Tuesday, July 23, 2013

ਟੇਕ ਆਫ਼- ਹਨੇਰੇ ਵਿੱਚ ਲੋਪ ਹੋ ਗਿਆ ਜਗਦਾ ਬੁਝਦਾ ਜੁਗਨੂੰ

ਟੇਕ ਆਫ਼-
ਹਨੇਰੇ ਵਿੱਚ ਲੋਪ ਹੋ ਗਿਆ
ਜਗਦਾ ਬੁਝਦਾ ਜੁਗਨੂੰ

ਐਸ ਹਾਇਕੂ ਨੂੰ ਲਿਖਦਿਆਂ ਲੇਖਕ ਜਿਹਦੀ ਪ੍ਰਕ੍ਰਿਆ ‘ਚੋਂ ਲੰਘਿਆ ਹੈ..ਉਹ ਪਾਠਕਾਂ ਨਾਲ ਸਾਂਝੀ ਕਰ ਰਿਹਾਂ...
ਐਕਟ ਪਹਿਲਾ : ਪਹਿਲੀ ਉਪਜ....

ਪਰਦੇਸਾਂ ਨੂੰ ਪਰਵਾਜ਼ –
ਜਗਦਾ ਬੁਝਦਾ ਲੋਪ ਹੋ ਗਿਆ
ਜੁਗਨੂੰ ਵਾਂਗ ਜਹਾਜ਼
ਹਾਂ, ਇਹ ਤਾਂ ਵਧੀਆ ਬਣ ਗਿਆ ਹੈ... ...ਭਾਵੁਕ ਕਰਣ ਵਾਲਾ .....ਤੁਕਬੰਦੀ ਵੀ ਹੋ ਰਹੀ ਹੈ ...੩੫-੩੬ ਲਾਈਕਸ ਤਾਂ ਪੱਕਾ ਮਿਲਣਗੇ ...ਥੰਮਜ਼ ਅਪਸ ਦੀ ਸਟੈੰਡਿੰਗ ਓਵੇਸ਼ਨ ...........ਪਰ ਪਹਿਲੀ ਸੱਤਰ ‘just show, don’t tell’ ਵਾਲੀ ਕਸੌਟੀ ਤੇ ਖਰੀ ਨਹੀਂ ਉਤਰਦੀ ....ਤੀਜੀ ਸੱਤਰ ਵਿੱਚ ਫੇਰ ‘simile’ ਦਾ ਇਸਤੇਮਾਲ ਹੋ ਰਿਹਾ ਹੈ.... ਅਤੇ ਪੂਰੀ ਰਚਨਾ ਵਿੱਚ ਕੋਈ ਤਿੱਖਾਪਣ ਨਹੀਂ ਹੈ...ਪਰ ਕੀ ਫਰਕ ਪੈਂਦਾ ਹੈ...ਜਿਨ੍ਹਾਂ ਨੂੰ ਪਤਾ ਹੈ ਉਨ੍ਹਾਂ ਨੇ ਦੋਸਤੀ ਨਿਭਾ ਦੇਣੀ ਹੈ...ਜਿਨ੍ਹਾਂ ਨੂੰ ਨਹੀਂ ਪਤਾ , ਉਨ੍ਹਾਂ ਨੇ ਪਤਾ ਹੋਣ ਵਾਲਿਆਂ ਦੇ ਪਿੱਛੇ ਲੱਗ ਜਾਉਣਾ ਹੈ .... ਅੱਜਕੱਲ ਵੈਸੇ ਵੀ ਆਲੋਚਨਾ ਘਟ ਅਤੇ ਵਾਹ ਵਾਹ ਜ਼ਿਆਦਾ ਹੋ ਰਹੀ ਹੈ....ਵਹਿੰਦੀ ਗੰਗਾ ਵਿੱਚ ਹੱਥ ਧੋਣ ‘ਚ ਕੀ ਹਰਜ਼ ਐ........ਪਰ ਅੰਦਰੋਂ ਉਨਾਂ ਨੂੰ ਵੀ ਪਤਾ ਹੈ ਅਤੇ ਮੈਨੂੰ ਵੀ... ਕਿ ਇਹ ਠੀਕ ਨਹੀਂ...ਵਿਧਾ ਅਨੁਕੂਲ ਨਹੀਂ .....ਅਤੇ ਜਿਨ੍ਹਾਂ ਨੂੰ ਨਹੀਂ ਪਤਾ, ਉਨ੍ਹਾਂ ਲਈ ਇਹ ਇੱਕ ਗਲਤ ਉਦਾਹਰਣ ਸੈਟ ਹੋ ਜਾਣੀ ਹੈ...

ਐਕਟ ਦੂਜਾ: ਚਲੋ ਥੋੜੇ ਬਹੁਤ ਅੰਗੂਠਿਆਂ ਦੀ ਕੁਰਬਾਨੀ ਦੇ ਦੇਂਦੇ ਹਾਂ....
ਟੇਕ ਆਫ਼-
ਜਗਦਾ ਬੁਝਦਾ ਲੋਪ ਹੋ ਗਿਆ
ਹਨੇਰੇ ਵਿੱਚ ਜੁਗਨੂੰ
....ਵਿਧਾ ਦੇ ਅਨੁਕੂਲ ਤਾਂ ਹੋ ਗਿਆ ਹੈ , ਪਰ ਹਾਲੇ ਵੀ ਆਉਟ ਆਫ਼ ਫੋਕਸ ਲਗ ਰਿਹਾ ਹੈ...ਥੋੜਾ ਹੋਰ ਵੱਟਣਾ ਚਾੜ੍ਹ ਕੇ ਦੇਖੀਏ...
ਐਕਟ ਤੀਜਾ: ਅੱਖਾਂ ਬੰਦ ਕਰ ਕੇ....
ਟੇਕ ਆਫ਼-
ਹਨੇਰੇ ਵਿੱਚ ਲੋਪ ਹੋ ਗਿਆ
ਜਗਦਾ ਬੁਝਦਾ ਜੁਗਨੂੰ

ਇਹ ਕਾਫੀ ਹੱਦ ਤੱਕ ਠੀਕ ਜਾਪਦਾ ਹੈ ...ਬਸ ਕਿਗੋ ਦੀ ਕਮੀ ਰਹਿ ਗਈ ਹੈ...ਇੱਕ ਤਾਂ ਰਣਜੀਤ ਸਰਾ ਤੇ ਹਰਵਿੰਦਰ ਧਾਲੀਵਾਲ ਨੇ ਜੀਣਾ ਮੁਹਾਲ ਕੀਤਾ ਹੋਇਆ ਹੈ ...ਅੱਛਾ, ਇਹ ਕਿਹੜਾ ਦੇਸੀ ਮਹੀਨਾ ਚਲ ਰਿਹਾ ਹੈ....ਚੇਤਰ.....ਇਹਦੇ ਨਾਲ ਹੁਣ ਮੱਸਿਆ, ਪੁੰਨਿਆਂ ਜਾਂ ਸੰਗਰਾਂਦ ਫਿੱਟ ਕਰ ਦਈਏ ਤਾਂ ਕੰਮ ਬਣ ਸਕਦਾ ਹੈ...........ਪਰ ਇਹ ਤਾਂ ਜ਼ਬਰਦਸਤੀ ਦਾ ਸੌਦਾ ਲੱਗ ਰਿਹਾ ...ਇਸ ਕਿਗੋ ਦਾ ਲਿਖੇ ਹੋਏ ਹਾਇਕੂ ਨਾਲ ਕੀ ਲੈਣਾ-ਦੇਣਾ ....ਇਹੋ ਜਿਹੇ ਕਿਗੋ ਨੇ ਤਾਂ ਇਸ ਰਚਨਾ ਨੂੰ ਭੈਂਗਾ ਜਿਹਾ ਬਣਾ ਸੁੱਟਣਾ....ਕਿਗੋ ‘ਲੁਕਿੰਗ ਲੰਡਨ’ ਤੇ ਬਾਕੀ ਦਾ ਹਾਇਕੂ ‘ਟਾਕਿੰਗ ਟੋਕੀਓ’ ਹੋ ਨਿੱਬੜਨਾ ਹੈ...ਵੈਸੇ ਇਹ ਉਲਟਾ ਕਹਿਣਾ ਚਾਹੀਦਾ ਹੈ...ਕਿਗੋ ’ਟਾਕਿੰਗ ਟਿਕਿਓ’ ਅਤੇ ਬਾਕੀ ਦਾ ਹਾਇਕੂ ‘ਲੁਕਿੰਗ ਲੰਡਨ’.....ਇਸ ਧਾਰਨਾ ਕਰਕੇ ਕਿ ਜਾਪਾਨੀ ਹਾਇਕੂ ਵਿੱਚ ਕਿਗੋ ਇੱਕ ਜ਼ਰੂਰੀ ਅੰਗ ਹੈ ਅਤੇ ਅੰਗ੍ਰੇਜੀ ਹਾਇਕੂ ਵਿੱਚ ਐਨਾਂ ਜ਼ਰੂਰੀ ਨਹੀਂ...ਉਂਜ ਤਾਂ ਮੈਂ ਕਾਫੀ ਤਾਦਾਦ ਵਿੱਚ ਨਵੇਂ, ਪੁਰਾਣੇ ਜਾਪਾਨੀ ਅਤੇ ਹੋਰ ਭਾਸ਼ਾਂਵਾਂ ਦੇ ਹਾਇਕੂ ਦੇਖੇ ਹਨ ਜਿਨ੍ਹਾਂ ਵਿੱਚ ਕਿਗੋ ਨਹੀਂ ਹੈ...ਅਤੇ ਜੇ ਹੈ ਤਾਂ ਕਿਗੋ ਹਾਇਕੂ ਦਾ ਅਭਿੰਨ ਹਿੱਸਾ ਹੁੰਦਾ ਹੈ...ਜ਼ਬਰਦਸਤੀ ਫਿੱਟ ਕੀਤਾ ਹੋਇਆ ਨਹੀਂ...ਸੋ ਜੇ ਸਹਿਜੇ ਕਿਗੋ ਹਾਇਕੂ ਦਾ ਹਿੱਸਾ ਬਣ ਸਕਦਾ ਹੈ ਤਾਂ ਲਾਈਏ ..ਨਹੀਂ ਤੇ ਨਾਂ ਸਹੀ.......ਸੋ ਰਹਿਣ ਹੀ ਦਈਏ....ਰਣਜੀਤ ਹੁਰਾਂ ਵਧ ਤੋਂ ਵਧ ਇਸਨੂੰ ਹਾਇਕੂ ‘ਚੋਂ ਕਢ ਕੇ ਸੇਨ੍ਰਿਉ ਦੀ ਸ਼੍ਰੇਣੀ ‘ਚ ਪਾ ਦੇਣਾ ਹੈ...ਕੋਈ ਗੱਲ ਨਹੀਂ ...ਮੇਰੇ ਖਿਆਲ ਹੁਣ ਇਸਨੂੰ ਪੋਸਟ ਕਰ ਦਈਏ..ਹੋਰ ਵੀ ਬੜੇ ਕੰਮ ਕਰਨੇ ਹਨ.....ਗੋਗੜ ਵਧੀ ਜਾ ਰਹੀ ਹੈ...ਸੈਰ ਦਾ ਟਾਈਮ ਹੋ ਚਲਿਆ...ਬਲਡਪ੍ਰੈਸ਼ਰ ਨੂੰ ਕੱਲੇ ਹਾਇਕੂ ਨੇ ਹੀ ਨਹੀਂ ਕੰਟ੍ਰੋਲ ਕਰਨਾ ....
ਨੋਟ: with anticipatory bail from Ranjit Sra and Harvinder Dhaliwal….
Unlike · · Unfollow Post · March 19 at 9:39pm

  • Jagjit Sandhu hahahahahahahahahahahahahahahahaahahahahahahahahaha....ਬਹਿਲ ਸਾਹਬ ਕਿੰਨੀਆਂ ਕਲਿੱਕਸ ਚਾਹੀਦੀਆਂ। ੩੫ ੩੬ ਬਹੁਤ ਘੱਟ ਨੇ। Thousands likes and thunderous applause for the creative discourse underneath.
  • Sarbjot Singh Behl Jagjit ji, I am waiting for brick bats...
  • Jagjit Sandhu I am still in a thrill.
  • Jagjit Sandhu ਪੰਜਾਬੀ ਚ ਸਾਰੇ ਕਿਗੋ ਕਲੀਸ਼ੇ ਕਰ ਦਿੱਤੇ ਆ ਆਪਾਂ। ਵਧਾਈਆਂ
  • Gurinder Singh ਇਹ ਡਾਕੂਮੈਂਟਾਂ 'ਚ ਸਾਮਲ ਕੀਤਾ ਜਾਣਾ ਚਾਹੀਦਾ। ਟੈਕਸਟ ਬੁੱਕ ਦੇ ਅਧਿਆਏ ਨਾਲੋਂ ਕਿਤੇ ਵਧੀਆ ਸਬਕ ਹੈ...ਬਹੁਤ ਖੂਬ....
    "ਲੋਪ"..ਨੂੰ ਅਲੋਪ ਕਰਨ ਦੀ ਲੋੜ ਤਾਂ ਨਹੀਂ?
    ਜਗਦਾ ਬੁਝਦਾ ਵੀ ਜੁਗਨੂੰ ਨਾਲ redundant ਸਮਝਿਆ ਜਾ ਸਕਦਾ।
    ਵਾਹ ਜੁਗਨੂੰ ... ਅਲੋਪ...
    ਕੌਣ ਜੁਗਨੂੰ???
  • Jagjit Sandhu ਕੌਣ ਜੁਗਨੂੰ। ਮਤਲਬ? ਜੁਗਨੂੰਆਂ ਨਾ ਰੱਖਣੇ ਸ਼ੁਰੂ ਕਰ ਦਿੱਤੇ ਗੁਰਿੰਦਰ ਜੀ? ਜਿਵੇਂ ਜੁਗਨੂੰ ਮੱਘਰ ਸਿੰਘ ਵਲਦ ਜੁਗਨੂੰ ਗੰਡਾ ਸਿੰਘ।
  • Gurinder Singh lol! ਸੰਧੂ ਸਾਹਿਬ! ਮੈਂ ਤਾਂ ਹੋਰ ਪਾਸੇ ਤਿਲਕ ਗਿਆ ਸੀ... ਕੈਲੇਫੋਰਨੀਆ ਸਾਈਡ... ! ਡੂੰਘੇ ਭੇਤ... ਸਦੀਵੀ ਵਿਛੋੜਾ.. ਖੈਰ ਬਾਕੀ ਮੈਸੇਜ 'ਚ!!
  • Sarbjot Singh Behl ਗੁਰਿੰਦਰ.. ਤੁਹਾਡੀ ਹਾਇਕੂ ਨਜ਼ਰ ਦੀ ਦਾਦ ਦੇਣੀ ਬਣਦੀ ਹੈ...
    ਜੁਗਨੂੰ ਦੇ ਨਾਲ ਜਾਗਦਾ ਬੁਝਦਾ ਲਿਖਣ ਦੀ ਲੋੜ ਨਹੀਂ..ਇਹ ਖਿਆਲ ਮੇਰੇ ਜਹਿਨ 'ਚ ਵੀ ਆਇਆ ਸੀ ..ਪਰ ਮੈਨੂੰ ਲੱਗਿਆ ਕਿ is visual element ਨਾਲ ਅਹਾ(epiphany) ਦੀ feeling enhance ਹੁੰਦੀ ਹੈ..though at the cost of brevity, but I cons
    ...See More
  • Sandip Chauhan ਵੈਸੇ ਮੈਨੂੰ ਜੁਗਨੂੰਆਂ ਤੋਂ ਬਹੁਤ ਡਰ ਲਗਦੈ .. ਪਰ ਸਰਬਜੋਤ ਜੀ ਤੁਹਾਡੇ ਹਾਇਕੂ ਵਿਚ "ਕੀਗੋ" ਆਪੇ ਆਪ ਬਿਨਾ ਦਸਤਕ ਤੋਂ ਪ੍ਰਵੇਸ਼ ਕਰ ਗਿਆ ਹੈ .. ਤੇ ਤੁਹਾਨੂੰ ਪਤਾ ਵੀ ਨਹੀ ਲਗਿਆ .. ਜੁਗਨੂੰ ਗਰਮੀਆਂ ਵਿਚ ਹੀ ਨਿਕਲਦੇ ਨੇ ..
  • Sarbjot Singh Behl ....ਸ਼ੁਕਰੀਆ ਸੰਦੀਪ ਜੀ....for making the point...
  • Sandip Chauhan "ਲਾਇਕ" ਕਲਿਕ ਭੁਲ ਗਈ .. ਲਓ ਜੀ ਓਹ ਵੀ ਆਇਆ ਹੁਣ
  • Sarbjot Singh Behl I am counting.....8...
  • Satwinder Singh taught a lot Sarbjot Singh Behl sir..and certainly a wonderful haiku...
  • Kuljeet Mann • ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ਪੈਣ ਲੱਗ ਜਾਂਦਾ. ਇਕ ਦਿਨ ਧੁੱਪ ਨਿਕਲੀ ਤਾਂ ਅਮਲੀ ਨੇ ਸ਼ੁਕਰ ਕੀਤਾ ਅਤੇ ਭੱਜ ਕੇ ਦੁਕਾਨ ਤੌ 'ਸਰਫ' ਲੈਣ ਗਿਆ. ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ ਬੱਦਲ ਬਹੁਤ ਜੋਰ-ਜੋਰ ਦੀ ਗਰਜੇ. ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ ,'''
    .. . . . .. . ਕਿੱਧਰ ???? ਮੈ ਤਾਂ ਬਿਸਕੁਟ ਲੈਣ ਆਇਆ ਹਾਂ......
  • Sarbjot Singh Behl ha ha ha .....ਕੁਲਜੀਤ ਜੀ, ਅਮਲੀ ਨੇ ਤਾਂ' ਸਰਫ" ਨੂੰ ਵੀ ਕਿਗੋ ਬਣਾ ਦਿੱਤਾ...
  • Jagjit Sandhu Bhaji in form. Inform every1.
  • Gurinder Singh ਹੋਰ ਚੂਪੋ ਗੰਨੇ..
  • Kuljeet Mann ਬਹੁਤ ਵਧੀਆ ਸੈਨਰਿਓ --ਹਾਂ ਭਾਜੀ ਮੈਂ ਸੇਨਰਿਉ ਹੀ ਲਿਖਿਆ ਸੀ, ਮੌਕੇ ਤੇ ਫਗਣੀ,ਚੇਤਰੀ, ਪਤਝੜੀ ਯਾਦ ਨਹੀਆਇਆ ਨਹੀ ਤਾਂ ਰਾਮ ਦੇਵ ਦੀ ਸੌਂਹ ਮੈਂ ਕੀਗੋ ਵਾਲਾ ਕੰਡਾ ਕਢ ਦੇਣਾ ਸੀ. ਹੁਣ ਵੀ ਵਿਨ ਵਿਨ ਸਿਚੂਏ਼ਸਨ ਹੈ ਜੇ ਸੌਹ ਨਾ ਪੂਰੀਹੋਈ ਤਾ ਰਾਮ ਦੇਵ ਵਾਲਾ ਕੰਡਾ ਨਿਕਲ ਜਾਣਾ ਹੈ ,ਉਹ ਵੀ ਮਾੜਾ ਨਹੀ, ਅੱਜ ਤੇ ਜਾਂ ਕੀਗੋ ਹੈਨੀ ਜਾਂ ਰਾਮ ਦੇਵ ਕ੍ਰਿਕਟ ਤਾਂ ਅਪਾਂ ਜਿੱਤ ਹੀ ਚੱਕੇ ਹਾਂ
  • Satwinder Gill ਕੀ ਜੁਗਨੂੰ ਦੇ ਨਾਮ ਨਾਲ ਜਗਦਾ ਬੁਝਦਾ ਲਾਉਣਾ ਜਰੂਰੀ ਹੈ ??? ਜਦੋਂ ਕੇ ਜੁਗਨੂੰ ਤੋਂ ਵੇਸੇ ਹੀ ਪਤਾ ਲਗ ਜਾਂਦਾ ਹੈ ਕਿ ਇਸ ਜੀਵ ਨੂੰ ਜਗਣ ਬੁਝਣ ਕਰਕੇ ਹੀ ਜੁਗਨੂੰ ਕਿਹਾ ਜਾਂਦਾ ਹੈ ....ਬਾਕੀ ਕਿਗੋ ਬਾਰੇ , ਦੀਦੀ ਸੰਦੀਪ ਸੀਤਲ ਚੌਹਾਨ ਹੁਣਾ ਮੁਤਾਬਿਕ ,ਇਹ ਅੱਜ ਕੱਲ ਖੂਬ ਵੇਖੇ ਜਾ ਸਕਦੇ ਹਨ ,ਪੰਜਾਬ ਵਿੱਚ ਆਹ ਮੌਸਮ ਹੈ ਇਹਨਾ ਦਾ ਪਰ ਰਾਤ ਸ਼ੁਰੂ ਹੋਣ ਤੋਂ ਲੈ ਅੱਧੀ ਕੁ ਰਾਤ ਤਕ ਹੀ ਹੁੰਦੇ ਹਨ ...,ਬਾਕੀ ਮੈਂ ਕੋਈ ਬਹੁਤ ਜਾਣਕਾਰ ਨਹੀਂ ਹਾਇਕੂ ਬਾਰੇ ਪਰ ਏਨਾ ਜਰੂਰ ਕਹਾਂਗਾ ਕਿ ਬਜਾਏ ਵਾਹ ਵਾਹ ਦੇ.. ..ਸੋਹਣਾ .....ਕਮਾਲ ਜਾਂ ਬਹੁਤ ਖੂਬ ਕਹਿਣ ਨਾਲੋਂ ਕੁਝ ਸੁਧਾਰ ਵਾਸਤੇ ਟਿਪਣੀਆਂ ਹੋਣੀਆ ਚਾਹੀਦੀਆਂ ਹਨ ,ਅੱਜ ਹਾਇਕੂ ਆਪਣੀ ਕਲਾ ਦੀ ਦਸਤਕ ਪੰਜਾਬੀ ਜਗਤ ਵਿੱਚ ਦੇ ਚੁਕਾ ਹੈ ,ਸੋ ਚੰਗੇ ਹਾਈਜਨ ਤਿਆਰ ਹੋਣੇ ਜਰੂਰੀ ਹਨ ,ਇਸ ਗੱਲ ਵੱਲ ਮੇਰੀ ਬੇਨਤੀ ਹੈ ਕਿ ਮਾਹਿਰ ਜਰੂਰ ਧਿਆਨ ਦੇਣ .......
  • Sarbjot Singh Behl @ Ranjit Singh Sra, Harvinder dhaliwal..ਰਣਜੀਤ ਤੇ ਹਰਵਿੰਦਰ ਜੀ, ਮੈਂ ਤੁਹਾਡੇ ਤੇ ਅਪਣਾ ਹੱਕ ਸਮਝ ਕੇ ਤੁਹਾਡਾ ਜ਼ਿਕਰ ਕੀਤਾ ਹੈ...ਉਮੀਦ ਹੈ ਤੁਸੀਂ ਮੈਨੂੰ ਇਸ ਹੱਕ ਤੋਂ ਵਾਂਝਿਆਂ ਨਹੀਂ ਕਰੋਗੇ...
  • Kuljeet Mann ਪਤਝੜ ਵਿਚ ਬਰਸਾਤ
    ਸਰਦੀਆਂ ਵਿਚ ਚੰਬੜਿਆਂ
    ਸੁਕ ਗਿਆ ਗਰਮੀਆਂ ਵਿਚ
  • Kuljeet Mann ਲਵੋਂ ਜੀ ਕੀਗੋਆ ਦਾ ਢੇਰ ਲਗਾ ਦਿੱਤਾ ਹੈ
  • Dalvir Gill ਕਿਗੋ ਹਾਇਕੂ ਦਾ ਅਭਿੰਨ ਹਿੱਸਾ ਹੁੰਦਾ ਹੈ...ਜ਼ਬਰਦਸਤੀ ਫਿੱਟ ਕੀਤਾ ਹੋਇਆ ਨਹੀਂ ll that's hitting the nail over it's head. and then they wish for juxtaposition. really great monologue.
  • Dalvir Gill and we have put so much mileage on the thought as if a senryo is a haiku minus kigo.
  • Ranjit Singh Sra ਹਾ ਹਾ,, ਬਹੁਤ ਖੂਬਸੂਰਤ ਬਹਿਲ ਸਾਬ੍ਹ, ਹਰਵਿੰਦਰ ਤੇ ਰਣਜੀਤ ਨੇ ਤਾਂ ਕੁਝ ਨਹੀਂ ਕਹਿਣਾ ਤੁਹਾਨੂੰ ਕਿਓਂਕਿ ਓਹ ਤੁਹਾਡਾ ਸਤਕਾਰ ਕਰਦੇ ਹਨ ਪਰ ਤੁਸੀਂ ਕਿਗੋ ਤੋਂ ਬਚ ਨਹੀਂ ਸਕੇ, ਸੰਦੀਪ ਸੀਤਲ ਨਾਲ ਸਹਿਮਤ ਹਾਂ 'ਜੁਗਨੂੰ' ਕਿਗੋ ਹੈ !!
    ਲੋਪ ਨੂੰ ਇੰਝ ਲਿਖ ਸਕਦੇ ਹੋ ~ 'ਲੋਪ
  • Surmeet Maavi ਮੇਰੀ ਸਟੈਂਡਿੰਗ ਓਵੇਸ਼ਨ ਸ਼ੀਰਸ਼ਆਸਨ 'ਚ...
  • Surmeet Maavi ਮੇਰੇ ਖਿਆਲ ਚ ਜੁਗਨੂੰ ਦੇ ਨਾਲ "ਜਗਦਾ ਬੁਝਦਾ" ਠੀਕ ਹੈ... ਦੇਸੀ ਭਾਸ਼ਾ ਚ ਕਹੀਏ ਤਾਂ "ਸੁਆਦ ਆ ਰਿਹਾ ਹੈ"... resonate ਕਰ ਰਿਹਾ ਹੈ ਕਮਾਲ ਦੀ ਖੂਬਸੂਰਤੀ ਨਾਲ... ਈਦੀ ਵੀ ਕਾਹਦੀ ਸੰਖੇਪਤਾ... ਜੇ ਸੁਆਦ ਹੀ ਨਾ ਆਇਆ ਫ਼ੇਰ ਐਵੇਂ 'ਬਾਂਦਰ ਲੰਡਾ' ਕਰਾਉਣ ਵਾਲੀ ਗੱਲ ਹੋ ਜਾਣੀ ਐ... ਜੀ ਕਰਦਾ ਹੈ 100-200 ਲਾਈਕ ਕਰ ਦਿਆਂ ਤੇ 5-7 ਸੌ ਵਾਰੀ ਵਾਹ ਕਹਿ ਦਿਆਂ ਇਸ ਪੋਸਟ ਤੇ... sorry, ਤੇ ਦੇ ਨਾਲ ' ਪਾਉਣਾ ਭੁੱਲ ਗਿਆ ਸੀ...
    ਸੋਧ: ਤੇ = 'ਤੇ
  • Jagraj Singh Norway Behl ਸਾਹਿਬ ਵਿਸਥਾਰ ਸਹਿਤ ਸਮਝਾਉਣ ਵਾਸਤੇ ਸ਼ੁਕਰੀਆ ਜੀ !
  • Dalvir Gill exactly Surmeet Maavi, " ਹਾਇਕੂ ਪੜਿਆਂ ਕਿਵੇਂ ਲੱਗਦਾ ਹੈ " ਜ਼ਿਆਦਾ ਜ਼ਰੂਰੀ ਹੈ ਉਸ ਨਾਲੋਂ ਕਿ ਹਾਇਕੂ ਲਿਖਿਆ ਕਿਵੇਂ ਲੱਗਦਾ ਹੈ l ਅਸੀਂ ਹਾਇਕੂ ਦਾ "ਰੂਪ" ਸਹੀ ਕਰਨ ਲਗੇ ਇਸਦੀ ਕਾਵਿਕਤਾ ਨੂੰ ਮਾਰ ਦਿੰਦੇ ਹਾਂ, ਜਿਸਨੂੰ ਸੋਢੀ ਸਾਹਿਬ ਨੇ ਆਪਨੇ ਪਹਿਲੇ ਪੱਤ੍ਰ ਵਿਚ ਸਾਡੇ ਧਿਆਨ ਵਿਚ ਲਿਆਂਦਾ ਸੀ l ( ਉਸ ਪੱਤ੍ਰ ਵਿਚ ਦੋ ਹੀ ਗੱਲਾਂ ਵੱਲ ਇਸ਼ਾਰਾ ਸੀ, ਮੁਖ ਰੂਪ ਵਿਚ; 1. ਕਾਵਿਕਤਾ 2. ਬਹੁ-ਮੁੱਖੀ ਵਿਆਖਿਆ ਦੀ ਸੰਭਾਵਨਾ l )
  • Harvinder Dhaliwal ਹਾ ਹਾ ਹਾ ਹਾ ਹਾ ....ਬਹਿਲ ਸਾਹਿਬ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਕਿ ਤੁਸੀਂ ਸਾਡੇ(ਮੇਰੇ ਤੇ ਰਣਜੀਤ ਸਰਾ ਜੀ ) ਉੱਪਰ ਆਪਣਾ ਹੱਕ ਸਮਝਦੇ ਹੋ ਇਸ ਗੱਲ ਦਾ ਮੈਨੂੰ ਮਾਣ ਹੋ ਰਿਹਾ ਹੈ ..ਤੁਹਾਡੀ ਇਹ ਪੋਸਟ ਬਹੁਤ ਖੂਬ ਹੈ ,ਮੈਨੂੰ ਬਹੁਤ ਪਸੰਦ ਆਈ ..ਥੈਂਕਸ ....ਦੂਸਰਾ ਜਿਵੇਂ ਦੀਦੀ ਹੋਰਾਂ ਨੇ ਦੱਸਿਆ ਕਿ ਤੁਹਾਡੇ ਹਾਇਕੂ ਵਿੱਚ ਵੀ ਰੁੱਤ ਸ਼ਬਦ ਸ਼ਾਮਿਲ ਹੈ .. ਪਰੰਪਰਾਗਤ ਹਾਇਕੂ ਵਿਚ ਕਿਗੋ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ.. ਮੈਨੂੰ ਜ਼ਾਤੀ ਤੌਰ ਤੇ ਇਵੇਂ ਹੀ ਲਿਖਣਾ ਠੀਕ ਲਗਦਾ ਹੈ..ਪਰ ਹੁਣ ਜਪਾਨ ਵਿੱਚ ਵੀ ਰੁੱਤ ਸ਼ਬਦ ਤੋਂ ਬਿਨਾ ਹਾਇਕੂ ਲਿਖੇ ਜਾਂਦੇ ਹਨ..ਸੋ ਜਿਵੇਂ ਤੁਹਾਡਾ ਮਨ ਮੰਨਦਾ ਹੈ ਤੇ ਸੁਭਾਵਕ ਹੈ... ਓਵੇਂ ਹੀ ਲਿਖੋ .. ਮੈਂ ਤਾਂ ਆਪ ਇੱਕ ਸਿਖਿਆਰਥੀ ਹਾਂ .. ਤੁਸੀਂ ਸਗੋਂ ਸਾਨੂੰ ਗਾਈਡ ਕਰੋ
  • Vicky Sandhu kamal ! kamal ! maza aa geya
  • Sanjay Sanan Behl Sahib....., wonderful.., wonderful....and wonderful....
    .....I am the 35th person to like this post...and after 5-10 minutes i was back to normal.. I will never forget this feeling.
    It was my one of the best experience so far in the group..
    ....
    ...See More
  • Anoop Babra Behl Sahib, to say that I really enjoyed your post or to say that it is interesting, would be an understatement. I am very impressed as a matter of fact with the way you have taken care of an existing technical issue with this respected genre. I understand the plight of a writer or writers who are split in half over the sensitive matters of expressing/ setting / creating a poem within or slightly outside the perimeters of the old school genre. This one certainly is a tough call. Being an absolute novice in this field I honestly do not have much dearth or experience to voice my opinion upon really. As much as I would love to prove or support either one of the points here I am not ready to jump in the waters that I can not swim yet, I have to read a lot still, after all I only have under fifty meaningful Haiku under my belt... hence I am tight lipped, otherwise you know me well enough that it does not take much for me to speak my mind. I simply dropped by to opine that your post has the dearth to carry your message around and you played so well with the words without breaking any hearts. I must give you credit and a lot of credit for expressing your frustration with such creativity and flair for fun and that is the reason why so many respected members of the group have whole heartedly put in their honest feedback. As far now, as a kindergarten student of Haiku all I can say with utmost conviction is that Kigo or Senryu, as long as it is penned down via the first hand experience of writer's life, and is not a running statement on a bulletin board, as long as it does not sound like a retro romantic chaalu Desi song, and as long as it is not copied and pasted/ tailored or stolen... Each and every poem is beautiful to say the least. I must conclude the ones written by you, all of us thoroughly cherish and remember for a long long time! Hats off to a writer and all writers who can think outside the box and write poetry that is nothing but a lease of new life! Keep them coming Behl Sahib, Sat Sri Akal ji! Best wishes!!!
  • Gurinder Singh Anoop thanks for stating it loud "and as long as it is not copied and pasted/ tailored or stolen"

    The freshness and originality of any creation is what will ultimately make a difference..so was this post!
  • Raghbir Devgan True "ਪੂਰੀ ਰਚਨਾ ਵਿੱਚ ਕੋਈ ਤਿੱਖਾਪਣ ਨਹੀਂ ਹੈ...ਪਰ ਕੀ ਫਰਕ ਪੈਂਦਾ ਹੈ...ਜਿਨ੍ਹਾਂ ਨੂੰ ਪਤਾ ਹੈ ਉਨ੍ਹਾਂ ਨੇ ਦੋਸਤੀ ਨਿਭਾ ਦੇਣੀ ਹੈ...ਜਿਨ੍ਹਾਂ ਨੂੰ ਨਹੀਂ ਪਤਾ , ਉਨ੍ਹਾਂ ਨੇ ਪਤਾ ਹੋਣ ਵਾਲਿਆਂ ਦੇ ਪਿੱਛੇ ਲੱਗ ਜਾਉਣਾ ਹੈ .... "
  • Jagjit Sandhu ਤਿੱਖਾਪਨ? ਹਾਇਕੂ ਵਿੱਚ?
  • Dalvir Gill Jagjit Bhaji, oh Behl bhaji di orginal post 'choN hi quote kr rahe hn.
  • Jaswinder Singh ਹਾਇਕੂ ਨੇ ਪਾਠਕ ਦੀ ਆਤਮਾ ਤੱਕ ਤੇ ਪਾਠਕ ਨੇ ਹਾਇਕੂ ਦੀ ਆਤਮਾ (ਜੇ ਹੋਈ ਜਾ ਜੇ ਹੁੰਦੀ ਹੈ ਤਾਂ ) ਤੱਕ ਪਹੁੰਚਣਾ ਹੈ ... ਪਰ ਇਹ ਮੌਕਾ-ਏ-ਵਾਰਦਾਤ ਤੇ ਹੀ ਪਤਾ ਲਗਦਾ ਹੈ ਕਿ ਪਹਿਲ ਕੌਣ ਕਰ ਗਿਆ ... ਕੀਗੋ ਦੇ ਨਾਂ ਉੱਤੇ , ਚੇਤਰੀ ਛਛੂੰਦਰ , ਜੇਠੜੀ ਟਿੱਡੀਆਂ , ਸਾਵਣੀ ਮੱਛਰ , ਕੱਤਕੀ ਕਚੂੰਬਰ ਨੇ ਹਾਇਕੂ ਦਾ ਕੁਝ ਨਹੀਂ ਸਵਾਰਨਾ .... ਜੇ ਹਾਇਕੂ ਧੁਰ ਆਤਮਾ ਤੱਕ ਪਹੁੰਚ ਕੇ ਪੂਰੇ ਬ੍ਰਹਿਮੰਡ ਦੀਆਂ ਚੀਕਾਂ ਕਢਾ ਦਿੰਦਾ ਹੈ ਤਾਂ ਸਮਝੋ ਤੁਹਾਡੀ ਸਫਲਤਾ ਹੈ ਨਹੀਂ ਤਾਂ ਫਿਰ ਜਿਹੜਾ ਮਰਜ਼ੀ ਰੰਗਾ ਲਉ .. ਬੈਂਗਣੀ ਉੱਘੜਣਾ .....ਅਖੇ
    ਫੱਗਣੀ ਸਵੇਰ
    ਦੁੱਧ ਉਬਾਲ਼ਦਿਆਂ
    ਪੈ ਗਈ ਚੇਤ ਦੀ ਸ਼ਾਮ .... ਹੈ ਨਾ ਸ਼ਾਹਕਾਰ (ਸ਼ਾਹ=ਕਾਲਾ / ਕਾਰ=ਕੰਮ.... ਮਤਲਬ ਕਾਲੀ ਕਰਤੂਤ) Dalvir Gill

No comments:

Post a Comment