾ ਗੁਣ ਹੈ।
ਜ਼ਰੀ-ਤਿੱਲੇ ਵਾਲੇ ਰੇਸ਼ਮਾਂ ਅਤੇ ਸਾਟਨਾਂ ਦੇ ਪਹਿਰਾਵਿਆਂ ਵਿੱਚ ਵੀ ਜੋ ਖੱਦਰ ਹੰਡਾਉਣ ਵਾਲਿਆਂ ਨੂੰ ਚੇਤੇ ਵਿੱਚ ਰਖਦਾ ਹੈ।

3. ਫੁਕਯੂ ( ਸਪਸ਼ਟ ਤੇ ਨਿਰਛਲ ) ਇਸਦੀ ਭਾਸ਼ਾ ਹੈ l
ਭਾਸ਼ਾ ਦਾ ਸਰੋਤ ਇੱਕਲਤਾ, ਵੈਰਾਗ ਹੋਵੇ ਤੇ ਇਹ ਵਸਤਾਂ ਦੀ ਵਸਤੂ/ਸਾਰ ਦੀ ਨੁਮਾਇੰਦਗੀ ਕਰੇ।

ਇੱਕੋ ਸਮੇਂ ਇੱਕਲਤਾ ਵੀ ਬਣਾਈ ਰੱਖਣੀ ਅਤੇ ਸਭ ਵਸਤਾਂ ਦੇ ਸਾਰ-ਤੱਤ ਨਾਲ ਸਾਂਝ ਵੀ ਰੱਖਣੀ, ਕੋਈ ਸੌਖਾ ਕੰਮ ਨਹੀਂ।
ਇਹਨਾਂ ਤਿੰਨ ਬੁਨਿਆਦੀ ਤੱਤਾਂ ਦਾ ਇਹ ਮਤਲਬ ਨਹੀਂ ਕਿ ਇੱਕ ਨਿੱਚਲੇ ਧਰਾਤਲ ਦਾ ਇਨਸਾਨ “ਉੱਚਾ” ਉੱਠਣ ਦਾ ਅਭਿਲਾਸ਼ੀ ਹੈ, ਸਗੋਂ ਇਹ ਕਿ ਉੱਚਾ ਉੱਠ ਚੁੱਕਾ ਸ਼ਖਸ ਵੀ ਆਪਣੀ ਸਮਝ ਨਿੱਚਲੇ ਪੱਧਰ ਵਾਲੇ ਦੇ ਅਨੁਸਾਰੀ ਹੋ ਹੀ ਗ੍ਰਹਿਣ ਕਰਦਾ ਹੈ ll

——————————————— ਬਾਸ਼ੋ
ਅਨੁਵਾਦ: ਦਲਵੀਰ ਗਿੱਲ 

No comments:

Post a Comment