Tuesday, July 23, 2013

ਦਾਦੇ ਨੂੰ ਗੁਜਰਿਆ ਹੋਏ ਕਈ ਸਾਲ ਕਮਰੇ 'ਚ ਲਟਕੇ 'ਖੁੰਡੀ'

ਦਾਦੇ ਨੂੰ ਗੁਜਰਿਆ
ਹੋਏ ਕਈ ਸਾਲ
ਕਮਰੇ 'ਚ ਲਟਕੇ 'ਖੁੰਡੀ'

  • Mandeep Maan ਸਾਥੀ ਜੀ ਅਗਰ ਇਸ ਤਰਾਂ ਲਿਖੀਏ ਜੀ -------------------
    ਬਸੰਤ ਦਾ ਅਖੀਰ
    ਕਮਰੇ ਚ ਲਟਕੇ ਬੇਸਹਾਰਾ
    ਦਾਦੇ ਦੀ ਖੁੰਡੀ
  • Jagdish Kaur something is missing ...
    ਮੈ ਇਸ ਭਾਵ ਨੂੰ ਕੁਝ ਇਸ ਤਰਾਂ ਸਟਰਕਚਰ ਕਰ ਸਕਦੀ ਹਾਂ
    ਤੇਰਵੀਂ ਬਰਸੀ
    ਖੂੰਟੀ ਤੇ ਲਟਕ ਰਹੀ
    ਬਾਬੇ ਦੀ ਖੁੰਡੀ
  • Amarjit Sathi ਮੇਰਾ ਵਿਚਾਰ ਹੈ ਕਿ ਨਵੀਂ ਵਰਸ਼ਨ ਦਾ ਸੁਝਾ ਦੇਣ ਦੇ ਨਾਲ ਨਾਲ਼ ਮੂਲ ਹਾਇਕੂ 'ਤੇ ਟਿੱਪਣੀ ਵੀ ਕੀਤੀ ਜਾਵੇ ਤਾਂ ਹੋਰ ਵੀ ਚੰਗਾ ਹੈ।
  • Jagdish Kaur ਹਾਇਕੂ ਨੂੰ ਮੌਜੂਦ ਪਲ ਚੋ ਫੜਨਾ ਹੁੰਦਾ ਹੈ ਤੇ ਵਾਪਰਦੇ ਤੇ ਕੇਂਦਰਿਤ ਕਰਨਾ ਹੁੰਦਾ । ਇਸ ਹਾਇਕੂ ਦਾ ਪਹਿਲਾ ਹਿੱਸਾ ਇਹ ਸ਼ਰਤ ਨਹੀ ਪੂਰੀ ਕਰਦਾ । ਜਦਕਿ 'ਲਟਕਦੀ ਖੁੰਡੀ' ਇਸਤੇ ਪੂਰੀ ਉਤਰਦੀ ਹੈ
  • Kamaljit Mangat Jagdish Kaurਜਗਦੀਸ਼ ਜੀ ਸੁਝਾਅ ਦੇਣ ਲਈ ਸ਼ੁਕਰੀਆ...ਹਾਇਕੂ ਦਾ ਪਹਿਲਾ ਹਿਸਾ ਵੀ ਸ਼ਰਤ ਉਪਰ ਪੂਰੀ ਤਰਾਂ ਉਤਰ ਰਿਹਾ ਜੀ....ਤੁਸੀ ਹਾਇਕੂ ਨੂੰ ਦੁਆਰਾ ਫੇਰ ਇਕ ਵਾਰੀ ਪੜਕੇ ਦੇਖੋ...ਦਾਦੇ ਨੂੰ ਗੁਜਰਿਆ ਕਈ ਸਾਲ ਹੋ ਗਏ ਨੇ..... ਦਾਦੇ ਦੇ ਪੋਤੇ { ਘਰਦਿਆਂ}ਨੇ ਉਨਾਂ ਦੀ ਖੂੰਡੀ ਬੜੀ ਸਭਾਲ ਕੇ ਰੱਖੀ ਹੋਈ ਹੈ ਇੱਕ ਯਾਦਗਰ ਦੀ ਤਰਫੋ.....ਉਹ ਕਮਰੇ ਚ' ਲਟਕਦੀ ਖੂੰਡੀ ਦਾਦੇ ਦੀ ਯਾਦ ਨੂੰ ਫਿੱਕਿਆ ਨਹੀ ਹੋਣ ਦੇ ਰਹੀ....ਉਹ ਪਲ ਯਾਦ ਦਵਾਉਦੀ ਹੈ ਕਿ ਦਾਦਾ ਜੀ ਬਾਹਰੋ ਆ ਕੇ ਆਪਣੇ ਕਮਰੇ ਚ' ਖੂੰਡੀ ਨੂੰ ਇਤ ਤਰਾਂ ਕੁੰਡੀ ਉਪਰ ਲਟਕਾ ਦਿੰਦੇ ਸੀ....
  • Nirmal Singh Dhunsi ਕਮਲਜੀਤ ਮਾਂਗਟ ਹੁਰਾਂ ਦੇ ਹਾਇਕੂ ਵਿੱਚ ਬਹੁਤ ਹੀ ਆਹਲਾ ਅਕਸ਼ ਹਨ ਪਰ ਹੈਨ ਥੋੜੇ ਵਿੱਖਰੇ ! ਇੱਕ ਕੋਸ਼ਿਸ਼ ਇਸ ਤਰਾਂ ਵੀ :
    -----
    ਦਾਦਾ ਜੀ ਦੀ ਵਰਸੀ -
    ਕਮਰਾ ਦੇਖਦਿਆਂ ਯਾਦ ਆਈ
    ਖੂੰਡੀ ਦੀ ਆਵਾਜ਼ ( ਖੜਕਣ )

    ----------
    ਦਾਦੇ ਦੀ ਵਰਸੀ -
    ਲਟਕਦੀ ਖੂੰਡੀ ਯਾਦ ਕਰਾਈ
    ਰਾਜੇ ਨੱਲ ਦੀ ਬਾਤ
  • Ranjit Singh Sra ਇਹ ੧੦੦% ਸ਼ੁੱਧ ਸੈਨਰਿਓ ਹੈ, ਇਸਨੂੰ ਹਾਇਕੂ ਬਣਾਇਆ ਜਾ ਸਕਦਾ ਹੈ...
    ਸ਼ਾਂਤ ਮੀਂਹ---
    ਕਮਰੇ 'ਚ ਲਟਕ ਰਹੀ
    ਗੁਜਰੇ ਦਾਦੇ ਦੀ ਖੂੰਡੀ
    ਇਸ ਵਿਚ ਦਾਦੇ ਦੇ ਗੁਜਰਨ ਨੂੰ ਵੀ ਅਣਕਿਹਾ ਛੱਡਿਆ ਜਾ ਸਕਦਾ ਹੈ ~

    ਸ਼ਾਂਤ ਮੀਂਹ---
    ਦਾਦੇ ਦੀ ਲਮਕਦੀ ਖੂੰਡੀ ਨੂੰ
    ਸਤਾਰਵਾਂ ਸਾਲ
  • Satwinder Gill ਮੈਂ ਰਣਜੀਤ ਸਿੰਘ ਸਰਾ ਜੀ ਦੇ ਦੂਸਰੇ ਵਰਜ਼ਨ ਨਾਲ ਸਹਿਮਤ ਹਾਂ ,ਜੋ ਹਾਇਕੂ ਦੇ ਅਸੂਲਾਂ ਮੁਤਾਬਿਕ ਖਰਾ ਉਤਰਦਾ ਹੈ ,ਕਿਗੋ ਵੀ ਸ਼ਾਮਲ ਹੈ ਤੇ ਫੋਕਸ ਵੀ ਸਹੀ ਤੇ ਟਿਕਾਣੇ ਉਪਰ ਹੈ
  • Kamaljit Mangat ਸ਼ੁਕਰੀਆ ਸਰਾ ਸਾਹਬ ਇਸ ਹਾਇਕੂ ਮੈ ਰੁੱਤ ਦਾ ਜਿਕਰ ਨਹੀ ਸੀ ਕੀਤਾ ਪਰ ' ਸ਼ਾਂਤ ਮੀਹ ' ਦਾ ਇਸ ਹਾਇਕੂ ਨਾਲ ਕੀ ਸਬੰਧ ਹੋਇਆ ਜੀ ਇਸ ਤਰ੍ਹਾਂ ਵੇਖ ਲਈਏ ਜੇ...
    ਃਃਃਃਃ
    ਦਾਦੇ ਨੂੰ ਗੁਜਰਿਆ
    ਚੜ ਆਇਆ ਪੋਹ
    ਕਮਰੇ ਚ' ਲਟਕੇ 'ਖੂੰਡੀ'
  • Kamaljit Mangat Ranjit Singh Sraਸਰਾ ਸਾਹਬ ਹਾਇਕੂ ਗਰੁੱਪ ਚ' ਮੈ ਇਕ ਸਾਲ ਤੋਂ ਲਗਾਤਾਰ ਹਾਇਕੂ ਪੜਦਾ ਆ ਰਿਹਾ ਹਾਂ....ਮੈ ਵੇਖਿਆ ਹਾਇਕੂ ਘੱਟ ਹੁੰਦੇ ਨੇ ਸੈਨਰਿਓ ਜਿਆਦਾ ਹੁੰਦੇ ਨੇ.....
  • Ranjit Singh Sra ਕਮਲਜੀਤ ਜੀ, ਸ਼ਾਂਤ ਮੀਂਹ 'ਚ ਅਤੇ ਗੁਜਰੇ ਬਾਪੂ ਦੀ ਖੂੰਡੀ ਲਟਕਣ 'ਚ ਕੀ ਸਬੰਧ ਹੈ ਜਦ ਇਹ ਗੱਲ ਸਮਝ ਆ ਗਈ ਫੇਰ ਇਹ ਵੀ ਸਮਝ ਆ ਜਾਊ ਕਿ ਹਾਇਕੂ ਕੀ ਚੀਜ਼ ਹੈ| ਮੇਰੇ ਸਮੇਤ ਕਈ ਹੋਰ ਦੋਸਤ ੨-੩ ਤਿੰਨ ਸਾਲ ਤੋਂ ਇਹੀ ਸਮਝਾਉਣ 'ਚ ਲੱਗੇ ਹੋਏ ਹਨ|
  • Kamaljit Mangat ਸ਼ੁਕਰੀਆ ਸਰਾਂ ਸਾਹਬ......
  • Nirmal Singh Dhunsi ਕੁਝ ਗ੍ਰਹਿਣ ਕਰਨ ਦੀ ਇੱਛਾ ਨਾਲ ਇੱਕ ਕੋਸ਼ਿਸ਼ ਹੋਰ :
    --------
    ਬਹਾਰ ਦਾ ਭਰਿਆ ਮੇਲਾ-
    ਦਾਦਾ ਛੱਡ ਗਿਆ ਪਿੱਛੇ
    ਕਮਰੇ ´ਚ ਲਟਕਦੀ ਖੂੰਡੀ

    -------

    ਭਰਿਆ ਮੇਲਾ-
    ਦਾਦਾ ਛੱਡ ਗਿਆ ਪਿੱਛੇ
    ਲਟਕਦੀ ਖੂੰਡੀ
  • Dalvir Gill even with the "addition" of a "kigo" it still is a senryu because of its subject.
  • Ranjit Singh Sra I think that 'shaant meenh' firstly is a natural image which contains kigo.

No comments:

Post a Comment