Tuesday, July 23, 2013

ਪੰਜਾਬੀ ਹਾਇਕੂ ਦੇ ਮਿਆਰ ਅਤੇ ਭਵਿੱਖ ਬਾਰੇ

ਗੁਰਮੁਖ ਭੰਦੋਹਲ ਹੋਰਾਂ ਨੇ ਪੰਜਾਬੀ ਹਾਇਕੂ ਦੇ ਮਿਆਰ ਅਤੇ ਭਵਿੱਖ ਬਾਰੇ ਬੜੇ ਅਹਿਮ ਮਸਲੇ ਨੂੰ ਛੋਹਿਆ ਹੈ। ਜਿਸ ਬਾਰੇ ਸਾਨੂੰ ਸੰਜੀਦਗੀ ਨਾਲ਼ ਵਿਚਾਰਨ ਦੀ ਲੋੜ ਹੈ। 
Gurmukh Bhandohal Raiawal:

ਸਾਥੀ ਸਾਬ ਜੀ ਜੇ ਹਾਇਕੂ ਦੀ ਗੱਲ ਹੋ ਹੀ ਗਈ ਆ ਤਾਂ ਦਿਲ ਵਿਚ ਇਕ ਗੱਲ ਕਾਫੀ ਦੇਰ ਤੋਂ ਉਬਾਲੇ ਖਾ ਰਾਹੀ ਆ ਜੀ,
ਲਗਦਾ ਅੱਜ ਕਹਿ ਹੀ ਦੀਆਂ....

ਚਲੋ ਫੇਰ ਦੇਰ ਕਿਓਂ .. ਗੱਲ ਇਸ ਤਰਾਂ ਹੈ ਜੀ ਕੋਈ ਵੀ ਦੋਸਤ, ਹਾਇਕੂ ਲੇਖਕ ਬੁਰਾ ਨਾ ਮਨਾਇਓ.. ਜਿਵੇਂ ਕਿਹਾ ਜਾ ਰਿਹਾ ਹੈ ਪੜਿਆ ਜਾ ਰਿਹਾ ਹੈ ਕਿ ਪੰਜਾਬੀ ਹਾਇਕੂ ਦਿਨ ਬਰ ਦਿਨ ਫੈਲ ਰਿਹਾ ਹੈ ਤਾਂ ਮੈਨੂੰ ਕੀਤੇ ਕੁ ਲੱਗ ਰਿਹਾ ਹੈ ਕਿ ਇਸਦਾ ਮਿਆਰ ਵਧਣਾ ਤਾਂ ਕੀ ਆ ਇਹ ਘੱਟ ਰਿਹਾ ਹੈ ਜੋ ਵੀ ਨਵਾ ਪਾਠਕ ਆਉਂਦਾ ਹੈ ਉਹ ਸੋਚਦਾ ਹੈ ਤਿੰਨ ਸਤਰਾਂ ਲਿਖੋ ਤੇ ਹਾਇਕੂ ਤਿਆਰ ਆ ਤੇ ਨਵਾ ਲੇਖਕ ਵੀ ਤਿਆਰ ਆ ਉਹ ਸ਼ੁਰੂ ਹੋ ਜਾਂਦਾ ਹੋਰਾਂ ਨੂੰ ਵਾਹ ਵਾਹ ਲਿਖਣ ਤੇ ਹਰ ਮਿੰਟ ਬਾਅਦ ਮੇਰੇ ਵਾਂਗ ਆਪਣੀ ਪੋਸਟ ਤੇ ਵੀ ਉਹੀ ਵਾਹ ਵਾਹ ਉਡੀਕਦਾ ਰਹਿੰਦਾ ਹੈ.. ਤੇ ਕਿਸੇ ਦੀ ਰੁੱਤ ਕਿਸੇ ਦਾ ਗੀਤ ਕਿਸੇ ਦੇ ਸ਼ਬਦ ਪਤਾ ਨੀ ਕਿ ਕੁਝ ਲਿਖ ਕੇ.. (ਚੋਰੀ ਵੀ ਹੁੰਦੀ ਆ ਭਾਈ ਕਦੇ ਕਦੇ ਅੰਗ੍ਰੇਜੀ ਵਾਲਿਆ ਦੀ ਤੇ ਹੋਰ ਹਾਇਕੂ ਲੇਖਕਾ ਦੀ ਵੀ :) ਇਕ ਹਾਇਕੂ ਪਜਾਮਾ ਤਿਆਰ ਕਰ ਲੇੰਦਾ ਹੈ ਤੇ ਉਹ ਉਹਨਾ ਤਿੰਨ ਸਤਰਾਂ ਨੂੰ ਉਸੇ ਪਜਾਮੇ ਵਿਚ ਧੱਕੇ ਜੋਰੀ ਨਕ ਲ ਪਾਈ ਜਾਂਦਾ ਹੈ

ਮੇਰੇ ਹਿਸਾਬ ਨਾਲ ਜੇ ਅਸੀਂ ਰਲ ਮਿਲ ਕੁਝ ਸੁਧਾਰ ਕਰੀਏ ਤਾਂ ਇਸ ਨਿੱਕੇ ਜੇ ਹਾਇਕੂ ਨੂੰ ਪੰਜਾਬੀ ਵੇਹੜੇ ਸੋਹਣੀ ਰਾਹਤ ਮਿਲ ਜਾਵੇਗੀ . ਨਹੀ ਕੀਤੇ ਜੇ ਆਹੀ ਚੁਟਕਲੇ ਟੋਟਕੇ ਚਲਦੇ ਰਹੇ ਤਾਂ ਆਉਣ ਵਾਲੇ ਸਮੇ ਵਿਚ ਕੀਤੇ ਹਾਇਕੂ ਕੁਝ ਹੋਰ ਹੀ ਨਾ ਬਣ ਜਾਵੇ ..

ਇਥੇ ਇਕ ਨੀ ਬਹੁਤ ਲੇਖਕਾਂ ਦੀਆਂ ਉਦਾਹਰਨਾ ਨੇ ਪਰ ਮੈਂ ਕਿਸੇ ਝਗੜੇ ਵਿਚ ਨੀ ਪੈਣਾ ਚਾਹੁੰਦਾ ਜੀ ...
ਵਿਚਾਰਾਂ ਦੀ ਉਡੀਕ ਰਹੇਗੀ ..!!

ਧੰਨਵਾਦ ਜੀ..!
 • Jagraj Singh NorwayGurmeet SandhuRanjit Singh Sra, ਅਤੇ 11 ਹੋਰ ਹੋਰ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ

 • Vickey Sandhu 
 • ਮੈਂ ਵੀ Gurmukh Bhandohal Raiawal ਭਾਜੀ ਦੀ ਗੱਲ ਨਾਲ ਸਹਿਮਤ ਹਾਂ, ਮੇਰਾ ਸੁਭਾ ਹੈ, ਟੀਕਾ-ਟਿੱਪਣੀ ਕਰਨ ਤੋਂ ਗੁਰੇਜ ਕਰਦਾ ਹਾਂ, ਕਿਓਂਕਿ ਮੈਂ ਬਹੁਤ ਘੱਟ ਸਾਹਿਤ ਪੜਿਆ ਹੈ, ਹਾਇਕੂ ਵਿਧਾ ਇੱਕ ਚੰਗੀ ਵਿਧਾ ਹੈ, ਲੇਖਣ-ਕਲਾ ਦੀ ਇਸ ਨੂੰ ਸਿਰਫ ਤਿੰਨ ਲਾਈਨਾਂ ਦੀ ਵਿਧਾ ਨਾ ਸਮਝ, ਇਸਦਾ ਮਿਆਰ ਮੇਰੇ ਦੋਸਤ ਹੋਰ ਉਚਾ ਲੈ ਜਾਣ, ਤਾਂ ਜੋ ਮੇਰੇ ਵਰਗੇ ਕਾਰੋਬਾਰੀ ਬੰਦਿਆਂ ਵਿਚ, ਸਾਹਿਤ ਪ੍ਰਤੀ ਬੋਧ ਅਤੇ ਏਹਸਾਸ ਵਧਣ ਫੁਲਣ, ਸਿਨਿਓਰ ਲੇਖਕ ਅਮਰਜੀਤ ਸਾਥੀ ਜੀ , ਦਰਬਾਰਾ ਸਿੰਘ ਜੀ ਖਰੋੜ, ਗੁਰਮੀਤ ਸੰਧੂ ਜਿਹਨਾਂ ਨੂੰ ਮੈਂ ਰੂਬਰੂ ਮਿਲਿਆ ਹਾਂ, ਉਹਨਾਂ ਦੇ ਉਧਮ ਸਦਕਾ ਮੈਂ ਵੀ ਕਈ ਸਾਲਾਂ ਬਾਅਦ ਪੜਾਈ ਤੋਂ ਬਾਅਦ, ਦੁਬਾਰਾ ਲਿਖਣ ਲੱਗ ਗਿਆ ਹਾਂ :

  ਸਫੇਦ ਕਾਗਜਾਂ ਨੂੰ
  ਦੇਖਾਂ ਦੇਖੀ
  ਕਰ ਗਿਆ ਕਾਲਾ

  ਧੰਨਵਾਦ ਸਹਿਤ ਆਪਦਾ :
  ਵਿੱਕੀ ਸੰਧੂ

 • Tejinder Singh Gill : Gud thought...!
 •  

 • Gurmukh Bhandohal Raiawal 
 •  ਮੈਨੂੰ ਲੱਗਿਆ ਸੀ ਕੀ ਖੁੱਲ ਕੇ ਗੱਲ ਹੋਵੇਗੀ, ਪਰ ਇਥੇ ਵੀ ਲਗਦਾ ਵਾਹ ਵਾਹ ਦੀ ਕਾਹਲੀ ਆ ਤਾਹੀਂ ਤਾਂ ਸਾਰੇ ਬਿਨ ਬੋਲੇ ਤੁਰਦੇ ਲੱਗੇ ..!! ਜੇ ਇਹੀ ਹਾਲ ਰਿਹਾ ਫੇਰ ਤਾਂ "ਚਾਵਲਾ ਹਾਇਕੂ" ਹੋਵੇਗਾ ਆਉਣ ਵਾਲੇ ਸਮੇ ਵਿਚ ਹੁਣ ਫੇਰ ਕੀ ਭੁੱਲ ਹੀ ਜਾਈਏ ਪੰਜਾਬੀ ਹਾਇਕੂ ਨੂੰ ..??

 • Surmeet Maavi :
 • Gall bilkul pakki hai Gurmukh di. Osdi chinta vi sau feessadi jayaz hai. Enne saare members da hona vadhia gall hai te ohna da likhna vi, lekin je oh ehnu sikhna vi chahunde hon jo ki ho nahi reha. Shayad lag reha hai ki ehde ch kujh hai ee nahi sikhan joga. Koi vi khyal, chutkula, geet de bol tinn lines ch hi likhne ne, eh kehdi waddi gall hai. Eh ravayiya hai. Koi virla taawaan hi docs padhda hai eh likhtaan ton hi spasht ho janda hai. Sab to waddi gall hai ke jihna ne ehdi padhayi keeti hai oh chacha nahi kar rahe, aapni jankari sanjhi nahi kar rahe. Bina vajah like, kayi war taan samajh nahi aonda ki kyo like click hoye syane sajjna de? Khair mai tareeka labh leya hai, mai sirf sacha like click karda haan. Yani sirf othe hi jis ch ghatto ghat kujh sidhantak padhayi jhalkaara mardi hove.
 •  
 • Surmeet Maavi 
 • Waqt hai ki vyaktigat taur te asi haiku de vikas prati asi saare aapni aapni vyaktigat seriousness da pragtawa kariye apne likes te comments wich. Mai taan eh chauhnda haan ke bhawe mainu koi suhird ya generous samjhan to hat jaave lekin ohdi haiku prati samajh zaroor develop hove.

 • Ravinder Ravi 
 • ਸ਼ਾਇਦ ਜਦ ਤੱਕ ਇੱਕ ਰਾਏ ਨੀ ਬਣਦੀ ਏਸ ਦਾ ਹਾਲ ਬਹੁਤ ਬੁਰਾ ਹੋਣ ਵਾਲਾ ਹੈ ,,, ਕੋਈ ਕੁਝ ਆਖਦਾ ਹੈ ਕੋਈ ਕੁਝ ,, ਸਾਫ਼ ਸਪਸ਼ਟ ਕੋਈ ਵੀ ਨਹੀ ,,ਹਰ ਕੋਈ ਘੋੜਾ ਦੁੜਾਈ ਫਿਰਦਾ ਆ ,, ਜਦ ਦੋ ਕੁ ਸਾਲ ਪਹਿਲਾਂ ਲਿਖੇ ਸਨ ਕਈ ਲੋਕ ਉਹਨਾ ਨੂੰ ਹਾਇਕੂ ਨਹੀ ਮੰਨਦੇ ਸਨ ਤੇ ਹੁਣ ਉਸੇ ਤਰਾਂ ਦੇ ਲਿਖੀ ਜਾਂਦੇ ਨੇ ਇੱਕ ਸਾਹਿਬ ਕਹਿੰਦੇ ਸਨ ਹਾਇਕੂ ਓਹ ਲਿਖਣਾ ਚਾਹਿਦਾ ਹੈ ਜਿਸ ਵਿਚ ਲੇਖਕ ਨੇ ਉਹ ਚੀਜ ਖੁਦ ਦੇਖੀ ਹੋਵੇ ਅੱਜ ਉਹ ਵੀ ਆਪਣੇ ਜਨਮ ਸਮੇ ਤੋਂ ਪਹਿਲਾਂ ਵਾਪਰੀ ਘਟਨਾ ਵਾਰੇ ਹਾਇਕੂ ਲਿਖ ਰਿਹਾ ਆ ,, ਕੋਈ ਕਿਗੋ ਮਗਰ ਭੱਜਿਆ ਫਿਰਦਾ ਸਮਝ ਨੀ ਆਉਂਦੀ ਕੀ ਲਿਖੀਏ

 • Sarbjit Singh 
 •  
 • Don Baird ( a post from his group ) :
  Basho was very much a poet of imagery. He was also a poet of feeling and mood. He stressed both of these aspects with his students. Feeling, such as found with wabi-sabi and yugen is the kind of feeling we're talking about here. It isn't just giddy feeling or mundane likes and dislikes of the human and his plight; rather it is the kind of feeling that is more a "mood" or "deepening" within the consciousness/soul of the reader.

  When you combine these two basics with ma, zoka, koto, kokoro, makoto etc., you begin to develop really richer poetry that is more memorable than poetry without it. It's the "stay power" of Basho's poetry that really is remarkable. Of course, he has written flat poems but he also has poems that charge directly into the reader's soul ... such as, the field and soldier poem. When I read that one, it stays with me for hours - the feeling of it - the mood - the depth.

  So, I think it's important for us to use solid imagery (show, don't tell); and, it's very important to write hokku that have a "feel" to them ... a deep feeling that lasts in the whole being of the reader. Basho stressed this. I think we should too. It's great practice for us all . . . which is the point.

  No matter what kind of style we decide to write in the future, it is a study group like this that will sharpen our eyes and poetic skills to move forward with intention instead of by accident or by writing whatever we want and calling it a hokku or haiku.

  Please post pieces that emulate the Basho style. Study Basho. Be prepared to chat about how Basho influenced your piece. In the end, these are your poems. They are yours to keep, revise, or lose. But, the study in between is what the group is about. The rest ... it's on each poet's shoulders.

  Blessings ... By Dalvir Gill

 • Satwinder Gill 
 • ਇਸ ਗਲ ਦੀ ਵੀ ਹੈਰਾਨੀ ਹੁੰਦੀ ਹੈ ਕਿ ਜੋ ਸੱਜਣ ਹਾਇਕੂ ਬਾਰੇ ਜਾਣਕਾਰੀ ਰਖਦੇ ਹਨ ,ਓਹ ਵੀ ਕੁਝ ਸੁਝਾਵ ਦੇਣ ਦੀ ਬਜਾਏ ਲਾਇਕ ਕਰਕੇ ਤੁਰਦੇ ਬਣਦੇ ਹਨ ,ਨਵੇ ਸਿਖਾਂਦਰੂ ਫਿਰ ਕਿਵੇਂ ਸਿਖਣ ,ਜਿਆਦਾ ਜੋਰ ਨਵੇਂ ਮੇੰਬਰ ਐਡ ਕਰਨ ਤੇ ਹੀ ਦਿਤਾ ਜਾ ਰਿਹਾ ਹੈ ,

 • Surmeet Maavi 
 • mai vi ehi kehna chauhnda si jo Satwinder ji ne keha. Eh zyada fikar wali gall hai.

 • Jagraj Singh Norway  
 • Satwinder Gill ਵੀਰ ਜੀ ਨਵੇਂ ਮੈਂਬਰ ਸ਼ਾਮਿਲ ਕਰਨ ਤੇ ਜੋਰ ਕਦੇ ਵੀ ਨਹੀਂ ਦਿੱਤਾ ਅਸੀਂ .... ਜਦੋਂ ਕਿਸੇ ਦੀ ਸ਼ਾਮਿਲ ਹੋਣ ਦੀ ਬੇਨਤੀ ਆਉਂਦੀ ਹੈ ਤਾਂ ਸਾਡਾ ਫਰਜ ਬਣਦਾ ਹੈ ਕਿ ਉਸਨੂੰ ਸ਼ਾਮਿਲ ਕੀਤਾ ਜਾਵੇ । ਵੈਲਕਮ ਨੋਟ 'ਚ ਅਸੀਂ ਸਲਾਹ ਵੀ ਦਿੰਦੇ ਹਾਂ ਕਿ ਹਾਇਕੂ ਲਿਖਣ ਤੋਂ ਪਹਿਲਾਂ ਵਿਧਾ ਬਾਰੇ ਪੜ੍ਹਿਆ ਜਾਵੇ । ਕਈ ਵਾਰੀ ਕਿਸੇ ਨੂੰ ਸੁਝਾ ਦਿੰਦੇ ਦਿੰਦੇ ਅਸੀਂ ਆਪਣੇ ਕਿਨਾਰੇ ਵੀ ਸਾੜ ਬੈਠੇ ਹਾਂ । ਇਨਬੋਕਸ 'ਚ ਧਮਕੀਆਂ ਵਰਗੇ ਮੈਸਜ ਮਿਲਦੇ ਨੇ । ਸਿਖਣਾ ਬਹੁਤ ਘੱਟ ਲੋਕ ਚਾਹੁੰਦੇ ਹਨ ਅਤੇ ਆਪਣੇ ਦਿਲ ਦੀ ਭੜਾਸ ਹਾਇਕੁਆਂ ਰਾਹੀਂ ਜਿਆਦਾ ਕਢਣਾ ਚਾਹੁੰਦੇ ਹਨ । ਇਹ ਗੱਲਾਂ ਹਨ ਜੋ ਇਸ ਕੰਮ ਨੂੰ ਸੀਮਤ ਕਰਦੀਆਂ ਹਨ । ਜਿੰਨੀ ਨਿਮਰਤਾ ਨਾਲ ਇਹ ਗਰੁਪ ਨਵੇਂ ਲੋਕਾਂ ਨਾਲ ਪੇਸ਼ ਆਉਂਦਾ ਹੈ , ਸ਼ਾਇਦ ਹੀ ਕੋਈ ਹੋਰ ਐਸਾ ਹੋਵੇ ।

 • Amarjit Sathi ਸਤਿਕਾਰਯੋਗ ਦੋਸਤਾਂ ਨੂੰ ਬੇਨਤੀ ਹੈ ਕਿ ਸਿਰਫ ਲਾਈਕ ਟਿੱਕ ਕਰਨ ਦੀ ਥਾਂ ਅਪਣ ਵਿਚਾਰ ਦੇਣ ਤਾਂ ਜੋ ਇਸ ਮਸਲੇ ਬਾਰੇ ਕੋਈ ਸਾਂਝੀ ਰਾਏ ਬਣ ਸਕੇ।
 • Gurmeet Sandhu  
  ਸਾਥੀ ਸਾਹਿਬ
  ਤੁਸੀਂ ਵੀ ਦਿਓ ਆਪਣੀ ਰਾਏ, ਕਿਉਂਕਿ ਇਹ ਨੋਟ ਤੁਹਾਨੂੰ ਹੀ ਮੁਖਾਤਿਬ ਕੀਤਾ ਗਿਆ ਹੈ....ਉਸਤੋਂ ਬਾਦ ਹੀ ਇਹਦੇ ਬਾਰੇ ਹੋਰ ਵਿਚਾਰ ਸਾਰਥਕ ਹੋ ਸਕਦੇ ਹਨ...
 • Gurmukh Bhandohal Raiawal 
   ਇਹ ਗੱਲ ਉਹਨਾ ਸਾਰੇ ਲੇਖਕਾਂ ਤੇ ਪਾਠਕਾਂ ਦੀ ਆ ਜੋ ਹਾਇਕੂ ਵਿਧਾ ਨਾਲ ਕਿਸੇ ਨਾ ਕਿਸੇ ਵੀ ਤਰੀਕੇ ਨਾਲ ਜੁੜੇ ਹੋਏ ਨੇ, ਉਹ ਭਾਵੇ ਕੋਈ ਵੀ ਹੋ ਸਕਦਾ ਹੈ..ਮੈਂ ਤੁਸੀਂ ਆਪਾ ਸਾਰੇ ਹੀ ..!!
  ਸਾਥੀ ਜੀ ਦਾ ਨਾਮ ਇਸ ਲਈ ਲਿਖ ਦਿੱਤਾ ਸੀ ਕਿਉਂਕਿ ਮੈਂ ਉਹਨਾ ਨੂੰ ਹਮੇਸ਼ਾ ਅਗਵਾਈ ਕਰਨ ਵਾਲੇ ਕਮਾਂਡਰ ਦੇ ਰੂਪ ਵਿਚ ਦੇਖਦਾ ਆਇਆ
  ਂ ਹਾਂ..!!
  ਮੈਨੂੰ ਜਿਆਦਾ ਕੁਝ ਤਾਂ ਨੀ ਪਤਾ ਪਰ ਇਹੋ ਕਹਿਣਾ ਚਾਹੁੰਦਾ ਹਾਂ ਕੀ ਝੂਠੀ ਵਾਹ ਵਾਹ ਨੂੰ ਤਿਆਗੋ ਤੇ ਹਾਇਕੂ ਦੀ ਅਸਲ ਵਾਲੀ ਮੋਲਿਕਤਾ ਨੂੰ ਸਰਾਹੋ ਜੇ ਉਹ ਨਹੀ ਮਿਲ ਰਹੀ ਤਾਂ ਦੱਸੋ ਭਾਈ ਇਸ ਵਿਚ ਇਹ ਘਾਟ ਹੈ.. ਇਸਨੂੰ ਪੂਰਾ ਕਰੋ ਇਸ ਬਿਨ ਹਾਇਕੂ ਭਾਈ ਸਾਬ ਤੁਰ ਫਿਰ ਨੀ ਸਕਦੇ ਜੇ ਇਹ ਬਿਮਾਰੀ ਦੁਰ ਨਾ ਹੁੰਦੀ ਦਿਸੀ ਤਾਂ ਫਿਰ ਮੇਰੀ ਤਾਂ ਇਹੀ ਬੇਨਤੀ ਹੈ ਕੀ ਇਸ ਜਾਪਾਨੀ ਨਿੱਕੇ ਜੇ ਹਾਇਕੂ ਤੋਂ ਸਾਰੇ ਰੁਲ ਕਾਇਦੇ ਹਟਾ ਦਿੱਤੇ ਜਾਣ ਤੇ ਫੇਰ ਜੀਨੇ ਜਿਮੇ ਧੂੜ ਚ ਟੱਟੂ ਭਜਾਉਣਾ ਹੈ ਤਾਂ ਭਜਾਈ ਜਾਵੇ..ਤੇ ਹਾਂ ਹਾਇਕੂ ਤੋਂ ਪੈਦਾ ਹੋਈ ਨਵੀ ਵਿਧਾ ਦਾ ਕੋਈ ਨਾ ਕੋਈ ਨਾਮ ਜ਼ਰੂਰ ਰਖਿਆ ਜਾਵੇ ਤਾਂ ਜੋ ਸਾਡੇ ਤੇ ਕੋਈ ਉਂਗਲੀ ਨਾ ਕਰ ਸਕੇ ਕੀ ਅਸੀਂ ਕੁਝ ਗੁਆਇਆ ਨੀ ਬਣਾਇਆ ਹੀ ਆ..ਕਿਉਕੇ ਬਿਨ ਪਤੇ ਤੋਂ ਘਰ ਨੀ ਲਭਦੇ ਹੁੰਦੇ
  Thanks jio
 • Gurmeet Sandhu 
   ਗੁਰਮੁਖ ਤੁਸੀਂ ਆਪਣੇ ਰਾਏ ਵੀ ਦਿਓ ਕਿ ਇਹਦਾ ਹੱਲ ਕਿਵੇਂ ਲੱਭਿਆ ਜਾਵੇ
 • Gurmukh Bhandohal Raiawal  
  ਹੱਲ ਤਾਂ ਸੰਧੂ ਸਾਬ ਹੁਣ ਐਡਮਿਨ ਟੀਮ ਤੇ ਸਾਥੀ ਸਾਬ ਤੇ ਆਪਾ ਰਲ ਮਿਲ ਕੇ ਹੀ ਕਢ ਸਕਦੇ ਆ ਦੇਖਦੇ ਆ ਕੋਣ ਕਿਥੋ ਤੱਕ ਆਪਣੀ ਗੱਲ ਅੱਗੇ ਰਖਦਾ ਹੈ..!!
 • Lakhwinder Shrian Wala  
  ਮੇਰੇ ਖਿਆਲ ਮੁਤਾਬਕ ਜੋ ਵੀ ਹਾਇਕੂ, ਹਾਇਕੂ ਵਾਲ 'ਤੇ ਪਾਇਆ ਜਾਦਾਂ ਹੈ ।ਉਸ ਸਿਰਫ਼ "ਵਾਹ -ਵਾਹ " ਹੀ ਨਾ ਕੀਤੀ ਜਾਵੇ ਸਗੋਂ ਲੋੜ ਅਨੁਸਾਰ ਟਿੱਪਣੀਆ ਵੀ ਕੀਤੀਆ ਜਾਣ ਤਾਂ ਜੋ ਹਾਇਕੂ ਵਿੱਚ ਸੋਧ ਹੋ ਸਕੇ, ਸਾਰੇ ਹਾਇਕੂ ਗਰੁੱਪ ਦੇ ਮੈਂਬਰਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਕੋਈ ਵੀ ਰਚਨਾ ਸਪੂੰਰਨ ਨਹੀਂ ਹੁੰਦੀ, ਉਸ ਵਿੱਚ ਸੋਧ ਦੀ ਗੁਜਾਇਸ਼ ਹਮੇਸ਼ਾ ਰਹਿੰਦੀ ਹੈ,
 • Teji Benipal  
  ਮੇਰੀ ਸੋਚ ਅਨੁਸਾਰ ਵਾਹ ਵਾਹ ਤੇ ਜ਼ਰੂਰ ਹੋਣੀ ਚਾਹੀਦੀ ਹੈ, ਵਾਹ ਵਾਹ ਲੇਖਕ ਲਈ ਮੰਜੇ ਤੇ ਪਏ ਮਰੀਜ਼ ਲਈ ਗਲੂਕੋਜ਼ ਵਰਗੀ ਹੁੰਦੀ ਹੈ ਬਸ਼ਰਤੇ ਹਾਇਕੂ...ਅਨੁਸਾਰ ਹੋਵੇ ,ਬਹੁਤੀ ਵਾਰ ਜਾਣਬੁਝ ਕੇ ਵਧੀਆ ਹਾਇਕੂ ਨੂੰ ਵਾਹ ਵਾਹ ਤਾਂ ਦੂਰ ਟਿੱਕ ਕਰਨ ਨੂੰ ਤਿਆਰ ਨੀ ਹੁੰਦੇ,,ਇੱਦਾਂ ਕਰਕੇ ਉਹ ਲੇਖਕ ਦਾ ਹੋਸਲਾ ਤੋੜਦੇ ਨੇ,ਜੇਕਰ ਲਿਖਤ ਨੂੰ ਵਧੀਆ ਸੇਧ ਮਿਲੂਗੀ ਅੱਗੇ ਵਾਸਤੇ ...ਨੂੰ ਵਧੀਆ ਲਿਖਣ ਦੀ ਕੋਸ਼ਿਸ਼ ਕਰੂਗਾ...........
 • Kamaljit Mangat  
  ਗੁਰਮੁੱਖ ਵੀਰ ਬਿਲਕੁੱਲ ਸਹੀ ਕਹਿ ਰਿਹਾ ਕਿ ਦਿਨ -ਵਾ ਦਿਨ ਹਾਇਕੂ ਦਾ ਮਿਆਰ ਅੱਗੇ ਜਾਣ ਦੀ ਵਜਾਏ ਪਿੱਛੇ ਵੱਲ ਨੂੰ ਆ ਰਿਹਾ ਹੈ...ਇਸ ਦੇ ਕਾਰਨ ਕਈ ਹਨ....ਹਇਕੂ ਲੇਖਕਾਂ ਦਾ ਆਪਸ ਚ' ਮੇਲ ਨਹੀ ਸਭ ਇੱਕ ਦੂਜੇ ਤੋਂ ਆਪਣੇ ਆਪ ਨੂੰ ਚੰਗਾ ਦਿਖਾਉਣ ਤੇ ਲੱਗ ਜਾਂਦੇ ਨੇ....ਜਾਂ ਫਿਰ ਇਕ-ਦੂਜੇ ਦੀ ਖਿਚ-ਧੂ ਕਰਨ ਲੱਗ ਜਾਂਦੇ ਨੇ....ਸਾਰਿਆ ਹਾਇਕੂਕਾਰ ਵੇਖ ਹੀ ਰਹੇ ਨੇ ਕਿ ਪਹਿਲਾ ਕਿੰਨੇ ਹਾਇਕੂ ਪੋਸਟ ਹੁੰਦੇ ਸੀ ਤੇ ਹੁਣ ਕਿੰਨੇ-ਕੁ ਹੋ ਰਹੇ ਨੇ...ਸਾਨੂੰ ਸਾਰਿਆ ਨੂੰ ਮਿਲ ਕੇ ਹਾਇਕੂ ਦੇ ਮਿਆਰ ਨੂੰ ਅੱਗੇ ਵੱਲ ਲੈ ਕੇ ਜਾਣਾ ਚਾਹੀਦਾ ਹੈ....ਇਕ ਗੱਲ ਹੋਰ ' ਹਾਇਕੂ ਬੋਧ ' ਚ' ਕੋਈ ਵੀ ਹਾਇਕੂਕਾਰ ਨੂੰ ਕਿਸੇ ਦੇ ਵੀ ਵਿਚਾਰ ਦਾ ਬੁਰਾ ਨਾ ਮਨਾਵੇ.....ਜਦੋ ਅਸੀ ਬੁਰਾ ਮਨਵਾਗੇ ਤਾਂ ਵਿਚਾਰ ਸਾਂਝੇ ਕਰਨ ਦਾ ਕੋਈ ਵੀ ਫਾਇਦਾ ਨਹੀ.....
 • Teji Benipal  
  ਕਮਲਜੀ ਵੀਰ ਜੀ ਹਂਇਕੂ ਘੱਟ ਪੋਸਟ ਕਰਨ ਦਾ ਕਾਰਨ ਆਪਾ ਨਿਰਾ ਇਹੀ ਨਹੀ ਕਹਿ ਸਕਦੇ ਕਿ ਹਾਇਕੂ ਚ ਗਿਰਵਾਟ ਹੀ ਆਈ ਹੈ,ਦੋਸਤਾ ਦੇ ਆਪਣੇ ਰੁਝੇਵੇ ਵੀ ਹੋ ਸਕਦੇ ਨੇ,,ਕਈ ਨਵੇ ਦੋਸਤ ਵੀ ਵਧੀਆ ਲਿਖ ਰਹੇ ਨੇ....
  ਨ੍ਹੇਰਿਆ ਨੂੰ ਚੀਰ ਸੂਰਜ ਇੱਕ ਦਿਨ ਚੜ੍ਹੇਗਾ ਜ਼ਰੂਰ,,
 • Kamaljit Mangat  
  ਗੱਲ ਤੇਰੀ ਮੰਨੀ ਤੇਜੀ ਵੀਰ ਪਰ ਨਿਗਾ ਮਾਰ ਕੇ ਦੇਖ ਕਿ ਕਿੰਨੇ ਮੈਂਬਰ ਦਿਖ ਹੀ ਨਹੀ ਰਹੇ...ਮੈ ਵੀ ਚਾਰ ਪੰਜ ਮਹੀਨੇ ਬਾਆਦ ਫੇਸਬੁੱਕ ਤੇ ਆਇਆ ਹਾਂ ਸਹੁਰੀ ਦੀ ਬੰਦ ਹੋ ਗਈ ਸੀ...ਆ ਕੇ ਵੇਖਿਆ ਤਾਂ ਪਹਿਲਾ ਨਾਲੋ ਘੱਟ ਹਾਇਕੂ ਪੋਸਟ ਹੁੰਦੇ ਨੇ ਕਾਰਨ ਕੀ ਹੈ.......
 • Amarjit Sathi 
   ਸਤਿਕਾਰਯੋਗ ਦੋਸਤੋ
  ਗੁਰਮੁਖ ਭੰਦੋਹਲ ਹੋਰਾਂ ਦੇ ਵਿਚਾਰਾਂ ਅਤੇ ਹੋਰ ਦੋਸਤਾਂ ਦੀਆਂ ਟਿੱਪਣੀਆਂ ਵਿਚ, ਮੇਰੀ ਸੂਝ ਅਨੁਸਾਰ, ਨਿਮਨ ਲਿਖਤ ਨੁਕਤੇ ਸਾਹਮਣ ਆਏ ਹਨ:
  1. ਹਾਇਕੂ ਲਿਖਣ ਅਤੇ ਗਰੁੱਪ 'ਤੇ ਪੋਸਟ ਕਰਨ ਵਿਚ ਜਲਦਬਾਜੀ।
  2. ਨਵੇਂ ਮੈਂਬਰਾਂ ਦੀ ਹਾਇਕੂ ਬਾਰੇ ਬਿਨਾਂ ਕੁਝ ਪੜ੍ਹੇ ਹਾਇਕੂ ਲਿਖਣ ਦੀ ਰੁੱਚੀ।
  3. ਵਾਹ ਵ
  ਾਹ ਕਰਨ ਅਤੇ ਸੁਣਨ ਦੀ ਅਭਿਲਾਸ਼ਾ।
  4. ਮੁੜ ਮੁੜ ਧੰਨਵਾਦ ਕਰਨ ਦੀ ਰੁੱਚੀ।
  5. ਹਾਇਕੂ ਦੀ ਨਕਲ ਜਾਂ ਚੋਰੀ ਕਰਨਾ।
  6. ਹਾਇਕੂ ਦੇ ਤਿੰਨ ਪੰਕਤੀਆ ਰੂਪ ਦੇ ਬੁਨਿਆਦੀ ਢਾਂਚੇ ਨੂੰ ਨਾ ਸਮਝਣਾ।
  7. ਹਾਇਕੂ ਚੁਟਕਲੇ ਅਤੇ ਟੋਟੇ ਲਿਖਣਾ।
  8. ਮੈਂਬਰਾਂ ਵਿਚ ਹਾਇਕੂ ਬਾਰੇ ਸਿੱਕਣ ਦੀ ਰੁੱਚੀ ਘਾਟ।
  9. ਅਨੁਭਵੀ ਲੇਖਕਾਂ ਵਲੋਂ ਸਲਾਹ-ਮਸ਼ਵਰਾ ਦੇਣ ਤੋਂ ਗੁਰੇਜ਼ ਕਰਨਾ।
  10. ਹਾਇਕੂ ਵਿਧਾ ਬਾਰੇ ਵੱਖੋ ਵੱਖਰੇ ਵਿਚਾਰ।
  ਉਪਰੋਕਤ ਲਿਖੇ ਨੁਕਤਿਆਂ ਤੋਂ ਇਲਾਵਾ ਹੋਰ ਵੀ ਨੁਕਤੇ ਹੋ ਸਕਦੇ ਹਨ। ਮੈਂ ਵੀ ਇਨਾਂ ਨੁਕਤਿਆਂ 'ਤੇ ਅਪਣੇ ਵਿਚਾਰ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
 • Amarjit Sathi 
   1. ਹਾਇਕੂ ਲਿਖਣ ਅਤੇ ਗਰੁੱਪ 'ਤੇ ਪੋਸਟ ਕਰਨ ਵਿਚ ਜਲਦਬਾਜੀ।
  ਹਾਇਕੂ ਲਿਖਣ ਵਾਲੇ ਸਥਾਪਤ ਲੇਖਕਾਂ ਦਾ ਵਿਚਾਰ ਹੈ ਕਿ ਹਾਇਕੂ ਲਿਖਕੇ ਰੱਖ ਲਵੋ ਅਤੇ ਕੁਝ ਦਿਨਾਂ ਦੇ ਵਕਫੇ ਬਾਅਦ ਉਸ ਨੂੰ ਮੁੜ ਵਿਚਾਰੋ। ਮੁੜ ਵਿਚਾਰ ਕਰਨ ਲਈ ਹਾਇਕੂ ਬੋਧ ਵਿਚ ਦਿੱਤੀ ਗਈ ' ਸੋਧ ਤੇ ਸੰਪਾਦਨ' ਦੀ ਚੈੱਕਲਿਸਟ ਨੂੰ ਵੀ ਵਰਤਿਆ ਜਾ ਸਕਦਾ ਹੈ
  । ਜੇ ਮੁੜ ਵਿਚਾਰ ਕਰਨ ਤੋਂ ਬਾਅਦ ਤੁਸੀਂ ਸੰਤੁਸ਼ਟ ਹੋ ਕਿ ਜੋ ਤੁਸੀਂ ਕਹਿਣਾ ਚਾਹੁੰਦੇ ਸੀ ਉਹ ਸਹੀ ਸ਼ਬਦਾਂ ਵਿਚ ਕਿਹਾ ਗਿਆ ਹੈ ਅਤੇ ਪਾਠਕ ਨਾਲ਼ ਇਸ ਦਾ ਸੰਚਾਰ ਠੀਕ ਹੋਵੇਗਾ ਤਾਂ ਹਾਇਕੂ ਪੋਸਟ ਕਰੋ। ਹਾਇਕੂ ਲਿਖਣ ਲਈ ਸ਼ਾਂਤ-ਇਕਾਗਰ ਮਨ ਅਤੇ ਪੋਸਟ ਕਰਨ ਲਈ ਸਬਰ ਦੀ ਲੋੜ ਹੈ। ਹਰ ਲੇਖਕ ਨੂੰ ਇਹ ਸਵੈ ਜ਼ਾਬਤਾ ਅਪਣਾਉਣਾ ਚਾਹੀਦਾ ਹੈ।
  ਕੀ ਇਹ ਠੀਕ ਰਹੇਗਾ ਕਿ ਲੇਖਕ ਹਾਇਕੂ ਦੀ ਲਿਖਣ ਮਿਤੀ ਵੀ ਨਾਲ਼ ਪੋਸਟ ਕਰ ਦੇਵੇ?
 • Vicky Sandhu  
  ਉਪਰੋਕਤ ਵਿਚਾਰ-ਵਟਾਂਦਰਾ ਪੜ੍ਹ ਕੇ ਚੰਗਾ ਲਗਿਆ, ਸਾਥੀ ਸਾਬ੍ਹ ਦਾ ਕਹਿਣਾ ਬਿਲਕੁਲ ਦਰੁਸਤ ਹੈ, ਕਈ ਵਾਰ ਸਾਨੂੰ ਲਿਖਤ ਨੂੰ ਪੋਸਟ ਕਰਨ ਦੀ ਜਲਦਬਾਜ਼ੀ ਰਹਿੰਦੀ ਹੈ, ਵਾਹ ਤੋਂ ਇਲਾਵਾ ਮੈਂ ਦੇਖਿਆ ਜੇ ਕੋਈ ਕਿਸੇ ਦੀ ਲਿਖਤ ਤੇ ਕੋਈ ਆਪਣਾ ਵਿਚਾਰ ਵਿਅਕਤ ਕਰ ਦਿੰਦਾ ਹੈ,ਓਹ ਇਕ ਬਹਿਸ ਦਾ ਰੂਪ ਅਖਤਿਆਰ ਕਰ ਜਾਂਦੀ ਹੈ, "ਮੈਂ...See More
 • Dalvir Gill 
   Simple, every post should need adimins. permission, a FB feature for any group.
 • Amarjit Sathi  
  ਗਿੱਲ ਸਾਹਿਬ ਵਿਚਾਰ ਤਾਂ ਬਹੁਤ ਵਧੀਆ ਹੈ ਕਿ ਹਰ ਪੋਸੇਟ ਮੋਨੀਟਰ ਕੀਤੀ ਜਾਵੇ ਤਾਂ ਜੋ ਹਾਇਕੂ ਦਾ ਮਿਆਰ ਵਧੀਆ ਰੱਖਿਆ ਜਾ ਸਕੇ। ਪਰ ਏਡੇ ਵੱਡੇ ਗਰੁੱਪ ਨੂੰ ਇਸ ਤਰਾਂ ਚਲਾਉਣਾ ਸ਼ਾਇਦ ਮੁਸ਼ਕਲ ਹੋਵੇ। ਕਿਉਂਕਿ ਗਰੁੱਪ ਗਲੋਬਲ ਹੈ ਹਰ ਸਮੇਂ ਐਡਮਿਨਜ਼ ਦਾ ਹਾਜ਼ਰ ਹੋਣਾ ਮੁਮਕਿਨ ਨਹੀਂ ਜਿਸ ਨਾਲ਼ ਹਾਇਕੂ ਪੋਸਟ ਹੋਣ ਲਈ ਦੇਰ ਹੋ ਸਕਦੀ ਹੈ। ਹਾਇਕੂ ਵਿਧਾ ਅਤੇ ਮਿਆਰ ਬਾਰੇ ਵੀ ਮੈਂਬਰਾਂ ਦੇ ਵਖੋ ਵੱਖਰੇ ਮਾਪਦੰਡ ਹਨ। ਕਿਹੜੀ ਹਾਇਕੂ ਪਾਣ ਦੇ ਯੋਗ ਹੈ ਜਾਂ ਨਹੀਂ ਹੈ ਇਸ ਦਾ ਫੈਸਲਾ ਕਰਨ ਲਈ ਬੜੇ ਸੁਲਝੇ ਹੋਏ ਅਤੇ ਅਨੁਭਵੀ ਐਡਮਿਨਜ਼ ਦੀ ਲੋੜ ਹੈ। ਪਰ ਅਫਸੋਸ ਕਿ ਸੀਨੀਅਰ ਮੈਂਬਰ ਇਹ ਸੇਵਾ ਕਰਨ ਲਈ ਤਿਆਰ ਨਹੀਂ ਜਾਂ ਮੈਂਬਰਾਂ ਦੇ ਰਵਈਏ ਤੋਂ ਤੰਗ ਆ ਕੇ ਕਿਨਾਰਾ ਕਰ ਗਏ ਹਨ। ਜਿਨ੍ਹਾਂ ਮੈਂਬਰਾਂ ਦੇ ਹਾਇਕੂ ਪੋਸਟ ਨਹੀਂ ਹੋਣਗੇ ਉਹ ਮਹਿਸੂਸ ਕਰਨਗੇ ਉਨ੍ਹਾਂ ਦੀਆਂ ਪੋਸਟਾਂ ਐਡਮਿਨਜ਼ ਜਾਣ ਬੁੱਝਕੇ ਨਹੀਂ ਪਾ ਰਹੇ। ਮੈਨੂਮ ਤਾਂ ਇਹੋ ਠੀਕ ਲਗਦਾ ਹੈ ਕੀ ਇਸ ਮਸਲੇ ਵਿਚ ਲੇਖਕ ਹੀ ਖੁਦ ਸਵੈ-ਸੰਜਮ ਅਪਣਾਉਣ ਤਾਂ ਠੀਕ ਰਹੇਗਾ। ਹੋਰ ਮੈਂਬਰਾਂ ਵੀ ਇਸ ਮਸਲੇ 'ਤੇ ਅਪਣੇ ਵਿਚਾਰ ਦੇਣ ਤਾਂ ਕੋਈ ਰਾਹ ਲੱਭਿਆ ਜਾ ਸਕਦਾ ਹੈ।
 • Gurcharan Kaur 
   Jad main haiku likhan hee laggi c tan mere haiku ch galtiyan hundiyan san......meriyan galtiya Mandeep Maan ji, Rosie Maan ji or hor haiku writers drusat kitiyan.......mainu kade v bura nahi lagga c ki meri galti nikal rahi hai......jad ki mainu eh gall wadiya lagdi c ki koi mere wal dhyaan de riha......par kuj member galti kadan nu bura mande han te roula poude han.....galti maaf

No comments:

Post a Comment