Tuesday, July 23, 2013

ਫੇਸਬੁੱਕ ਗਰੁੱਪ ਅਤੇ ਝੂਠੇ ਖਾਤੇ

ਕੁਝ ਵੀ ਲਿਖਣ ਤੋਂ ਪਹਿਲਾਂ ਮੈਂ ਸੰਦੀਪ ਸੀਤਲ ਚੌਹਾਨ ਜੀ ਅਤੇ 'The Tea Room' ਦੇ ਸਾਰੇ ਐਡਮਿਨਜ਼ ਤੋਂ ਮੁਆਫੀ ਚਾਹੁੰਦਾ ਹਾਂ ਕਿ ਮੈਂ ਬੀਬੀ ਸੁਖਵੀਰ ਕੌਰ ਢਿਲੋਂ ਦਾ ਲਿਖਿਆ ਨਿਮਨ ਲਿਖਤ ਨੋਟ ਗਰੁੱਪ ਦੀ ਵਾਲ ਤੋਂ ਕਾਪੀ ਕਰ ਕੇ ਏਥੇ ਪੋਸਟ ਕਰ ਰਿਹਾ ਹਾਂ:
"ਮੈਨੂ ਪੰਜਾਬੀ ਹਾਇਕੂ ਵਿਚੋਂ ਬੇਦਖਲ ਕੀਤਾ ਗਿਆ ਹੈ ਮੈਂ ਸਿਰਫ ਆਪਣਾ ਕਸੂਰ ਪੁਛਣਾ ਚਾਹੁੰਦੀ ਹਾਂ ਮੈਂ ਇਸ ਗ੍ਰੋਉਪ ਵਿਚ ਆਪਣੀ ਸਮਝ ਅਨੁਸਾਰ ਹਾਇਕੂ ਲਿਖੇ ਵੀ ਹਨ ਤੇ ਪਸੰਦ ਵੀ ਕੀਤੇ ਹਾਂ ਕੁਲ ੧੫੦੦ ਮੇਬਰਨ ਵਿਚੋਂ ਮੇਰੀ ਇਸ ਗਰੁਪ ਲਈ ਕੀਤਾ ਗਿਆ ਯੋਗਦਾਨ ਧਿਆਨ ਵਿਚ ਨਹੀਂ ਰਖਿਆ ਗਿਆ ਜੇਹੜੇ ਖੜਪੰਚ ਉਸ ਗਰੁਪ ਨੂੰ ਚਲਾ ਰਹੇ ਨੇ ਕੀ ਓਹ ਮੇਰਾ ਕਸੂਰ ਦਸਣ ਦੀ ਖੇਚਲ ਕਰਨਗੇ ? ਮੇਰੇ ਨਾਲ ਹੋਈ ਇਸ ਬਦਸਲੂਕੀ ਦਾ ਮੈਨੂ ਬੇਹੱਦ ਅਫਸੋਸ ਹੈ !"
ਮੈਂ ਇਹ ਸੁਨੇਹਾ ਬੀਬੀ ਸੁਖਵੀਰ ਜੀ ਨੂੰ ਲਿਖਣਾ ਚਾਹੁੰਦਾ ਸੀ ਪਰ ਉਹ ਮੇਰੀ Friends list ਵਿਚ ਨਹੀਂ ਹਨ। ਇਸ ਕਰ ਕੇ ਮੈਂ ਉਸ ਨੂੰ ਸੁਨੇਹਾ ਨਹੀਂ ਭੇਜ ਸਕਦਾ। ਪਰ ਮੈਂ ਬੜੇ ਅਫਸੋਸ ਅਤੇ ਦੁਖੀ ਦਿਲ ਨਾਲ ਅਪਣੇ ਵਿਚਾਰ ਸਾਰੇ ਪੰਜਾਬੀ ਹਾਇਕੂ ਗਰੁੱਪ ਦੇ ਮੈਂਬਰਾਂ ਨਾਲ਼ ਸਾਂਝੇ ਕਰ ਰਿਹਾ ਹਾਂ।
ਬੀਬੀ ਸੁਖਵੀਰ ਜੀ ਨੇ ਪੰਜਾਬੀ ਹਾਇਕੂ ਗਰੁੱਪ 'ਤੇ ਹੁਣ ਤੀਕ 85 ਵਾਰ ਸ਼ਿਰਖਤ ਕੀਤੀ ਹੈ ਜਿਸ ਵਿਚੋਂ ਤਿੰਨ ਚਾਰ ਹਾਇਕੂ ਹਨ ਅਤੇ ਬਾਕੀ 80 ਦੇ ਕਰੀਬ ਟਿੱਪਣੀਆਂ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਸਾਰੀਆਂ ਹੀ ਟਿੱਪਣਿਆਂ ਵਿਚ ਸਿਰਫ ਸਹਿਜਪ੍ਰੀਤ ਮਾਂਗਟ ਦੇ ਹਾਇਕੂਆਂ ਦੀ ਉਸਤਤ ਹੀ ਕੀਤੀ ਗਈ ਹੈ। ਕੀ ਬੀਬਾ ਜੀ ਨੂੰ ਕਦੇ ਕਿਸੇ ਹੋਰ ਲੇਖਕ ਦੀ ਹਾਇਕੂ ਚੰਗੀ ਹੀ ਨਹੀਂ ਲਗੀ। ਇਹ ਗੱਲ ਇਕ ਸ਼ੱਕ ਪੈਦਾ ਕਰਦੀ ਹੈ ਕਿ ਕੀ ਇਹ ਕੋਈ ਫਾਲਸ ਆਈ ਡੀ ਤਾਂ ਨਹੀਂ ਹੈ?
ਤੁਹਾਨੂੰ ਪਤਾ ਹੀ ਹੋਵੇਗਾ ਸਹਿਜਪ੍ਰੀਤ ਮਾਂਗਟ ਜੀ ਨੇ ਅੱਜ ਹੀ ਇਕ ਨਵਾਂ ਹਾਇਕੂ ਗਰੁੱਪ ਹੋਂਦ ਵਿਚ ਲਿਆਂਦਾ ਹੈ:
'ਸੁਹਿਰਦ ਪੰਜਾਬੀ ਹਾਇਕੂ ਲੇਖਕਾਂ ਦਾ ਗਰੁੱਪ'
ਸਹਿਜਪ੍ਰੀਤ ਮਾਂਗਟ ਜੀ ਨੂੰ ਵਧਾਈਆਂ ਅਤੇ ਨਵੇਂ ਗਰੁੱਪ ਨੂੰ ਪੰਜਾਬੀ ਹਾਇਕੂ ਖੇਤਰ ਵਿਚ ਜੀ ਆਇਆਂ ਨੂੰ।
ਐਡਮਿਨਜ਼ ਵਲੋਂ ਬੀਬੀ ਸੁਖਵੀਰ ਕੌਰ ਢਿਲੋਂ ਜੀ ਨੂੰ ਡਿਲੀਟ ਨਹੀਂ ਕੀਤਾ ਗਿਆ। ਉਨ੍ਹਾਂ ਦੇ ਹਾਇਕੂ 'ਪੰਜਾਬੀ ਬਲਾਗ' 'ਤੇ ਵੀ ਪੋਸਟ ਹਨ ਜੋ ਅਜੇ ਵੀ ਵੇਖੇ ਜਾ ਸਕਦੇ ਹਨ। ਇਹ ਚੰਗੀ ਗੱਲ ਨਹੀਂ ਕਿ ਪਹਿਲਾਂ ਅਪਣੇ ਆਪ ਹੀ ਗਰੁੱਪ ਨੂੰ ਛੱਡ ਦੇਵੋ (leave group) ਫੇਰ ਗਰੁੱਪ ਦੀ ਅਤੇ ਉਸ ਦੇ ਐਡਮਿਨਜ਼ ਦੀ ਭੰਡੀ ਕਰੋ।

ਬੀਬਾ ਸੁਖਵੀਰ ਜੀ ਨੂੰ ਵੀ ਬੇਨਤੀ ਹੈ ਕਿ ਉਹ ਅਪਣੇ ਪਿਤਾ ਜੀ ਦੀ ਉਮਰ ਸਮਾਨ ਪਰਬੰਧਕਾਂ ਲਈ 'ਖੜਪੰਚ' ਜਿਹੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ।
ਮੈਂ ਸੰਦੀਪ ਸੀਤਲ ਚੌਹਾਨ ਜੀ ਦਾ ਵੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸੁਖਵੀਰ ਜੀ ਨੂੰ ਬਹੁਤ ਹੀ ਸੁਹਿਰਦ ਅਤੇ ਸੁਲਝੀ ਹੋਈ ਸਲਾਹ ਦਿੱਤੀ ਹੈ।
ਆਦਰ ਸਹਿਤ
ਅਮਰਜੀਤ ਸਾਥੀ
ਐਡਮਿਨ
Like · · Follow Post · December 7, 2011 at 7:36pm

  • Sanjay Sanan Amarjit Sathi Sahib......., In my opinion this is the worst situaton , as some writers are creating separate groups. Sehajpreet Mangat Sahib is very respected end renown writer. I think Mangat Sahib is serving Punjabi Haiku Group with his full devotion and his posted haikus are exquisite. What was the necessity for creating separate group...???Anyway..., best of luck to Mangat Sahib for his new group....
    ..... One more thing. I would like to share/add here that Admns of this Punjabi Haiku Group are very respected and sincere people and decorum must be maintained while quoting them as they all are seving this Punjabi Haiku Group since very long.....
    ____________ Regards.......:))))))))
  • Gurmeet Sandhu ਮੈਂ ਪੰਜਾਬੀ ਗਰੁਪ ਦਾ ਐਡਮਿਨ ਹੋਣ ਦੀ ਹੈਸੀਅਤ ਵਿਚ ਇਹ ਸਪਸ਼ਟ ਕਰਨਾ ਚਾਹਾਂਗਾ ਕਿ ਮੈਂ ਹਾਲੇ ਤਕ ਗਰੁਪ ਦੇ ਕਿਸੇ ਵੀ ਮੈਂਬਰ ਨੂੰ ਡੀਲੀਟ ਨਹੀਂ ਕੀਤਾ, ਜਿਹਨਾਂ ਵਿਚ ਸੁਖਵੀਰ ਕੌਰ ਢਿਲੋਂ ਵੀ ਸ਼ਾਮਲ ਹਨ। ਉਹਨਾਂ ਦਾ ਐਡਮਿਨਜ਼ ਨੂੰ 'ਖੜਪੰਚ' ਕਹਿਣ ਨਾਲ ਮੇਰਾ ਕੁਝ ਨਹੀਂ ਘਟਿਆ, ਕਿਉਂਕਿ ਇਸ ਗਰੁਪ ਦੇ ਐਡਮਿਨ ਹੋਣ ਦੇ ਨਾਤੇ ਬਹੁਤ ਹੀ ਭੱਧੀ ਸ਼ਬਦਾਵਲੀ ਵਿਚ ਗਾਲ਼ਾਂ ਤਕ ਸਹਿਨ ਕਰ ਚੁੱਕਾ ਹਾਂ, ਇਹਨਾਂ ਤਾਂ ਸਿਰਫ ਖੜਪੰਚ ਹੀ ਕਿਹਾ ਹੈ.........
  • Ranjit Singh Sra ਸਹਿਮਤ ਹਾਂ ਸੰਧੂ ਸਾਬ੍ਹ ਨਾਲ, ਅਤੇ ਨਾ ਹੀ ਐਡਮਿਨ ਨਾਲ ਤਲਖ ਵਿਹਾਰ ਕਰਨ ਵਾਲਿਆ ਨੂੰ ਸਿਰਫ ਇਸੇ ਲਈ ਗਰੁੱਪ 'ਚੋਂ ਕੱਢਿਆ ਜਾਂਦਾ ਹੈ, ਪਰ ਐਡਮਿਨ ਹਰ ਮੈਂਬਰ ਤੇ ਨੇੜਿਓ ਨਜਰ ਜਰੂਰ ਰਖਦੇ ਹਨ , ਪਹਿਲੀ ਗੱਲ ਤਾਂ ਬਿਨਾ ਵੇਰਵੇ ਤੋਂ ਕਿਸੇ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ , ਪਰ ਬੀਬੀਆਂ ਦੀ ਮਜਬੂਰੀ ਹੁੰਦੀ ਹੈ ਕਈ ਵਾਰੀ ਆਪਣੀ ਜਾਣਕਾਰੀ ਲੁਕਾਉਣਾ , ਇਸ ਲਈ ਓਨ੍ਹਾਂ ਨੂੰ ਸ਼ਾਮਲ ਕਰ ਕੇ ਪਤਾ ਲਗਦਾ ਹੈ|
    ਤਿੰਨ ਬੀਬੀਆਂ ਸਨ ਜੋ ਸਿਰਫ ਸਹਿਜਪ੍ਰੀਤ ਜੀ ਦੀ ਪੋਸਟ ਤੇ ਹੀ ਕਮੈਂਟਸ ਕਰਦੀਆਂ ਸਨ ~ਪੂਰਾ ਨਾਂ ਯਾਦ ਨਹੀਂ ੧.ਬੀਬੀ ਮਾਂਗਟ ੨.ਸੰਦੀਪ ਕੌਰ ਗਰਚਾ ੩.ਸੁਖਵੀਰ ਕੌਰ ਢਿੱਲੋਂ| ਸਿਰਫ ਇਥੇ ਹੀ ਨਹੀਂ ਇਹੀ ਵਰਤਾਰਾ ਤੁਸੀਂ ਟੀ ਰੂਮ ਤੇ ਵੀ ਵੇਖ ਸਕਦੇ ਹੋ|
    ਪਹਿਲੀਆਂ ਦੋ ਬੀਬੀਆਂ ਦਾ ਮੈਨੂੰ ਸ਼ੁਰੂ 'ਚ ਯਕੀਨ ਹੋ ਗਿਆ ਕਿ ਜਾਲ੍ਹੀ ਹਨ , ਸੋ ਓਨ੍ਹਾਂ ਨੂੰ ਹਟਾ ਦਿੱਤਾ , ਪਰ ਸੁਖਵੀਰ ਕੌਰ ਵਾਰੇ ਫੈਸਲਾ ਕਰਨਾ ਮੁਸ਼ਕਿਲ ਸੀ , ਕਿਓਂ ਜੋ ਇਨ੍ਹਾਂ ਨੇ ੨-੩ ਹਾਇਕੂ ਵੀ ਲਿਖੇ ਸੀ ਅਤੇ ਮੈਂ ਓਹ ਇਨ੍ਹਾਂ ਦਾ ਖਾਤਾ ਖੋਲਕੇ ਬਲੋਗ ਤੇ ਵੀ ਲਾਏ..
    ਕੱਲ੍ਹ ਫੇਰ ਇਨ੍ਹਾਂ ਸਹਿਜਪ੍ਰੀਤ ਜੀ ਦੀ ਪੋਸਟ ਤੇ ਆਪਣੇ ਪਹਿਲੇ ਕਮੈਂਟ ਤੋਂ ਸੱਤ ਘੰਟੇ ਬਾਅਦ ਦੁਬਾਰਾ ਕਮੈਂਟ ਕੀਤਾ , ਪਹਿਲਾ ਕਮੈਂਟ 'ਬੀਊਟੀਫੁਲ' ਸੀ ਤੇ ਦੁਬਾਰਾ ਵਾਲਾ 'ਵਾਹ'|
    ਮੇਰਾ ਛੱਕ ਫੇਰ ਪੱਕਾ ਹੋ ਗਿਆ ਤੇ ਮੈਂ ਬਲਾਕ ਕਰ ਦਿੱਤਾ , ਪਰ ਇਨ੍ਹਾਂ ਨੇ ਟੀ ਰੂਮ ਬੜਾ ਉੱਚਾ ਰੌਲਾ ਪਾਇਆ ਖੜਪੈਂਚਾਂ ਦੀ ਸ਼ਾਨ 'ਚ , ਫੇਰ ਮੈਨੂੰ ਲੱਗਾ ਕਿ ਸ਼ਾਇਦ ਇਹ ਸਹੀ ਆਈ ਡੀ ਹੈ ਤੇ ਉਸੇ ਟਾਈਮ ਮੈਂ ਅਨ-ਬਲੌਕ ਕਰ ਦਿੱਤਾ|
    ਪਰ ਜਿਸ ਤਰ੍ਹਾਂ ਸਹਿਜਪ੍ਰੀਤ ਜੀ ਨੇ ਅੱਡ ਗਰੁੱਪ ਬਣਾਇਆ ਹੈ ਇਸਤੋਂ ਟੀ ਰੂਮ ਵਾਲਾ ਰੌਲਾ ਸਹਿਜਪ੍ਰੀਤ ਜੀ ਦਾ ਹੋਣ ਦਾ ਵੀ ਛੱਕ ਪੈਂਦਾ ਹੈ| ਓਨ੍ਹਾਂ ਨੂੰ ਮੁਬਾਰਕਾਂ ਸੁਹਿਰਦ ਹਾਇਕੂ ਗਰੁੱਪ ਲਈ , ਹਾਇਕੂ ਹੋਰ ਫੈਲੇਗਾ ਪਰ ਇਸ ਗਰੁੱਪ ਦੇ ਖੜਪੈਂਚ ਕਦੇ ਵੀ ਇਨੇ ਸੁਹਿਰਦ ਨਹੀਂ ਹੋ ਸਕਦੇ ਕਿ ਓਹ ਜਾਲ੍ਹੀ ਮੈਂਬਰਾਂ ਦੀਆਂ ਗਤੀਵਿਧੀਆਂ ਨਾ ਵੇਖ ਸਕਣ|
  • Ranjit Singh Sra ਕਿਸੇ ਨਾਲ ਕੋਈ ਜਾਤੀ ਦੁਸ਼ਮਨੀ ਨਹੀਂ , ਬੜੀ ਖੁਸ਼ੀ ਹੋਵੇਗੀ ਕਿ ਸੁਖਵੀਰ ਕੌਰ ਜੀ ਦੀ ਆਈ ਡੀ ਸਹੀ ਹੋਵੇ , ਅਤੇ ਆਪਣੇ ਹਾਇਕੂ ਵੀ ਪੋਸਟ ਕਰਕੇ ਸਿੱਖਣ ਸਿਖਾਉਣ 'ਚ ਆਪਣਾ ਯੋਗਦਾਨ ਪਾਉਣ | ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾ ਰਿਹਾ , ਮੈਨੂੰ ਸ਼ੱਕ ਹੈ ਅਤੇ ਉਸਦੇ ਕਾਰਨ ਸਭਦੇ ਸਾਹਮਣੇ ਪੇਸ਼ ਕਰ ਦਿੱਤੇ ਹਨ|
  • Sehajpreet Mangat ਜਿਥੋਂ ਤਕ ਮੇਰਾ ਸੰਬੰਧ ਹੈ ਮੈਂ ਸਮਝਦਾ ਹਾਂ ਕੇ ਮੇਰਾ ਨਾਂ ਬੇ ਵਜਾਹ ਕੁਝ ਜਿਆਦਾ ਉਛਾਲਿਆ ਜਾ ਰਿਆ ਹੈ ਫੇਰ ਵੀ ਜੇ ਮੇਰੀ ਗਲ ਕਿਸੇ ਨੂੰ ਗਲਤ ਲਗੀ ਹੋਵੇ ਤਾਂ ਮੈਂ ਨਿਮਰਤਾ ਸਾਹਿਤ ਮੁਆਫੀ ਮੰਗਦਾ ਹਾਂ ਜਿਥੋਂ ਤਕ ਨਵੇਂ ਹਾਇਕੂ ਗਰੁਪ ਦਾ ਸੰਬੰਧ ਹੈ ਮੈਂ ਬਣਾਇਆ ਜ਼ਰੂਰ ਸੀ ਕਿਓੰਕੇ ਮੈਨੂ ਇਹ ਵਿਧੀ ਵਧੀਆ ਲਗੀ ਪਰ ਜਦੋਂ ਇਸ ਦੀ ਨੁਕਤਾਚੀਨੀ ਹੋਈ ਮੈਂ ਇਕ ਦਮ ਇਹ ਗਰੁਪ ਬੰਦ ਕਰ ਦਿਤਾ ਜਿਥੋਂ ਤਕ ਏਡਮੰ ਦਾ ਸੰਬੰਧ ਹੈ ਮੈਂ ਬਾਕੀ ਤਾਂ ਕਿਸੇ ਨੂ ਨਹੀਂ ਜਾਣਦਾ ਪਰ ਮੈਂ ਸਰਦਾਰ ਗੁਰਮੀਤ ਸਿੰਘ ਸੰਧੂ ਦੀ ਬਹੁਤ ਕਦਰ ਕਰਦਾ ਹਾਂ ਓਹ ਮੇਰੇ ਹੀ ਇਲਾਕੇ ਦੇ ਹਨ ਮੈਂ ਸਮਝਦਾ ਹਾਂ ਕੇ ਜੇ ਕਿਸੇ ਨੂੰ ਵੀ ਲਗਦਾ ਹੈ ਕੇ ਮੇਰੀ ਗਲਤੀ ਹੈ ਤਾਂ ਮੈਂ ਦੋਵੇਂ ਹਥ ਜੋੜ ਕੇ ਮੁਆਫੀ ਚਾਹੁੰਦਾ ਹਾਂ ਕਿਓੰਕੇ ਮੈਂ ਨਹੀਂ ਚਾਹੁੰਦਾ ਕੇ ਕਿਸੇ ਵੀ ਗਰੁਪ ਵਿਚ ਮਾੜੇ ਹਾਲਾਤ ਪੈਦਾ ਹੋਣ ਸੁਖਵੀਰ ਕੌਰ ਢਿੱਲੋਂ ਮੈਨੂ ਜਾਂਦੀ ਹੈ ਪਰ ਉਸ ਦੀ ਆਈ ਡੀ ਜਾਹਲੀ ਜਾਂ ਅਸਲੀ ਹੈ ਇਹ ਪਤਾ ਕਰਨਾ ਏਡਮੰ ਦਾ ਬਣਦਾ ਵੀ ਹੈ ਮੇਰੀ ਬੇਨਤੀ ਹੈ ਕੇ ਮੈਂ ਅੱਜ ਤਕ ਕਿਸੇ ਵੀ ਵਿਵਾਦ ਤੋਂ ਦੂਰ ਰਿਹਾ ਹਾਂ ਕਿਰਪਾ ਕਰਕੇ ਮੈਨੂ ਬੇ ਵਜ੍ਹ ਇਸ ਵਿਚ ਨਾ ਘਸੀਟਿਆ ਜਾਵੇ ਮੈਂ ਸਾਰੇ ਸੱਜਣਾਂ ਦਾ ਧਨਵਾਦੀ ਹਾਂ ਮੇਰੇ ਕੋਲੋਂ ਜਿੰਨਾ ਵੀ ਹੋਇਆ ਮੈਂ ਇਸ ਗਰੁਪ ਦੀ ਸੇਵਾ ਕਰਦਾ ਰਹਾਂਗਾ ਇਕ ਗਰੁਪ ਮੈਂ ਪੰਜਾਬੀ ਕਵਿਤਾ ਦਾ ਚਲਾਇਆ ਹੈ ਸੋਚ ਰਿਹਾ ਹਨ ਉਸ ਨੂੰ ਵੀ ਬੰਦ ਕਰ ਦੇਵਾਂ Dhanwad
  • Ranjit Singh Sra ਸਹਿਜਪ੍ਰੀਤ ਜੀ ਮੈਨੂੰ ਇਹ ਸੁਣਕੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਗਰੁੱਪ ਬੰਦ ਕਰ ਦਿੱਤਾ ,ਪੰਜਾਬੀ ਹਾਇਕੂ ਦੇ ਸਥਾਪਤੀ ਦੌਰ 'ਚ ਅਜੇ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ .. ਮਿਹਰਬਾਨੀ|
  • Sehajpreet Mangat meri poori sarthk koshish hovegi veer par yar 2 dee condition 3 a day kar devo kai var yad nahin rahinda ke 2 likhe ne ya ikk
  • Gurmeet Sandhu ਸ. ਸਹਿਜਪ੍ਰੀਤ ਸਿੰਘ ਮਾਂਗਟ ਸਰਕਾਰੀ ਅਫਸਰ ਹੋਣ ਦੇ ਨਾਲ ਵਧੀਆ ਕਵੀ ਹਨ, ਮੈਂ ਹੀ ਉਹਨਾਂ ਨੂੰ ਹਾਇਕੂ ਗਰੁਪ ਦਾ ਮੈਂਬਰ ਬਣਾਇਆ ਸੀ। ਉਹਨਾਂ ਨੇ ਉਪਰੋਕਤ ਟਿੱਪਣੀ ਵਿਚ ਆਪਣਾ ਪੱਖ ਬੜੀ ਸੁਹਿਰਦਤਾ ਨਾਲ ਸਪਸ਼ਟ ਕਰ ਦਿੱਤਾ ਹੈ। ਇਹਦੇ ਨਾਲ ਹੀ ਉਹਨਾਂ ਨੇ ਆਪਣੇ ਵਲੋਂ ਸ਼ੁਰੂ ਕੀਤਾ ਹਾਇਕੂ ਗਰੁਪ ਵੀ ਦੋਸਤਾਂ ਦੀ ਗੁਜਰਿਸ਼ 'ਤੇ ਬੰਦ ਕਰ ਦਿੱਤਾ ਹੈ। ਉਹਨਾਂ ਵਲੋਂ ਦਰਸਾਈ ਇਸ ਸ਼ੂਭ ਭਾਵਨਾ ਲਈ ਮੈਂ ਉਹਨਾਂ ਦਾ ਰਿਣੀ ਹਾਂ....ਅਤੇ ਗਰੁਪ ਵਿਚ ਉਹਨਾਂ ਦਾ ਸੁਆਗਤ ਕਰਦਾ ਹਾਂ।
  • Ranjit Singh Sra ਮਿਹਰਬਾਨੀ , ਬਾਕੀ ਐਡਮਿਨ ਨਾਲ ਅਤੇ ਸਾਰੇ ਮੈਂਬਰਾਂ ਨਾਲ ਇਹ ਮੁੱਦਾ ਵੀ ਵਿਚਾਰ ਲਿਆ ਜਾਵੇਗਾ|
  • Amarjit Sathi ਸਭ ਤੋਂ ਪਹਿਲਾਂ ਮੈ ਸਹਿਜਪ੍ਰੀਤ ਮਾਂਗਟ ਸਾਹਿਬ ਤੋਂ ਖਿਮਾਂ ਮੰਗਦਾ ਹਾਂ ਕਿ ਸ਼ਾਇਦ ਮੇਰੇ ਕੋਲੋਂ ਉਪਰੋਕਤ ਨੋਟ ਵਿਚ ਉਨ੍ਹਾਂ ਵੱਲ ਗਲਤ ਇਸ਼ਾਰਾ ਹੋ ਗਿਆ ਹੈ। ਪਰ ਬੀਬੀ ਸੁਖਵੀਰ ਕੌਰ ਢਿਲੋਂ ਦੀਆਂ ਸਾਰੀਆਂ ਦੀਆ ਸਾਰੀਆਂ ਟਿੱਪਣੀਆਂ ਸਿਰਫ ਇਕੋ ਲੇਖਕ ਦੇ ਹਾਇਕੂਆਂ 'ਤੇ ਹੋਣ, ਉਹ ਵੀ ਇਕੋ ਹਾਇਕੂ 'ਤੇ ਦੋ ਦੋ ਦਫਾ, ਉਨ੍ਹਾਂ ਦੇ ਵਿਵਹਾਰ ਪ੍ਰਤੀ ਸ਼ੱਕ ਜਰੂਰ ਪੈਦਾ ਕਰਦਾ ਹੈ।
    ਮਾਂਗਟ ਸਾਹਿਬ ਦਾ ਧੰਨਵਾਦ ਕਿ ਉਨ੍ਹਾਂ ਅਪਣੇ ਵਿਚਾਰ ਬੜੀ ਸਦਭਾਵਨਾ ਨਾਲ ਪ੍ਰਗਟਾਏ ਹਨ।
    ਦੋ ਤੋਂ ਵੱਧ ਹਾਇਕੂ ਪੋਸਟ ਕਰਨ ਬਾਰੇ ਮੇਰਾ ਅਤੇ ਸਾਰੇ ਮੈਂਬਰਾਂ ਦਾ ਸਾਂਝਾ ਵਿਚਾਰ ਹੇ ਕਿ ਇਕ ਦਿਨ ਵਿਚ ਦੋ ਹਾਇਕੂ ਹੀ ਠੀਕ ਹਨ। ਜਦੋਂ ਤੁਸੀਂ ਇਕ ਦਿਨ ਵਿਚ ਦੋ ਤੋਂ ਵੱਧ ਹਾਇਕੂ ਲਿਖ ਲੈਂਦੇ ਹੋ ਸਾਂਭ ਕੇ ਰੱਖ ਲਵੋ। ਦੂਸਰੇ ਦਿਨ ਪੋਸਟ ਕਰ ਦੇਣਾ। ਤਕਰੀਬਨ ਸਾਰੇ ਲੇਖਕਾਂ ਦਾ ਅਨੁਭਵ ਹੈ ਕਿ ਸਿਰਜਣਾਤਮਕ ਪ੍ਰਕਿਰਿਆ ਵਿਚ ਉਤਰਾਓ ਚੜ੍ਹਾਓ ਆਉਂਦਾ ਰਹਿੰਦਾ ਹੈ। ਕਦੇ ਕਦੇ ਅਜਿਹਾ ਮੌਕਾ ਵੀ ਆਉਂਦਾ ਹੈ ਜਦੋਂ ਕੁਝ ਚਿਰ ਲਈ ਕੁਝ ਵੀ ਨਹੀਂ ਲਿਖਿਆ ਜਾਂਦਾ।
    ਇਸ ਮਸਲੇ 'ਤੇ ਅਪਣੇ ਵਿਚਾਰ ਸਾਂਝੇ ਕਰਨ ਲਈ ਸਾਰੇ ਦੋਸਤਾਂ ਦਾ ਧੰਨਵਾਦ।
  • Gurmeet Sandhu ਮੇਰਾ ਵੀ ਇਹੋ ਵਿਚਾਰ ਹੈ ਕਿ ਇਕ ਦਿਨ ਵਿਚ 'ਦੋ ਹਾਇਕੁ' ਹੀ ਪੋਸਟ ਕੀਤੇ ਜਾਣ, ਕਿਊਂ ਕਿ ਸਾਡੇ ਗਰੁਪ ਮੈਂਬਰਾਂ ਦੀ ਸੰਖਿਆ ਨੂੰ ਦੇਖਦਿਆਂ ਸਾਰੇ ਮੈਂਬਰਾਂ ਲਈ ਇਕੋ ਜਿਹਾ ਸਥਾਨ ਲੋੜੀਂਦਾ ਹੈ। ਦੇਖਣ ਵਿਚ ਆਇਆ ਹੈ ਕਿ ਕਈ ਵਾਰ ਕਿਸੇ ਹਾਇਜਨ ਦਾ ਇਕ ਪੋਸਟ ਕੀਤਾ ਹਾਇਕੂ ਕੁਝ ਮਿੰਟ ਵਿਚ ਹੀ ਬਹੁਤ ਨੀਚੇ ਚਲਾ ਜਾਂਦਾ ਹੈ ਕਿਉਂਕਿ ਉਸ ਤੋਂ ਬਾਦ ਬਾਕੀ ਮੈਂਬਰਾਂ ਦੇ ਇਕ ਤੋਂ ਵਧ ਪੋਸਟ ਕੀਤੇ ਹਾਇਕੂ ਉਹਨੂੰ ਢਕ ਲੈਂਦੇ ਹਨ.......ਇ ਬੇਨਤੀ ਹੋਰ ਹੈ, ਜਿਸ 'ਤੇ ਮੈਂ ਅਕਸਰ ਅਮਲ ਕਰਦਾ ਹਾਂ ਕਿ ਹਾਇਕੂ 'ਤੇ ਟਿੱਪਣੀ ਸਰਫ ਉਹਦੇ ਨਵੇਂ ਰੂਪ ਨੂੰ ਸੁਝਾਉਣ ਜਾਂ ਹਾਇਕੂ ਵਿਧਾ ਦੇ ਨਿਯਮ ਬਾਰੇ ਹਾਇਜਨ ਨੂੰ ਸੁਚੇਤ ਕਰਨ ਬਾਰੇ ਹੀ ਦਿੱਤੀ ਜਾਵੇ। ਸਬੰਧਤ ਹਾਇਕੂ ਤੋਂ ਹਟ ਕੇ ਬੇਲੋੜਾ ਵਿਖਿਆਨ ਦੇਣ ਤੋਂ ਗੁਰੇਜ਼ ਕੀਤਾ ਜਾਵੇ.....
    ਹਾਇਕੂ 'ਤੇ ਟਿਪੱਣੀਆਂ ਵਿਚ ਵਾਹ, ਖੁਬਸੂਰਤ, ਕਮਾਲ ਅਤੇ ਹੋਰ ਪਰਸ਼ੰਸਕ ਸ਼ਬਦ ਲਾਈਕ ਕਲਿਕ ਕਰਨ ਨਾਲ ਹੀ ਜ਼ਾਹਿਰ ਹੋ ਜਾਂਦੇ ਹਨ.....ਯਤਨ ਰਹੇ ਕਿ ਹਾਇਜਨ ਜੇਕਰ ਲੋੜ ਨਾਂ ਹੋਵੇ ਤਾਂ ਕਿਸੇ ਕਾਮੈਂਟ ਦਾ ਉੱਤਰ ਨਾਂ ਦੇਵੇ, ਅੰਤ ਵਿਚ ਸਭ ਦਾ ਇਕੱਠਾ ਧੰਨਵਾਦ ਕਰ ਦੇਵੇ।
    ਮੇਰਾ ਖਿਆਲ ਹੈ, ਇਹਦੇ ਵਲ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ, ਜਿਹਨਾਂ ਵਿਚ ਮੈਂ ਵੀ ਸ਼ਾਮਲ ਹਾਂ।

No comments:

Post a Comment