Friday, July 19, 2013

ਪੰਜਾਬੀ ਵਿੱਚ ਹਾਇਕੂ ਬਾਰੇ ਅਲੱਗ-ਅਲੱਗ ਪਹੁੰਚ

ਦੋਸਤੋ ਤੁਹਾਡੇ ਸਾਰੀਆਂ ਦੇ ਪਿਆਰ ਦਾ ਮੈ ਜਿਨਾ ਵੀ ਸ਼ੁਕਰਿਆ ਕਰਾਂ ਓਹ ਥੋੜਾ ਹੈ ਤੁੱਸੀ ਹਮੇਸ਼ਾ ਮੈਨੂੰ ਪਿਆਰ ਦਿੱਤਾ --ਮੈ ਤਾ ਫੇਸਬੂਕ ਨੂੰ ਅਲਵਿਦਾ ਕਹਿ ਦਿਤਾ ਸੀ ਪਰ ਤੁਹਾਡਾ ਪਿਆਰ ਤੇ ਚਾਚਾ ਜੀ ਤੇ ਧੀਦੋ ਜੀ ਦੇ ਸਮਝਾਉਣ ਤੇ ਵਾਪਿਸ ਤੁਹਾਡੇ ਬੂਹੇ ਆਣ ਖਲੋਤਾ ਹਾਂ --ਮੈ ਤੁਹਾਡਾ ਸ਼ੁਕਰਿਆ ਆਪਣੇ ਇਸ ਹਾਇਕੂ ਨਾਲ ਕਰ ਰਿਹਾ --ਇਹ ਹਾਇਕੂ ਤੁਹਾਡੇ ਪਿਆਰ ਨੂੰ ਸਮਰਪਿਤ ---------

ਆਥਣ ਵੇਲਾ
ਛਿੱਪ ਗਇਆ ਸੂਰਜ
ਫੇਰ ਚੜਨ ਲਈ
Unlike · · Unfollow Post · · May 13 at 2:21pm

  • Dhido Gill ਰੂਹ ਖੁਸ਼ ਹੋ ਗਈ ...ਮਨਦੀਪ
  • Devinder Bimra ਵਧੀਆ ਗੱਲ
  • Karamjit Kaur welcome Mandeep ji, tusee saade dil vichon kade gaye hee nahee c fer welcome pata nahee kis vaaste--
  • Kuljeet Mann ਤੇਰਾ ਸੁਆਗਤ ਹੇ ਇਸ ਆਸ ਨਾਲ ਕਿ ਤੂੰ ਦਿਲ ਨਾਲ ਕੰਮ ਕਰੇਂਗਾ ਦਿਮਾਗ ਨਾਲ ਨਹੀ,ਕਿਉਕਿ ਲੋਕਾਂ ਨਾਲ ਦਿਲ ਨਾਲ ਹੀ ਵਰਤਿਆ ਜਾਦਾ ਹੈ ਤੇ ਖਾਸ ਕਰਕੇ ਜਦੋਂ ਲੋਕ ਧਾਰਾ ਦੀ ਗੱਲ ਹੋਵੇ,
  • Dalvir Gill ਕੁਲਜੀਤ ਭਾਜੀ ਵੱਡੇ ਪਤੇ ਦੀ ਗਲ ਕਰ ਗਏ ਹੋ। ਹਾਇਕੂ ਸਿਰਫ਼ ਲੋਕ-ਧਾਰਾ ਦਾ ਹੀ ਹਿੱਸਾ ਨਹੀਂ ਸਗੋਂ ਉਸ ਲੋਕ ਧਾਰਾ ਦਾ ਹਿੱਸਾ ਹੈ ਜੋ ਮਹਿਸੂਸ ਕਰਦੀ ਹੈ, ਸੋਚਦੀ ਨਹੀਂ ( ਸਾਡੇ ਕੋਲ ਵੀ ਕਬੀਰ ਸਾਹਿਬ, ਗੁਰੁਬਾਬਾ, ਬੁੱਲੇ ਸ਼ਾਹ ਆਦਿ ਕਿੰਨੇ ਹੀ ) l ਇਹ "ਪੰਜ ਇੰਦ੍ਰਿਆਂ ਨਾਲ ਗ੍ਰਹਿਣ" ਵਾਲਾ ਪਾਠ ਵੀ ਕੁਝ ਜ਼ਿਆਦਾ ਹੀ ਅਕਾਦਮਿਕ ਹੈ, ਦਿਲ ਨਾਲ ਗ੍ਰਹਿਣ ਕਰਨਾ ਹੀ ਭਲਾ l ਸਾਨੂੰ ਹਾਇਕੂ ਦੇ ਰਾਹ ਦੀ ਪਹਿਚਾਣ ਜਰੂਰ ਹੋਵੇ ਪਰ ਇਸਤੇ ਚਲਣ ਲਈ "ਰਹਿਤਨਾਮੇ" 'ਤੇ "ਤਨਖ਼ਾਹਨਾਮੇ" ਲਿਖਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ। ਸਵੀਕ੍ਰਿਤੀ ਤੇ ਸ਼ੁਕਰਾਨੇ ਵਾਲਾ ਰਵਈਆ ਹੋਵੇ ਤਾਂ ਰਾਹ ਬਣਦਿਆਂ ਦੇਰ ਨਹੀਂ ਲੱਗਦੀ l ਜੇ ਅਸੀਂ ਕਲਾਸੀਕਲ ਹਾਇਕੂ ਨੂੰ ਤਲਾਂਜਿਲੀ ਦੇ ਕੇ ਪੱਛਮੀ (ELH) ਪਹੁੰਚ ਹੀ ਅਪਣਾਉਣੀ ਹੈ ਤਾਂ ਇਹ ਐਵੇਂ ਹੈ ਕਿ ਖੱਬੇ ਹੱਥ ਨਾ ਸਹੀ ਸੱਜੇ ਹੱਥ ਵਾਲੇ ਖਤਾਨਾਂ ਵਿੱਚ ਜਾ ਡਿੱਗੇ। ਮੇਰੇ ਲਈ ਪਹਿਲੇ ਦਿਨ ਤੋਂ ਹੀ ਪੰਜਾਬੀ ਟੱਪੇ ਮਾਰਗ ਦਰਸਾਉਣ ਵਾਲੇ ਹਨ [ ਰੂਪ ਦੇ ਪੱਖ ਤੋਂ (ਉਦਹਾਰਣ ਲਈ, "ਫ੍ਰੇਜ਼ ਐਂਡ ਫ੍ਰੇਗਮੇੰਟ" ਵਾਲੀ ਗੱਲ ਵੀ ਟੱਪਿਆਂ ਵਿਚ ਮੋਜੂਦ ਹੈ) ] , ਰੂਹ ਲਈ ਅਦ੍ਵੈਤ/ਅਦਵੈਤ, ਤੰਤਰ, ਤਾਓ, ਬੁੱਧ, ਜ਼ੇਨ, ਗੁਰਬਾਣੀ, ਲੋਕ-ਧਾਰਾ ਦੀ ਰੂਹ, Quantum Physics. ll
  • Kuljeet Mann ਜਦੋਂ ਮੈ ਲੋਕ ਧਾਰਾ ਦੀ ਗੱਲ ਕਰ ਰਿਹਾ ਹਾਂ ਤਾਂ ਉਸਦਾ ਪਰਤਾਉ ਸੰਵਦਨਾ ਹੈ, ਜਿਸਦੀ ਸਿਦਤ ਨਾਲ ਲੋੜ ਮਹਿਸੂਸ ਹੋ ਰਹੀ ਹੈ, ਆਸਤਿਕ ਤੇ ਨਾਸਤਿਕ ਵਿਚਲੀਆਂ ਵੰਡੀਆ ਵੀ ਨਿਰਾਰਥਕ ਹੋ ਜਾਂਦੀਆ ਹਨ ਜਦ ਸੰਵੇਦਨਾ ਦਾ ਪ੍ਰਵਾਹ ਹੋਵੇ, ਉਦੋਂ ਵਿਅਕਤੀਗਤ ਵਿਸ਼ਵਾਸ ਵਿਚ ਸ਼ੋਰ ਨਹੀ ਹੁੰਦਾ। ਸਰਬ ਸਾਂਝੇ ਫਿਕਰ ਚਿਤਰਪੱਟ ਤੇ ਆਉਂਦੇ ਹਨ, ਲੋਕ ਗੀਤ ਟੱਪੇ, ਸੰਵੇਦਨਸ਼ੀਲਤਾ ਤੋਂ ਬਿਨ੍ਹਾਂ ਸ਼ੁਗਲ ਬਣ ਜਾਂਦੇ ਹਨ ਤੇ ਸੁਨੇਹੇ ਅਲੋਪ ਹੋ ਜਾਂਦੇ ਹਨ। ਕਈ ਕੁਝ ਅਲੋਪ ਹੋ ਗਿਆ ਹੈ,ਵਾਪਸ ਲਿਆਉਣ ਲਈ ਹਾਕ ਮਾਰਨ ਦੀ ਲੌੜ, ਅੱਜ ਕਲ ਨਾਲੋਂ ਜ਼ਿਆਦਾ ਹੈ।
  • Dalvir Gill ਕੁਲਜੀਤ ਭਾਜੀ, ਸੌ ਫ਼ੀਸਦੀ ਸਹਿਮਤ ਪੰਜਾਬੀ ਮਾਨਸਿਕਤਾ ਵਿੱਚ ਕੁਝ ਵੀ ਸਮਾ ਸਕਦਾ ਹੈ ਪਰ ਇਸਤੇ ਥੋਪਿਆ ਕੁਝ ਨਹੀਂ ਜਾ ਸਕਦਾ, ਜਿਵੇਂ ਧੀਦੋ ਬਾਈ ਵੀ ਅਕਸਰ ਕਹਿੰਦੇ ਹਨ ਹਾਇਕੂ ਦੀ ਪੰਜਾਬੀ 'ਚ ਰਸਾਈ ਹੋਣੀ ਚਾਹੀਦੀ ਹੈ ਨਾਂ ਕਿ ਡੰਡਿਆ ਨਾਲ ਪੜ੍ਹਾਈ l
  • Dhido Gill ਦਲਵੀਰ ਗਿੱਲ ਜੀ , ਤੁਹਾਡੀ ਸਮਝ ਪਤਾ ਨੀ ...ਹਾਇਕੂ ਗਰੁੱਪ ਦੀ ਹਾਇਕੂ ਬਣਤਰ ਨਾਲੌਂ ਅਸਲੋਂ ਹੀ ਪਾਟਵੀਂ ਹੈ...ਤੁਹਾਡੀ ਸਮਝ ਮੁਤਾਬਕ ਲਿਖਿਆ ਹਾਇਕੂ , ਉਨਾਂ ਮੁਤਾਬਕ ਗੈਰ ਹਾਇਕੂ ਰਚਨਾ ਹੋਵੇਗਾ...ਦੋਨੋਂ ਕਿਸਮ ਦੇ ਹਾਇਕੂ ਸੰਕਲਪ ਦੀ ਦਰਜਾਬੰਦੀ ਕਿਉਂ ਨਹਿਂ ਕਰ ਲਈ ਜਾਂਦੀ...ਤੁਹਾਡਾ ਸੰਕਲਪ ਤਾਂ ਰੁਹਾਨੀ ਭਗਤੀ ਹਾਇਕੂ ਹੀ ਬਣਦਾ
    ਸਾਰੰਗੀ ਮਾਸਟਰ
    ਹੇਕ ਨਾਲ ਸੁਰ ਕੱਢੀ-
    ਪਰਬੱਤ ਛੂਹਵੇ
    http://www.youtube.com/watch?v=tcqbUBeDtI4
  • Raghbir Devgan Dalvir Gill, "ਪੰਜਾਬੀ ਮਾਨਸਿਕਤਾ ਵਿੱਚ ਕੁਝ ਵੀ ਸਮਾ ਸਕਦਾ ਹੈ ਪਰ ਇਸਤੇ ਥੋਪਿਆ ਕੁਝ ਨਹੀਂ ਜਾ ਸਕਦਾ" well said
  • Dalvir Gill ਧੀਦੋ ਬਾਈ ਜੀ, ਤੁਸੀਂ ਤਾਂ ਆਪਦੀ ਗਲ 'ਤੇ ਕਾਮਰੇਡਾਂ ਵਾਂਗੂੰ ਅੜ ਗਾਏ ਹੋਂ ll ਮੇਰੇ ਬਾਰੇ ਤੁਸੀਂ ਇਹ ਪੂਰਵ-ਧਾਰਣਾ ਤੋਂ ਮੁਕਤ ਨਹੀਂ ਹੋ ਪਾ ਰਹੇ ਪਰ ਮੈਂ ਇੱਕ ਤੋਂ ਵਧ ਵਾਰ ਕਹਿ ਚੁੱਕਾ ਹਾਇਕੂ ਦੀ ਰੂਹ/ਆਤਮਾ ਕਹਿਣ ਦਾ ਹਰਗਜ਼ ਕੋਈ ਮਤਲਬ ਰੂਹਾਨੀਅਤ ਵਾਲਾ ਨਹੀਂ, ਜ਼ੇਨ-ਸੋਚ ਦਾ ਵੀ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ( ਇੱਕ ਵਾਰ ਉਦਹਾਰਣ ਲਈ ਇਹ ਵੀ ਕਿਹਾ ਸੀ ਕਿ ਜਿਵੇਂ ਰੂਹ-ਏ-ਰਵਾਂ, ਇਨਕ਼ਲਾਬ ਦੀ ਰੂਹ, zietgiest=ਯੁੱਗ ਦੀ ਰੂਹ, ਇੰਟਰਵਿਯੂ/ਮੁਲਾਕ਼ਾਤ ਲਈ ਸ਼ਬਦ ਰੂਹ-ਬ-ਰੂਹ ) ll ਪਰ ਫਿਰ ਜੇ ਸ਼ਬਦ ਸਪਿਰਿਟ ( spirit ) ਵਰਤਿਆ ਜਾਵੇ ਜਾਵੇ ਤਾਂ ਤੁਹਾਨੂੰ ਬਿਲਕੁਲ ਹੀ spiritualism ਦੀ ਯਾਦ ਆਵੇਗੀ ਸ਼ਬਦਾਂ ਮਗਰ ਨਾ ਭੱਜੋ, "ਅੱਜ ਯੂਰਪ ਉੱਪਰ ਇੱਕ ਪ੍ਰੇਤ ਮੰਡਰਾ ਰਿਹਾ ਹੈ, ਕ੍ਮਿਉਨਿਜ਼੍ਮ ਦਾ ਪ੍ਰੇਤ" ਨਾਲ ਮਾਰਕਸ ਮੇਨਿਫ਼ੇਸਟੋ ਸ਼ੁਰੂ ਕਰਦਾ ਹੈ ਤਾਂ ਅਸੀਂ ਉਸਨੂੰ ਇਹ ਨਹੀਂ ਪੁੱਛਣ ਜਾਂਦੇ ਕਿ ਕੀ ਉਸਦਾ ਪ੍ਰੇਤ-ਆਤਮਾਂਵਾਂ 'ਚ ਵਿਸ਼ਵਾਸ ਹੈ ? ਮੈਂ ਤਾਂ ਤੁਹਾਨੂੰ ਰੂਹ ਲਈ ਬਦਲ essence ਵੀ ਦਿੱਤਾ ਸੀ ( form and essence = ਰੂਪ ਅਤੇ ਰੂਹ ) l ਰੂਹ ਲਈ ਕੁਲਜੀਤ ਮਾਨ ਭਾਜੀ ਵਧੀਆ ਸ਼ਬਦ "ਭਾਵਨਾ" ਵਰਤਦੇ ਹਨ ਕਦੇ-ਕਦੇ l ਤੁਸੀਂ ਕਈ ਵਾਰ ਤਾਂ ਮੈਨੂੰ ਸਾਥੀ ਦੇ ਸਕੂਲ ਪੜ੍ਹਿਆ ਕਹਿ ਦਿੰਦੇ ਹੋ, ਪਰ ਮੈਂ ਪਹਿਲੇ ਦਿਨ ਤੋਂ ਹੀ ਬਹੁਤ ਵਖਰੇਵਾਂ ਰਖਿਆ ਹੈ ਹਾਇਕੂ ਪ੍ਰਤੀ ਪੱਛਮੀ ਅਕਾਦਮਿਕ ਪਹੁੰਚ ਨਾਲੋਂ, ਜਿਸਦਾ ਕਿ ਪ ਹ ਸਕੂਲ ਮੁੱਦਈ ਹੈ, ਇਥੋਂ ਤੱਕ ਕਿ ਜੋ ਗੱਲਾਂ ਜਗੀਰੂ ਪੰਜਾਬ ਤੇ ਜਾਪਾਨ ਵਿਚ ਸਾਂਝੀਆਂ ਹਨ ਉਸ ਪ੍ਰਤੀ ਵੀ ਉਹਨਾਂ ਦੀ ਪਹੁੰਚ ਪੱਛਮੀ ਹੈ। ਮੈਂ ਰੂਹਾਨੀਅਤ ਜਾਂ ਅਧਿਆਤਮਵਾਦੀ ਨਹੀਂ ਹਾਂ, ਨਾਂ ਹੀ ਪਦਾਰਥਵਾਦੀ, ਜੋ ਮੇਰੀ ਸਿਰਫ ਸਮਝ ਹੀ ਸੀ ਉਸਨੂੰ ਅੱਜ Quantum Physics ਨੇਂ ਸ਼ਬਦ ਦੇ ਦਿੱਤੇ ਹਨ, ਬਹੁਤ ਵਿਸਥਾਰ ਵਿੱਚ l ਦਰਜਾਬੰਦੀ ਸਿਰਫ ਇਹੋ ਹੈ ਕਿ ਜਿਵੇਂ ਟੱਪਿਆਂ ਦੀ ਰੂਹ, ਅਸਲ ਵਿੱਚ ਬਿਰਹਾ ਹੈ ਉਵੇਂ ਹਾਇਕੂ ਦੀ "ਵਿਚਾਰਾਂ ਤੋਂ ਮੁਕਤੀ", ਮੇਰੇ ਮੁਤਾਬਕ। ਉਹ ਸ਼ਬਦਾਂ ਦੁਆਰਾ ਇੱਕ ਦ੍ਰਿਸ਼ ਦਰਸਾਉਣ ਦੇ ਏਜੰਡੇ 'ਤੇ ਕੰਮ ਕਰਦੇ ਹਨ, ਪਰ, ਦਰਿਸ਼ ਦੁਆਰਾ ਇੱਕ ਵਿਚਾਰ ਪੇਸ਼ ਕਰਦੇ ਹਨ l ਕੁਲਜੀਤ ਮਾਨ ਤੇ ਮੈਂ ਜਿਸ ਗੱਲ ਉੱਪਰ ਸਹਿਮਤ ਹਾਂ ਉਹ ਹੈ ਕਿ ਰੂਪ ਨਾਲੋਂ ਰੂਹ ( essence ) ਮਹੱਤਵ ਰਖਦੀ ਹੈ ( ਸਿਰਫ ਹਾਇਕੂ ਹੀ ਨਹੀਂ ਕਿਸੇ ਵੀ ਰਚਨਾ ਲਈ ) l ਕੁਲਜੀਤ ਭਾਜੀ ਦਾ ਵੀ ਰੂਹ ਤੋਂ ਮਤਲਬ ਤੱਤ ਤੋਂ ਹੀ ਹੁੰਦਾ ਹੈ Essence over form. ਤੱਥ ਨੂੰ ਵੀ ਤੱਤ ਵਜੋਂ ਦੇਖਿਆ ਜਾ ਸਕਦਾ ਹੈ ਪਰ ਮੈਂ ਇਥੇ ਤੱਥ ਨੂੰ ਤੱਤ ਤੋਂ ਵਖਰਾ ਕੇ ਕਹਿਣਾ ਚਾਹੁੰਦਾ ਕਿ ਤੱਥ ਨਾਲੋਂ ਤੱਤ ਉੱਪਰ ਹੈ l ਚਲੋ ਜਿਥੇ ਵੀ ਮੈਂ ਰੂਹ ਕਿਹਾ ਹੈ ਉਥੇ ਤੁਸੀਂ ਸ਼ਬਦ ਤੱਤ ਵਰਤ ਲਵੋ l ਇਹ ਗੱਲਾਂ ਇੱਕ ਵਾਰ ਬੁੱਲਾਂ ਤੋਂ ਬਾਹਰ ਆ ਜਾਣ ਤਦ ਹੀ ( hopefully ) ਨਿਸਤਾਰਾ ਹੋਵੇਗਾ - ਸੋ ਬੋਰ ਨਾ ਹੋਇਓ ਗੱਲ ਚਲਦੀ ਰੱਖੋ l
  • Dhido Gill ਦਲਵੀਰ ਬਾਈ ਜੀ...ਮੈਂ ਜਾਣ ਬੁੱਝ ਕੇ ਅੜੀ ਨੀ ਕਰੀ ਬੈਠਾ , ਕੋਈ ਕਨਫੀਉਜਨ ਦਿਮਾਗ ਵਿੱਚ ਅੜਿਆ ਹੋਇਆ ਹੈ ਤੇ ਜਿੱਥੇ ਕਿਤੇ ਵੀ ਹਾਇਕੂ ਵਿੱਚ ਸਿੱਧੀ ਰੂਹ ਦਾ ਜਾਂ ਕਾਲਪਣਾ ਫਿਕਸ਼ਨ ਦਾ ਮੁਸ਼ਕ ਆ ਜਾਵੇ , ਉੱਥੇ ਮੇਰੇ ਕੁੱਤੇ ਫੇਲ ਹੋ ਜਾਂਦੇ ਹਨ....ਮੇਰੇ ਲਈ ਸਾਰੰਗੀ ਵਾਲ ਹਾਇਕੂ ਨਹਿਂ ਹੈ ਕਿ ਸੁਰ ਪਰਬੱਤ ਤੱਕ ਨਹਿਂ ਪਹੁੰਚ ਸਕਦੀ ਜਦ ਕਿ ਨਿਹਾਲ ਚਿੱਤ ਹੋਣ ਤੇ ਮਹਿਸੂਸ ਕਰਨ ਵਿੱਚ ਇਹ ਪ੍ਰਬਤ ਤੱਕ ਪਹੁੰਚਦੀ ਹੈ ।
  • Kuljeet Mann ਮੈਂ ਕਈ ਵਾਰ ਬਾਹਰ ਰਹਿਕੇ ਬਹਿਸ ਦੇਖਦਾ ਹਾਂ, ਖਾਸ ਤੌਰ ਤੇ ਜਦੋਂ ਕਾਮਰੇਡ ਕਾਰਲ ਮਾਰਕਸ ਬਾਰੇ ਜਾਂ ਕਿਸੇ ਹੋਰ ਮੁੱਦੇ ਤੇ। ਜੇ ਉਸ ਬਹਿਸ ਨੂੰ ਸੰਖੇਪ ਕਰੀਏ ਜਾਂ ਪੰਜਾਬੀ ਮੁਹਾਂਦਰੇ ਦੇ ਸ਼ਬਦਾਂ ਵਲ ਮੋੜਾ ਦੇ ਦੇਈਏ ਤਾਂ ਅੱਧੇ ਇਸ਼ੂ ਪਹਿਲੇ ਹੱਲੇ ਹੀ ਬਾਹਰ ਨਿਕਲ ਜਾਂਦੇ ਹਨ ਤੇ ਬਾਕੀਆਂ ਵਿਚ ਗੁੰਜਾਇਸ਼ ਇਤਨੀ ਮੋਕਲੀ ਹੋ ਜਾਂਦੀ ਹੈ ਕਿ ਕਈ ਵਾਰੀ ਤਰਸ ਆਉਣ ਲੱਗ ਪੈਂਦਾ ਹੈ ਕਿ ਇਹ ਲੋਕਾਂ ਦੀ ਗੱਲ ਕਰਦੇ ਹੋਏ ਵੀ ਲੋਕਾਂ ਨਾਲ ਗੱਲ ਨਹੀ ਕਰ ਰਹੇ। ਸਗੋਂ ਕਿਸੇ ਫੈਸਲੇ ਲਈ ਉਲਝੇ ਹੋਏ ਹਨ ਜਾਂ ਦੂਜੀ ਧਿਰ ਦੇ ਸ਼ਬਦ ਤੇ ਸ਼ਬਦਾਂ ਦੀ ਤਾਸੀਰ ਨੂੰ ਆਪਣੇ ਕਹੇ ਗਏ ਸ਼ਬਦਾਂ ਰਾਹੀਂ ਹੀ ਅਮੂਰਤ ਕਰਨਾ ਚਾਹੁੰਦੇ ਹਨ। ਨਤੀਜੇ ਵਜੋਂ ਇਹ ਆਮ ਪੜ੍ਹਨ ਵਾਲਾ ਸੋਚਦਾ ਹੈ ਛਡੋ ਇਹ ਤੇ ਜਾਬਾਂ ਦੇ ਭੇੜ ਹਨ ਆਪਾਂ ਕੀ ਲੈਣਾ। ਇਹੋ ਵਰਤਾਰਾ ਸਾਹਿਤਕ ਵਿਧਾਵਾਂ ਵਿਚ ਹੋ ਰਿਹਾ ਹੈ। ਲੋਕਾਂ ਨਾਲ ਗੱਲ ਕਰਨ ਦੀ ਲੋੜ ਘਟ ਮਹਿਸੂਸ ਹੁੰਦੀ ਹੈ ਤੇ ਗਰੁਪਾਂ ਵਿਚਲੇ ਸਾਥੀਆਂ ਦੀ ਪਿੱਠ ਜ਼ਿਆਦਾ ਥਪਥਪਾਈ ਜਾਂਦੀ ਹੈ।
    ਦੋਸਤੋ, ਲੋਕਾਂ ਨੂੰ ਇਸਦਾ ਕੀ ਫਰਕ ਹੈ? ਹਾਂ ਫਰਕ ਪੈ ਸਕਦਾ ਹੈ। ਤੀਬਰ ਸੰਭਾਵਨਾਵਾਂ ਵੀ ਹਨ , ਜ਼ਿੰਮੇਵਾਰੀ ਵੀ ਹੈ, ਲੋਕ ਸੁਨਣ ਲਈ ਤਿਆਰ ਵੀ ਹਨ। ਕਲ ਹੀ ਪੀ ਟੀਸੀ ਤੇ ਗਾਣਾ ਆ ਰਿਹਾ ਸੀ, ਦਲਜੀਤ ਦਾ ਸੀ ਸ਼ਾਇਦ, ਯਾਰਾਂ ਨੂੰ ਸ਼ੌਕ ਗੋਲੀਆਂ ਚਲਾਉਣ ਦਾ। ਆਮ ਤੌਰ ਤੇ ਇਹ ਲੋਕਾਂ ਦਾ ਨਹੀ ਹੈ, ਪਰ ਜਦੋਂ ਵੀ ਕੋਈ ਤਨਾਵ ਵਿਚ ਹੋਵੇਗਾ, ਇਸ ਨੂੰ ਗੁਣਗੁਣਾ ਦੇਵੇਗਾ। ਬਹੁਤ ਲੋੜ ਹੈ, ਸਧਾਰਣ ਰਹਿਕੇ ਕੰਮ ਕਰਨ ਦੀ, ਤਕਨੀਕਾਂ ਨੇ ਕੁਝ ਨਹੀ ਦੇਣਾ, ਵੇਹੜੇ ਵਿਚ ਬਹਿਣਾ ਪੈਣਾ ਹੈ ਤੇ ਉਸੇ ਬੋਲੀ ਵਿਚ ਗੱਲ ਕਰਨੀ ਪੈਣੀ ਹੈ। ਹਾਂ ਹੋਣ ਦੀ ਜਾਂ ਹੋ ਰਹੀ ਦੀ ਗੱਲ ਕਰ ਲੈਣੀ ਚਾਹੀਦੀ ਹੈ।
  • Dalvir Gill ਦੋ ਗਲਾਂ ਨੂੰ ਧਿਆਨ 'ਚ ਰੱਖ ਕੇ ਮੇਰੀ ਗੱਲ ਜ਼ਿਆਦਾ ਸਪਸ਼ਟਤਾ ਨਾਲ ਸਮਝ ਆਵੇਗੀ, it's harder to learn than it's to unlearn ਅਤੇ not we but the books read. ਕੀ ਤਸੀਂ ਧਿਆਨ ਕੀਤਾ ਕਿ ਸਿਰਫ਼ ਮੇਰੇ ਜਾਂ ਅਮੂਰਤ ਜਾਪਦੇ ਹਾਇਕੂ ਹੀ ਨਹੀਂ ਸਗੋਂ ਕਰੀਬਨ ਸਾਰੇ ਹੀ ਕਲਾਸੀਕਲ ਹਾਇਕੂ ( ਬਾਸ਼ੋ, ਬੁਸੋਂ ਆਦਿ ਦੇ ਜਿਹਨਾਂ ਤੋਂ ਇਹ ਕਾਵਿ-ਰੂਪ ਸ਼ੁਰੂ/ਪ੍ਰਚਲਤ ਹੋਇਆ ) ਤੁਹਾਨੂੰ ਅਣ-ਹਾਇਕੂ ਰਚਨਾ ਭਾਸੇ, ਤੁਸੀਂ ਇਹੋ ਭਾਵ ਦਾ ਕਾਮੈੰਟ ਵੀ ਕੀਤਾ, ਪਰ ਇੱਕ ਪਲ ਲਈ ਵੀ ਇਹ ਨਾਂ ਸੋਚਿਆ ਕਿ ਕਿਤੇ ਮੇਰੀ "ਹਾਇਕੂ-ਪੜ੍ਹਾਈ" ਵਿਚ ਤਾਂ ਕੋਈ ਦੋਸ਼ ਨਹੀਂ?! ਇਥੇ ਬੁੱਧ ਦੀ ਓਹ ਗੱਲ ਆਉਂਦੀ ਹੈ ਕਿ "ਸਿਖਣ ਨਾਲੋਂ ਭੁੱਲਣਾ ਔਖਾ ਹੈ", ਜੋ ਵੀ ਪੜ੍ਹਾਈ/ਸਿਖਲਾਈ ਪ ਹ ਵਲੋਂ ਹੋਈ ( ਜੋ ਤੁਸੀਂ ਭਾਵੇਂ ਨਾ ਵੀ ਅਪਣਾਈ ਹੋਵੇ ਪਰ it was there ) ਫਿਰ ਦੂਸਰੀ ਗੱਲ ਕਿ ਅਸੀਂ ਓਹੋ ਹੀ ਪੜ੍ਹਦੇ/ਸੁਣਦੇ ਹਾਂ ਜੋ ਅਸੀਂ ਚਾਹੁੰਦੇ ਹਾਂ, ਜੋ ਸਾਡੇ ਆਪਨੇ ਹੀ ਅੰਦਰ ਪਹਿਲਾਂ ਤੋਂ ਹੀ ਮੌਜੂਦ ਹੈ ( ਇੱਕ ਵਾਰ ਤੁਸੀਂ ਮੇਰੀ ਇੱਕ ਰਚਨਾ 'ਤੇ ਟਿੱਪਣੀ ਕੀਤੀ ਸੀ,"ਮੈਂ ਤਾਂ ਸੋਚਦਾ ਸੀ ਇਹ ਦਲਵੀਰ ਦਾ ਕੋਈ ਅਧਿਆਤਮਵਾਦ ਹੋਏਗਾ ਪਰ ਇਹ ਤਾਂ ਵਾਕਿਆ ਈ ਚੋਟੀ ਦਾ ਹਾਇਕੂ ਹੈ ) l ( Repairing Centre 'ਤੇ ਮੈਂ ਕਿਹਾ ਸੀ, ਇੱਕ ਵਾਰ,"ਰੱਬ ਮੇਰੇ ਲਈ ਟੱਬ" ਫਿਰ ਵੀ ਤੁਸੀਂ ਆਪਣਾ ਨਜ਼ਰੀਆ ਨਹੀਂ ਬਦਲ ਸਕੇ ਮੇਰੇ ਪ੍ਰਤੀ ) ਹੁਣ ਥੋੜ੍ਹਾ ਗਲਪ ਬਾਰੇ, ਕੀ ਹੈ ਯਥਾਰਥ ? [ QP ( Quantum Physics ) ਅਨੁਸਾਰ ਸਭ quanta ਹੈ ਪਦਾਰਥ ਵੀ ਯਥਾਰਥਿਕ ਨਹੀਂ l ] ਇਸੇ ਕਾਰਨ ਅਸੀਂ ਮਿਥਿਹਾਸ ਨੂੰ ਵੀ ਨਹੀਂ ਸਮਝ ਪਾਉਂਦੇ ਜੋ ਨਾਂ ਯਥਾਰਥ ਹੈ ਨਾ ਗਲਪ ਜਾਂ ਕਾਲਪਨਿਕ l ਯਥਾਰਥ ਨੂੰ ਦਰਸਾਉਣ ਦਾ ਵੀ ਇੱਕੋ ਇੱਕ ਤਰੀਕਾ ਸਿਰਫ਼ realism ਹੀ ਥੋੜ੍ਹੋ ਹੈ ! ਨਿਤਸ਼ੇ ਦਾ ਕਿਹਾ ਵੀ ਕਿੰਨਾ ਸਹੀ ਹੈ," ਨਾਂ ਕੋਈ ਸੱਚ ਹੈ ਨਾਂ ਕੋਈ ਅੰਤਿਮ ਸੱਚ, ਮਹਿਜ਼ ਵਿਆਖਿਆਵਾਂ" l ਜੋ ਤੁਹਾਨੂੰ ਕਲਪਨਾ ਲੱਗਦਾ ਹੈ ਕਿਸੇ ਲਈ ਸੱਤ ਹੋ ਸਕਦਾ ਹੈ ਤੇ ਜੋ ਤੁਹਾਡੇ ਲਈ ਠੋਸ ਸੱਚ ਹੈ ਕਿਸੇ ਲਈ ਮਹਿਜ਼ ਮਾਇਆ l ਇਥੇ ਹੀ ਓਹ ਚੀਜ਼ ਆਉਂਦੀ ਹੈ ਜਿਸਨੂੰ ਮੈਂ ਸਵੀਕ੍ਰਿਤੀ ਕਹਿੰਦਾ ਹਾਂ ਜੇ ਅਸੀਂ ਆਪਣੇ personal station ਨੂੰ ਛੱਡ ਕੇ ਰਚਨਾਕਾਰ ਦੀ ਜਗਹ ਬੈਠ ਕੇ ਦੇਖਾਂਗੇ ਤਦ ਹੀ ਉਸਦਾ ਲੁਤਫ਼ ਉਠਾ ਸਕਾਂਗੇ l ਵਿਆਖਿਆ ਹੁੰਦੀ ਹੀ ਅੰਤਰਮੁਖੀ ਹੈ, ਤੁਸੀਂ ਆਪ ਤਾਂ ਕਿਸੇ ਵੀ ਰਚਨਾ ਦੀ ਵਿਆਖਿਆ ਕਰਦੇ ਹੋ ( ਤੇ ਇਹ ਵੀ ਚਾਹੁੰਦੇ ਹੋ ਕਿ ਸਭ ਮਾਈ-ਭਾਈ ਉਸੇ ਵਿਆਖਿਆ ਨੂੰ ਹੀ ਆਪਣੀ ਬਣਾਵੇ, ਪਰ ਕਿਸੇ ਹੋਰ ਦੀ ਕੀਤੀ ਵਿਆਖਿਆ ਨੂੰ ਉਸਦੀ ਕਪੋਲ-ਕਲਪਨਾ ਗਰਦਾਨ ਰੱਦ ਕਰ ਦਿੰਦੇ ਹੋ, ਜੋ ਕਿ ਪਹਿਲਾਂ ਦੇ ਕਹੇ ਅਨੁਸਾਰ ਹੁੰਦੀ ਹੀ ਅੰਤਰਮੁਖੀ, ਕਪੋਲ-ਕਲਪਨਾ ਹੈ l ਇਹ ਤਾਂ ਕਿਸੇ ਤਰਾਂ ਵੀ ਯੋਗ ਨਹੀਂ ਕਿ ਤੁਸੀਂ ਮੰਗ ਕਰੋਂ ਕਿ ਸਾਰੇ ਤੁਹਾਡੇ ਵਾਂਗ ਹੀ ਸੋਚਣ l ਕਿਸੇ ਦੀ ਵਿਆਖਿਆ ਤੋਂ ਹੀ ਤਾਂ ਵਿਆਖਿਆਕਾਰ ਦੀ ਸੋਚ ਅਤੇ ਸੋਚਣ ਵਿਧੀ ਦਾ ਪਤਾ ਚਲਦਾ ਹੈ, ਤੇ ਸਿਰਫ ਇੰਨਾ ਹੀ, ਨਾਂ ਵੱਧ ਨਾ ਘੱਟ l ਪਰ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਗਲਤ ਜਾਂ ਠੀਕ ਹੈ l ) ਖੁਸ਼ੀ ਹੈ ਕਿ ਅਸੀਂ ਗੋਲ-ਗੋਲ ਨਹੀਂ ਘੁੰਮ ਰਹੇ ਪਰ ਸਾਡੀ ਗੱਲ ਬੱਝਵੀਂ ਨਾ ਰਹਿ ਕੇ ਖਿੰਡ ਰਹੀ ਹੈ, ਵਧੀਆ ਹੋਵੇਗਾ ਕਿ ਅਸੀਂ ਕਿਸੇ ਇੱਕ ਨੁਕਤੇ ਤੋਂ ਗੱਲ ਸ਼ੁਰੂ ਕਰੀਏ ਤੇ ਉਸਦੇ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੀਏ l ਤੁਸੀਂ ਕੋਈ ਪੋਸਟ ਪਾ ਦੇਵੋ ਜਿਸ ਵਿੱਚ ਕਿਸੇ ਇੱਕ ਗੱਲ ਬਾਰੇ ਆਪਨੇ ਵਿਚਾਰ ਦੇ ਕੇ ਗੱਲ ਸ਼ੁਰੂ ਕਰੋ ਜਾਂ ਸਾਰਿਆਂ ਤੋਂ ਕਿਸੇ ਨੁਕਤੇ 'ਤੇ ਆਪੋ-ਆਪਦੇ ਵਿਚਾਰ ਦਰਸਾਉਣ ਦੀ ਮੰਗ ਕਰੋ l
  • Harpreet Kaur I think....jiada ni ptaa...par,fir b..koi rachnaa..jo sajeev ho jave..patakh de dil nu sho lave...oh hi asel rachna hundi...rules hon..par rass te sohaj de anand nu khatam na karn...kise de b dil nu shabda dia nhundra naal nahi shilna chahida...sakhtia karan bahute ...rachna de anand tu vanjhe reh jande ne...maaf karna..kise nu specialy point out karke ni kiha main...
  • Dalvir Gill ਧੀਦੋ ਗਿੱਲ ਬਾਈ ਜੀ, ਇਹ ਲਿੰਕ ਮੈਂ ਸਿਰਫ਼ ਮੇਰੇ ਤੇ ਪ ਹ ਦੇ ਫ਼ਰਕ ਨੂੰ ਸਾਫ਼ ਕਰਨ ਲਈ ਹੀ ਪਾ ਰਿਹਾ ਹਾਂ ਇਸੇ ਸੰਬੰਧ 'ਚ ਕੱਲ ਇੱਕ ਟਿੱਪਣੀ 'ਚ ਜ਼ਿਕਰ ਵੀ ਕੀਤਾ ਸੀ, haiku technique ਬਾਰੇ ਇੱਕ ਅਲਗ ਤੋਂ ਪੋਸਟ ਵੀ ਪਾ ਦਿੰਦਾ ਹਾਂ, ਜੇ ਆਗਿਆ ਹੈ ਤਾਂ। https://www.facebook.com/groups/395117723895075/permalink/400779943328853/
    < ਚਰਖੜੀ - ਛੁੱਪ ਗਿਆ ਸੂਰਜ ਪਹੁ ਫੁਟਾਲ਼ੇ ਤੱਕ inspired by Bhaee Dhido Gill :)
  • Kuljeet Mann ਦਲਵੀਰ ਇਸ ਵਿਚ ਕੋਈ ਦੋ ਰਾਵਾਂ ਨਹੀ ਹਨ ਕਿ ਤੁਹਾਡੀ ਹਾਇਕੂ ਬਾਰੇ ਪੜ੍ਹਾਈ, ਲਿਖਾਈ,ਸਮਝ ਤੇ ਉਸਦੇ ਅੰਤਰੀਵ ਭਾਵ ਤੱਕ ਜਾਣ ਦੀ ਬੋਧ ਸ਼ਕਤੀ ਲਾਸਾਨੀ ਹੈ, ਇਸ ਵਿਚ ਵੀ ਕੋਈ ਦੋ ਰਾਵਾਂ ਨਹੀ ਹਨ ਕਿ ਹੋ ਸਕਦਾ ਹੈ ਕਿ ਪੰਜਾਬੀ ਵਿਚ ਹੋਰ ਵੀ ਇਸਤਰ੍ਹਾਂ ਦਾ ਹੋਵੇ ਪਰ ਲੋਕਾਂ ਨਾਲ ਸਾਂਝ ਤੁਸੀਂ ਹੀ ਪਾਈ ਹੈ ਤੇ ਕਈ ਅੜਚਣਾਂ ਦੇ ਬਾਵਜੂਦ ਪਾਈ ਹੈ। ਤੁਹਾਡੀ ਬੋਧ ਸ਼ਕਤੀ ਦੀ ਲੋੜ ਨੁੰ ਵੀ ਸ਼ਿਦਤ ਨਾਲ ਮਹਿਸੂਸ ਕਰਨ ਦੀ ਲੋੜ ਹੈ, ਅਧਿਆਤਮਵਾਦ ਨਾਲ ਰੱਬ ਰੱਬ ਕਰਦਾ ਆਮ ਇਨਸਾਨ ਨਹੀ ਜੁੜਦਾ, ਕਿਉਂਕਿ ਉਸ ਵਾਸਤੇ ਆਧਿਆਤਮਵਾਦ ਇੱਕ ਅਦਿਸ ਦਿਸਦੀ ਸ਼ਕਤੀ ਦਾ ਡਰ ਹੈ। ਉਹ ਹਵਈ ਸਫ਼ਰ ਕਰਦਾ ਵੀ ਰੱਬ ਰੱਬ ਕਰਦਾ ਹੈ ਤੇ ਇਸੇ ਨੂੰ ਅਧਿਆਤਮਵਾਦ ਸਮਝ ਕੇ ਰੱਬ ਦੀ ਹੋਂਦ ਨੂੰ ਕਣ ਕਣ ਸਮਝ ਲੈਣ ਦਾ ਭੁਲੇਖਾ ਸਿਰਜ ਲੈਂਦਾ ਹੈ। ਇਹ ਬੋਧ ਹੈ ਕਿਤਨਾ ਕੁ ਹੈ ਤੇ ਇਸਦਾ ਲੁਕਾਈ ਨਾਲ ਕੀ ਸਬੰਧ ਹੋਣਾ ਚਾਹੀਦਾ ਹੈ, ਜਿਸ ਨਾਲ ਉਹ ਡਰੇ ਨਾ ਬਲਕਿ ਇਸ ਬੋਧ ਨੂੰ ਭਾਵਨਾ ਦੀ ਬੇਹਤਰੀ ਲਈ ਵਰਤਣ ਦੇ ਕਾਬਲ ਹੋ ਜਾਵੇ। ਮੇਰਾ ਮੰਨਣਾ ਤੁਹਾਡੇ ਬੋਧ ਤੋਂ ਇਨਕਾਰੀ ਹੋਣਾ ਕਦੇ ਵੀ ਨਹੀ ਰਿਹਾ, ਹਾਂ ਹੋ ਸਕਦਾ ਹੈ ਕਿ ਮੇਰੀ ਸ਼ਬਦ ਚੋਣ ਗਲਤ ਹੋ ਗਈ ਹੋਵੇ। ਇਹ ਵੀ ਹੋ ਸਕਦਾ ਹੈ ਕਿ ਮੈਂ ਕਿਤੇ ਏਰੋਗੈਂਟ ਵੀ ਹੋਵਾਂ। ਪਰ ਤੁਹਾਡਾ ਸਤਿਕਾਰ ਇਹ ਹੀ ਦਸਦਾ ਹੈ ਕਿ ਤੁਸੀਂ ਮੇਰੀ ਸ਼ਬਦ ਚੋਣ ਵਿਚਲੀ ਗਲਤੀ ਤੇ ਮੇਰੇ ਐਰੋਗੈਂਟ ਰਵਈਏ ਨੂੰ ਨਜ਼ਰ ਅੰਦਾਜ਼ ਕਰਕੇ ਹੀ ਮੇਰੇ ਰਹਿ ਗਏ ਦਾ ਸਤਿਕਾਰ ਕਰਦੇ ਹੋ। ਮੇਰਾ ਤੇ ਸਿਰਫ ਸੰਖੇਪ ਵਿਚ ਇਹ ਹੀ ਕਹਿੰਣਾ ਹੈ ਕਿ ਸੰਵਾਦ ਕਰੀਏ ਤੇ ਉਸਦਾ ਏਜੰਡਾ ਲੋਕਾਈ ਹੋਵੇ। ਦਾਰਸ਼ਨਿਕ ਗੱਲ ਪਬਲਿਕ ਪਲੇਟਫਾਰਮ ਤੇ ਕਰਨ ਨਾਲ ਜੇ ਕੋਈ ਭੁਲੇਖਾ ਪੈਂਦਾ ਹੈ ਤਾਂ ਉਸਨੂੰ ਮੇਸਜ਼ ਵਿਚ ਵੀ ਕਰ ਸਕਦੇ ਹਾਂ। ਦਲਵੀਰ ਤੇਰੀ ਦੋਣ ਤੇ ਤੇਰੀ ਸੋਝੀ ਤੋਂ ਮੈਂ ਕਦੇ ਵੀ ਮੁਨਕਰ ਨਹੀ ਹੋ ਸਕਦਾ। ਕਈ ਵਾਰ ਮੇਰਾ ਸੁਭਾਅ ਜ਼ਰੂਰ ਆੜੇ ਆਉਂਦਾ ਹੈ। ਉਹਦੇ ਲਈ ਐਂਟੀਸੀਪੇਸ਼ਨ।
  • Dhido Gill ਦਲਵੀਰ ਬਾਈ ਜੀ...ਆਪਾਂ ਸਾਰੇ ਸਮਝਣ ਸਮਝਾਣ ਦੇ ਚੱਕਰ ਵਿੱਚ ਹਾਂ...ਏਸੇ ਤਰਾਂ ਹੀ ਸਿਖਿਆ ਜਾ ਸਕਦਾ ਹੈ...ਜੀ ਸਦਕੇ ਪਾਉ ਲਿੰਕ . ਇਹ ਤੁਹਾਡਾ ਆਪਣਾ ਗਰੁੱਪ ਹੈ
  • Dalvir Gill ਧੰਨਵਾਦ ਬਾਈ ਜੀ, ( ਅਤੇ ਕੁਲਜੀਤ ਮਾਨ ਭਾਜੀ ) ਮੈਂ ਕੱਲ ਫ੍ਰੇਜ਼-ਫ੍ਰੇਗਮੈੰਟ ਬਾਰੇ ਗੱਲ ਕੀਤੀ ਸੀ ਮੈਡਮ ਨੱਤ ਹੁਰਾਂ ਦਾ ਲਿਖਿਆ ਵੀ ਮੈਂ ਆਖਿਆ ਸੀ ਕਿ ਉਦਾਹਰਣ ਵਜੋਂ ਵਰਤਿਆ ਜਾ ਸਕਦਾ ਹੈ, ਵਰਤਾਂਗਾ l ਇੱਥੇ, ਮੈਂ ਤੇ ਮਨਦੀਪ ਮਾਨ ਇੱਕੋ ਹੀ ਗੱਲ ਕਰ ਰਹੇ ਹਾਂ ਫ੍ਰੇਜ਼ ਇਸ਼ਾਰਾ ਕਰਦਾ ਹੈ ਕਿ ਗੱਲ ਸੂਰਜ ਛਿਪਣ ਵੇਲੇ ਦੀ ਹੈ ਫਿਰ ਵੀ ਮੈਂ ਤਾਂ ਫ੍ਰੇਗਮੈੰਟ ਵਿਚ ਇੱਕ ਬਿੰਬ ( image ) ਨੂੰ jux ਕਰਨ ਦੀ ਕੋਸ਼ਿਸ਼ ਕੀਤੀ ਹੈ ਫ੍ਰੇਜ਼ ਵਾਲੇ "ਵਿਚਾਰ" ਨਾਲ, ਪਰ ਮਨਦੀਪ ਮਾਨ ਹੁਰਾਂ ਫ੍ਰੇਜ਼ ਵਾਲੀ ਕਿਗੋ ਨੂੰ ਹੀ ਦੋਬਾਰਾ ਸਪਸ਼ਟ ਰੂਪ ਵਿੱਚ ਫ੍ਰੇਗਮੈੰਟ ਵਿੱਚ ਲਿਖ ਦਿੱਤਾ ਹੈ l ਇਸ ਦੋਹਰਾਓ ਕਾਰਣ ਕੁਝ ਸੌਰਨ ਦੀ ਵਜਾਏ ਗੱਲ ਦ੍ਰਿਸ਼ ਤੋਂ ਵਿਚਾਰ ਵੱਲ ਚਲੀ ਜਾਂਦੀ ਹੈ, ਜਿਸਦਾ ਜ਼ਿਕ੍ਰ ਮੈਂ ਉੱਪਰ ਵਾਲੀ, ਜਾ ਦੂਸਰੀ ਪੋਸਟ ਵਾਲੀ ਟਿੱਪਣੀ 'ਚ ਕੀਤਾ ਸੀ {{ ... ਉਹ ਸ਼ਬਦਾਂ ਦੁਆਰਾ ਇੱਕ ਦ੍ਰਿਸ਼ ਦਰਸਾਉਣ ਦੇ ਏਜੰਡੇ 'ਤੇ ਕੰਮ ਕਰਦੇ ਹਨ, ਪਰ, ਦਰਿਸ਼ ਦੁਆਰਾ ਇੱਕ ਵਿਚਾਰ ਪੇਸ਼ ਕਰਦੇ ਹਨ l .... }} । ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਕਿ ਇਸਦਾ ਅੰਗ੍ਰੇਜ਼ੀ ਅਨੁਵਾਦ ਜਦ ਮੈਂ ਹੋੱਕੁ ਗਰੁੱਪ ਕੋਲ ਲੈ ਕੇ ਗਿਆ ਤਾਂ 'ਚਰਖੜੀ' ਦਾ ਅਨੁਵਾਦ 'ferris-wheel' ਕੀਤਾ ਉਹਨਾ ਕਿਹਾ ਸੋਹਣਾ ਹਾਇਕੂ ਪਰ ਹੋੱਕੁ ਨਹੀਂ !" ਮੈਂ ਦੱਸਿਆ ਕਿ ਮੈਂ ਇਹ ਅਨੁਵਾਦ ਕਰਦੇ ਸਮੇਂ ਮੂਲ ਵਿੱਚ ਪਤੰਗ ਦੀ ਡੋਰ ਲਪੇਟਣ ਲਈ ਵਰਤੇ ਜਾਂਦੇ ਆਲੇ ਨਾਲ ਲਿਖਿਆ ਸੀ, ਉਹਨਾਂ ਕਿਹਾ ਫਿਰ ਵੀ ਇਸਨੇ ਹਾਇਕੂ ਹੀ ਰਹਿਣਾ ਸੀ ਪਰ ਇਸ ਰੂਪ ਨਾਲੋਂ ਹੋੱਕੁ ਦੇ ਜਿਆਦਾ ਕਰੀਬ ਹੁੰਦਾ, (ਜੋ ਮੈਂ ਅੱਜ ਤੱਕ ਨਹੀਂ ਸਮਝ ਸਕਿਆ ) ll ਮੇਰੇ ਲਈ ਇਹ ਦੋਵੇਂ ਹਾਇਕੂ ਹਨ ਪਰ ਜਿਥੇ ਮੇਰੇ ਵਾਲਾ "ਮੇਰੀ" ਹਾਇਕੂ ਪਹੁੰਚ ਬਾਰੇ ਦੱਸਦਾ ਹੈ ਉਥੇ ਮਨਦੀਪ ਹੁਰਾਂ ਵਾਲਾ ਪ ਹ ਦੀ ਹਾਇਕੂ ਪਹੁੰਚ ਦੀ ਖ਼ਬਰ ਦਿੰਦਾ ਹੈ, ਹਾਲਾਂਕਿ ਮਨਦੀਪ ਮਾਨ typical Representative ਨਹੀਂ ਹੈ ਤੇ ਉਸ ਪੇਜ ਤੇ ਕਈ ਵਾਰ ਇਸਦਾ ਗਰੁੱਪ ਦੀ ਸੋਚ ਨਾਲੋਂ ਵਖਰੇਵਾਂ ਬਹੁਤ ਜ਼ਾਹਿਰਾ ਰੂਪ ਵਿਚ ਸਾਹਮਣੇ ਆਉਂਦਾ ਸੀ l now to the other post
  • Nirmal Brar ਬਾਈ ਜੀ,,.,ਸਤਿ ਸ਼੍ਰੀ ਅਕਾਲ !
  • Jasdeep Singh ਆਥਣ ਵੇਲਾ
    ਛਿੱਪ ਰਿਹਾ ਸੂਰਜ
    ਫੇਰ ਚੜਨ ਲਈ
  • Harki Jagdeep Virk Kisse v rachna vich jaan paun layi thorre bhav vi paye jande han.. Issda matlab ihh nahi ke uhh kalpanik hai.. Sara din kai ghatna vart diyan zaruri nahi ke uhh sathool bimb de me samjhayian ja sakkn te ihh v sach hai ke uhh vapardiyan.. Iss haiku vich tan yatharith hi hai ke sooraj shippda v hai te chadd da v hai... Jiddan na chaddiya duniya hi nahi honi hahaha.. So cheers everyone!!!
  • Sweg Deol Pta si Mandeep teton .... Haiku ton bahuti der dur nain Si rhi hona... so changa hoia shetin hi mud aae!!!
  • Mandeep Maan sare dostan da bahut shukria ji
  • Sukhwinder Walia wah waah, bahut khoob Mandeep.

No comments:

Post a Comment