Tuesday, July 23, 2013

ਜੁਗਨੂੰ - Sweg Deol

ਪੰਜਾਬੀ ਹਾਇਕੂ ਗਰੁੱਪ ਅਤੇ ਟੀਰੂਮ - ਮਲਟੀਲਿੰਗੂਅਲ ਹਾਇਕੂ ਗਰੁੱਪ ਦੇ ਐਡਮਿੰਨਜ਼ ਨੂੰ ਅਤੇ ਹੋਰ ਸਤਿਕਾਰਯੋਗ
ਹਾਇਕੂ ਲੇਖਕਾਂ ਅਤੇ ਸੂਝਵਾਨ ਪਾਠਕਾਂ ਨੂੰ ਨਿਮਰਤਾ ਸਾਹਿਤ ਸੁਝਾਅ ਦੇਣਾ ਚਾਹਾਂਗਾ ਕਿ ਜੁਗਨੂੰ ਵਿਰਕ ਸੇਠ ਹੋਰਾਂ
ਦੀਆਂ ਸਾਰੀਆਂ ਹਾਇਕੂ ਲਿਖਤਾਂ ਨੂੰ ਇਕੱਠੀਆਂ ਕਰਕੇ ਆਪਣੇ ਆਪਣੇ ਗਰੁੱਪ ਸਾਈਟਾਂ ਅਤੇ ਬਲਾਗਾਂ ਉਤੇ ਇਕ ਸ਼ਰਧਾਂਜਲੀ ਵਜੋਂ ਲਾ ਦੇਣੀਆਂ ਚਾਹੀਦੀਆਂ ਹਨ। ਜੇ ਹੋ ਸਕੇ ਤਾਂ ਇਨ੍ਹਾਂ ਲਿਖਤਾਂ ਨੂੰ ਇਕ ਕਿਤਾਬ 'ਚ ਛਪਵਾ ਕੇ ਸਾਂਭ ਲਿਆ ਜਾਵੇ।
ਇਕ ਹੋਰ ਗੱਲ, ਜਿਸ ਤਰ੍ਹਾਂ ਕੁਲਜੀਤ ਮਾਨ ਹੋਰਾਂ ਨੇ ਜੁਗਨੂੰ ਹੋਰਾਂ ਦੀ ਸ਼ਖ਼ਸ਼ੀਅਤ ਦੇ ਕੁਛ ਪੱਖਾਂ ਨੂੰ ਨਿਖਾਰ ਕੇ ਪੇਸ਼
ਕੀਤਾ ਹੈ,ਉਵੇਂ ਹੀ ਜੁਗਨੂੰ ਜੀ ਨਾਲ ਜਾਤੀ ਨੇੜਤਾ ਰੱਖਣ ਵਾਲੇ ਹਾਈਜਨ (ਸੰਦੀਪ ਸੀਤਲ ਜੀ, ਅਜੇ ਪਾਲ ਗਿੱਲ ਜਾਂ ਹੋਰ ਮਿੱਤਰ) ਨੂੰ ਉਨ੍ਹਾਂ ਦੀ ਜ਼ਿੰਦਗੀ ਵਾਰੇ ਜਾਣਕਾਰੀ ਹੋਵੇ ਤਾਂ ਸਾਰਿਆਂ ਨਾਲ ਸਾਂਝੀ(ਜੇ ਮੁਨਾਸਿਬ ਸਮਝਦੇ ਹੋਣ) ਕਰ
ਸਕਦੇ ਹਨ ਤਾਂ ਕ‍ਿ ਜੁਗਨੂੰ ਹੋਰਾਂ ਦੇ ਨਾਲ ਦੇ ਹਾਈਜਨਾਂ ਅਤੇ ਮਿੱਤਰਾਂ ਨੂੰ ਥੋੜਾ ਸਕੂਨ ਤੇ ਧਰਵਾਸ ਆ ਸਕੇ। ਮਿਹਰਬਾਨੀ।
Unlike · · Follow Post · October 14, 2012 at 3:02pm near Edmonton, Alberta

  • Harvinder Dhaliwal ਦਿਓਲ ਸਾਹਿਬ ਤੁਸੀਂ ਠੀਕ ਕਿਹਾ ਹੈ ..ਹਰ ਕਿਸੇ ਨੂੰ ਜੁਗਨੂੰ ਬਾਰੇ ਵਧ ਤੋਂ ਵਧ ਜਾਨਣ ਦੀ ਤਾਂਘ ਹੈ ..ਇਸ ਸਬੰਧ ਵਿੱਚ ਮੈਨੂੰ ਲੱਗਦਾ ਹੈ ਕਿ ਸਾਡੀ Ajay Pal Singh Gill ਵੀਰ ਬਹੁਤ ਸਹਾਇਤਾ ਕਰ ਸਕਦੇ ਹਨ ..ਕਿਓੰਕੇ ਉਹ ਬਹੁਤ ਪਹਿਲਾਂ ,ਇੰਡੀਆ ਤੋਂ ਹੀ ਇੱਕ ਦੂਜੇ ਦੇ ਦੋਸਤ ਸਨ ...ਮੇਰੀ ਅਜੇ ਵੀਰ ਨੂੰ ਬੇਨਤੀ ਹੈ ਕਿ ਉਹ ਜਰੁਰ ਜੁਗਨੂੰ ਬਾਰੇ ਜੇ ਉਹ ਠੀਕ ਸਮਝਣ ਤਾਂ ਹੋਰ ਜਾਣਕਾਰੀ ਦੇਣ !!
  • Sweg Deol Thank you all the friends!!!!!

No comments:

Post a Comment