Thursday, July 25, 2013

ਹਾਇਬਨ - ਪਹਿਲਾ

Dhido Gill :

ਆਉ ਮਾਨ ਸਾਹਬ
ਦੇਵੋ ਬਸੰਤ ਸਮਾਈਲ
ਮੈਂ ਕਹਿਨਾ ਬਸੰਤੀ ਨੂੰ
ਖਿੱਚ ਧੰਨੋਂ ਦੀਆਂ ਲਗਾਮਾਂ
.
Dhido Gill
Dalvir Gill.......jii aao

Dalvir Gill
Life = Joy + Freedom
Dalvir Gill
Smiles, Hugs, Kisses.
Dalvir Gill
Flowers, butterflies, Sky.
Dalvir Gill
Waves, sea-shells on sand, Sun.
Dalvir Gill
♥♥♥♥♥♥♥♥♥♥


Dhido Gill
ਦਲਵੀਰ ਤੁਹਾਡੀ ਬੋਲੀ ਮਾਝੇ ਵਾਲੀ ਕਿਉਂ ਆ


Dhido Gill
ਦਲਵੀਰ ਗਿੱਲ ਜੀ.....ਅਕਸਰ ਦੇਖਿਆ ਤੁਹਾਨੂੰ ਮੈਨੂੰ ਫੇਸਬੁੱਕੀਏ ਬੜੇ ਚਾਅ ਨਾਲ ਗਰੁੱਪ ਵਿੱਚ ਐਡ ਕਰਦੇ ਨੇ ਪਰ ਜਲਦੀ ਹੀ ਬਿਸਤਰਾ ਗੋਲ਼ ਕਰ ਦੇਂਦੇ ਨੇ....


Dalvir Gill
hahahahahahahahaa


Dhido Gill
ਹਾਹਾਹਾਹਾ..................ਦਲਵੀਰ ਜੀ ਮੇਰੇ ਵਰਗੇ ਚਾਲੇ ਨੇ ਤੁਹਾਡੇ....ਹਾਇਕੂ ਗੈਰਜ ਤਰੱਕੀ ਕਰ ਗਿਆ....ਹਾਇਕੂ ਰੇਡੀਉ ਬਣ ਗਿਆ....ਹੈ ਫਰੀਅ ਰੇਡੀਉ....ਜਿੱਧਰ ਵੇਵ ਲੈਂਥ ਮਿਲਗੀ.....ਟਰੂਥ ਐੇਂਡ ਡੇਅਰ ਦੀ ਫਲਸਫੀ ਤੇ ਅਧਾਰਤ ਆ...

Dalvir Gill
ਪਤਾ ਨਹੀਂ ਮੈਂ ਵੀ ਇਹ ਨੋਟ ਕੀਤਾ ਸੀ ਜਦੋਂ ਭਾ ਨਾਲ ਅੰਮ੍ਰਿਤਸਰ ਵਾਲੇ ਇਲਾਕੇ 'ਚ ਡੇਢ ਦੋ ਮਹੀਨੇ ਧੱਕੇ ਖਾ, ਮੈਂ ਵਾਪਿਸ ਰਾਇਕੋਟ ਜਾਂ ਪਟਿਆਲਾ ਇਲਾਕੇ ਆਓਂਦਾ ਤਾਂ ਮੈਨੂੰ ਵਾਪਿਸ ਫਿੱਟ ਹੋਣ ਨੂੰ ਹਫਤਾ ਦੋ ਹਫਤੇ ਲੱਗ ਜਾਂਦੇ... l

ਜਦੋਂ ਚੋਂਹ ਪੰਜੀ-ਮਹੀਨੀਂ ਫਿਰ ਉਦਾਸੀ ਤੇ ਨਿਕਲਨਾਂ ਜੋ ਫਿਰ ਦੋ ਕੁ ਮਹੀਨੇਂ ਦੀ ਹੁੰਦੀ ਤਾਂ ਅੰਮ੍ਰਿਤਸਰ ਵਾਲੀ ਬੱਸ ਬੈਠ, ਮੈਂ ਕੰਡਕਟਰ ਨੂੰ ਮਾਝੀ 'ਚ ਹੀ ਟਿਕਟ ਮੰਗਦਾ,ਅਵਚੇਤਨ ਹੀ l ਤੇ ਵਾਪਿਸੀ ਤੇ ਫਿਰ ਹਫਤਾ ਦੋ ਹਫਤੇ ਮੈਨੂੰ ਮਲਵਈ ਜਾਂ ਪੁਆਧੀ 'ਚ ਫਿਟ ਹੋਣ ਨੂੰ ਲੱਗ ਜਾਂਦੇ l

ਪਟਿਆਲੇ ਦੇ ਤਿੰਨ ਸਾਲ ਮੈਂ, ਪੰਜਾਬੀ ਨਾਟਕ ਤਿਆਰ ਕਰਵੋੰਦੇ ਹੋਏ ਵੀ ਹਿੰਦੀ ਹੀ ਬੋਲੀ l ਉਮੇਸ਼੍ ਘਈ ਗਵਾਹ ਹੈ l ਕਿਓਂਕਿ ਉੱਥੇ ਮੈਂ ਮਲਵਈ ਸਿਰਫ ਯੂਨੀ' ਚ ਹੀ ਬੋਲ ਸਕਦਾ ਸੀ l ਉਂਝ ਪੋਆਧੀ ll
ਤੇ ਕਾਲਜ ਦੇ ਜੁਆਕਾਂ ਨਾਲ ਪੁਆਧੀ ਰੂਡ ਹੁੰਦੀ, ਸੋ ਹਿੰਦੀ l ਪੁਆਧੀ ਬੋਲੀ ਕੀਆਂ ਬੀ ਕੇ ਬਾਤੇਂ !!

ਤੁਹਾਨੂੰ ਦੱਸਿਆ ਤਾਂ ਸੀ ਕੀ ਮੈਂ ਸਮਰਪਤ ਹਾਂ, ਸੋ ਮੇਰਾ ਕੁਝ ਵੀ calculated ਨਹੀਂ ll
ਇਥੇ ਵੀ ਅੰਗ੍ਰੇਜ਼ੀ ਬੋਲਦਿਆਂ,ਮੇਰੀ ਅੰਗ੍ਰੇਜ਼ੀ ਸਾਹਮਣੇ ਵਾਲੇ ਦਾ accent ਫੜ੍ਹ ਲੈਂਦੀ ਹੈ ਇਤਾਲਵੀ, ਕਰੈਬਿਆਨ ਮਾਨ!, ਕਿਵੇਂ ਦੀ ਵੀ.

ਮੇਰਾ "ਦਾਦਾ ਮਹਿਬੂਬ" ਪਿੰਡ ਗਿੱਲਾਂ (ਲੁਧਿਆਣਾ ) ਦਾ ਹੀ ਸੀ ਪਰ ਅਸਲ ਵਿਚ ਓਹ ਲਾਇਲਪੁਰ ਦਾ ਸੀ, ਚੱਕ ੯੧ ਗਿੱਲਾਂ ll
ਮੇਰੇ ਤੇ ਉਸਦਾ ਬਹੁਤ ਅਸਰ ਹੈ l ਓਹ ਉਰਦੂ ਦੇ ਫ੍ਰੇਜ਼ ਅਕਸਰ ਬੋਲਦਾ ਸੀ ਤੇ ਉਸਦੀ ਬੋਲੀ ਇੱਕ ਹੱਦ ਤਕ ਮਝੈਲ ਸੀ l ਪੰਜਾਬ ਪਹਿਲੀ ਬਾਰ ਟੁੱਟਣ ਤੋਂ ਬਾਹਦ ਉਸਦੇ ਨਾਲ ਤਿੰਨ ਮਝੈਲ ਪਰਿਵਾਰ ਛੇਹਰਟੇ ਵੱਲ ਜਾਣ ਦੀ ਵਜਾਏ ਮੇਰੇ ਪਿੰਡ ਹੀ ਆ ਵਸੇ ਸਨ l ਸੁਖ ਨਾਲ ! ਅਜ ਓਹਨਾਂ ਦੇ ਕਿੰਨੇ ਪਰਿਵਾਰ ਹਨ l ਓਹਨਾਂ ਸਭ ਦੀ ਬੋਲੀ pure ਪੂਰੀ ਸੂਰੀ ਮਾਝੇ ਦੀ ਹੈ l ਓਹ ਮਜਹਬੀ ਸਿੰਘਾਂ ਦੇ ਹੀ ਮੇਰੇ ਹਮ-ਉਮ੍ਰ ਮੇਰੇ ਕੇਵਲ ਦੋਸਤ ਸਨ/ਹਨ ਜੱਟ ਜਾਤੀ ਨਾਲ ਸੰਬੰਧਤ ਮੇਰਾ ਇੱਕ ਵੀ ਦੋਸਤ ਨਹੀਂ ਸੀ l
ਤੁਸੀਂ ਧਿਆਨ ਦਿ
ਵਾਇਆ ਤਾਂ ਮੈਂ ਦੇਖਿਆ ਕਿ ਮੇਰੀ ਪੰਜਾਬੀ ਦੀ vocabulary ( ਸ਼ਬਦ ਭੰਡਾਰ ਕਾਫੀ ਅਮੀਰ ਹੈ )

ਆਰਸੀ
ਦਰਪਨ ਸਾਹਮਣੇਂ ਦਰਪਨ
ਤੇਰੀ ਮੇਰੀ ਮੁਲਾਕ਼ਤ
-----------------------------------------------------------------------------------------------------------------------------------

( ਮੇਰਾ ਪਹਿਲਾ ਹਾਇਬਨ ਹੋ ਗਿਆ ??? )
ਕਿਤਰਾਂ ਫਿਰ?
------------------------------------------------------------------------------------------------------------------------------------

No comments:

Post a Comment