Tuesday, July 23, 2013

ਭਰ ਆਈਆਂ ਗੰਡੇ ਦਾ ਚੀਰ ਹਰਣ ਕਰਦਿਆਂ- ਉਹਦੀਆਂ ਅੱਖਾਂ





    • Gurmeet Sandhu ਦਲਵੀਰ ਗਿਲ ਸਾਹਿਬ ਚੰਗਾ ਕੀਤਾ ਤੁਸੀਂ ਓਮਨੀ ਹਾਇਕੂ ਵਿਚੋਂ ਮੇਰਾ ਹਾਇਕੂ ਮਾਨਵੀਕਰਣ ਗਰਦਾਨ ਕੇ ਪੋਸਟ ਕੀਤਾ ਫਿਰ ਹਟਾ ਦਿੱਤਾ ਹੈ, ਪਰ ਹਾਲੇ ਵੀ ਮੇਰੇ ਹਾਇਕੂ ਦੇ ਹਵਾਲੇ ਨਾਲ ਤੁਸੀਂ ਇਹਨੂੰ ਤਰੋੜ ਮਰੋੜ ਕੇ ਟਿੱਪਣੀਆਂ ਦੇਣੋ ਨਹੀਂ ਹਟਦੇ ਜੋ ਕਿ ਕਿਸੇ ਦੀ ਕ੍ਰਿਤ ਨੂੰ ਛੁਟਾਉਣ ਵਾਲੀ ਘੋਰ ਅਵਗਿਆ ਹੈ, ਅਤੇ ਜੁਰਮ ਹੈ.....ਇਹਦੇ ਵਿਚ ਮਾਨਵੀਕਰਣ ਕਿਹੜੇ ਅਧਾਰ 'ਤੇ ਹੋਣ ਦਾ ਦਾਵਾ ਤੁਸੀਂ ਕਰਦੇ ਹੋ ਜਰਾ ਚਾਨਣਾ ਪਾਓ।
    • Dalvir Gill Gurmeet Sandhu Sahib, I'll certainly come back to it but please read the Part-I of this document that contains the discussion on the original post. And i'll really appreciate if you can reproduce some/all of my comments where you feel i skewed/distorted/libeled this senryo and hence committed a crime. The reference to a work is a normal process of criticism and not breaking the rules or disobedience. It could have been better if you had pointed me at my very first act ( in your words offense/crime ), and i'd have listened to it, in the same way as i did when i was approached by a PH admin that you don't feel comfortable with me turning the discussion on senryuo into a document. Let's not feel offended by ghosts, it creates doubt and fear.
    • Gurmeet Sandhu ਗਿਲ ਸਾਹਿਬ ਓਦੋਂ ਵੀ ਅਤੇ ਹੁਣ ਵੀ ਮੇਰਾ ਇਹ ਸੈਨਰਿਊ ਕਦੀ ਵੀ ਮੈਂ ਮਾਨਵੀਕਰਣ ਦੇ ਪ੍ਰਸੰਗ ਵਿਚ ਇਹਦੀ ਸਹਮਿਮਤੀ ਨਹੀਂ ਦਿੱਤੀ....ਕੋਈ ਧੱਕੇ ਬਿਨਾਂ ਸੈਨਰਿਊ ਤੱਥ ਦੇ ਹਵਾਲੇ ਨਾਲ ਮਾਨਵੀਕਰਣ ਸਿਧ ਕਰੇ ਤਾਂ ਵਾਜਬ ਨਹੀਂ ਹੈ...ਮੇਰਾ ਇਹ ਇਤਰਾਜ ਕਿ ਤੁਸੀਂ ਮੇਰੀ ਸਹਿਮਤੀ ਤੋਂ ਬਿਨਾਂ ਆਪਣੇ ਡਾਕਸ ਵਿਚ ਸ਼ਾਮਲ ਕੀਤਾ ਕਿਸੇ ਪੱਖ ਤੋਂ ਕੋਈ ਸ਼ੱਕ ਜਾਂ ਡਰ ਦਾ ਕਾਰਣ ਨਹੀਂ ਸਗੋਂ ਕਾਨੂੰਨਨ ਖਿਲਾਫਵਰਜੀ ਹੈ।
    • Amarjit Sathi Gurmeet Sandhu ਸਾਹਿਬ ਅਤੇ Dalvir Gill ਸਾਹਿਬ ਬੇਨਤੀ ਹੈ ਕਿ ਵਿਚਾਰ ਵਟਾਂਦਰਾ ਸੁਹਿਰਦ ਰੱਖਿਆ ਜਾਵੇ।
    • Gurmeet Sandhu ਜਰੂਰ ਜੀ ਸਾਥੀ ਸਾਹਿਬ...ਗਿਲ ਸਾਹਿਬ ਨੂੰ ਬੇਨਤੀ ਕੇ ਸੰਖੇਪ ਵਿਚ ਮੇਰੀ ਲਿਖਤ ਬਾਰੇ ਹੀ ਚਰਚਾ ਦਾ ਵਿਸ਼ਾ ਬਨਾਣ....ਬਹੁਤ ਲੰਮੀ ਵਿਆਖਿਆ ਨਾਂ ਕਰਨ...
    • Dalvir Gill Amarjit Sathi, I challenge anybody to produce even one comment where i've got personal on any issue. Here too, i've requested Mr. Sandhu to re-read the whole discussion, preferably with the time of comments posted. And again, I'm trying to reply what i've been asked by Mr. Sandhu in the same order. I need some information regarding ਪਰ ਹਾਲੇ ਵੀ ਮੇਰੇ ਹਾਇਕੂ ਦੇ ਹਵਾਲੇ ਨਾਲ ਤੁਸੀਂ ਇਹਨੂੰ ਤਰੋੜ ਮਰੋੜ ਕੇ ਟਿੱਪਣੀਆਂ ਦੇਣੋ ਨਹੀਂ ਹਟਦੇ. I don't lose my temper ever, i promise.
    • Amarjit Sathi ਤੁਸੀਂ ਦੋਵੇਂ ਸੂਝਵਾਨ ਵਿਦਵਾਨ ਹੋ ਮੈਂ ਤਾਂ ਸਿਰਫ ਇਕ ਬੇਨਤੀ ਹੀ ਕੀਤੀ ਹੈ। ਆਸ ਹੈ ਸਵੀਕਾਰ ਕਰੋਗੇ।
    • Gurmeet Sandhu ਦਲਵੀਰ ਗਿੱਲ ਜੀ ਤੁਸੀਂ ਨਿਮਨਲਿਖਤ ਪੋਸਟ ,ਤੇ ਮੇਰੇ ਉਪਰੋਕਤ ੭ ਮਹੀਨੇ ਪਹਿਲਾਂਪੰਜਾਬੀ ਬਗਰੁਪ ਵਿਚ ਪੋਸਟ ਹੋਏ ਸੈਨਰਿਊ 'ਤੇ ਹੋਈ ਬਹਿਸ ਵਿਚ ਸਰਬਜੋਤ ਬਹਿਲ ਦੀ ਟਿੱਪਣੀ ਵਿਚੋਂ ਕੁਝ ਅੰਸ਼ ਡੀਲੀਟ ਕਰਕੇ ਨੀਚੇ ਕਮਲ ਸੋਹਲ ਵਲੋਂ ਪੋਸਟ ਕੀਤੇ ਕੀਕਾਕੂ ਦੇ ਹਾਇਕੂ ਵਿਚ ਆਪਣੀ ਟਿੱਪਣੀ ਕਰਦਿਆਂ ਮਾਨਵੀਕਰਣ ਦੀ ਮਿਸਾਲ ਵਜੋਂ ਸ਼ਾਮਲ ਕਰ ਦਿੱਤਾ, ਭਲਾ ਕਿਊਂ
      Kamal Sohal
      ਓੁਸ ਦੇ ਸਾਥੀ ਨੂੰ ਖਾਂ ਗਈ ਬਿੱਲੀ
      ਟਿੱਡੇ ਦੀ ਪਤਨੀ
      ਜਰੂਰ ਵਿਰਲਾਪ ਕਰਦੀ ਹੋਵੇਗੀ
      ਕੀਕਾਕੂ
      Dalvir Gill ਧੰਨਵਾਦ ਸਰਾ ਸਾਹਿਬ, ਇਸ ਵਿੱਚਲਾ ਮਾਨਵੀਕਰਣ ਪਹਿਚਾਨਣ ਲਈ, ਜੋ ਆਪਾਂ ਨੂੰ ਮੇਰੀ ਚਿਰ ਦੀ pending ਪਈ ਅਰਜ਼ੀ ਵੱਲ ਲਿਆਉਂਦਾ ਹੈ ਕਿ ਹਾਇਕੂ ਦੀ ਇਕੱਲੀ-ਇਕੱਲੀ ਲਾਈਨ ਜਾਂ ਇਕੱਲੇ-ਇਕੱਲੇ ਸ਼ਬਦ ਦੀ ਚੀਰ-ਫਾੜ ਨਾਲੋਂ ਉਸਦੇ ਸਮੁਚੇ ਰੂਪ ਨੂੰ ਇੱਕ ਇੱਕਾਈ ਵਜੋ ਵੇਖਣ ਨਾਲ ਹੈ। ਜਦੋਂ ਅਮੂਰਤ-ਹਾਇਕੂ ਵਾਰੇ ਗੱਲ ਚਲਦੀ ਸੀ ਤਾਂ ਮੇਰੀ ਇਹੋ ਬੇਨਤੀ ਸੀ ਕਿ ਪੂਰੇ ਹਾਇਕੂ ਨੂੰ ਪੜ੍ਹਣ ਤੋਂ ਬਾਅਦ ਜੋ "ਇੱਕ" ਬਿੰਬ ਪਾਠਕ/ਸਰੋਤੇ ਦੇ ਮਨ ਵਿਚ ਉਕ੍ਰਦਾ ਹੈ ਉਸ ਦਾ ਹੀ ਅਸਲ ਮਹਤਵ ਹੈ ਓਹ ਸਥੂਲ ਹੋਣਾ ਚਾਹੀਦਾ ਹੈ ਭਾਵੇਂ ਉਸਨੇ ਕਿਹੋ ਜਿਹੀ ਵੀ ਸ਼ਬਦ ਚੋਣ ਕਿਉਂ ਨਾ ਕੀਤੀ ਹੋਵੇ ਉਸਦੇ ਉੱਲਟ ਚੰਗੀ ਤਰਾਂ ਠੋਕ ਕੇ ਲਿਖਿਆ ਹਾਇਕੂ ਵੀ ਜੇ "ਇੱਕ" ਠੋਸ ਬਿੰਬ ਨਹੀਂ ਸਿਰਜ ਸਕਦਾ ( ਜਦੋਂ ਅਸੀਂ ਵੇਖਣ ਲਗਦੇ ਹਾਂ ਕਿ ਕੀ ਖਿਣ ਖਿੰਡ ਗਿਆ ਹੈ ਜਾਂ ਪੇਸ਼ ਕੀਤੇ ਬਿੰਬਾਂ ਦਾ ਆਪਸੀ ਮੇਲ ਨਹੀਂ 'ਤੇ ਧਿਆਨ ਇੱਕੋ ਸਮੇਂ ਇੱਕ ਤੋਂ ਵੱਧ ਚੀਜ਼ਾਂ ਵੱਲ ਜਾ ਰਿਹਾ ਹੈ, ਆਦਿ-ਆਦਿ ) ਤਾਂ ਓਹ ਕੁਦਰਤਨ ਹੀ ਕਮਜ਼ੋਰ ਹੈ 'ਤੇ ਸ਼ਾਇਦ ਹਾਇਕੂ ਕਹਾਉਣ ਦੇ ਕਾਬਲ ਨਹੀਂ। ਇੱਕ ਵਾਰ ਸਰਬਜੋਤ ਸਿੰਘ ਬਹਿਲ ਹੋਰਾਂ ਇਸ ਮਸਲੇ 'ਤੇ ਇਹ ਕਿਹਾ ਸੀ :
      :
      Sarbjot Singh Behl ::
      ਚਾਰ ਗੱਲਾਂ ਹੋਈਆਂ...
      ਪਹਿਲੀ ਵਾਰੀ "........." ਹੁਰਾਂ ਦੀ ਸਾਰੀ ਗੱਲ ਸਪਸ਼ਟਤਾ ਨਾਲ ਸਾਹਮਣੇ ਆਈ ਤੇ ਪੂਰੀ ਸਮਝ 'ਚ ਪਈ...ਤੇ ਮੈਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹਾਂ ..ਕਿ ਸਾਨੂੰ ਸ਼ਬਦਾਂ ਦੇ ਨਵੇਂ ਸੰਧਰਭ ਲਭਣੇ ਚਾਹੀਦੇ ਹਨ ..ਹਰ ਕਾਵਿਕ ਵਿਧਾ ਨੂੰ ਇਹ ਜਤਨ/ਉਪਰਾਲਾ ਅਮੀਰ ਕਰਦਾ ਹੈ ...
      '..............'[ the word used for the personification in that post - DG ] ਸ਼ਬਦ ਦੀ ਵਰਤੋਂ ਨਾਲ ਹੀ ਸਾਡੇ ਆਪਣੇ ਭਾਰਤੀ/ਪੰਜਾਬੀ ਸਭਿਆਚਾਰ 'ਚੋਂ ਉਪਜੀਆਂ semantical associations ਨਾਲ ਇਸ ਹਾਇਕੂ ਦਾ ਘੇਰਾ ਵਿਸ਼ਾਲ ਹੋ ਜਾਂਦਾ ਹੈ ..ਅਤੇ ਇਹ ਹਾਇਕੂ ਇੱਕ ਆਮ ਜਿਹੇ ਵਰਤਾਰੇ ਤੋਂ ਉੱਪਰ ਉਠ ਕੇ ਖਾਸ ਅਤੇ ਭਾਵਪੂਰਣ ਹੋ ਨਿਬੜਦਾ ਹੈ...

      ਦੂਜੀ ਗੱਲ........... ambiguity "................" [ the word used for the personification in that post - DG ] ਦੇ ਸੰਧਰਭ ਨੂੰ ਹੋਰ ਪਰਪੱਕ ਕਰਦੀ ਹੈ ..

      ਤੀਜੀ ਗੱਲ ..ਜੇ ਕੋਈ ਕਿੰਤੁ ਹੈ ਤਾਂ ਉਹ ਇਹ ਹੈ ਕਿ ਕਟ ਮਾਰਕ ਬੇਲੋੜਾ ਲਗਦਾ ਹੈ...ਉਸਦੇ ਹੋਣ ਦੇ ਬਾਵਜੂਦ ਇਹ ਹਾਇਕੂ ਪੂਰਾ ਵਾਕ ਹੀ ਲਗਦਾ ਹੈ.. [ Even here, the same thing is present, coincidence!!? ]

      ਚੌਥੀ ਗੱਲ,,, ".........." ਸਾਬ੍ਹ ..ਅੱਜ ਤੋਂ ਬਾਅਦ ਤੁਸੀ ਕਿਸੇ ਹੋਰ ਦੇ ਹਾਇਕੂ ਤੇ ਮਾਨਵੀਕਰਣ ਦਾ ਓਬ੍ਜੇਕ੍ਸ਼ਨ ਨਹੀਂ ਲਾ ਸਕਦੇ... :-)) ਬਸ਼ਰਤੇ ਕਿ ਉਹ ਹਾਇਕੂ ਦਾ ਪੂਰਕ ਹੋਵੇ ਨਾਂ ਕਿ ਬੇਲੋੜਾ l
      ...September 2, 2012 at 10:01pm
    • Gurmeet Sandhu ਇਥੇ ਤੁਸੀਂ ਸਰਬਜੋਤ ਬਹਿਲ ਦੇ ਹਵਾਲੇ ਨਾਲ ਇਹ ਮੰਨਿਆ ਹੈ ਕਿ word used for personifcatin[ the word used for the personification in that post - DG ]
      ਭਲਾ ਉਹ ਕਿਵੇਂ ਕੀ ਅਧਾਰ ਹੈ ਸੈਨਰਿਊ ਦੇ ਹਵਾਲੇ ਨਾਲ ਇਹਦੇ ਵਿਚ personification ਦਾ....
      ਭਰ ਆਈਆਂ
      ਗੰਡੇ ਦਾ ਚੀਰ ਹਰਣ ਕਰਦਿਆਂ-
      ਉਹਦੀਆਂ ਅੱਖਾਂ
      ਉਪਰ ਦਿਤਾ ਸੈਨਰਿਊ ਕਿਹੜੇ ਲਿਹਾਜ ਨਾਲ ਕਿਸ ਅਮਾਨਵੀ ਵਸਤ ਨੂੰ ਮਾਨਵ ਵਜੋਂ ਪੇਸ਼ ਕਰ ਰਿਹਾ ਹੈ......
    • Dalvir Gill and yes, how you figured any dishonesty on my part and didn't post the link to that post ( which I'll edit in now ) and i omitted the names from that comment so it'll not become personal. Weren't you suppose to infer this as an honesty that this guy is concerned with the topic only and not with the person or a certain haiku/senryo? the doubt i was talking about was the thought that i made a fake ID under the name of Param Munde's wife, Kamal Sohal. it only happens when we get on the offensive by concluding, wrongly, by judging a person's intention. there are only two posts on PH where i've talked on Personification. if i had any thing against you or your particular creation and wanted to ridicule you then i could have used your name and in didn't have deleted the words "cheer-haran" from the comment by Mr. Behl >>>>>>>>>>>>>> ਦੂਜੀ ਗੱਲ........... ambiguity "................" [ the word used for the personification in that post - DG ] ਦੇ ਸੰਧਰਭ ਨੂੰ ਹੋਰ ਪਰਪੱਕ ਕਰਦੀ ਹੈ .. <<<<<<<<<<<<< You could have respected my integrity and could have conclude my attentions as good, not coming to a conclusion "...ਪਰ ਹਾਲੇ ਵੀ ਮੇਰੇ ਹਾਇਕੂ ਦੇ ਹਵਾਲੇ ਨਾਲ ਤੁਸੀਂ ਇਹਨੂੰ ਤਰੋੜ ਮਰੋੜ ਕੇ ਟਿੱਪਣੀਆਂ ਦੇਣੋ ਨਹੀਂ ਹਟਦੇ ਜੋ ਕਿ ਕਿਸੇ ਦੀ ਕ੍ਰਿਤ ਨੂੰ ਛੁਟਾਉਣ ਵਾਲੀ ਘੋਰ ਅਵਗਿਆ ਹੈ, ਅਤੇ ਜੁਰਮ ਹੈ ......"
    • Gurmeet Sandhu ਦਲਵੀਰ ਜੀ ਨੁਕਤੇ ਤੇ ਆਓ ਲੰਮੀ ਚੌੜੀ ਲਿਖਤ ਦੀ ਲੋੜ ਨਹੀਂ ਤੁਸੀ ਇਸ ਸੈਨਰਿਊ ਨੂੰ ਕਿੋਸ ਅਧਾਰ 'ਤੇ ਇਹ ਲਿਖਣਾ ਪਿਆ ਕਿ ਇਹ ਮਾਨਵੀ ਕਰਣ ਹੈ....ਤੁਸੀ ਆਪਣੀ ਡੀਫੈਂਸ ਲਈ ਕਿਸੇ ਦੀ ਲਿਖਤ ਦਾ ਗਲਤ ਹਵਾਲਾ ਦੇਣ ਦੇ ਦੋਸ਼ ਤੋਂ ਬਰੀ ਨਹੀਂ ਹੋ ਸਕਦੇ...
    • Dalvir Gill I'm staying on the point. And Mr. Sandhu, I beg you to read the discussion as a whole, comment by comment and see who was feeling how about the senryo. Leave your pre-conception about my intentions aside for a few minutes. I omitted the "cheer-hrn" in ...See More
    • Dalvir Gill We aren't going anywhere, Please, I beg you, to re-read all the comments on your original post, that will clarify many things for you. ( And, the document I posted in HaikuOmni bore the link to the original post, and I didn't altered or deleted anything. But you are still accusing me of a Crime. That's how you started your very first comment. )
    • Gurmeet Sandhu ਦਲਵੀਰ ਜੀ ਇਹੋ ਤਾਂ ਬਿਆਨ ਕਰਨ ਦੀ ਹੇਰਾ ਫੇਰੀ ਹੈ, ਮੇਰੀ ਲਿਖਤ ਨੂੰ ਆਪਣੀ ਮਰਜੀ ਅਨੁਸਾਰ ਮੰਨ ਕੇ ਹਵਾਲਾ ਦੇ ਦਿਓ.....ਤੁਸੀਂ ਚੀਰਹਰਨ ਵੀ ਲਿਖ ਦਿੰਦੇ ਕੀ ਫਿਰ ਕੀ ਫਰਕ ਪੈਣਾ ਸੀ....ਮੈਂ ਇਸ ਸੈਨਰਿਊ ਦੀ ਬਹਿਸ ਵਿਚ ਬਾਰ ਬਾਰ ਚੀਰਹਰਣ ਸ਼ਬਦ ਨੂੰ ਇਸ ਸੈਨਰਿਊ ਵਿਚ ਵਰਤਣ ਬਾਰੇ ਆਪਣੇ ਵਿਚਾਰ ਦਸ ਚੁਕਾ ਹਾਂ.....ਮਾਨਵੀਕਰਣ ਨੂੰ ਵੀ ਨਿਕਾਰ ਚੁਕਾ ਹਾਂ.....ਪਰ ਤੁਹਾਡੀ ਮਾਨਸਕਤਾ ਦਾ ਕੀ ਕੀਤਾ ਜਾਵੇ....ਜਿਹਦੇ ਵਿਚ ਇਹ ਸ਼ੇਨਰੀਊ ਦਿਨ ਰਾਤ ਉਸਲਵੱਟੇ ਲੈ ਰਿਹਾ ਹੈ....
    • Dalvir Gill Sir, How you claim that I mentioned your name? I mentioned Mr. Behl's name, and Omitted/Deleted/Erased/Blackened over, your name, my name and a faint reference to your senryo ( maybe for the same reason that you have defended your creation to be free from personification. )
    • Gurmeet Sandhu ਦਲਵੀਰ ਜੀ, ਤੁਸੀਂ ਤਾਂ ਹੁਣ ਡੀਫੈਂਸ 'ਤੇ ਉਤਰ ਆਏ ਹੋ, ਮੇਰਾ ਨਾਂ ਨਹੀਂ ਵਰਤਿਆ....ਓਿਸੇ ਗਲ ਦੀ ਰਟ ਲਾਈ ਹੋਈ ਹੈ....ਪਰ ਇਹ ਹੈ ਤਾਂ ਮੇਰੀ ਲਿਖਤ ';ਤੇ ਦਿਤੀ ਗਈ ਟਿੱਪਣੀ ਵਿਚੋਂ ਹੀ, ਜਿਥੌਂ ਤੁਸੀਂ ਮੇਰੀ ਲਿਖਤ ਨੂੰ ਮਾਨਵੀਕਰਣ ਸਿਧ ਕਰਨ 'ਤੇ ਡੱਡੀ ਚੋਟੀ ਦਾ ਜੋਰ ਲਾ ਰਹੇ ਹੋ....
    • Dalvir Gill ..ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਦਲਬੀਰ ਗਿਲ ਵਰਗੇ ਸੂਝਵਾਨ ਮਿੱਤਰ ਨੇ ਪੰਜਾਬੀ ਵਿਚ ਲਿਖੇ ਹਾਇਕੂ/ਸੈਨਰਿਊ ਦੀ ਹੋਣੀ ਦਾ ਜਾਇਜਾ ਲੈਣਾ ਸ਼ੁਰੂ ਕੀਤਾ ਹੈ... this was your comment. "ਅੱਖਾਂ ਦਾ ਭਰ ਆਉਣਾ '' was the phrase i omitted, even though it didn't had any direct reference to your creation but just to be on the safe side i erased it too. Had i wanted to bring your name in then I could have just writtenlike this : once Mr. Behl, when he was talking on a senryo by Gurmeet Sandhu said ............... ( And please read the original post again. ) All this is just forcing me to create that document, which i have deleted out of good-will, once again, anew. and wait for the law-suit. until we are not clear about my intentions we can't move further. {{{ Let me repeat, if i wanted to use your "likht" as an example of personification i could have done so. Do you have any other explanation that why could have i removed the name and the reference to your "likht". }}}}}
    • Gurmeet Sandhu ਦਲਵੀਰ ਜੀ ਮੈਂ ਹਾਲੇ ਵੀ ਤੁਹਾਡੀ ਵਿਦਵਤਾ ਅਤੇ ਸੂਝ ਦੀ ਕਦਰ ਕਰਦਾ ਹਾਂ, ਪਰ ਇਥੇ ਜਿਹੜੇ ਨੁਕਤੇ ਤੇ ਚਰਚਾ ਹੋ ਰਹੀ ਹੈ, ਉਹ ਮੇਰੀ ਲਿਖਤ ਵਿਚ ਮਾਨਵੀਕਰਣ ਹੋਣ ਬਾਰੇ ਹੈ, ਜਿਹੜਾ ਤੁਹਾਡਾ ਕਿਸੇ ਵੀ ਅਧਾਰ ਤੋਂ ਬਿਨਾਂ ਆਪੂੰ ਬਣਾਇਆ ਹੋਇਆ ਹੈ....ਮੇਰੀ ਇਸ ਲਿਖਤ ਤੇ ਬੜੀਆਂ ਖੱਟੀੳਾਂ ਮਿੱਠੀਆਂ ਟਿੱਪਣੀਆਂ ੭ ਮਹਿਨੇ ਪਹਿਲਾਂ ਹੋ ਚੁਕੀਆਂ ਸਨ, ਪਰ ਤੁਹਾਨੂੰ ਚੈਨ ਹੀ ਨਹੀਂ ਆਈ....ਦੋਬਾਰਾ ਫਿਰ ਇਹਦੇ ਵਿਚ ਅਚਾਨਕ ਦਿਲਚਸਪੀ ਦੀ ਸਮਝ ਮੈਨੂੰ ਨਹੀਂ ਆ ਰਹੀ....ਇਹਦੇ ਵਿਚ ਦਿਸਦਾ ਮਾਨਵੀ ਕਰਣ ਜਾਂ ਚੀਰਹਰਣ ਤੁਹਾਨੂੰ ਚੈਨ ਨਹੀਂ ਲੈਣ ਦਿੰਦਾ....ਇਹਦਾ ਕੀ ਕੀਤਾ ਜਾਵੇ.....
    • Dalvir Gill read the post again, i was defending the "Cheer-Hrn". Sir. I went to that post for comments because, as i've mentioned that i have talked about the personification only twice, on PH. ( Just to help use understand my "interest" in that post, which was the comments and not your "likht". ) And on a personal note, I've no problem with Personification, or use of any words. Nothing is vulgar for me and nothing is holy. Things are things and words are words.
    • Dalvir Gill And we will talk about Personification, but first, i have to clarify that i didn't break any Fedral or Literary Law/Rule.
    • Gurmeet Sandhu ਤੁਸੀਂ ਹਾਲੇ ਵੀ ਇਸ ਸੈਨਰੀਓ ਵਿਚ ਮਾਨਵੀ ਕਰਣ ਹੋਣ ਬਾਰੇ ਇਸ ਲਿਖਤ ਦੇ ਹਵਾਲੇ ਨਾਲ ਕੁਝ ਵੀ ਨਹੀਂ ਦਸ ਰਹੇ....
    • Gurmeet Sandhu ਮੈਨੂੰ ਅੰਤ ਨੂੰ ਇਹੀ ਉਮੀਦ ਸੀ, ਜਦੋਂ ਬੰਦਾ ਦਲੀਲ ਨਾਲ ਗਲ ਕਰਨ ਜੋਗਾ ਨਾਂ ਰਹੇ, ਉਹ ਧਮਕੀਆਂ 'ਤੇ ਆ ਜਾਂਦਾ ਹੈ....
    • Dalvir Gill Sandhu Sahib, read your first comment. I'm responding to that. I haven't threatened or warned. As for as logic goes. Do you have to respond to by answers regarding ... ਹਾਲੇ ਵੀ ਮੇਰੇ ਹਾਇਕੂ ਦੇ ਹਵਾਲੇ ਨਾਲ ਤੁਸੀਂ ਇਹਨੂੰ ਤਰੋੜ ਮਰੋੜ ਕੇ ਟਿੱਪਣੀਆਂ ਦੇਣੋ ਨਹੀਂ ਹਟਦੇ ਜੋ ਕਿ ਕਿਸੇ ਦੀ ਕ੍ਰਿਤ ਨੂੰ ਛੁਟਾਉਣ ਵਾਲੀ ਘੋਰ ਅਵਗਿਆ ਹੈ, ਅਤੇ ਜੁਰਮ ਹੈ ? I'll come to personification too, but after clarifying on this Crime, that you think i've committed. And on personification we will use "Haiku-Bodh" and the decision of Tiwana Sahib and in put by other members of the group as well. And, i've said that earlier and repeat it that i've no allergic reaction to it. And even the word "Cheer-Hrn" i had/have no objection to, in fact i was the only one defending this word in your post ( read the discussion again ). Sathi sahib said about it >>> Amarjit Sathi ਮੈਨੂੰ ਵੀ ਗੰਢੇ ਛਿੱਲਣ ਨੂੰ ਗੰਢੇ ਦਾ ਚੀਰ ਹਰਨ ਕਹਿਣਾ ਮੁਨਾਸਿਵ ਨਹੀਂ ਲਗਦਾ। ਗੰਢੇ ਛਿੱਲਣਾ ਮਾਨਵੀ ਜੀਵਨ ਦੀ ਪ੍ਰਕਿਰਿਆ ਦਾ ਪਦਾਰਥਕ ਸਰੋਤ ਹੈ ਪਰ ਚੀਰ ਹਰਨ ਇਕ ਮਨੁੱਖੀ ਬਹੁਤ ਨੀਚ ਹਰਕਤ ਨੂੰ ਪ੍ਰਗਟਾਉਂਦਾ ਹੈ।
    • Dalvir Gill and i had commented," .... ਸੰਧੂ ਸਾਹਿਬ ਨੇ ਜੋ ਚਮਨੀਕੀ ਚੀਰ ਹਰਣ ( ਕਪੜੇ ਲਾਹਉਣੇ, ਥੋੜੇ ਧੱਕੇ ਨਾਲ ਹੀ ਸਹੀ, ਕੋਈ ਨਾਹ ਵਾਚਿਕ ਕਰਮ ਨਹੀਂ, ਕੋਈ ਵੀ ਕਰਮ ਆਪਨੇ ਆਪ ਵਿਚ ਹਾਂ-ਵਾਚਿਕ ਜਾਂ ਨਾਂਹ ਵਾਚਿਕ ਨਹੀਂ, ਇਹ ਨਿਰਭਰ ਕਰਦਾ ਹੈ judgmenting authority ਤੇ, ਸਿਰਫ ਹਾਇਕੂ ਹੀ ਕੀ ਸਾਹਿਤ ਤੱਕ ਜੇ ਪਹੁੰਚ ਕਰਨੀ ਹੈ ਤਾਂ ਸਾਨੂੰ ਓਸ ਥਾਂ ਪਹੁੰਚਣਾਂ ਪਵੇਗਾ ਜਿਥੇ ਰਚਨਾਕਾਰ ਹੈ l ਕਿਰਸਾਨ ਧਰਤੀ ਦਾ ਸੀਨਾ ਚਾਕ ਕਰਦਾ ਹੈ ਹਲ ਨਾਲ, ਤਾਂ ਇਹ ਕਿਸੇ ਦਾ ਕ਼ਤਲ ਨਹੀਂ ਹੋ ਰਿਹਾ ) ਨਾਲ ਕੀਤੀ ਹੈ ਓਸਦੇ ਲਈ ਦਿਮਾਗ ਦੇ ਘੋੜੇ ਆਪਣੇ ਇਤਿਹਾਸਿਕ ਮਿਥਿਹਾਸਿਕ ਜਗਤ 'ਚ ਤਾਬੜਤੋੜ ਭਜਾਓਣੇ ਪੈਂਦੇ ਹਨ l ਹਾਇਕੂ ਕਵਿਤਾ ਨਾਹ ਵੀ ਹੋਵੇ ਇਸਦਾ ਲਿਖਣਾ ਇੱਕ ਸਿਰਜਨਾਤਮਿਕ ਕਾਰਜ ਤਾਂ ਹੈ ਹੀ l ਗੰਢੇ ਛਿੱਲਨਾਂ ਨੂੰ ਜੇ ਪਰਤ ਲਾਉਣੀ ਜਾਂ ਇਸਨੂੰ ਚੀਰ ਤੋਂ ਮੁਕਤ ਕਰਨਾ ਕਹਿ ਵੀ ਦਿੱਤਾ ਤਾਂ ਕੀਹ ਹਰਜ਼ਾ ਹੋ ਗਿਆ ?
    • Dalvir Gill i had to repost my comment because of your,"ਇਹਦੇ ਵਿਚ ਦਿਸਦਾ ਮਾਨਵੀ ਕਰਣ ਜਾਂ ਚੀਰਹਰਣ ਤੁਹਾਨੂੰ ਚੈਨ ਨਹੀਂ ਲੈਣ ਦਿੰਦਾ...." even though i've tried to explain my intentions behind the mentioning of Mr. Behl's comment and turning a discussion into document. I didn't just take your senryo and used it to write my own essay on personification.
    • Kuljeet Mann ਭਰ ਆਈਆਂ
      ਗੰਡੇ ਦਾ ਚੀਰ ਹਰਣ ਕਰਦਿਆਂ-
      ਉਹਦੀਆਂ ਅੱਖਾਂ
      ਹਾਇਕੂ ਬੋਧ ਦਾ ਬੁਨਿਆਦੀ ਅਸੂ਼ਲ ਜੇ ਤਸਵਰ ਕਰ ਲਈਏ ਤਾਂ ਇਹ ਬਣਦਾ ਹੈ ਕਿ ਕੁਝ ਐਸਾ ਵਿਚਾਰਿਆ ਜਾਵੇ ਜੋ ਪੋਜਿਟਿਵ ਵੀ ਹੋਵੇ ਤੇ ਖੋਹ ਖਿੰਝ ਤੋਂ ਨਿਰਲੇਪ ਵੀ ਹੋਵੇ। ਸੰਵਾਦ ਤੇ ਬਹਿਸ ਵਿਚ ਇੱਕ ਮਹੀਨ ਲਾਈਨ ਹੀ ਹੁੰਦੀ ਹੈ। ਪੰਜਾਬੀ ਹਾਇਕੂ ਭਾਵੇਂ ਉਹ ਕਿਸ਼ੇ ਵੀ
      ਸਾਇਟ ਤੇ ਹੋਵੇ, ਦੇਖਣ ਵਿਚ ਆਇਆ ਹੈ ਕਿ ਹਾਇਕੂ ਤੇ ਨਹੀ ਨਿੱਜ ਤੇ ਗੱਲ ਜਾ ਪਹੁੰਚਦੀ ਹੈ। ਨਜ਼ਰੀਆ ਆਪੋ ਆਪਣਾ ਹੁੰਦਾ ਹੈ। ਇਹ ਜ਼ਰੂਰੀ ਵੀ ਨਹੀ ਕਿ ਅਸੀਂ ਦੂਸਰੇ ਦੇ ਨਜ਼ਰੀਏ ਨੂੰ ਜੇ ਨਹੀ ਮੰਨਦੇ ਤਾਂ ਆਪਣਾ ਨਜ਼ਰੀਆ ਉਸਦੇ ਨਾਲ ਤੁਲਨਾ ਕੇ ਆਪਣੇ ਆਪ ਨੂੰ ਠੀਕ ਸਾਬਤ ਕਰਨ ਦੀ ਦੌੜ ਵਿਚ ਸ਼ਾਮਲ ਹੋ ਜਾਈਏ।
      ਮੇਰਾ ਉਦੋਂ ਵੀ ਤੇ ਹੁਣ ਵੀ ਇਸ ਹਾਇਕੂ ਤੇ ਇੱਕੋ ਹੀ ਵਿਚਾਰ ਹੈ। ਉਦੋਂ ਮੈ ਡਿਟੇਲ ਵਿਚ ਪੈਕੇ ਹਾਇਕੂ/ਸੈਨਰਿਉ ਦੇ ਪਿੱਛੇ ਖੜੀ ਮਾਨਸਿਕਤਾ ਨੂੰ ਪੇਸ਼ ਕਰਦਾ ਆਪਣੇ ਵਲੋਂ ਹਾਇਜ਼ਨ ਦੀ ਹਾਂ ਪੱਖੀ ਸੋਚ ਨੂੰ ਉਜਾਗਰ ਕਰਦਾ ਨੁਕਸਾਨਿਆ ਗਿਆ ਸੀ, ਜਿਸਦੀ ਮੈਨੂੰ ਰਤੀ ਭਰ ਵੀ ਆਸ ਨਹੀ ਸੀ।
      ਅੱਜ ਮੈਂ ਕਿਸੇ ਸੰਵਾਦ/ਬਹਿਸ ਵਿਚ ਨਹੀ ਪੈਣਾ ਤੇ ਹੋਰ ਟਿਪਣੀ ਵੀ ਨਹੀ ਕਰਨੀ। ਪਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਹੀ ਆਪਣਾ ਨਜ਼ਰੀਆ ਦਸਣਾ ਹੈ ਤੇ ਇਹ ਅੰਤਮ ਹੈ, ਕਿਉਕਿ ਸੰਵਾਦ ਦੀ ਗੁੰਜਾਇਸ਼ ਨਹੀ ਹੈ।
      ਅੱਖਾਂ ਦਾ ਭਰ ਆਉਣਾ, ਇੱਕ ਜਜ਼ਬਾਤੀ ਮਸਲਾ ਹੈ, ਜੋ ਸਾਡੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ। ਹੁਣ ਅੱਖਾਂ ਦਾ ਭਰ ਆਉਣਾ ਦੇ ਆਪੋ ਆਪਣੇ ਮਾਪਦੰਡ ਹਨ, ਕੋਈ ਛੋਟੇ ਦੁਖ ਨਾਲ ਵੀ ਅੱਖਾਂ ਭਰ ਲੈਂਦਾ ਹੈ ਤੇ ਕੋਈ ਕਿਸੇ ਦੇਸ਼ ਨੂੰ ਸਾੜਕੇ ਵੀ ਦੁਖੀ ਨਹੀ ਹੁੰਦਾ।
      ਇਸ ਸਤਹਿ ਤੇ ਜਿਹੜੀ ਹਾਇਜ਼ਨ ਨੇ ਸਿਰਜੀ ਹੈ,ਇਹ ਸਾਡੇ ਸਮਾਜਿਕ ਪੈਰਾਮਿਡ ਦੇ ਤੌਰ ਤੇ ਹੀ ਸਾਹਮਣੇ ਆਉਂਦੀ ਹੈ।ਇਹ ਹਾਂ ਪੱਖੀ ਸੋਚ ਹੈ। ਪਰ ਚੀਰਹਰਣ ਤੇ ਮੈਨੂੰ ਇਸ ਜਜ਼ਬਾਤ ਨਾਲ ਜੋੜਨ ਤੇ ਉਦੋਂ ਵੀ ਇਤਰਾਜ਼ ਸੀ ਤੇ ਅੱਜ ਵੀ ਹੈ।ਮੇਰਾ ਇਤਰਾਜ਼ ਵੀ ਜਾਤੀ ਹੈ ਤੇ ਮੈਂ ਜੋਰ ਦੇਕੇ ਇਹ ਨਹੀ ਕਹਿ ਰਿਹਾ ਕਿ ਇਸਨੂੰ ਮੰਨ ਲਿਆ ਜਾਵੇ। ਇਸਦਾ ਕਾਰਣ ਹੈ ਇਸ ਸ਼ਬਦ ਦਾ ਸਾਡੇ ਸਮਾਜ ਵਿਚ ਨਾਂਹ-ਪੱਖੀ ਅਰਥ। ਚੀਰਹਰਣ ਕਹਿੰਣ ਨਾਲ ਹੀ ਸਾਡੇ ਪੰਜਾਬੀ ਮੁਹਾਵਰੇ ਦਾ ਮੁਹਾਂਦਰਾ ਸਾਡੇ ਅਵਚੇਤਨ ਨਾਲ ਜਾ ਜੁੜਦਾ ਹੈ। ਤੇ ਅਸੀਂ ਇਸਦੇ ਕਾਰਣ ਸੁਣਨ ਲਈ ਉਤਾਵਲੇ ਹੋ ਜਾਂਦੇ ਹਾਂ, ਕਿ ਦੂਸਰੀ ਲਾਇਨ ਜ਼ਰੂਰ ਹੀ ਮੰਦਭਾਗੀ ਹੋਵੇਗੀ।
      ਇਸਤਰ੍ਹਾਂ ਕਰਦਿਆ ਅੱਖਾਂ ਦਾ ਭਰ ਆਉਣਾ ਤੇ ਚੀਰਹਰਣ ਦੇ ਸ਼ਬਦ ਦੀ ਨਾ ਤੇ ਸਮੀਪਤਾ ਪ੍ਰਗਟ ਹੁੰਦੀ ਹੈ ਤੇ ਨਾ ਹੀ ਪ੍ਰਭਾਵ ਸਿਰਜਿਆ ਜਾਂਦਾ ਹੈ। ਚੀਰਹਰਣ ਸ਼ਬਦ ਪ੍ਰਵਾਨ ਹੈ ਪਰ ਆਪਣੇ ਮਾਇਨਿਆਂ ਸਮੇਤ, ਕਿਉਕਿ ਸਾਡੇ ਸਬ ਕੌਂਨਸ਼ੀਅਸ ਵਿਚ ਇਸ ਸ਼ਬਦ ਲਈ ਇੱਕ ਖਾਨਾ ਬਣਿਆ ਹੋਇਆ ਹੈ। ਇਸ ਲਈ ਮੈਂ ਵਿਚਾਰ ਅਧੀਨ ਸੈਨਰਿਉ ਵਿਚ ਚੀਰ ਹਰਣ ਸ਼ਬਦ ਨੂੰ ਠੀਕ ਨਹੀ ਸਮਝਦਾ ਤੇ ਇਹ ਮੇਰੇ ਜਾਤੀ ਵਿਚਾਰ ਹਨ।
    • Gurmeet Sandhu ਹੁਣ ਫਿਰ ਗਲ ਮੁਦੇ ਤੋਂ ਤਿਲਕ ਕੇ ਹੋਰ ਪਾਸੇ ਕੇਂਦ੍ਰਿਤ ਹੋ ਗਈ ਹੈ....ਇਸ ਸੈਨਰਿਓ ਵਿਚ ਮਾਨਵੀਕਰਣ ਕਿਥੇ ਹੈ....ਇਹਦੇ ਉਤਰ ਦੀ ਥਾਂ ਹੋਰ ਗਲਾਂ ਕੀਤੀਆਂ ਜਾ ਰਹੀਆਂ ਹਨ....
    • Dalvir Gill Mr. Sandhu, are we finished about the first part of your question in your very first comment? How hard is it to admit that you misjudged me and my intentions and that I didn't quote your senryo but a statement by Mr. Behl. And that since day one, from the day of your post i never objected to the personification.
    • Gurmeet Sandhu ਦਲਵੀਰ ਜੀ ਤੁਸੀਂ ਇਹ ਤਾਂ ਮੰਨਦੇ ਹੋ ਨਾਂ ਕਿ ਇਸ ਸੈਨਰੀੲਵਿਚ ਮਾਨਵੀਕਰਣ ਨਹੀਂ ਹੈ?
    • Dalvir Gill That's the second part of your question, i want to clarify the accusations you have made in the first part of your question. For Personification tell us what is Personification and how that is not applicable on the senryo on hand.
    • Gurmeet Sandhu ਤੁਸੀਂ ਦਸੋ ਕਿਉਂ ਕਿ ਮੇਰੇ ਸੈਨਰੀਓ ਤੇ ਸਰਬਜੋਤ ਬਹਿਲ ਵਲੋਂ ਕਿਤੀ ਟਿੱਪਣੀ ਨੂੰ ਤੁਸੀ ਕੋਮਲ ਸੋਹਲ ਵਲੋਂ ਪੋਸਟ ਕੀਤੇ ਹਾਇਕੂ ਨੂੰ ਕਿਸ ਸੰਦਰਭ ਵਿਚ ਵਰਤਣ ਦਾ ਯਤਨ ਕੀਤਾ ਸੀ ਅਤੇ ਓਮਨੀ ਹਾਇਕੂ ਵਿਚ ਪਰਸੋਨੀਫਿਕਸੈਨ ਦੇ ਹੈਡਿੰਗ ਹੇਠ ਮੇਰੇ ਸੈਨਰਿਓ ਨੂੰ ਪੋਸਟ ਕਰਨ ਦੀ ਕੀ ਤੁਕ ਸੀ?
    • Gurmeet Sandhu ਆਪਣਾ ਜਵਾਬ ਕਿਰਪਾ ਕਰਕੇ ਸੰਖੇਪ ਅਤੇ ਸਿਧੀ ਸਾਦੀ ਪੰਜਾਬੀ ਵਿਚ ਲਿੁਖੋ, ਬਹੁਤ ਲੰਮੀ ਵਾਰਤਾ ਦੀ ਲੋੜ ਨਹੀਂ.
    • Dalvir Gill "Personification - a discussion on a senryo". Now, if I post and probably i will, post the Shiki Haiku under, "Personification - a discussion on a Haiku - II " then who will object? Shiki or Kamal Sohal? For you it's "YOUR" senryo and you own the rights to every comment made on it. ( I deleted that document not because i had a epiphany of breaking the law but Jaswinder Singh Veerji made a comment and i figured here it's no chance of a serious discussion, so .... Is it not still clear to you that Mr. Behl's comment was used only after taking full care that your senryo gets no mention in it?
    • Gurmeet Sandhu ਦਲਵੀਰ ਜੀ ਬਸ ਮੇਰਾ ਏਨਾ ਕੁ ਹੀ ਇਤਰਾਜ ਸੀ.....ਤੁਸੀਂ ਇਹਨੂੰ ਡੀਲੀਟ ਕਰ ਦਿੱਤਾ ਹੈ...ਧੰਨਵਾਦ!!!
    • Dalvir Gill We have started going in circles about the first part of your question. let's come to the second part. Amarjit Sathi Sahib, tell us what is Personification and calling the "cheer-hrn" ( to peeling the onions ) is personification or not? personally to me it doesn't change a thing if it's or it is not.
    • Gurmeet Sandhu ਬਾਕੀ ਬਹਿਸ ਬਹੁਤ ਪਹਿਲਾਂ ਸਤੰਬਰ 2012 ਵਿਚ ਹੋ ਚੁਕੀ ਹੈ...ਚੀਰਹਰਣ ਬਾਰੇ ਬਹੁਤ ਸਪਸ਼ਟ ਸ਼ਬਦਾਂ ਵਿਚ ਦਸਿਆ ਜਾ ਚੁਕਾ ਹੈ, ਉਹਦੇ ਬਾਰੇ ਦੋਬਾਰਾ ਦਸਣ ਦੀ ਲੋੜ ਨਹੀਂ....
    • Dalvir Gill Jagjit Sandhu "...............ਦਲਵੀਰ ਦਾ ਥੀਸਿਸ ਹੋਰ ਹੈ ਉਹ ਇਹ ਮੰਨ ਕੇ ਚੱਲਦਾ ਹੈ ਕਿ ਇਹ ਫਰੇਜ਼ ਆਪਣਾ ਮਿਥਿਹਾਸਕ ਪ੍ਰਸੰਗ ਗੁਆ ਚੁੱਕਾ ਨਹੀਂ ਤਾਂ ਉਹ ਵੀ ਇਹ ਚੀਰ ਹਰਣ ਦੇ ਹੱਕ ਚ ਨਾ ਭੁਗਤਦਾ ਹਾ ਹਾਹਾ
    • Dalvir Gill Tiwana sahib, some of the comments in document end up with "...see more", needs to be edited with every comment in it's entirety.
    • Amarjit Sathi ਗਿੱਲ ਸਾਹਿਬ ਮੈਂ ਕੋਸ਼ੀਸ਼ ਕਰਾਂਗਾ। ਮੇਰੇ ਵਿਚਾਰ ਅਨੁਸਾਰ ਸਬੰਧਤ ਹਾਇਕੂ ਵਿਚ ਮਾਨਵੀਕਰਨ ਨਹੀਂ ਹੈ। ਮੈਂ ਤੁਹਡੇ ਨਾਲ ਸਹਿਮਤ ਹਾਂ ਕਿ ਇਸ ਨਾਲ ਹਾਇਕੂ/ਸੈਨਰਿਓ ਵਿਚ ਕੋਈ ਫਰਕ ਨਹੀਂ ਪੈਂਦਾ। ਮਾਨਵੀਕਰਨ ਬਾਰੇ ਜਾਣਕਾਰੀ ਹਾਇਕੂ ਬੋਧ ਦੇ ਪੰਨਾ 118 ਤੇ ਦਿੱਤੀ ਹੋਈ ਹੈ।
    • Dalvir Gill http://simplyhaiku.theartofhaiku.com/autumn2010/personification.htm
      simplyhaiku.theartofhaiku.com
      The human spirit is not dead. It lives on in secret . . . It has come to believe that compassion, in which all ethics must take root, can only attain its full breadth and depth if it embraces all living creatures and does not limit itself to mankind.Albert Einstein
    • Dalvir Gill ਹਾਇਕੂ ਬੋਧ ( ਪੰਨਾ 118 )

      ਮਾਨਵੀਕਰਣ (Personification/anthropomorphism)

      ਪਸ਼ੂ, ਪੰਛੀਆਂ, ਨਿਰਜੀਵ ਵਸਤਾਂ, ਪਦਾਰਥਾਂ, ਗਿਆਨ ਵਿਸ਼ਿਆਂ, ਭੂਤ-ਪਰੇਤਾਂ, ਕੁਦਰਤੀ ਸ਼ਕਤੀਆਂ ਜਿਵੇਂ ਸੂਰਜ, ਚੰਨ, ਹਵਾ, ਬਰਖਾ ਆਦਿ ਅਤੇ ਨਿਰੂਪ ਸੰਕਲਪਾਂ ਜਿਵੇਂ ਸੰਸਥਾਵਾਂ, ਸਰਕਾਰਾਂ ਨੂੰ ਸੋਚ ਵਿਚਾਰ ਅਤੇ ਵਾਰਤਾਲਾਪ ਕਰਨ ਦੇ ਸ
      ਮਰੱਥ ਅਤੇ ਜੀਵਤ ਦਰਸਾਉਣਾ ਮਾਨਵੀਕਰਣ ਹੈ। ਧਰਮ ਅਤੇ ਮਿਥਿਹਾਸ ਦੇ ਸੰਧਰਭ ਵਿਚ ਮਾਨਵੀਕਰਣ ਦਾ ਭਾਵ ਹੈ ਦੇਵੀ ਦੇਵਤਿਆਂ ਨੂੰ ਮਾਨਵੀ ਰੂਪ ਵਿਚ ਵੇਖਣਾ ਅਤੇ ਮਾਨਵੀ ਗੁਣਾਂ ਵਾਲੇ ਸਮਝਣਾ। ਜਿਵੇਂ ਦੇਵੀ ਦੇਵਤਿਆਂ ਦੇ ਵਿਆਹ ਹੁੰਦੇ, ਬੱਚੇ ਹੁੰਦੇ, ਉਹ ਜੰਗ ਲੜਦੇ, ਹਥਿਆਰ ਪਾਉਂਦੇ, ਘੋੜਿਆਂ ਹਾਥੀਆਂ ਦੀ ਸਵਾਰੀ ਕਰਦੇ ਅਤੇ ਭੋਜਨ ਕਰਦੇ ਦਰਸਾਉਣਾ। ਮਾਨਵੀਕਰਣ ਸਦੀਆਂ ਤੋਂ ਸਾਡੀ ਬੋਲੀ ਦਾ ਇਕ ਅਹਿਮ ਹਿੱਸਾ ਰਿਹਾ ਹੈ। ਤੋਤਾ ਮੈਨਾਂ ਦੀਆਂ ਕਹਾਣੀਆਂ ਅਨੁਸਾਰ ਲੋਕਯਾਨ ਵਿਚ ਪਸ਼ੂ ਪੰਛਿਆਂ ਨੂੰ ਮਾਨਵੀ ਗੁਣ ਦੇ ਕੇ ਇਸ ਵਿਧਾ ਨੂੰ ਕਹਾਣੀਆਂ ਦੱਸਣ ਲਈ ਵਰਤਣ ਦੀ ਪ੍ਰਥਾ ਬੜੀ ਪੁਰਾਣੀ ਹੈ।

      ਆਮ ਭਾਸ਼ਾ ਵਿਚ ਵੀ ਕੁਰਸੀ ਦੀਆਂ ਟੰਗਾਂ, ਡੁੱਬ ਰਿਹਾ ਸੂਰਜ, ਚੰਨ ਚੜ੍ਹ ਰਿਹਾ ਹੈ, ਦਰਿਆ ਵਹਿ ਰਹਿਆ ਹੈ, ਹਵਾ ਚੱਲ ਰਹੀ ਹੈ, ਸਮਾਂ ਹੱਥੋਂ ਨਾ ਗਵਾ, ਭੂਤ ਚੰਬੜਿਆ ਹੈ ਆਦਿ ਕਿਹਾ ਜਾਂਦਾ ਹੈ। ਮਾਨਵੀਕਰਣ ਕਵਿਤਾ ਵਿਚ ਵਧੇਰੇ ਕਾਵਿਕਤਾ ਅਤੇ ਗਹਿਰਾਈ ਪੈਦਾ ਕਰਦਾ ਹੈ। ਤਾਨਕਾ ਦੇ ਪ੍ਰਭਾਵ ਹੇਠ ਲਿਖੀ ਹਾਇਕੂ ਵਿਚ ਇਹ ਅੰਸ਼ ਬਹੁਤੀ ਮਿਕਦਾਰ ਵਿਚ ਮਿਲਦਾ ਹੈ ਕਿਉਂਕਿ ਤਾਨਕਾ ਵਿਚ ਮਾਨਵੀਕਰਣ ਦੀ ਆਗਿਆ ਹੈ। ਮਾਨਵੀਕਰਣ ਲੇਖਕ ਅਤੇ ਚੀਜ਼ਾਂ ਦੀ ਆਪਸੀ ਸਾਂਝ ਕਾਇਮ ਕਰਦਾ ਹੈ ਅਤੇ ਹਾਇਕੁ ਵਿਧੀ ਦੇ ਅਨੁਕੂਲ ਹੀ ਲਗਦਾ ਹੈ। ਇਸ ਲਈ ਇਹ ਕਹਿਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਲੇਖਕ ਮਾਨਵੀਕਰਣ ਕਰਕੇ ਇਸ ਨਿਯਮ ਦੀ ਉਲੰਘਣਾ ਕਰ ਰਿਹਾ ਹੈ ਜਾਂ ਨਹੀਂ। ਮਾਨਵੀਕਰਣ ਹਾਇਕੂ ਦੇ ‘ਜੋ ਹੈ ਸੋ ਹੈ’ ਦੇ ਨਿਯਮ ਦੇ ਅਨੁਕੂਲ ਨਹੀਂ। ਮਾਨਵੀਕਰਣ ਵਿਚ ਇਹ ਸੰਭਾਵਨਾ ਸਦਾ ਬਣੀ ਰਹਿੰਦੀ ਹੈ ਕਿ ਕਵੀ ਆਪਣੇ ਸੋਚ ਵਿਚਾਰ ਜਾਂ ਦ੍ਰਿਸ਼ਟੀਕੋਣ ਨੂੰ ਵਾਪਰ ਰਹੀ ਘਟਨਾ, ਜਾਂ ਵਿਸ਼ੇ ਵਸਤੂ ‘ਤੇ ਲਾਗੂ ਕਰ ਦੇਵੇ। ਇਸ ਲਈ ਜੇਕਰ ਕਵੀ ਮਾਨਵੀਕਰਣ ਕੀਤੇ ਬਗੈਰ ਅਪਣੀ ਗੱਲ ਕਹਿ ਸਕੇ ਤਾਂ ਇਹ ਉਸਦੀ ਪ੍ਰੋੜ੍ਹਤਾ ਅਤੇ ਸਮਰੱਥਾ ਹੈ। ਇੰਜ ਕਰਦਿਆਂ ਉਹ ਹਾਇਕੂ ਦੀ ਆਤਮਾ ਦੇ ਵੱਧ ਨੇੜੇ ਰਹਿੰਦਾ ਹੈ। ਪੁਰਾਤਨ ਜਾਪਾਨੀ ਹਾਇਕੂ ਲੇਖਕ ਵੀ ਮਾਨਵੀਕਰਣ ਕਰਦੇ ਰਹੇ ਹਨ ਅਤੇ ਅਧੁਨਿਕ ਲੇਖਕ ਵੀ ਕਰਦੇ ਹਨ:
      ਕਿਸ਼ਤੀ ਅਤੇ ਕਿਨਾਰਾ
      ਲੱਗੇ ਗੱਪਾਂ ਮਾਰਨ
      ਬੜਾ ਲੰਮੇਰਾ ਦਿਨ
      ਸ਼ਿੱਕੀ

      ਇਕੱਲਾ ਡੈਫੋਡਿਲ
      ਉਡੀਕ ਰਿਹਾ ਆ ਰਲਣ ਹੋਰ ਵੀ -
      ਮੁੱਕ ਰਹੀ ਸਰਦੀ
      ਮਾਓਰਿਸ ਕੋਆਇਆਡ

      ਮਾਨਵੀਕਰਣ ਦਾ ਵਿਰੋਧ ਕਰਨ ਵਾਲੀਆ ਦਾ ਵਿਚਾਰ ਹੈ ਕਿ ਪਰੰਪਰਿਕ ਹਾਇਕੂ ਅਨਿੱਜੀ ਕਵਿਤਾ ਹੈ। ਇਸ ਦਾ ਆਨੰਦ ਨਿਰੋਲ ‘ਜੋ ਹੈ ਸੋ ਹੈ’ ਵਿਚ ਹੈ। ਮਾਨਵੀਕਰਣ ਲਈ ਲੇਖਕ ਅਤੇ ਪਾਠਕ ਦੋਹਾਂ ਨੂੰ ਕਲਪਣਾ ਅਤੇ ਬੁੱਧੀ ਦੀ ਵਰਤੋਂ ਕਰਨੀ ਪੈਂਦੀ ਹੈ ਜਿਸ ਨਾਲ਼ ਹਾਇਕੂ ਦਾ ਸ਼ਾਂਤ ਅਤੇ ਇਕਾਗਰ ਪ੍ਰਭਾਵ ਭੰਗ ਹੁੰਦਾ ਹੈ। ਹਾਇਕੂ ਸੰਸਾਰਕ ਵਸਤਾਂ ਅਤੇ ਸਥਿਤੀਆਂ ਨੂੰ ਬਿਨਾਂ ਕਿਸੇ ਮਾਨਵੀ ਰੰਗਤ ਜਾਂ ਭਾਵ-ਅਰਥ ਦਿੱਤਿਆਂ ਬਿਆਨ ਕਰਦੀ ਹੈ। ਪੰਜਾਬੀ ਹਾਇਕੂ ਲੇਖਕ ਮਾਨਵੀਕਰਣ ਦੀ ਕਿੰਨੀ ਅਤੇ ਕਿਵੇਂ ਵਰਤੋਂ ਕਰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ। ਮੇਰੀ
      ਜਾਚੇ ਮਾਨਵੀਕਰਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ।
      ਮਾਨ ਸਾਹਿਬ ਇਸ ਮਸਲੇ ਬਾਰੇ ਕੋਈ ਵੀ ਇਕ ਟੁੱਕ ਫੈਸਲਾ ਲੈਣਾ ਬੜਾ ਮੁਸ਼ਕਲ ਹੈ ਅਤੇ ਨਾ ਹੀ ਲੈਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਕਲਾ ਕਦੇ ਵੀ ਇਕੋ ਲੀਹ 'ਤੇ ਨਹੀਂ ਚੱਲਦੀ ਅਤੇ ਨਾ ਹੀ ਚਲਾਈ ਜਾ ਸਕਦੀ ਹੈ। ਮੇਰਾ ਮਸ਼ਵਰਾ ਤਾਂ ਇਹੋ ਹੈ ਕਿ ਸਾਨੂੰ ਮਾਨਵੀਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ਪਰ ਇਸ ਦੀ ਬਿਲਕੁਲ ਮਨਾਹੀ ਕਰਨਾ ਵੀ ਠੀਕ ਨਹੀਂ ਹੈ।

No comments:

Post a Comment