Tuesday, July 23, 2013

Sanjay Sanan ਹੱਥ ਅੱਧੀ ਰੋਟੀ ਅੱਧੇ ਚੰਨ ਨਾਲ਼ ਲਾ ਕੇ - ਬੱਚਾ ਕਰੇ ਪੂਰੀ

Sanjay Sanan
ਹੱਥ ਅੱਧੀ ਰੋਟੀ
ਅੱਧੇ ਚੰਨ ਨਾਲ਼ ਲਾ ਕੇ -
ਬੱਚਾ ਕਰੇ ਪੂਰੀ
Share · 3 hours ago

Jagraj Singh Norway, Amarjit Sathi, Davinder Kaur and 20 others like this.
View 3 more comments
Teji Benipal khoobsurt ji
3 hours ago · 1
Zimmy Bhullar b full
about an hour ago · 1
Ranjit Singh Sra .
ਹੱਥ ਅੱਧੀ ਰੋਟੀ -
ਅੱਧੇ ਚੰਨ ਨਾਲ਼ ਲਾ ਕੇ
ਬੱਚਾ ਕਰੇ ਪੂਰੀ
Like · · Unfollow Post · · May 18 at 12:15pm

  • Mandeep Maan and Adeeb Jeet like this.
  • Dhido Gill ਕੁਲਜੀਤ ਮਾਨ ਸਾਹਬ ਤੇ ਹੋਰ ਹਾਈਜਨ ਦੋਸਤੋ ......ਵੈਸੇ ਤਾਂ ਸੰਜੇ ਜੀ ਹੋਰਾਂ ਦੇ ਏਸ ਹਾਇਕੂ ਨੂੰ ਸਮਝਣ ਵਿੱਚ ਸਮੱਸਿਆ ਆਈ ਸੀ , ਹੁਣ ਵੀ ਰਣਜੀਤ ਸਰਾ ਹੋਰਾਂ ਏਸ ਨੂੰ ਇਸ ਤਰਾਂ ਲਿਖਿਆ ਹੈ..
    Ranjit Singh Sra .
    ਹੱਥ ਅੱਧੀ ਰੋਟੀ -
    ਅੱਧੇ ਚੰਨ ਨਾਲ਼ ਲਾ ਕੇ
    ਬੱਚਾ ਕਰੇ ਪੂਰੀ...
    ....................ਪਤਾ ਨ
    ਹਿਂ ਮੈਨੂੰ ਸਮਝ ਨਹਿਂ ਆ ਰਹੀ ਕਿ ਬੱਚੇ ਹੱਥ ਅੱਧੀ ਰੋਟੀ ਹੈ ..ਹਾਈਜਨ ਦੱਸ ਰਿਹਾ ਕਿ ਬੱਚੇ ਨੇ ਅੱਧਾ ਚੰਨ ਨਾਲ ਜੋੜ ਕੇ ਪੂਰੀ ਕਰ ਰਿਹਾ...ਪਤਾ ਨੀ ਲੱਗ ਰਿਹਾ ਕਿ ਲੇਖਕ ਦਾ ਏਥੇ ਸੋਰਸ ਆਫ ਨਾਲਿਜ ਕੀ ਹੈ ? ਪਲੀਜ ਸਮਝਾਣਾ ਮੇਰਾ ਨਿਰੋਲ ਨੁਕਤਾ ਸਮਝਣ ਦਾ ਹੈ ।
  • Jaswinder Singh ਅਸੀਂ ਹੁਣ ਹਾਇਕੂ ਸੋਧ ਲਿਖਣਾ ਹੈ
  • Dalvir Gill It's a senryu and nice one that,IMHO ( in my humble opinion ).
  • Dhido Gill ਹਾਇਕੂ ਤਾਂ ਦੂਰ ਦੀ ਗੱਲ ...ਦਲਵੀਰ ਜੀ ....ਸਰਾ ਹੋਰਾਂ ਦੇ ਸਾਥੀ ਹੋਰਾਂ ਦੇ ਪੈਮਾਨੇ ਤੇ ਪੂਰਨਿਆਂ ਦੇ ਤਹਿਤ .............ਜੇ ਏਹ ਹਾਇਕੂ ਇਸ ਤਰਾਂ ਲਿਖਿਆ ਜਾਵੇ ਕਿ.......................ਹੱਥ ਅੱਧੀ ਰੋਟੀ
    ..........................ਅੱਧੇ ਚੰਨ ਨਾਲ ਲਾਕੇ
    ..........................ਪੂਰੀ ਕਰਾਂ....
    ...............ਮੇਰੀ ਦਿਲਚਸਪੀ ਏਥੇ ਏਹੀ ਹੈ ਕਿ ਸਾਥੀ ਸਰਾ ਕੋਲੇ ਏਸਦਾ ਕੋਈ ਜੁਬਾਬਾ ਹੈ ?
  • Kuljeet Mann ਅੱਧੀ ਰੋਟੀ-
    ਅੱਧੇ ਚੰਨ ਨਾਲ ਲਾਕੇ
    ਬੱਚਾ ਕਰੇ ਪੂਰੀ
    ਸੰਜੇ ਜੀ ਮੇਰਾ ਖਿਆਲ ਹੈ ਕਿ ਹੱਥ ਨੂੰ ਮਨਫੀ ਕੀਤਾ ਜਾ ਸਕਦਾ ਹੈ। ਬਹੁਤ ਵਧੀਆ ਹਾਇਕੂ ਹੈ। ਇਸਦੇ ਕਈ ਕਾਰਣ ਹਨ। ਵਧੀਆ ਲਿਖ਼ਣ ਨਾਲ ਪਾਠਕ ਦਾ ਧਿਆਨ ਕਈ ਕੁਝ ਨਾਲ ਲਬਰੇਜ਼ ਹੁੰਦਾ ਹੈ। ਜੋ ਪਹਿਲੀ ਨਜ਼ਰੇ ਮੈ ਮਹਿਸੂਸ ਕੀਤਾ, ਮੈਨੂੰ ਖਿਚ ਜਿਹੀ ਪਈ ਕਿ ਇਸ ਵਿਚ ਐਸਾ
    ਕੀ ਹੈ ਜੋ ਧੂਹ ਪਾਉਣ ਵਾਲਾ ਹੈ, ਕਿਉਂ ਇਹ ਅਚੇਤ ਨਾਲ ਸਾਂਝ ਪਾਉਣ ਲਈ ਉਤਾਵਲਾ ਹੈ। ਤੇ ਜਦੋਂ ਧੀਦੋ ਗਿੱਲ ਨੇ ਵੀ ਸੁਆਲ ਕੀਤਾ ਤਾਂ ਮਸਲਾ ਤਾਂ ਵਿਚਾਰਣ ਵਾਲਾ ਬਣ ਜਾਂਦਾ ਹੈ;
    ਪਹਿਲੀ ਗੱਲ ਤੇ ਇਹ ਹੈ ਕਿ ਸੰਜੇ ਵਾਕਿਆ ਹੀ ਬਹੁਤ ਸੋਹਣਾ ਯਾਦਗਾਰੀ ਹਾਇਕੂ ਲਿਖ ਗਿਆ ਹੈ ਜਿਸਦੀਆ ਕਈ ਪਰਤਾਂ ਹਨ, ਬਹੁ ਪਰਤੀ ਇਸ ਹਾਇਕੂ ਵਿਚ Child Psychlogy ਵਡਾ ਰੋਲ ਅਦਾ ਕਰ ਰਹੀ ਹੈ।
    ਪਹਿਲੀ ਗੱਲ ਬੱਚੇ ਦੀ ਚੰਨ ਨਾਲ ਸਾਂਝ ਤੇ ਉਸਦੇ ਨਾਲ ਖੇਡ ਅਠਖੇਲੀ ਦਾ ਸਬੰਧ ਸਾਡੇ ਕਲਚਰ ਨਾਲ ਜਾ ਜੁੜਦਾ ਹੈ ਜਿਸ ਅਨੁਸਾਰ ਮਾਵਾਂ ਚੰਨ ਮਾਮਾ ਦੀਆ ਕਹਾਣੀਆਂ ਸੁਣਾਉਦੀਆਂ ਹਨ ਤੇ ਕਈ ਵਾਰੀ ਇਹ ਕਹਾਣੀ ਰਾਤ ਨੂੰ ਮੰਜਿਆ ਤੇ ਪਿਆਂ ਉਦੋਂ ਸੁਣਾਈ ਜਾਂਦੀ ਹੈ ਜਦੋਂ ਚੰਨ ਵੀ ਹਾਜ਼ਰ ਹੁੰਦਾ ਹੈ। ਮਾਂ ਦਾ ਤੇ ਬੱਚੇ ਦਾ ਇਸ ਤਰ੍ਹਾਂ ਦੀ ਸੋਚ ਅਨੁਸਾਰ ਵਿਚਰਨ ਪਿੱਛੇ ਸਾਰੀ ਕੁਦਰਤ ਤੇ ਸਾਰੀ ਕਾਇਨਾਤ ਆਪਣੇ ਕਲਾਵੇ ਵਿਚ ਲੈਣ ਦਾ ਸੁੰਦਰ ਰੂਪ ਰੂਪਮਾਨ ਹੁੰਦਾ ਹੈ। ਬੱਚਾ ਖੇਡ ਰਿਹਾ ਹੈ ਚੰਨ ਨੂੰ ਪੂਰਾ ਕਰ ਰਿਹਾ ਹੈ ਤੇ ਨਾਲ ਦੀ ਨਾਲ ਦੀ ਰੋਟੀ ਨੂੰ ਅੱਧੇ ਤੋਂ ਸੰਪੂਰਨ ਕਰ ਰਿਹਾ ਹੈ। ਉਸਦਾ ਮੰਨ ਬੱਚੇ ਵਿਚ ਚੰਨ ਸਜੀਵ ਹੈ ਜਿਸ ਦੀ ਮਦਦ ਕੀਤੀ ਵੀ ਜਾ ਸਕਦੀ ਹੈ ਮਦਦ ਲਈ ਵੀ ਜਾ ਸਕਦੀ ਹੈ। ਬੱਚੇ ਦੀ ਖੇਡ ਦਾ ਇਹ ਰੂਪ ਲੋਕਾਈ ਲਈ ਵੀ ਵਡਾ ਸੰਦੇਸ਼ ਬਣ ਜਾਂਦਾ ਹੈ ਤੇ ਇੱਥੇ ਆਕੇ ਸੰਜੇ ਦਾ ਹਾਇਕੂ ਸਿਰਜਣ ਦਾ ਮਕਸਦ ਸਾਹਮਣੇ ਆਉਂਦਾ ਹੈ। ਨਿੱਕੀਆਂ ਨਿੱਕੀਆਂ ਖੁਸ਼ੀਆਂ, ਖਾਹਸ਼ਾਂ, ਵਲਵਲੇ, ਤੇ ਬਿੰਬ ਹੀ ਸਾਡੀ ਜ਼ਿੰਦਗੀ ਨੂੰ ਸੋਹਣਾ ਬਨਾਉਣ ਵਿਚ ਵਡਾ ਰੋਲ ਅਦਾ ਕਰ ਸਕਦੇ ਹਨ। ਸੰਜੇ ਦਾ ਇਹ ਹਾਇਕੂ ਇਸ ਲਿਹਾਜ਼ ਨਾਲ ਵੀ ਖੂਬਸੂਰਤ ਹੈ ਕਿ ਇਸ ਵਿਚ ਕਿਗੋ ਦੀ ਲੋੜ ਮਹਿਸੂਸ ਨਹੀ ਹੁੰਦੀ ਤੇ ਉਹ ਇਸਤਰ੍ਹਾਂ ਸ਼ਾਮਲ ਹੈ ਇਸ ਹਾਇਕੂ ਵਿਚ ਕਿ ਚੰਨ, ਰੋਟੀ, ਬੱਚੇ ਵਾਂਗ ਹੀ ਉਹ ਸਮਾਂ ਬਝ ਜਾਂਦਾ ਹੈ ਜਦੋਂ ਇਹ ਸਾਰਾ ਕੁਝ ਇੱਕ ਸੂਤਰ ਵਿਚ ਪਰੋਇਆ ਜਾਂਦਾ ਹੈ।
  • Dalvir Gill ਜੋ ਮੈਂ ਅਕਸਰ ਬੇਨਤੀ ਕਰਦਾ ਹਾਂ ਕਿ "ਸਿਖਣ ਨਾਲੋਂ ਭੁਲਣਾ ਔਖਾ ਹੁੰਦਾ ਹੈ" ਉਹੀ ਮਸਲਾ ਹੈ l "ਨਿੱਜ ਦਾ ਅਨੁਭਵ" ਵਾਲਾ ਸਬਕ ਹਾਇਕੂ ਨਹੀਂ ਸਿਖਾਉਂਦਾ ਹਿਕੁ ਦੇ ਪੰਡਿਤ ਸਿਖਾਉਂਦੇ ਹਨ। ਇਹੋ ਗਲ ਹਾਇਕੂ ਦੇ "ਖਿਣ/ਛਿਣ ਦੀ ਕਵਿਤਾ" ਅਤੇ "ਦ੍ਰਿਸ਼-ਕਾਵਿ" ਆਦਿ 'ਬਾਰੇ ਵੀ ਹੈ, ਪੱਛਮ ਵਿੱਚ ਪਹਿਲੋਂ ਪਹਿਲ ਇਸਨੂੰ imagist ਕਵੀਆਂ ਨੇ ਗਲ ਲਾਇਆ ਸੀ ਤੇ ਉਹ ਇਸ ਗੱਲ ਦੇ ਧਾਰਨੀ ਸਨ ਕਿ "ਹਾਇਕੂ ਕਵਿਤਾ ਨਹੀਂ" ਇਸੇ ਲਈ ਉਨ੍ਹਾਂ ਨੇਂ ਮਾਨਵੀਕਰਣ ਆਦਿ ਕਾਵਿ-ਸੰਦਾਂ ਦਾ ਵਿਰੋਧ ਕੀਤਾ, ਸਹਿਆ ਤਾਂ ਆਪਣੇ ਰਾਹ ਗਿਆ ਪਰ ਹੁਣ ਅਸੀਂ ਬੈਠੇ ਉਸ ਰਾਹ ਨੂੰ ਪਿੱਟ ਰਹੇ ਹਾਂ ਜਿਹੜਾ ਸਹਿਏ ਨੂੰ ਲਭਣ ਵਾਲਿਆਂ ਨੇ ਬਣਾ ਦਿੱਤਾ ਹੈ l ਮੈਂ ਬਾਰ-ਬਾਰ ਇਹੋ ਬੇਨਤੀ ਕਰਦਾ ਹਾਂ ਕਿ ਮੁਢਲੇ ਜਾਪਾਨੀ ਲੇਖਕਾਂ ਦੀ ਕਿਰਤਾਂ ਵਾਚੋ ਤੇ ਉਥੋਂ ਹੀ ਸਿਖਣ ਦੀ ਕੋਸ਼ਿਸ਼ ਕਰੋ ਨਹੀਂ 'ਤੇ ਜਿੰਨੇ ਮੂੰਹ ਓਨੀਆਂ ਗੱਲਾਂ
  • Dhido Gill ਮਾਨ ਸਾਹਬ...ਤੁਸੀਂ ਤੇ ਸੰਜੇ ਜੀ ਦਾ ਹਾਇਕੂ ਆਪਣੀ ਥਾਂ ਠੀਕ ਹੈ , ਸ਼ਾਨਦਾਰ ਵੀ ਹੋ ਸਕਦਾ ਪਰ ਇਹ ਨਾ ਹੀ ਸਾਥੀ ਹੋਰਾਂ ਦੇ ਤੇ ਨਾ ਹੀ ਸਰਾ ਹੋਰਾਂ ਦੇ ਪੂਰਨਿਆਂ ਦੇ ਹਾਇਕੂ ਕੋਡ ਆਫ ਕੰਡਕਟ ਤੇ ਪੂਰਾ ਉੱਤਰਦਾ ਹੈ....ਨੇੜ ਤੇੜ ਵੀ ਨਹਿਂ...ਮੈਂ ਇਹ ਮੁੱਦਾ ਹੀ ਏਸ ਪ੍ਰਸੰਗ ਵਿੱਚ ਉਠਾਇਆ ਸੀ............ਏਸ ਪ੍ਰਸੰਗ ਵਿੱਚ ਅਪਣੇ ਵਿਚਾਰ ਦੇਣਾ...........
    ਦਲਵੀਰ ਗਿੱਲ ਜੀ ਤੁਹਾਡੇ ਤੇ ਵੀ ਏਹੀ ਰੈਫਰੈਂਸ ਤੇ ਪ੍ਰਸੰਗ ਹੈ ।
  • Dalvir Gill ਬਾਈ ਜੀ, ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਕਿਸੇ ਰਚਨਾ ਨੂੰ ਓਹਨਾਂ ਐਨਕਾਂ ਨਾਲ ਨਾਂ ਵੇਖੋ ਜੋ ਤੁਹਾਨੂੰ ਫੜਾ ਦਿੱਤੀਆਂ ਹਨ, ਹਾਇਕੂ ਬਾਰੇ ਆਪਣੀ ਇੱਕ ਸਮਝ ਪੈਦਾ ਕਰੋ ਜੋ ਹਾਇਕੂ ਪੜ੍ਹ ਕੇ ਹੋਵੇ ਨਾਂਕਿ ਹਾਇਕੂ ਦੀ ਆਲੋਚਨਾ ਪੜ੍ਹ ਕੇ l

No comments:

Post a Comment