Tuesday, July 23, 2013

ਨਿਹੰਗ ਨਾ ਬਣੋ

ਵੈਲਨਟਾਇਨ ਡੇ
ਜਲ ਰਹੇ ਦੀਵੇ 'ਤੇ
ਸੜ ਮਰਿਆ ਪਤੰਗਾ
Like · · Unfollow Post · February 14 at 9:41pm

  • Harvinder Dhaliwal ਸੁਹਣਾ ਹੈ ਸਪੇਰਾ ਜੀ ,ਸੰਯੋਗਵੱਸ ਇਸ ਤਰਾਂ ਦਾ ਮੈਂ ਪਹਿਲਾਂ ਹੀ ਪੋਸਟ ਕਰ ਚੁੱਕਾ ਹਾਂ
  • Surinder Spera ਧੰਨਵਾਦ Harvinder Dhaliwal ਸਾਹਿਬ ਵੈਸੇ ਤਾਂ ਇਹ ਸੰਜੋਗਵਸ ਹੀ ਹੈ ਪਰ ਮੇਰੇ ਨੋਟਿਸ ਵਿਚ ਨਹੀਂ ਆਇਆ ਜੇ ਤੁਸੀਂ ਆਪਣੀ ਪੋਸਟ ਇਥੇ ਰਿਪੋਸਟ ਕਰ ਦਿੰਦੇ ਤਾਂ ਮੈਂ ਆਪਣਾ ਹਾਇਕੂ ਡਿਲੀਟ ਕਰ ਦਿੰਦਾ...
  • Dalvir Gill with a little difference : .......... https://www.facebook.com/groups/punjabihaiku/permalink/10151723600227729/
    ਵੈਲਨਟਾਈਨ ਡੇ- ਬੁਝੇ ਦੀਵੇ ਦੇ ਕੋਲ ਪਿਆ ਮਰਿਆ ਪਤੰਗਾ
  • Ranjit Singh Sra ਦੋਨੋ ਹੀ ਸੋਹਣੇ ਹਨ , ਪਰ ਹਾਇਕੂ 'ਚ ਹਕੀਕਤ ਦਾ ਹੋਣਾ ਜਰੂਰੀ ਹੈ ,, ਇਸ ਰੁੱਤ ਪਤੰਗੇ ਨਹੀਂ ਹੁੰਦੇ ! ਤਾਂਹੀਂ ਪਤੰਗਾ ਗਰਮੀ ਲਈ ਕਿਗੋ ਹੈ !
  • Surinder Spera Dalvir Gill sahib Harvinder Dhaliwal sahib da dive vi bujhia hoia hai te ptanga vi mria pia hai.... main check keeta hai ki mere vlon vi Harvinder Dhaliwal sahib da haiku like keeta gia hai... ih haiku mere vlon kafi samna pehilan likhia gia sin fer vi je Dhaliwal sahib nun itraz howe tan mein is nun delete kr dinda han...
  • Ranjit Singh Sra .
    Nights are getting cold….
    not a single insect now
    attacks the candle

    Shiki
    ਰਾਤਾਂ ਹੋ ਚੱਲੀਆਂ ਠੰਡੀਆਂ….
    ਇਕ ਵੀ ਭਮੱਕੜ ਹੁਣ
    ਦੀਵੇ ‘ਤੇ ਨਾ ਧਾਵੇ

    ਸ਼ਿਕੀ
  • Dalvir Gill nahiN delete krn di kee lorh hai, do tin binb taaN hunde hn haiku 'ch, aksar mel ho jaaNdaa hai. MaiN taaN sirf oh haiku labh ke laa ditta si taaN ke compare ho ske. mainuN vi ih do allag hi lagde hn, pr Sra Bhaji vali gll vi dhiyaaN deN vali hai.
  • Kuljeet Mann single insect now
    attacks the candle

    Shiki
    ਰਾਤਾਂ ਹੋ ਚੱਲੀਆਂ ਠੰਡੀਆਂ….

    ਇਕ ਵੀ ਭਮੱਕੜ ਹੁਣ
    ਦੀਵੇ ‘ਤੇ ਨਾ ਧਾਵੇ
    ਇਹ ਪਲ ਖਿਣ ਨਹੀ ਨਾ ਹੀ ਤਸਵੀਰ, ਦ੍ਰਿਸ਼ ਹੈ, ਸ਼ਿਕੀ ਦਾ ਥੋਟ ਮੰਨਬਚਨੀ ਜਾਂ ਵਿਚਾਰ ਕਿਹਾ ਜਾ ਸਕਦਾ ਹੈ, ਕੀ ਇਹ ਪੰਜਾਬੀ ਹਾਇਕੂ ਵਿਚ ਮੰਨਣਯੋਗ ਹੈ? ਜੇ ਹੈ ਤਾ ਚੰਗੀ ਗੱਲ ਹੈ, ਇਸ ਨਾਲ ਪੰਜਾਬੀ ਹਾਇਕੂ ਦਾ ਦਿਸਹਿਦਾ ਹੋਰ ਵੀ ਵਸੀਹ ਹੋਵੇਗਾ, ਪਰ ਇਸ ਨੂੰ ਉਦਾਹਰਣ ਬਣਨਾ ਪੈਣਾ ਹੈ, ਰਣਜੀਤ ਸਰਾਂ ਤੇ ਅਮਰਜੀਤ ਸਾਥੀ ਇਸ ਬਾਰੇ ਕੀ ਵਚਾਰ ਰਖਦੇ ਹਨ?
  • Dalvir Gill I believe southern hemisphere is hot these days, they can have moths ( local Kigo ) on Valentine's Day. Kuljeet Mann bhaji main tuhade naal sehmat haaN, bahutaa Nihang ban'n dee lorh nahiN hundi, sirf 'benefit of doubt' hi nahiN sagoN savikriti daa raviyaa apnunaa chahidaa hai. kise soch vichoN nikliaaN vidhaavaaN nuN samjhn laee us soch nuN samjhnaa vadh zroori hai, vidhaa dee 'Form' samjhn naloN. Pr fir lokaaN ne Zen ( Advait ) de Asle nuN samjhn nalon usdi Terminology mooNh-zubaanee "yaad" krn 'te hee zor laa ditta hai. Pr jiveN Sodhi Parminder huraaN kiha si ki Zen daa giyaaN hi nahiN sagoN "Gahira Anubhav" vi hove. Haiku hi kioN kise vi kalaa/vidhaa da istemaal aatmik unntee laee vartiyaa jaa skda hai, vartnaa chahidaa hai. Hansaa to motee chugeH ..........
  • Amarjit Sathi ਬਾਸ਼ੋ ਦਾ ਕਥਨ ਹੈ:
    “ਨਿਯਮ ਸਿੱਖੋ ਅਤੇ ਭੁੱਲ ਜਾਓ”
    ਮਾਨ ਸਾਹਿਬ ਅਤੇ ਗਿੱਲ ਸਾਹਿਬ ਮੈਂ ਤੁਹਾਡੇ ਨਾਲ਼ ਕਾਫੀ ਹੱਦ ਤੀਕ ਸਹਿਮਤ ਹਾਂ। ਹਾਇਕੂ ਬਾਰੇ ਬੁਨਿਆਦੀ ਜਾਣਕਾਰੀ ਦੇਣ ਵੇਲੇ ਕੁਝ ਅਸੂਲ ਸਿਖਾਏ ਜਾਂਦੇ ਹਨ। ਇਸ ਸਾਧਨਾ-ਸਿਖਲਾਈ ਦੀ ਅਗਲੀ ਮੰਜਲ ਹੈ ਜਿਸ ਬਾਰੇ ਗਿੱਲ ਸਾਹਿਬ ਨੇ ਲਿਖਿਆ ਹੈ kise soch vichoN nikliaaN vidhaavaaN nuN samjhn laee us soch nuN samjhnaa vadh zroori hai. 'ਸਮਰੱਥ ਕੋ ਨਹੀਂ ਦੋਸ਼ ਗੁਸਾਈਂ।' ਲਕੀਰ ਦੇ ਫਕੀਰ ਜਾਂ ਨਿਹੰਗ ਬਣਨ ਦੀ ਲੋੜ ਨਹੀਂ ਹੈ।
  • Jagjit Sandhu Amarjit Sathi ਸਾਥੀ ਸਾਹਿਬ ਜ਼ਿੰਦਾ ਬਾਦ।
  • Harvinder Dhaliwal Surinder Spera ਜੀ , ਮੈਂ ਕਸਮ ਖਾ ਕੇ ਕਹਿ ਸਕਦਾ ਹਾਂ ਕੇ ਇਤਰਾਜ਼ ਵਾਲੀ ਗੱਲ ਇੱਕ ਵਾਰ ਵੀ ਮੇਰੇ ਮਨ ਵਿੱਚ ਨਹੀਂ ਆਈ ...ਇਹ ਬਿਲਕੁਲ ਸੰਜੋਗਵਸ ਹੀ ਹੋਇਆ ਹੋਵੇਗਾ ....ਸੋ ਬੇਫਿਕਰ ਹੋ ਜਾਵੋ ..ਤੁਸੀਂ ਵਧੀਆ ਲਿਖਦੇ ਹੋ ਤੇ ਮੌਲਿਕ ਲਿਖਦੇ ਹੋ ..ਤੇ ਵਧੀਆ ਦੋਸਤ ਵੀ ਹੋ !!
  • Jagjit Sandhu ਸਰਦੀਆਂ ਚ ਵੀ ਪਤੰਗੇ ਹੁੰਦੇ ਹਨ ਸਰਦੀਆਂ ਵਾਲ਼ੇ। ਨੰਗੀ ਅੱਖ ਨਾਲ਼ ਮੋਟਰ ਸਾਈਕਲ ਚਲਾ ਕੇ ਵੇਖੋ। ਤੇਲੇ ਦੀ ਰੁੱਤ ਹੈ। ਕੀਟ ਪਤੰਗਾ ਕੋਈ ਵੀ ਹੋ ਸਕਦਾ ਹੈ।
  • Kuljeet Mann ਦੋਸਤੋ, ਮੈਂ ਵੀ ਇਹੋ ਹੀ ਚਾਹੁੰਦਾ ਹਾਂ ਕਿ ਨਿਯਮ ਸਿਖੋ ਤੇ ਭੁਲ ਜਾਵੋ. ਨਿਹੰਗ ਨਾ ਬਣੋ, ਨਿਯਮਾਂ ਨੂੰ ਲੋੜ ਵੇਲੇ ਬਾਟੇ ਵਾਂਗ ਮਾਂਜ ਦੇਵੋ ਤਾਂ ਹੀ ਨਵੀਂ ਲਿਸ਼ਕੋਰ ਪੈਦਾ ਹੁੰਦੀ ਹੈ। ਵਿਧਾ ਕੋਈ ਵੀ ਹੋਵੇ, ਮੈਨੂੰ ਜਾਤੀ ਤਜ਼ਰਬਾ ਹੈ, ਕਹਾਣੀ ਦਾ, ਦਬੰਗ ਲੋਕ ਕਹਿੰਦੇ ਹਨ ਕਿ ਨਹੀ ਕਹਾਣੀ ਇਸਤਰ੍ਹਾ ਨਹੀ ਹੁੰਦੀਕ ਇਸਤਰ੍ਹਾਂ ਹੁੰਦੀ ਹੈ। ਕਾਵਿਕ ਭਾਸਾ ਨਹੀ ਹੋਣੀ ਚਾਹੀਦੀ, ਕੀ ਕਹਾਣੀ ਵਿਚ ਕਾਵਿਕ ਭਾਸ਼ਾ ਦੰਦੀ ਵਢਦੀ ਹੈ? ਕਹਾਣੀ `ਚ ਹਾਸਰਸ ਨਹੀ ਚਾਹੀਦਾ, ਹੁਣ ਕਹਾਣੀ ਲਿਖਣ ਲਗਿਆਂ ਰੋਣ ਲਈ ਰੁਮਾਲ ਕੋਲ ਰੱਖ ਲਈਏ? ਗੱਲ ਤੇ ਰੌਚਿਕਤਾ ਨਾਲ ਵਿਸ਼ਾ ਫੋਕਸ ਕਰਨ ਦੀ ਹੈ। ਹਾਇਕੂ ਦੇ ਅਸੂਲ,ਨਿਯਮ ਤੇ ਵਿਆਕਰਣ ਵੀ ਇਸੇ ਹੀ ਘੇਰੇ ਵਿਚ ਆਉਂਦੇ ਹਨ। ਨਿਯਮਾ ਨੂੰ ਸਾਹਮਣੇ ਰਖਕੇ ਹਾਇਕੂ ਨੂੰ ਪੁੱਠ ਲਟਕਾਇਆ ਜਾਂਦਾ ਰਿਹਾ ਹੈ। ਇਹ ਰੁਝਾਨ convenience of logic ਨਾ ਹੋਕੇ convenience of opprutunity ਹੈ। ਕਟਾਖਸ਼ ਵਧੀਆ ਹੁੰਦਾ ਹੈ ਪਰ ਕਟਾਖਸ਼ ਵਿਚ ਮੋਹਰਾ ਹੋਵੇ, ਬਰਦਾਸ਼ਤ ਨਹੀ ਹੁੰਦਾ, ਜੇ ਕਹੋ ਤਾਂ ਮੈਂ ਨਾਮ ਲੈਕੇ ਤੇ ਮੌਕਾ ਦਸਕੇ ਗੱਲ ਕਰ ਸਕਦਾ ਹਾਂ।ਮੇਰਾ ਮਕਸਦ ਤੇ ਇਹ ਮੰਗ ਕਰਦਾ ਹੈ ਕਿ ਇਸ ਰੁਝਾਨ ਦਾ ਮੰਥਨ ਕੀਤਾ ਜਾਵੇ ਤੇ ਦੋਸਤੀਆ ਪਾਲ ਕੇ ਸਾਹਿਤ ਨੂੰ ਗੰਧਲਾ ਕਰਨ ਦੀ ਰੁਚੀ ਨੂੰ ਨਕਾਰਿਆ ਜਾਵੇ। ਦੋਸਤੋ ਸੱਚ ਬੋਲਣ ਵਿਚ ਕੋਈ ਡਰ ਨਹੀ ਹੋਣਾ ਚਾਹੀਦਾ ਤੇ ਸੱਚ ਸੁਣਨ ਵਿਚ ਲਈ ਵੀ ਜਿਗਰਾ ਚਾਹੀਦਾ ਹੈ ਵਰਨਾ ਲਿਖਣ ਨਾਲੋਂ ਚੰਗੇ ਹੋਰ ਕਈ ਕੰਮ ਹਨ। ਮੈਂ ਤੇ ਨਿਸ਼ੰਗ ਕਹਾਂਗਾ ਤੇ ਕਈ ਵਾਰ ਕਿਹਾ ਹੈ ਪਰ ਕਾਫਲਾ ਨਹੀ ਬਣ ਰਿਹਾ। ਬੇਨਤੀ ਹੈ ਕਿ ਮੇਰੇ ਇਸ ਕਮੈਂਟ ਨੂੰ ਸੀਕੋ ਜਾਂ ਬਾਸੋ ਨਾਲ ਹੀ ਨਾ ਜੋੜ ਕੇ ਵੇਖਿਆ ਜਾਵੇ,ਅਸੀਂ ਤੇ ਇਨ੍ਹਾ ਫਿਲਾਸਫਰਾਂ ਦਾ ਮਜ਼ਾਕ ਬਣਾਕੇ ਰੱਖ ਦਿੱਤਾ ਹੈ। ਟੂਲ ਦੀ ਤਰ੍ਹਾਂ ਜਦੋਂ ਆਪਣੇ ਕੋਲ ਠੋਸ ਦਲੀਲ ਨਹੀ ਹੁੰਦੀ ਕਿਸੇ ਨਾ ਕਿਸੇ ਨੂੰ ਜੋ ਵੀ ਵੇਹਲਾ ਆਵੇ ਅਵਾਜ਼ ਮਾਰਕੇ ਰੈਫਰੀ ਬਣਾ ਲੈਂਦੇ ਹਾਂ। ਹਾਇਕੂ ਦਾ ਸਬੰਧ ਸੋਚ ਨਾਲ ਹੀ ਹੋਣਾ ਚਾਹੀਦਾ ਹੈ। ਜਿਹੜਾ ਹਾਇਕੂ ਸੋਚਣ ਨਹੀ ਲਾਉਂਦਾ ਉਸਤੇ ਭਾਵੇਂ ਜਿਨ੍ਹੈ ਮਰਜੀ ਕੱਟ ਮਾਰਕ ਲਾਈ ਜਾਵੋ, ਜਿਨ੍ਹੇ ਮਰਜੀ ਕੀਗੋ ਫਿਟ ਕਰੀ ਜਾਵੋ, ਹਾਇਕੂ ਨਹੀ ਬਣੇਗਾ। ਆਉ ਸਹਿਜ ਹੋਕੇ ਹਾਇਕੂ ਬਾਰੇ ਗੱਲ ਕਰੀਏ। ਕਿਸੇ ਚਲ ਰਹੇ ਸੰਵਾਦ ਵਿਚ ਆਪਣਾ ਕੀਗੋ ਫਿਟ ਕਰਨ ਦੇ ਰੁਝਾਨ ਤੋਂ ਕਿਨਾਰਾਕਸ਼ੀ ਕਰੀਏ।
  • Jagjit Sandhu ਬੱਲੇ ਭਾਜੀ । । ਆਪਾਂ ਨਾਲ਼ ਆਂ ਤੁਹਾਡੇ।
  • Kuljeet Mann ਆਪ
    ਆਪਾਂ ਦੋਵਾਂ ਰਲਕੇ ਕਿਹੜੇ ਗੋਂਗਲੂ ਰਗੜ ਲੈਣੇ ਹਨ ਗੱਲ ਤੇ ਸਾਰਿਆਂ ਦੀ ਹੈ। ਇਹ ਕੋਈ ਵਿਵਾਦ ਨਹੀ ਹੈ। ਵਿਵਾਦ ਤਾਂ ਵਿਸ਼ੇ ਤੇ ਜਾਂ ਏਜੰਡੇ ਤੇ ਆਈ ਕਿਸੇ ਸਮਸਿਆ ਤੇ ਹੁੰਦਾ ਹੈ। ਇਹ ਅਸਲ ਵਿਚ ਸ਼ੋਰ ਹੈ ਜੋ ਬੰਦ ਹੋਣਾ ਚਾਹੀਦਾ ਹੈ। ਖਾਸ ਤੌਰ ਤੇ ਲੋਹਾ ਗਰਮ ਵੇਖਕੇ ਹਥੌੜਾ ਮਾਰਨ ਵਾਲਿਆ ਦੇ ਦਲੀਲ ਨਾਲ ਕੰਨ ਖਿਚਣੇ ਚਾ
    ਹੀਦੇ ਹਨ। ਜ਼ਿਆਦਾ ਹੀ ਸ਼ੌਕ ਹੈ ਤਾ ਆਪਣਾ ਵਖਰਾ ਲੇਖ ਲਿਖ ਲਵੋ, ਮੰਜੀ ਦੀ ਦੌਣ ਵਿਚ ਤੁਕਾ ਨਾ ਠੋਕੋ. ਹੁਣੇ ਹੀ ਐਡਮਿਨ ਨੇ ਕਹਿ ਦੇਣਾ ਹੈ ਕਿ ਹਾਇਕੂ ਦੇ ਸਬੰਧ ਵਿਚ ਹੀ ਗੱਲ ਕਰੋ। ਪਰ ਇਹ ਗੱਲ ਵੀ ਸਾਰਿਆ ਤੇ ਲਾਗੂ ਨਹੀ ਹੂੰਦੀ।
  • Jagjit Sandhu ਪਰ ਆਪਾਂ ਭਾਂਜੀ ਫਿਰ ਵੀ ਥੋਡੇ ਨਾਲ਼ ਹਾਂ।
  • Anoop Babra Mann Sahib pardon me Sir my comment has nothing to do with this post or anything that had taken place so far on this particular ground. I am simply budging in to congratulate you on your flawless punjabi. You write with such conviction and heart felt vigour, such spontaneous overflow of emotions always so well expressed in punjabi! I am in an awe and that is all. Your comments make me laugh and think and then make me laugh some more. I congratulate you on this God gifted flair for punjabi. I would be on cloud number nine if I could express myself in punjabi just half as good as you do. Always very lucid and well informed not to mention well equipped. Nothing more nothing less. Regards!
  • Jagraj Singh Norway ਇਸ ਵਾਰਤਾਲਾਪ ਚੋਂ ਇੱਕ ਚੀਜ਼ ਮਿਲੀ ਸਿਖਣ ਨੂੰ, "ਨਿਹੰਗ ਨਾ ਬਣੋ" ... ਭਾਵ ਨਫਰਤ ਦੇ ਬਰਛੇ ਨਾ ਚੁੱਕੀ ਫਿਰੋ, ਲਿਆਕਤ ਨਾਲ ਹਾਇਕੂ ਰਚੋ ! ਧੰਨਵਾਦ Sathi ਸਾਹਿਬ ਅਤੇ Mann ਸਾਹਿਬ! ਜਿਉਂਦੇ ਵੱਸਦੇ ਰਹੋ ਜੀ !!
  • Surinder Spera Ranjit Singh Sra sahib ਮੈਂ ਅਸਲ ਵਿਚ "ਅੱਤ ਦੀ ਗਰਮੀ/ਜਲ ਰਹੇ ਦੀਵੇ 'ਤੇ /ਸੜ ਮਰਿਆ ਪਤੰਗਾ" ਲਿਖਿਆ ਸੀ ਇਹ ਵਿਚ "ਵੈਲਨਟਾਇਨ ਡੇ" ਤਾਂ ਐਵੇਂ ਹੀ ਫਿੱਟ ਕਰ ਦਿੱਤਾ....
  • Surinder Spera Harvinder Dhaliwal ਜੀ, ਮਾਣ ਬਖਸ਼ਨ ਲਈ ਸ਼ੁਕਰੀਆ ...Sathi Sahib, Sandhu Sahib, Gill Sahib ਸਾਰਿਆਂ ਦਾ ਧੰਨਵਾਦ ਬਹੁਤ ਵਧੀਆ ਗਲਾਂ ਪੜ੍ਹਨ ਨੂੰ ਮਿਲੀਆਂ “ਨਿਯਮ ਸਿੱਖੋ ਅਤੇ ਭੁੱਲ ਜਾਓ” , "ਨਿਹੰਗ ਨਾ ਬਣੋ"....
  • Rajinder Singh ਕਿਸੇ ਸਿਆਣੇ ਬੰਦੇ ਨੇ ਕਿਹਾ ਹੈ ਕਿ ਫਲਦਾਰ ਰੁੱਖ ਜਦੋਂ ਤੇਜ ਹਵਾ ਨਾਲ ਆਪਸ ਵਿਚ ਭਿੜਦੇ ਹਨ ਤਾਂ ਪੱਕੇ ਤੇ ਮੀਠੇ ਫਲ ਡਿਗਦੇ ਹਨ ... ਤੇ ਪੱਕੇ ਪੱਕੇ ਤਾਂ ਵਈ ਮੈਂ ਚੱਕ ਕੇ ਭੱਜਣ ਲੱਗਾਂ
  • Surinder Spera ਸਾਰੇ ਦੋਸਤਾਂ ਦਾ ਧੰਨਵਾਦ ਹੈ ਜੀ...
  • Saabbi Naahhal chalo nihang vali navin gall labh pai .... shukria Dalvir Gill bhaji ..hu patange te nihang naa haq jama lain ..hor spera sahib nu patanga jionda karna pe je

No comments:

Post a Comment