Tuesday, July 23, 2013

ਉਸਦਾ ਰੋਸਾ ਮੇਰਾ ਦਿਲਾਸਾ ਮੁੜਿਆ ਹਾਸਾ - Tarlok Singh Judge

.
ਉਸਦਾ ਰੋਸਾ
ਮੇਰਾ ਦਿਲਾਸਾ
ਮੁੜਿਆ ਹਾਸਾ
Usda rosa
mera dilasa
mudia hasa
Like · · Follow Post · June 18, 2011 at 7:36am

  • Rosie Mann ਵਾਹ !
    ਸ਼ਾਇਰ ਦਾ ਦਿਲ , ਸ਼ਾਇਰ ਦੀ ਰੂਹ , ਸ਼ਾਇਰ ਦੀ ਹਰ ਗੱਲ ਖ਼ੂਬਸੂਰਤ !
  • Kuljeet Mann ਤਰਲੋਕ ਜੱਜ ਜੀ ਤੁਸੀਂ ਵਡੇ ਸ਼ਾਇਰ ਹੋ। ਸਾਰੇ ਦਾਦ ਦੇ ਰਹੇ ਹਨ,। ਇਹੋ ਜੇ ਮੈਂ ਲਿਖਿਆ ਹੁੰਦਾ ਇਨ੍ਹਾਂ ਨੇ ਕਹਿਣਾ ਸੀ ਇਹ ਚਿਨ੍ਹ ਨਹੀ ਵਿਚਾਰ ਹੈ।
  • Tarlok Singh Judge ਕੁਲਜੀਤ ਜੀ ਇਸੇ ਦਾਦ ਦੇ ਹੌਸਲੇ ਮੈਂ ਪੂਰੀ "ਹਾਇਕੂ ਗ਼ਜ਼ਲ" ਲਿਖ ਮਾਰੀ ਏ ਬਾਕੀ ਤੁਹਾਡਾ ਵੀ ਸਾਹਿਤ ਵਿਚ ਆਪਣਾ ਸਥਾਨ ਹੈ ਮੈਨੂੰ ਵੱਡਾ ਹੋਣ ਦਾ ਮਾਣ ਦੇਣ ਲਈ ਸ਼ੁਕਰੀਆ
  • Tarlok Singh Judge @ Kuljeet Mannਜਦੋਂ ਕਿਓ ਸਾਹਿਤ ਰੂਪ ਕਿਸੇ ਹੋਰ ਭਾਸ਼ਾ ਵਿਚੋਂ ਲਿਆਇਆ ਜਾਂਦਾ ਹੈ ਤਾਂ ਉਸ ਅੰਦਰ ਨਵੀਂ ਭਾਸ਼ਾ ਤੇ ਸਭਿਆਚਾਰ ਦੇ ਮੁਤਾਬਕ ਕੁਝ ਤਬਦੀਲੀਆਂ ਅਮਲ ਵਿਚ ਆਉਨੀਆਂ ਸੁਭਾਵਿਕ ਹੁੰਦੀਆਂ ਹਨ ਤੇ ਇਹ ਗੱਲਾਂ ਬਹਿਸ ਦੀ ਮੰਗ ਵੀ ਕਰਦਿਆਂ ਹਨ - ਕਿਸੇ ਹੋਰ ਭਾਸ਼ਾ ਦਾ ਸਾਹਿਤ ਰੂਪ ਵਿਚ ਜਦੋਂ ਪੰਜਾਬੀ ਵਿਚ ਆਵੇਗਾ ਤਾਂ ਉਸ ਵਿਚ ਪੰਜਾਬੀ ਸੁਭਾਅ ਮੁਤਾਬਕ ਤਬਦੀਲੀ ਆਵੇਗੀ ਤੇ ਇਸ ਸਾਨੂੰ ਸਵੀਕਾਰ ਕਰਨੀ ਪਵੇਗੀ | ਅਸੀਂ ਹਾਇਕੂ ਨੂੰ ਪੰਜਾਬੀ ਤੇ ਠੋਸਣਾ ਨਹੀਂ ਪੰਜਾਬੀ ਸੁਭਾਅ ਅਨੁਸਾਰ ਢਾਲਣਾ ਹੈ ਤੇ ਪੰਜਾਬੀ ਵਿਚ ਹਾਇਕੁ ਲਿਖੇ ਜਾਣ ਵੇਲੇ ਪੰਜਾਬੀ ਸੁਭਾਅ ਮੁਤਾਬਿਕ ਆਈਆਂ ਤਬਦੀਲੀਆਂ ਵੀ ਸਵੀਕਾਰਨੀਆਂ ਪੈਣਗੀਆਂ ਤੇ ਸੰਕੀਰਨਤਾ ਛੱਡਣੀ ਪਵੇਗੀ
  • Rosie Mann ae forum har established shaayar/saahitkar naal adad-o-ehteraam naal hee pesh aunda hai , hor enne soojhvaan gyaani nipunn sajjan , rafta-rafta haiku di sinf naal waaqif ho , bahot hee arth-bharpoor ate khaalis haiku pesh karde han !
    Kuljeet Mann Saa
    b , tuhaanu te koyee gila hona nahin chaahida waise , janaab ! You are not only very respected here , but your presence is very valued . Haiku sinf de kujh niyam je tuhaade naal saanjhe keete jande ne , os vich te changee hee gall hai !
    Tarlok Singh Judge Saahab , kaafi arse to'n aes forum naal wa-bast ne , hor aapni shayari /ghazal to'n paray vee sochde ne , hor ethay saade sabh naal shaamil hunde ne , jo saade sabh lyee bahot hee maan di gall hai !
  • Gurmeet Sandhu ਜੱਜ ਸਾਹਿਨਬ ਮੈਂ ਇਸ ਬਹਿਸ ਵਿਚ ਪੈਣਾ ਨਹੀਂ ਸੀ ਚਾਹੁੰਦਾ ਕਿਅੂਂ ਕਿ ਸਾਡੀ ਬਹੁਤ ਪਹਿਲਾਂ ਈਸ ਸਬੰਧ ਵਿਚ ਕਾਫੀ ਚਰਚਾ ਹੋ ਚੁਕੀ ਹੈ। ਪੰਜਾਬੀ ਹਾਇਕੂ ਨੇ ਕਦੀ ਵੀ ਪੰਜਾਬੀ ਉਤੇ ਠੋਸਣ ਦਾ ਯਤਨ ਨਹੀਂ ਕੀਤਾ, ਜੇਕਰ ਈੰਜ ਲਗ ਰਿਹਾ ਹੈ ਤਾਂ ਇਹਦੇ ਵਿਚ ਪੰਜਾਬੀ ਹਾਇਕੂ ਦਾ ਨਹੀਂ ਇੰਜ ਸੋਚਣ ਵਾਲਿਆਂ ਦਾ ਹੀ ਕਸੂਰ ਹੈ, ਫੇਸ ਬੁਕ 'ਤੇ ਪੋਸਟ ਕੀਤੇ ਗੲੈ ਹਾਇਕੂ ਹੀ ਇਸ ਗਲ ਦਾ ਗਵਾਹ ਹਨ, ਕਿ ਇਹ ਪੰਜਾਬੀ ਸੁਭਾ ਦੀ ਹੀ ਤਰਜਮਾਨੀ ਕਰ ਰਹੇ ਹਨ। ਇਕ ਸਥਾਪਿਤ ਗਜ਼ਗੋ ਹੋਣ ਦੇ ਨਾਤੇ ਤੁਸੀਂ ਭਲੀ ਭਾਂਥ ਜਾਣਦੇ ਹੋ, ਕਿ ਹਰ ਇਕ ਵਿਧਾ ਦਾ ਇਕ ਵਿਧਾਨ ਹੁੰਦਾ ਹੈ, ਉਸਨੂੰ ਸਮਝਣ ਅਤੇ ਲਾਗੂ ਕਰਨ ਤੋਂ ਬਿਨਾਂ ਉਹਦੇ ਵਿਚ ਰਚਨਾ ਨਹੀਂ ਕੀਤੀ ਜਾ ਸਕਦੀ। ਹਾਇਕੂ ਦੇ ਸਬੰਧ ਵਿਚ ਇਹਦੇ ਮੂਲ ਨਿਯਮਾਂ ਨੂੰ ਅਪਨਾਉਣਾ ਬਹੁਤ ਜ਼ਰੁਰੀ ਹੈ, ਮੈਂ ਇਹ ਨਹੀਂ ਕਹਿੰਦਾ ਕਿ ਇਹਦੇ ਲੇਖਕ ਇਹਦੀ ਅੁ਼ੰਗਣਾ ਨਹਿਂ ਕਰਦੇ ਜਿਹਦੇ ਵਿਚ ਮੈਂ ਵੀ ਸ਼ਾਮਲ ਹਾਂ, ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਨਿਯਮਾਂ ਨੂੰ ਬੇਲੋੜੇ ਸਮਜੀਆ ਜਾਵੇ।
  • Tarlok Singh Judge ਸਤਿਕਾਰਯੋਗ ਸ੍ਰ: ਗੁਰਮੀਤ ਸਿੰਘ ਸੰਧੂ ਸਾਹਿਬ ! ਇਥੇ ਤੁਸੀਂ ਗਲਤ ਹੋ | ਤੁਸੀਂ ਇਸ ਬਹਿਸ ਵਿਚ ਨਹੀਂ ਪੈਣਾ ਚਾਹੁੰਦੇ ਤਾਂ ਕੌਣ ਪਵੇਗਾ | ਨਵੇਂ ਸਿਖਾਂਦਰੂ ਹਾਇਕੂ ਲੇਖਕਾਂ ਨੂੰ ਸੇਧ ਦੀ ਲੋੜ ਹੈ ਤੇ ਜੇ ਇੱਕ ਵਾਰ ਕਿਸੇ ਵਿਸ਼ੇ ਤੇ ਚਰਚਾ ਹੋ ਚੁੱਕੀ ਹੈ ਤਾਂ ਇਸਦਾ ਮਤਲਬ ਇਹ ਨਹੀਂ ਕੀ ਉਹ ਚਰਚਾ ਦੁਬਾਰਾ ਨਹੀਂ ਕੀਤੀ ਜਾ ਸਕਦੀ | ਹਰ ਹਾਇਕੂ ਲੇਖਕ ਕੁਝ ਵੀ ਲਿਖ ਕੇ ਤੁਹਾਡੀ ਨੇਕ ਸਲਾਹ ਤੇ ਅਗਵਾਈ ਲੋਚਦਾ ਹੈ ਕੀ ਤੁਹਾਡੀ ਨਜਰ ਵਿਚ ਇਹ ਹਾਇਕੂ ਪ੍ਰਵਾਨ ਹੈ ਜਾਂ ਨਹੀਂ ਕਿਉਂਕਿ ਤੁਸੀਂ ਇਸ ਵਿਧਾ ਦੀ ਹਰ ਬਾਰੀਕੀ ਨੂ ਸਮਝਦੇ ਹੋ | ਹਾਇਕੂ ਬਾਰੇ ਲਿਖਿਆ ਮੇਰਾ ਕੋਈ ਵੀ ਵਿਚਾਰ ਮੀਲ ਪਥਰ ਨਹੀਂ ਹੈ | ਹਾਇਕੂ ਪੰਜਾਬੀ ਸੁਭਾਅ ਅਨੁਸਾਰ ਢਲ ਰਿਹਾ ਹੈ ਜਾਂ ਆਪਨੇ ਆਪ ਨੂੰ ਢਾਲ ਰਿਹਾ ਹੈ ਤਾਂ ਇਹ ਖੁਸ਼ੀ ਦੀ ਗੱਲ ਹੈ ਤੇ ਇਹ ਹੋਣਾ ਸੁਭਾਵਕ ਵੀ ਹੈ ਪਰ ਬਹਿਸ ਵਿਚ ਸ਼ਾਮਿਲ ਨਾਂ ਹੋਣਾ ਇਹ ਸਾਬਤ ਨਹੀਂ ਕਰਦਾ ਕੀ ਅਸੀਂ ਗਲਤ ਨੂੰ ਕਿਸੇ ਡਰ ਨਾਲ ਪ੍ਰਵਾਨ ਕਰਨ ਲੱਗ ਪਏ ਹਾਂ | ਸਗੋਂ ਅਸੀਂ ਆਪਣੀ ਭਾਸ਼ਾ ਨੂੰ ਨਿਮਰ ਰਖ ਕੇ ਗੱਲ ਨੂੰ ਉਸਾਰ ਸਕਦੇ ਹਾਂ |

    ਗ਼ਜ਼ਲ ਦੀਆਂ ਬਰੀਕੀਆਂ ਨੂੰ ਸਮਝਣ ਨਾਲ ਇਹ ਨਹੀਂ ਹੋ ਜਾਂਦਾ ਕੀ ਮੈਂ ਇਸ ਖੇਤਰ ਵਿਚ ਆਖਰੀ ਹਸਤਾਖਰ ਹਾਂ | ਬੜਾ ਕੁਝ ਕਿਹਾ ਜਾ ਰਿਹਾ ਹੈ ਤੇ ਬੜਾ ਕੁਝ ਕਿਹਾ ਜਾਣ ਵਾਲਾ ਬਾਕੀ ਹੈ | ਤੇ ਗ਼ਜ਼ਲ ਨੇ ਕਿਸ ਤਰਾਂ ਆਪਨੇ ਆਪ ਨੂੰ ਪੰਜਾਬੀ ਵਿਚ ਸ੍ਥਾਪ[ਤ ਕੀਤਾ ਹੇ ਤੇ ਪੰਜਾਬੀ ਸੁਭਾਅ ਅਨੁਸਾਰ ਢਾਲਿਆ ਹੈ | ਅਰਬੀ ਫ਼ਾਰਸੀ ਵਿਚ ਗਜਲ ਦਾ ਸ਼ਬਦੀ ਅਰਥ ਔਰਤ ਨਾਲ ਗੱਲਾਂ ਕਰਨਾ ਜਾਂ ਔਰਤ ਬਾਰੇ ਗੱਲਾਂ ਕਰਨਾ ਭਾਵ ਔਰਤ ਦੇ ਹੁਸਨ ਦੀ ਤਾਰੀਫ਼ ਵਿਚ ਲਿਖਿਆ ਜਾਣ ਵਾਲਾ ਕਸੀਦਾ ਤੱਕ ਸੀਮਤ ਸੀ ਪਰ ਪੰਜਾਬੀ ਵਿਚ ਗ਼ਜ਼ਲ ਨੇ ਨਵੇਂ , ਇਨਕਲਾਬੀ ਤੇ ਹਰ ਕਿਸਮ ਦੇ ਵਿਸ਼ਿਆਂ ਤੇ ਸਫਲਤਾ ਨਾਲ ਹਥ ਆਜਮਾਈ ਕੀਤੀ ਹੈ ਤੇ ਬੁਲੰਦੀਆਂ ਨੂੰ ਛੋਹ ਰਹੀ ਹੈ | ਮੈਂ ਕਿਸੇ ਵੀ ਵਿਧਾ ਦੇ ਨਿਯਮ ਨੂੰ ਬੇਲੋੜਾ ਨਹੀਂ ਕਿਹਾ ਪਰ ਜੋ ਨਿਯਮ ਭਾਸ਼ਾ ਮੁਤਾਬਕ ਬਦਲੇ ਜਾਣ ਦੀ ਮੰਗ ਕਰਦਾ ਹੈ ਉਸ ਪ੍ਰਤੀ ਮੈਂ ਕੱਟੜ ਵੀ ਨਹੀਂ ਹਾਂ | ਮਿਸਾਲ ਵਜੋਂ ਗ਼ਜ਼ਲ ਵਿਚ ਅਰਬੀ ਫ਼ਾਰਸੀ ਵਿਚ ਤਿੰਨ ਅਖਰੀ ਟੁਕੜਿਆਂ ਦੇ ਦੋ ਵਜਨ ਨਿਸਚਿਤ ਹਨ 'ਮੁਫਾ' ਤੇ 'ਫੇਲ' | ਗ਼ਜ਼ਲ ਦੇ ਪੁਰਾਣੇ ਸਥਾਪਿਤ ਵਿਦਵਾਨ ਇਸ ਪ੍ਰਤੀ ਕੱਟੜ ਹਨ ਕਿ ਜਿਸ ਤਿੰਨ ਅਖਰੀ ਸ਼ਬਦ ਦਾ ਜੋ ਵਜਨ ਅਰਬੀ ਫ਼ਾਰਸੀ ਵਿਚੋਂ ਆਇਆ ਹੈ ਉਹੋ ਹੀ ਪੰਜਾਬੀ ਵਿਚ ਰਖਿਆ ਜਾਵੇ ਪਰ ਮੇਰੀ ਰਾਏ ਅਨੁਸਾਰ ਪੰਜਾਬੀ ਸੁਭਾਅ ਮੁਤਾਬਕ ਜੇ ਉਸ ਲਫਜ਼ ਦਾ ਵਜਨ ਬਦਲਦਾ ਹੈ ਤਾਂ ਕੋਈ ਹਰਜ ਨਹੀਂ ਹੈ ਗੱਲ ਸਹੀ ਅਰਥ ਸੰਚਾਰ ਦੀ ਤੇ ਰਿਦਮ ਦੇ ਕਾਇਮ ਰਹਿਣ ਦੀ ਹੈ |

    ਮੈਨੂ ਆਪਣੀ ਕਿਸੇ ਗ਼ਜ਼ਲ ਵਿਚ ਟੈਗ ਕਰਨ ਵਾਲੇ ਸੱਜਣ ਨਾਲ ਇਸ ਕਰਕੇ ਨਾਰਾਜ਼ਗੀ ਨਹੀਂ ਹੁੰਦੀ ਕੀ ਉਸ ਦੇ ਸ਼ਿਅਰ ਵਜਨ ਤੋਂ ਡਿਗਦੇ ਹਨ ਬਲਕਿ ਉਸਨੇ ਮੇਰੀ ਰਾਏ ਲੈਣ ਵਾਸਤੇ ਹੀ ਮੈਨੂ ਟੈਗ ਕੀਤਾ ਹੁੰਦਾ ਹੈ ਤੇ ਮੈਂ ਭਾਸ਼ਾਈ ਅਦਬ ਦੇ ਜਾਬਤੇ ਵਿਚ ਰਹਿ ਕੇ ਆਪਣੀ ਗੱਲ ਵੀ ਕਹਿ ਦਿੰਦਾ ਹਾਂ ਤੇ ਅਗਲੇ ਨੂੰ ਵਾਜਬ ਸਲਾਹ ਵੀ ਦਿੰਦਾ ਹਾਂ | ਸਾਡੇ ਉਸਤਾਦ ਜਨਾਬ ਦੀਪਕ ਜੈਤੋਈ ਦੀ ਇਹ ਘਾਲਣਾ ਰਹੀ ਹੈ ਤੇ ਸਦਾ ਯਾਦ ਰਹੇਗੀ ਕੀ ਉਹ ਇਸਲਾਹ ਮੰਗਣ ਵਾਲੇ ਨੂੰ ਆਪਨੇ ਹਥ ਨਾਲ ਉਸ ਗ਼ਜ਼ਲ ਦੇ ਵਜਨ ਤੇ ਖਿਆਲ ਮੁਤਾਬਕ ਬਣਦੀ ਇਸਲਾਹ ਕਰਕੇ ਤਿਨ ਚਾਰ ਸਫੇ ਦਾ ਲੇਖ ਲਿਖ ਕੇ ਡਾਕ ਖਰਚਾ ਆਪਣੇ ਪੱਲਿਓਂ ਕਰਕੇ ਤਾ ਜਿੰਦਗੀ ਸਹੀ ਰਾਹ ਵਿਖਾਉਂਦੇ ਰਹੇ |

    ਕੁਝ ਦਿਨ ਪਹਿਲਾਂ ਇੱਕ ਕੁੜੀ ਨੇ ਹਾਇਕੂ ਲਿਖਣ ਦੀ ਕੋਸ਼ਿਸ਼ ਕੀਤੀ ਤਾਂ ਵੀਰ ਰਣਜੀਤ ਸਿੰਘ ਸਰਾ ਹੁਰਾਂ ਨੇ ਉਸਨੁ ਪਹਿਲਾਂ ਹਾਇਕੂ ਦੇ ਨਿਯਮ ਪੜ੍ਹ ਲੈਣ ਦੀ ਸੰਜੀਦਾ ਸਲਾਹ ਦਿੱਤੀ ਇਸ ਤੇ ਉਹ ਕੁੜੀ ਨਾਰਾਜ਼ ਨਹੀ ਹੋਈ ਸਗੋਂ ਮੈਂਨੂੰ ਉਸਦਾ ਲਹਿਜਾ ਪਸੰਦ ਆਇਆ ਜਦ ਉਸਨੇ ਨਿਮਰਤਾ ਨਾਲ ਜਵਾਬ ਵਿਚ ਇਹ ਲਿਖਿਆ ਕਿ
    "ਹੌਲੀ ਹੌਲੀ ਵੱਲ ਸਿਖ ਜੂੰਗੀ
    ਹਾਲੇ ਸੱਜਰੀ ਮੁਲਾਹਜੇਦਾਰੀ"

    ਇਹ ਹੈ ਆਲੋਚਨਾ ਨੂੰ ਸਵੀਕਾਰ ਕਰਨ ਦਾ ਤਰੀਕਾ |

    ਮੌਜੂਦਾ ਪੋਸਟ ਜਿਥੇ ਇਹ ਬਹਿਸ ਚੱਲੀ ਹੈ ਗੱਲ ਕੁਝ ਵੀ ਨਹੀਂ ਸੀ | ਵੀਰ ਕੁਲਜੀਤ ਮਾਨ ਨੇ ਇੱਕ ਗਿਲਾ ਕੀਤਾ ਹੈ ਕਿ ਇਸ ਪੇਜ ਤੇ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਮੇਰੇ ਹਾਇਕੂ

    .
    ਉਸਦਾ ਰੋਸਾ ,ਮੇਰਾ ਦਿਲਾਸਾ , ਮੁੜਿਆ ਹਾਸਾ


    ਨੂੰ ਜੇ ਉਹ ਲਿਖਦੇ ਤਾਂ ਇਸਤੇ ਹੋਰ ਤਰਾਂ ਦੀ ਟਿੱਪਣੀ ਹੋਣੀ ਸੀ | ਆਪ ਜੀ ਇਸ ਪੇਜ ਦੇ ਜਿੰਮੇਵਾਰ ਮੇੰਬਰ ਹੋਣ ਕਰਕੇ ਚਾਹਿਦਾ ਇਹ ਸੀ ਕਿ ਉਸ ਮਿੱਤਰ ਦਾ ਭਰਮ ਜਾਂ ਗਲਤ ਫਹਿਮੀ ਦੂਰ ਕਰਦੇ ਜਿਵੇਂ ਰੋਜ਼ੀ ਮਾਨ ਜੀ ਨੇ ਬੜੇ ਨਿਮਰ ਲਫਜਾਂ ਵਿਚ ਕੀਤਾ ਹੈ | ਪਰ ਆਪ ਨੇ ਤਾਂ ਇਹ ਆਖ ਕਿ ਪਿਛਾ ਛੁੜਾਓਣ ਦਾ ਯਤਨ ਕੀਤਾ ਹੈ ਕਿ " ਮੈਂ ਇਸ ਬਹਿਸ ਵਿਚ ਪੈਣਾ ਨਹੀਂ ਸੀ ਚਾਹੁੰਦਾ "

    ਇੱਕ ਗਿਲਾ ਹੁਣ ਮੇਰਾ ਹੋਰ ਵੀ ਹੈ | ਮੈਂ ਕਲ੍ਹ ਤਜਰਬੇ ਦੇ ਤੌਰ ਤੇ ਲਿਖ ਕੇ ਇੱਕ ਮੁਕੰਮਲ ਹਾਇਕੂ ਗ਼ਜ਼ਲ ਇਥੇ ਪੋਸਟ ਕੀਤੀ ਤੇ ਲਿਖਿਆ ਕਿ ਮੈਂ ਇਹ ਕੋਸ਼ਿਸ਼ ਕੀਤੀ ਹੈ ਕਿ ਇਸ ਗ਼ਜ਼ਲ ਦ
  • Inderjit Singh Purewal Judge sahib gussa nahi karana please
  • Gursharan Singh ਜੱਜ ਸਾਹਿਬ ਸਤਿ ਸ੍ਰੀ ਅਕਾਲ

    ਇੱਕ ਹਾਇਕੂ ਆਪ ਦੀ ਖ਼ਿਦਮਤ

    ਹਾਇਕੂ ਲਿਖਿਆ

    ਦਿਲ ਦੁਖਿਆ
    ਡਿਲੀਟ ਕੀਤਾ

    ਗੁਸਤਾਖ਼ੀ ਮਾਫ਼, ਅਦਬ ਸਹਿਤ ਗੁਰਸ਼ਰਨ ਸਿੰਘ
  • Tarlok Singh Judge @ Inderjit Singh Purewal ਵੀਰ ਜੀ ਗੁੱਸਾ ਕਾਹਦਾ ਕਰਨਾ ਇਹ ਤਾਂ ਇੱਕ ਸਿਹਤਮੰਦ ਚਰਚਾ ਹੈ |
  • Mohinderpal Babbi ਮੈਨੂੰ ਵੀ ਲੱਗਿਆ ਕਿ ਜੱਜ ਸਾਬ ਦੇ ਨਵੇਂ ਪ੍ਰਯੋਗ ਤੇ ਬਣਦੀ ਪ੍ਰਤੀਕਿਰਿਆ ਨਹੀਂ ਹੋਈ.....
  • Tarlok Singh Judge @ Mohinderpal Babbi ਬੱਬੀ ਜੀ ਹੁਣ ਮੈਨੂੰ ਮਹਿਸੂਸ ਹੋਇਆ ਹੈ ਕਿ ਇਥੇ Hide and Seek ਪਾਲਿਸੀ ਵਰਤੀ ਜਾ ਰਹੀ ਹੈ ਇਸ ਲਈ ਮੈਂ ਆਪਣੀ ਗ਼ਜ਼ਲ ਆਪਣੇ ਪ੍ਰੋਫਾਇਲ ਤੇ ਪੋਸਟ ਕਰ ਦਿੱਤੀ ਹੈ
  • Zaildar Pargat Singh Tarlok ji vareg soojhvaat kavi naal es tara da vartara karna kuj ajeeb hai...... Tarlok Singh Judge ji badi mushkil naal te koi group join karde ne.... te othon de kuj SOOJHVAN lok apni vidvata da parmaan dinde hoye ohna da dil dukha dinde ne... very bad for leaners like me...
  • Tarlok Singh Judge @ Zaildar Pargat Singh ਜੀ ਮੁਆਫ ਕਰਨਾ ਇਥੇ ਮੇਰੇ ਖਿਲਾਫ਼ ਕੁਝ ਨਹੀਂ ਕਿਹਾ ਗਿਆ ਬਲਕਿ ਗਿਲਾ ਇਹ ਹੈ ਕਿ ਕੁਝ ਵੀ ਕਿਹਾ ਨਹੀਂ ਗਿਆ ਚੰਗਾ ਜਾਂ ਮਾੜਾ | ਚਾਹੀਦਾ ਤਾਂ ਇਹ ਸੀ ਕਿ ਜੋ ਵੀ ਪ੍ਰਭਾਵ ਮੇਰੀ ਹਾਇਕੂ ਗ਼ਜ਼ਲ ਨੇ ਦੇਣ ਦੀ ਕੋਸ਼ਿਸ਼ ਕੀਤੀ ਸੀ ਉਸ ਤੇ ਹਾਇਕੂ ਦੇ ਵਿਦਵਾਨ ਆਪਣੀ ਰਾਏ ਦਿੰਦੇ ਤਾਂ ਜੋ ਉਸਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਗ਼ਜ਼ਲ ਵਿਚ ਇਹ ਨਵੀਂ ਪਿਰਤ ਪਾਈ ਜਾ ਸਕਦੀ | ਮੈਂ ਸਿਹਤਮੰਦ ਆਲੋਚਨਾ ਦਾ ਹਮੇਸ਼ਾ ਸਵਾਗਤ ਕੀਤਾ ਹੈ ਪਰ ਇਥੇ ਇਸ ਡਰੋਂ ਕਿ ਮੈਂ ਕਿਸੇ ਆਲੋਚਨਾ ਦਾ ਗੁੱਸਾ ਨਾਂ ਕਰ ਲਵਾਂ ਖਾਮੋਸ਼ੀ ਧਾਰਨ ਕੀਤੀ ਗਈ ਹੈ | ਇਸ ਲਈ ਮੈਂ ਆਪਣਾ ਹੀ ਇੱਕ ਸ਼ੇਅਰ ਦੁਹਰਾ ਰਿਹਾ ਹਾਂ

    ਜੰਗਲ ਦੇ ਵਿਚ, ਬਿਰਖਾਂ ਦੀ ਖਾਮੋਸ਼ੀ, ਖਾਣ ਨੂੰ ਆਵੇ, ਬੜੀ ਡਰਾਵੇ
    ਇਸ ਖਾਮੋਸ਼ੀ 'ਚੋਂ ਕੀ ਭਾਲੇਂ, ਜਿੰਦੇ ਕੱਲ ਮੁਕੱਲੀਏ, ਚਲ ਤੁਰ ਚੱਲੀਏ
  • Zaildar Pargat Singh Bilkul theek kiha Tarlok Singh Judge ji main te bas eh kehna chahunda si ki tuhade varge likhari ton sade varge sikhandruan nu bahut kujj sikhan nu milda hai ate es taran de group vich jo vi new student hai oh ese taran hi sikhda hai...... par jis tara tusi ik navi shuruat kiti ate us te kise da koi reaction nahi aya taan lagda hai ki eh navi khoj ethe hi band ho gyi ate Punjabi Sahit nu agge vadhaun lyi kita hoya ikk adutti uprala viarth ho gia........
  • Rosie Mann muaaf kareyo ji , lekin main Judge Saahab di ghazal dekhi/parrhi nahin , jis baare ethay charcha hoyee laggdi hai ....
  • Tarlok Singh Judge ਅਖੀਂ ਮੀਟ
    ਜੋ ਮੱਤਾਂ ਦੇਂਦੇ
    ਮੱਤ ਦਿੱਤਿਆਂ ਨਾਂ ਲੈਂਦੇ
  • Jagjit Singh speachless Tarlok Ji Super
  • Tarlok Singh Judge ਤਿੰਨ ਦਿਨ ਹੋ ਗਏ ਇਥੇ ਆਪਨੇ ਵਿਚਾਰ ਲਿਖੀਆਂ ਨੂੰ | ਕੋਈ ਮਾਈ ਦਾ ਲਾਲ ਨਹੀਂ ਨਿੱਤਰਿਆ ਕੀ ਮੈਂ ਕਿੰਨਾ ਗਲਤ ਹਾਂ ਤੇ ਕਿੰਨਾ ਠੀਕ ਹਾਂ ਇਥੋਂ ਕੀ ਇੰਪਰੇਸ਼ਨ ਲਿਆ ਜਾਵੇ ?
    ਬਾਕੀ ਗੱਲਾਂ ਸ਼ਾਮ ਨੂੰ ਹੁਣ ਆਫਿਸ ਟਾਇਮ ਹੋ ਗਿਆ
  • Ranjit Singh Sra ਉਸਦੀ ਦਸਤਕ, ਕੰਬ ਉਠਿਆ, ਦਿਲ ਦਾ ਹਰ ਪਾਸਾ |
    ...ਉਸਦਾ ਰੋਸਾ, ਮੇਰਾ ਦਿਲਾਸਾ, ਮੁੜਿਆ ਹਾਸਾ |


    ਮੇਰੇ ਅਥਰੂ, ਉਸਦੀ ਚਿੰਤਾ, ਕਿਹੜੇ ਲੇਖੇ,
    ਦਿੱਤਾ ਮੈਨੂ, ਉਸਨੇ ਦਰ ਤੋਂ, ਮੋੜ ਪਿਆਸਾ |



    ਮੇਰਾ ਝੋਰਾ , ਮੇਰੀ ਨੀਅਤ , ਤੇਰਾ ਸ਼ੰਕਾ
    ਤੂੰ ਦਿਆਲੂ , ਪਰ ਤੱਕ ਲੈ ਮੇਰਾ , ਖਾਲੀ ਕਾਸਾ



    ਅਖਾਂ ਅੰਦਰ , ਇੱਕ ਲਾਚਾਰੀ , ਸੋਚੀਂ ਪਾਵੇ,
    ਬਾਬਾ ਆਖੇ , ਦੁਸ਼ਟ ਸੋਧਣੇ, ਕਰ ਅਰਦਾਸਾ |



    ਸ਼ੋਖ ਕੁੜੀ ਦੇ , ਨੈਣ ਨਸ਼ੀਲੇ, ਦਿਲ ਵਿਚ ਸੁਪਨੇ
    ਹਰ ਫੋਟੋ ਦਾ, ਇੱਕ ਪਲ ਦਿਸਦੈ, ਇੱਕ ਹੀ ਪਾਸਾ

    .....ਜੱਜ ਸਾਹਿਬ ਕਮਾਲ ਦਾ ਤਜ਼ੁਰਬਾ ਕੀਤਾ ਹੈ ਤੁਸੀਂ ......ਮੇਰੀ ਤੁੱਛ ਬੁੱਧੀ ਅਨੁਸਾਰ ਕੋਈ ਵੀ ਲਾਈਨ ਠੋਸ ਬਿੰਬ ਨਹੀਂ ਸਿਰਜ ਰਹੀ ....ਮੈਂ ਪਹਿਲਾਂ ਵੀ ਇਹ ਪੜ੍ਹਿਆ ਸੀ , ਪਰ ਇਹ ਸੋਚਕੇ ਚੁੱਪ ਹੋ ਰਿਹਾ ਕਿ ਛੋਟਾ ਮੂੰਹ ਵੱਡੀ ਗੱਲ,,,ਸੀਨੀਅਰ ਮਾਹਿਰਾਂ ਦੇ ਹੁੰਦਿਆਂ ਮੈਂ ਟਿੱਪਣੀ ਕਰਣਾ ਬਾਜਵ ਨਹੀਂ ਸਮਝਿਆ .....ਬਾਕੀ ਮੈਨੂੰ ਲਗਦੈ ਕਿ ਤੁਹਾਡੀ ਸੂਝ ਕਿਸੇ ਸਲਾਹ ਦੀ ਮੁਹਤਾਜ ਨਹੀਂ ...ਮੈਨੂੰ ਯਕੀਨ ਹੈ ਕਿ ੨ ਘੰਟੇ 'ਚ Docs ਪੜ੍ਹਕੇ ਤੁਸੀਂ ਦੂਜਿਆਂ ਨੂੰ ਵੀ ਹਾਇਕੂ ਸਿਖਾ ਸਕਦੇ ਹੋ ..ਮੇਹਰਬਾਨੀ ਜੀ
  • Ranjit Singh Sra ਇਕੋ ਖਿਣ ਚੁਣੋ।
    ‘ਦਸੋ ਨਾ ਦਰਸਾਓ’। ਖਿਣ ਬਾਰੇ ਅਪਣੇ ਵਿਚਾਰ/ਨਿਰਨਾ ਨਾ ਦੇਵੋ, ਬਸ ਬਿੰਬ/ਬਿੰਬਾਂ ਰਾਹੀਂ ਦਰਸਾਓ।
    ਹਾਇਕੂ ਉਸ ਖਿਣ ਦੇ ਅਹਿਮ ਹਿੱਸੇ ‘ਤੇ ਫੋਕਸ ਕਰਦੀ ਹੋਵੇ।

    ਬਿੰਬ (image): ਹਾਇਕੂ ਬਿੰਬਾਂ ਦੀ ਬੋਲੀ ਰਾਹੀਂ ਬੋਲਦੀ ਹੈ।




    1. ਬਿੰਬ ਸਪੱਸ਼ਟ ਅਤੇ ਵਿਸ਼ੇਸ ਤੱਤਾਂ ਨੂੰ ਪਰਗਟਾਉਂਣ।

    2. ਠੋਸ ਬਿੰਬ ਹੀ ਵਰਤੋ, ਅਮੂਰਤ ਸੰਕਲਪ ਜਾਂ ਵਿਚਾਰ ਰੂਪ ਨਾ ਹੋਣ।

    3. ਬਿੰਬ ਇੰਦਰੀ-ਬੋਧ(senses) ਉੱਤੇ ਆਧਾਰਤ ਹੋਵੇ। ਜੋ ਵੇਖਿਆ, ਸੁਣਿਆ, ਸੁੰਘਿਆ, ਚੱਖਿਆ ਜਾਂ ਛੋਹਿਆ ਜਾ ਸਕੇ।

    8. ਘਿਸੇ-ਪਿਟੇ(cliche) ਜਾਂ ਪੁਰਾਣੇ(trite) ਬਿੰਬ ਨਾ ਵਰਤੋ।

    10. ਬਿੰਬ ਕੁਦਰਤੀ ਹੋਣ ਅਤੇ ਬੌਧਕੀਕਰਨ(intellectualization) ਨਾ ਕੀਤਾ ਹੋਵੇ।

    *ਭਾਵਕ ਦਸ਼ਾ ਬਿਆਨ ਨਾ ਕੀਤੀ ਹੋਵੇ ਸਗੋਂ ਪਾਠਕ ਖੁਦ ਮਹਿਸੂਸ ਕਰ ਸਕਦਾ ਹੋਵੇ
  • Jaspreet Virdi V Jass sra sahib gustakhi maaf g apne gyan vich vadha karan lai puchan laggea g ke

    chakki raha kaarigar jappe

    khusbu,mehki mehki dua


    koel,laggde duji nal gallan kare

    nu tusi nirna dena mann de ho jan nahi g?
  • Tarlok Singh Judge ਫੌਜਾਂ ਕਰਨ ਜਰਨੈਲੀ
    ਜਰਨੈਲ ਸਾਹਿਬ
    ਘੋੜੇ ਵੇਚ ਸੁੱਤੇ

    ਸਾਰਿਆਂ ਨੂੰ ਸਾ ਸ੍ਰੀ ਕਾਲ
    ਬੋਲਿਆ ਚਲਿਆ ਮਾਫ਼
  • Jaspreet Virdi V Jass judge sahib tusi online ho?
  • Ranjit Singh Sra ਜਸਪ੍ਰੀਤ ਜੀ ,,ਕੋਇਲ ਗੱਲਾਂ ਕਰੇ ਵਾਰੇ ਮੈਂ ਓਥੇ ਓਥੇ ਹੀ ਸਪਸ਼ਟ ਕਰ ਦਿੱਤਾ ਸੀ ..ਜੇ ਅਜੇ ਵੀ ਕੋਈ ਕਹੇ ਇਹ ਸਹੀ ਨਹੀਂ ਤਾਂ ਮੈਂ ਬੜੀ ਨਿਮਰਤਾ ਨਾਲ ਆਪਣੀ ਗਲਤੀ ਮੰਨ ਲਵਾਂਗਾ ਕਿਓਂਕਿ ਮੈ ਇਥੇ ਕੁਝ ਸਿੱਖਣ ਲਈ ਹਾਂ ਕੋਈ ਜੰਗ ਜਿੱਤਣ ਲਈ ਨਹੀਂ ..ਦੁਆ ਵਾਰੇ ਰੋਜ਼ੀ ਨੇ ਵੀ ਸਪਸ਼ਟ ਕਰ ਦਿੱਤਾ ਸੀ ..

No comments:

Post a Comment