Sunday, July 21, 2013

ਮੌਲਕਿਤਾ ਦੇ ਸੂਤਰਧਾਰਾਂ ਨੂੰ

ਮੌਲਕਿਤਾ ਦੇ ਸੂਤਰਧਾਰਾਂ ਨੂੰ
urmeet Sandhu ਸਾਥੀ ਸਾਹਿਬ ਮੈਂ ਤਾਂ ਇਸ ਚਰਚਾ ਵਿਚ ਬਹੁਤ ਬਾਦ ਵਿਚ ਓਦੋਂ ਸ਼ਾਮਲ ਹੋਇਆ ਹਾਂ, ਜਦੋ ਇਸ ਬਾਰੇ ਬਹੁਤ ਕੁਝ ਕਿਹਾ ਜਾ ਚੁਕਿਆ ਹੈ, ਬਹੁਤ ਦੇਰ ਪਹਿਲਾਂ ਤੁਸੀਂ ਮੇਰੇ ਕੋਲੋਂ ਇਕ ਵਾਦਾ ਲਿਆ ਸੀ, ਮੈਂ ਹੁਣ ਵੀ ਉਹਦਾ ਪਾਬੰਦ ਹਾਂ....ਪਰ ਕੀ ਮੈਨੂਮ ਆਪਣੀ ਲਿਖਤ ਦੀ ਸਫਾਈ ਵਿਚ ਕਹਿਣ ਦਾ ਏਨਾ ਵੀ ਹਕ ਨਹੀਂ ...ਗਲ ਤਾਂ ਏਥੇ ਖਤਮ ਹੋ ਜਾਣੀ ਚਾਹੀਦੀ ਸੀ....ਹੋਣਾ ਤਾਂ ਇਹ ਚਾਹੀਦਾ ਸੀ, ਇਕ ਹੋਰ ਸੂਤਰ ਦੁਆਰਾ ਇਹਦੇ 'ਤੇ ਵਡੀ ਚਰਚਾ ਕਰਨ ਦੀ ਜਿਹੜੀ ਮੁਹਿੰਮ ਵਿਢ ਦਿੱਤੀ ਗਈ ਹੈ, ਉਹਨੂੰ ਰੋਕ ਦੇਣਾ ਚਾਹੀਦਾ ਸੀ.
Gurmeet Sandhu
ਸਰਬਜੀਤ ਖਹਿਰਾ ਸਾਹਿਬ ਨੇ ਜਿਹੜੀ ਵਜ਼ਾਹਤ ਕੀਤੀ ਹੈ, ਇਹੀ ਇਸ ਸੈਨਰਿਊ ਦਾ ਸਾਰ ਹੈ....ਚੀਰ ਹਰਣ ਦਾ ਸ਼ਾਬਦਕ ਅਰਥ ਵਸਤਰ ਉਤਾਰਨਾ ਹੈ, ਜਿ੍ਹੜਾ ਗੰਢੇ ਦੇ ਪੱਤ ਲਾਹੁਣ ਦੀ ਕਿਰਿਆ ਨੂੰ ਰੂਪਮਾਨ ਕਰਨ ਵਲ ਸੰਕੇਤ ਹੈ, ਦਰੋਪਦੀ ਦੇ ਚੀਰਹਰਣ ਜਾਂ ਇਹੋ ਜਿਹੀ ਹੋਰ ਅਵਸਥਾ ਦਾ ਇਸ ਸੈਨਰਿਊ ਨਾਲ ਕੋਈ ਲਾਗਾ ਦੇਗ
ਾ ਨਹੀਂ....ਮੈਂ ਗੰਢੇ ਦੀ ਚੀਰਫਾੜ ਵੀ ਲਿਖ ਸਕਦਾ ਸੀ.....ਇਹਦੇ 'ਤੇ ਵੀ ਇਤਰਾਜ ਹੋ ਸਕਦਾ ਸੀ ਕਿ ਇਹ ਜਾਲਮਾਨਾ ਵਰਤਾਰਾ ਹੈ..... ਇਹਦੇ ਪਿਛੇ ਛੁਪੀ ਹੋਏ ਸਾਧਾਰਣ ਜਿਹੇ ਕਟਾਖਸ਼ ਨੂੰ ਵਿਆਖਿਆਕਾਰ ਕਹਾਉਂਦੇ ਆਪੂੰ ਬਣੇ ਅਲੋਚਕਾਂ ਦਾ ਮੈਂ ਧੰਨਵਾਦ ਹੀ ਕਰ ਸਕਦਾ ਹਾਂ ਕਿ ਇਸ ਨਗੂਣੀ ਜਿਹੀ ਕ੍ਰਿਤ ਨੂੰ ਏਨੀ ਸ਼ਿਦੱਤ ਨਾਲ ਗੌਲਿਆ ਗਿਆ...

.ਹੋਣਾ ਤਾਂ ਇਹ ਚਾਹੀਦਾ ਸੀ, ਇਕ ਹੋਰ ਸੂਤਰ ਦੁਆਰਾ ਇਹਦੇ 'ਤੇ ਵਡੀ ਚਰਚਾ ਕਰਨ ਦੀ ਜਿਹੜੀ ਮੁਹਿੰਮ ਵਿਢ ਦਿੱਤੀ ਗਈ ਹੈ, ਉਹਨੂੰ ਰੋਕ ਦੇਣਾ ਚਾਹੀਦਾ ਸੀ.
ਇਹਦੇ ਪਿਛੇ ਛੁਪੀ ਹੋਏ ਸਾਧਾਰਣ ਜਿਹੇ ਕਟਾਖਸ਼ ਨੂੰ ਵਿਆਖਿਆਕਾਰ ਕਹਾਉਂਦੇ ਆਪੂੰ ਬਣੇ ਅਲੋਚਕਾਂ ਦਾ ਮੈਂ ਧੰਨਵਾਦ ਹੀ ਕਰ ਸਕਦਾ ਹਾਂ ਕਿ ਇਸ ਨਗੂਣੀ ਜਿਹੀ ਕ੍ਰਿਤ ਨੂੰ ਏਨੀ ਸ਼ਿਦੱਤ ਨਾਲ ਗੌਲਿਆ ਗਿਆ...
ਦੋਸਤੋ, ਗੁਰਮੀਤ ਸੰਧੂ ਨੇ ਦੋ ਟਿੱਪਣੀਆਂ ਕੀਤੀਆਂ ਹਨ, ਜਿਨ੍ਹਾਂ ਦਾ ਹਾਇਕੂ/ਸੈਨਰਿਉ ਨਾਲ ਸਬੰਧ ਨਹੀ ਇਤਨਾ ਜੁੜਦਾ ਜਿਤਨਾ ਕੁਲਜੀਤ ਮਾਨ ਦੀ ਜਾਤ ਨਾਲ ਜੁੜਦਾ ਹੈ। ਨਾ ਤਾਂ ਮੈਂ ਕੋਈ ਵਿਆਖਿਆਕਾਰ ਹੋਣ ਦੇ ਸੰਧਰਭ ਵਿਚ ਕੋਈ ਕਮੈਂਟ ਕੀਤਾ ਹੈ ਤੇ ਨਾਂ ਹੀ ਅੱਜ ਤੱਕ ਮੈਂ ਕਦੇ ਅਲੋਚਕ ਹੋਣ ਦਾ ਭਰਮ ਪਾਲਿਆ ਹੈ। ਭਰਮ ਪਾਲੇ ਨਹੀ ਜਾਂਦੇ ਹੋ ਜਾਂਦੇ ਹਨ। ਪਰ ਇਸ ਮਰਜ਼ ਤੋਂ ਅਜ਼ੇ ਤਕ ਮੁਕਤ ਹਾਂ। ਮੇਰੀ ਸਾਰੀ ਤਫਸੀਲ ਦਾ ਗੁਰਮੀਤ ਸੰਧੂ ਜਾਂ ਉਨ੍ਹਾਂ ਦੇ ਹਾਇਕੂ ਨਾਲ ਕੋਈ ਵੀ ਸਬੰਧ, ਉਸਨੂੰ ਘਟਾਕੇ ਵੇਖਣ ਨਾਲ ਨਹੀ ਜੁੜਦਾ। ਮੈਂ ਤਾਂ ਸੰਧੂ ਦੀਆਂ ਲਾਇਨਾਂ ਦੀ ਤਾਰੀਫ ਕੀਤੀ ਹੈ। ਹਾਂ ਇਹ ਗੱਲ ਵਖਰੀ ਹੈ ਕਿ ਇਹ ਤਾਰੀਫ ਸੰਧੂ ਜੀ ਨੇ ਪਸੰਦ ਨਹੀ ਆਈ ਤੇ ਨਾ ਹੀ ਸਾਥੀ ਜੀ ਨੂੰ। ਸਾਥੀ ਜੀ ਨੇ ਵੀ ਅਖੀਰ ਤੇ ਕਹਿੰਣਾ ਹੁੰਦਾ ਹੈ ਕਿ ਹੁਣ ਟਿਪਣੀਆ ਬੰਦ ਕੀਤੀਆਂ ਜਾਣ। ਜਦ ਕਿ ਮੌਕਾ ਹੁਣ ਹੈ ਕਿ ਉਹ ਦਖਲ ਦੇਕੇ ਇਹ ਦਸਣ ਵਖਰਾ ਸੂਤਰ ਖੋਲਣ ਵਾਲਾ ਕਿਤਨਾ ਕੁ ਗੁਨਾਹਗਾਰ ਹੈ। ਮਾਹੌਲ ਨੂੰ ਖਰਾਬ ਹਰ ਸਮੇਂ ਖਰਾਬ ਕੌਣ ਕਰਦਾ ਹੈ। ਹੋਰ ਵੀ ਸਜਣ ਹਨ। ਜੋ ਚੁਪ ਹਨ। ਇਸਤਰ੍ਹਾਂ ਕੀਤਿਆ ਤੁਹਾਡੇ ਸ਼ਮਾਦਾਨ ਕੀ ਕਹਿੰਣਗੇ? ਮੈਨੂੰ ਪਤਾ ਹੈ ਕਿ ਕਿਸੇ ਨੇ ਵੀ ਕੁਝ ਨਹੀ ਕਹਿੰਣਾ। ਪਰ ਦੋਸਤੋ ਮੈਂ ਆਪਣੀ ਸਫਾਈ ਦੇਣ ਦਾ ਹੱਕ ਰਖਦਾ ਹਾਂ। ਕੀ ਕਿਸੇ ਨੂੰ ਇਹ ਕਹਿੰਣ ਦਾ ਹੱਕ ਹਾਸਲ ਹੈ? ਕਿ ਮੈਂ ਵਖਰਾ ਸੂਤਰ ਖੋਲ ਕੇ ਕੋਈ ਬਖੇੜ ਖੜਾ ਕਰਨ ਦਾ ਜ਼ੁਰਮ ਕੀਤਾ ਹੈ?
ਕੀ ਮੈਂ ਆਪੂੰ ਬਣਿਆ ਆਲੋਚਕ ਵਖਰਾ ਵਿਵਹਾਰ ਕਰ ਰਿਹਾ ਹਾਂ?
ਕੀ ਇਸ ਸਾਈਟ ਤੇ ਸੱਚ ਬੋਲਣਾ ਮਨ੍ਹਾਂ ਹੈ?
ਕੀ ਹਾਇਕੂ ਦੀਆਂ ਪਰਤਾਂ ਨੂੰ ਸਮਝਣ ਦੀ ਮਨਾਹੀ ਹੈ?
ਕੀ ਬਹਿਸ ਨੂੰ ਲਮਕਾ ਕੇ ਉਸਨੂੰ ਇਸ ਹੱਦ ਤੱਕ ਲੈ ਜਾਣਾ ਤੇ ਫਿਰ ਆਪ ਸਿਆਣੇ ਬਣਕੇ ਉਸਨੂੰ ਬੰਦ ਕਰਨਾ?
ਜੇ ਤੁਹਾਡੇ ਜੁਆਬ ਹਾਂ ਵਿਚ ਹਨ ਤਾਂ ਦਸਿਆ ਜਾਵੇ,ਮੈਂ ਇਸ ਹਾਇਕੂ ਗਰੁਪ ਤੋਂ ਆਪਣਾ ਡੰਡੀ ਡੋਰਾ ਚੁੱਕ ਲੈਂਦਾ ਹਾਂ।
ਕੀ ਹਰ ਵਾਰ ਹੀ ਸ਼ਰਮਿੰਦਾ ਹੋਣ ਦੀ ਮੇਰੀ ਹੀ ਵਾਰੀ ਹੈ। ਕਿਉਂ ਨਹੀ ਸੱਚ ਨੂੰ ਸੱਚ ਕਿਹਾ ਜਾਂਦਾ।
ਬੇਨਤੀ ਹੈ ਕਿ ਮੈ ਜੁਆਬ ਜ਼ਰੂਰ ਦੇਵਾਂਗਾ ,ਹਰ ਟਿੱਪਣੀ ਦਾ ਪਰ ਇੱਕਠਾ। ਇੱਕਲੇ ਇੱਕਲੇ ਨੂੰ ਜੁਆਬ ਦੇਣ ਨਾਲ ਅਸਲ ਮੁੱਦਾ ਹਮੇਸ਼ਾਂ ਹੀ ਬਹਿਸ ਦਾ ਬਾਇਸ ਬਣ ਜਾਂਦਾ ਹੈ।
Like · · Follow Post · September 3, 2012 at 11:46am

  • Jagdeep Singh bilkul theek kuljit bhaji
  • Sanjay Sanan Kuljeet Mann Sahib......, tusi apna ਡੰਡੀ ਡੋਰਾ chukan di gal bilkul nhi karni.....baki jo marzi keh lavo....Amarjit Sathi sahib tuhadi har gal da jawab denge....
  • Amarjit Sathi ਮਾਨ ਸਾਹਿਬ ਤੁਹਾਡੇ ਇਸ ਪ੍ਰਸ਼ਨ ਵਿਚ ਲਾਇਆ ਦੋਸ਼ ਕਿ "ਕੀ ਬਹਿਸ ਨੂੰ ਲਮਕਾ ਕੇ ਉਸਨੂੰ ਇਸ ਹੱਦ ਤੱਕ ਲੈ ਜਾਣਾ ਤੇ ਫਿਰ ਆਪ ਸਿਆਣੇ ਬਣਕੇ ਉਸਨੂੰ ਬੰਦ ਕਰਨਾ?" ਦਰੁਸਤ ਨਹੀਂ ਹੈ।
    1. ਪਹਿਲਾ ਕਿ ਮੈਂ ਜਾਂ ਕੋਈ ਹੋਰ ਵੀ ਐਡਮਿਨ 24 ਘੰਟੇ ਗਰੁੱਪ 'ਤੇ ਹਾਜ਼ਰ ਨਹੀਂ ਰਹਿ ਸਕਦਾ ਜਦੋਂ ਵੀ ਕਿਸੇ ਦੀ ਨਜ਼ਰ ਪੈਂਦੀ ਹੈ ਉਦੋਂ
    ਤੀਕ ਮੈਂਬਰਾਂ ਵਲੋਂ ਬਹੁਤ ਕੁਝ ਲਿਖਿਆ ਜਾਂਦਾ ਹੈ। ਇਸ ਸਭ ਕੁਝ ਪੜ੍ਹਕੇ ਕੋਈ ਵਿਚਾਰ ਬਣਾਉਣ ਵਿਚ ਸਮਾ ਲਗਦਾ ਹੈ।
    2. ਦੂਜਾ ਵਿਚਾਰ ਵਟਾਂਦਰੇ 'ਤੇ ਕੋਈ ਰੋਕ ਨਹੀਂ ਪਰ ਜਦੋਂ ਬਹਿਸ ਵਿਸ਼ੇ ਤੋਂ ਦੂਰ ਚਲੀ ਜਾਵੇ, ਤਨਜ਼ੀਆ ਜਾਂ ਨਿੱਜੀ ਹੋ ਜਾਵੇ ਤਾਂ ਬਹਿਸ ਨੂੰ ਰੋਕਣ ਲਈ ਐਡਮਿਨਜ਼ ਨੂੰ ਬੇਨਤੀ ਕਰਨੀ ਪੈਂਦੀ ਹੈ। ਇਹ ਕੋਈ ਸਿਆਣੇ ਬਣਨ ਲਈ ਨਹੀਂ ਕੀਤੀ ਜਾਂਦੀ ਸਿਰਫ ਮਾਹੌਲ ਨੂੰ ਸੁਹਿਰਦ ਰੱਖਣ ਲਈ ਹੀ ਕੀਤੀ ਜਾਂਦੀ ਹੈ।
  • Kuljeet Mann ਸਾਥੀ ਜੀ ਮੇਰੀ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਗੁਰਮੀਤ ਸੰਧੂ ਦਾ ਮੇਰੇ ਬਾਰੇ ਲਿਖੇ ਨਾਹ ਵਾਚਕ ਰਵਈਏ ਬਾਰੇ ਕੀ ਕਹੰਣਾ ਚਾਹੋਗੇ? ਅਸੀਂ ਗੱਲ ਨੂੰ ਹੋਰ ਪਾਸੇ ਲਿਜਾਕੇ ਹਰ ਵਾਰੀ ਬੇਮਤਲਬ ਕਰ ਦਿੰਦੇ ਹਾਂ। ਪਲੀਜ਼ ਮੇਰੇ ਕਮੈਂਟ ਤੇ ਕੇਂਦਰਿਤ ਹੋਕੇ ਗੱਲ ਕੀਤੀ ਜਾਵੇ।
  • Kuljeet Mann ਦਸੋ ਜਾਵੇ ਕਿ ਉਸ ਲਿਖੇ ਵਿਚ ਮੇਰੀ ਕਿਸ ਨਾਲ ਮਿਲੀ ਭੂਗਤ ਹੈ? ਆਖਰ ਦੀ ਵੀ ਕੋਈ ਹੱਦ ਹੁੰਦੀ ਹੈ।
  • Amarjit Sathi "ਇਹਦੇ ਪਿਛੇ ਛੁਪੀ ਹੋਏ ਸਾਧਾਰਣ ਜਿਹੇ ਕਟਾਖਸ਼ ਨੂੰ ਵਿਆਖਿਆਕਾਰ ਕਹਾਉਂਦੇ ਆਪੂੰ ਬਣੇ ਅਲੋਚਕਾਂ ਦਾ ਮੈਂ ਧੰਨਵਾਦ ਹੀ ਕਰ ਸਕਦਾ ਹਾਂ ਕਿ ਇਸ ਨਗੂਣੀ ਜਿਹੀ ਕ੍ਰਿਤ ਨੂੰ ਏਨੀ ਸ਼ਿਦੱਤ ਨਾਲ ਗੌਲਿਆ ਗਿਆ..."
    ਸੰਧੂ ਸਾਹਿਬ ਦੀ ਉਪਰੋਕਤ ਟਿੱਪਣੀ ਵਿਚ " ਵਿਆਖਿਆਕਾਰ ਕਹਾਉਂਦੇ ਆਪੂੰ ਬਣੇ ਅਲੋਚਕਾਂ ਦਾ" ਕਹਿਣਾ ਜਰੂਰ ਨਿੱਜੀ ਅਤੇ ਤਨਜ਼ੀਆ ਹੈ। ਮੇਰੀ ਗੁਰਮੀਤ ਸੰਧੂ ਸਾਹਿਬ ਨੂੰ ਬੇਨਤੀ ਹੈ ਕਿ ਇਨਾਂ ਨੂੰ ਐਡਿਟ ਕਰ ਹਟਾ ਦਿੱਤਾ ਜਾਵੇ।
  • Gurmeet Sandhu ਸਾਥੀ ਸਾਹਿਬ ਤੁਸੀਂ ਮੇਰੇ ਸਤਿਕਾਰਤ ਮਿੱਤਰ ਹੋ, ਜੋ ਕੁਝ ਵੀ ਮੇਰੀ ਟਿੱਪਣੀ ਵਿਚ ਤੁਹਾਨੂੰ ਇਤਰਾਜਯੋਗ ਲਗਦਾ ਹੈ, ਤੁਹਾਨੂੰ ਹਟਾ ਦੇਣ ਦਾ ਪੂਰਾ ਹੱਕ ਹੈ ਜੀ।
  • Amarjit Sathi ਧੰਨਵਾਦ ਸੰਧੂ ਸਾਹਿਬ। ਬਹਿਤਰ ਹੋਵੇਗਾ ਕਿ ਤੁਸੀਂ ਅਪਣੀ ਪੋਸਟ ਨੂੰ ਐਡਿਟ ਕਰ ਕੇ ਇਹ ਸ਼ਬਦ ਹਟਾ ਦੇਵੋਂ ਕਿਉਂਕਿ ਤਕਨੀਕੀ ਬੰਦਿਸ਼ ਕਰਕੇ ਮੈਂ ਇਹ ਨਹੀਂ ਕਰ ਸਕਦਾ।
  • Gurmeet Sandhu ਸਾਥੀ ਸਾਹਿਬ ਜਦੋਂ ਮੈਂ ਤੁਹਾਨੂੰ ਪੂਰਾ ਅਧਿਕਾਰ ਦੇ ਚੁੱਕਾ ਹਾਂ ਇਕ ਚੰਗੇ ਮੁਨਸਫ ਅਤੇ ਐਡਮਿਨ ਹੋਣ ਦੇ ਨਾਤੇ ਫੈਸਲਾ ਤੁਹਾਡੇ ਹੱਥ ਹੈ। ਮੈਂ ਤਾਂ ਤੁਹਾਡੀ ਕਚਿਹਰੀ ਵਿਚ ਨੰਗੈ ਧੜ ਖਲੋਤਾ ਹਾਂ ਜੀ......
  • Gurmeet Sandhu ਤਰੀਕਾ ਇਹੋ ਹੈ ਕਿ ਸਾਰੀ ਪੋਸਟ ਹੀ ਹਟਾ ਦੇਵੋ....ਮੈਨੂੰ ਕੋਈ ਇਤਰਾਜ਼ ਨਹੀਂ......
  • Sardar Dhami Punjabi language is very rich and we should feel proud.lets write and make it more attractive.
  • Surmeet Maavi Kuljeet ਭਾਜੀ ਬਾਕੀ ਗੱਲਾਂ ਦਾ ਤਾਂ ਪਤਾ ਨਹੀਂ, ਅੱਜ ਮੈਨੂੰ ਇਹ ਜ਼ਰੂਰ ਯਕੀਨ ਹੋ ਗਿਆ ਕਿ ਹੋ ਤੁਸੀਂ ਵੀ ਮੇਰੇ ਵਰਗੇ ਹੀ... ਤੁਹਾਡੀ ਇਸ ਚਰਚਾ ਤੋਂ ਲੱਗਣ ਲੱਗਿਆ ਹੈ ਕਿ ਜੇ ਮਨ ਚ ਕੁਝ ਹੈ ਤਾਂ ਗੱਲ ਤੋਰੀ ਰੱਖਣਾ ਜ਼ਰੂਰੀ ਹੈ... ਵਰਨਾ ਹੁਣ ਜਹੇ ਆਕੇ ਤਾਂ ਮੈਨੂੰ ਇਹ ਲੱਗਣ ਲਗ ਪਿਆ ਸੀ ਕਿ ਮੈਂ ਕਿਸੇ ਵਿਚਾਰਧਾਰਾ ਦਾ ਵਿਰੋਧ ਜਾਂ ਪ੍ਰੋੜ੍ਹਤਾ ਨਹੀਂ ਕਰ ਰਿਹਾ ਬਲਕਿ ਮੈਂ "ਗਵਾਹ ਚੁਸਤ" ਬਣਕੇ ਹੀ ਕਿਸੇ ਅਨਜਾਣੇ ਨਸ਼ੇ ਦੀ ਪੀਨਕ ਚ ਆਪਣੇ ਆਪ ਨੂੰ ਖਰਚ ਕਰਨ ਚ ਲੱਗਿਆ ਹੋਇਆ ਹਾਂ
  • Surmeet Maavi Gurmeet Sandhu ਜੀ, ਇਹ ਤਾਂ ਫੇਰ ਅਧ ਪਚਧੀ ਗੱਲ ਹੋਈ.. ਵੈਸੇ ਮੇਰਾ ਨਿਜੀ ਵਿਚਾਰ ਇਹ ਹੈ ਕਿ ਕੁਲਜੀਤ ਭਾਜੀ ਦੀਆਂ ਪੜ੍ਹਤਾਂ ਪੜ੍ਹਨ ਤੋਂ ਬਾਅਦ ਹੀ ਮੈਨੂੰ ਉਸ ਲਿਖਤ ਵਿਚ ਕੁਝ substantial ਜਿਹਾ ਲੱਗਿਆ ਸੀ ਵਰਨ ਸਚ ਦੱਸਾਂ ਤਾਂ ਮੇਰਾ ਵੀ ਵਿਚਾਰ ਇਹ ਸੀ ਕਿ "ਗੰਢਾ ਛਿੱਲਣਾ" pharse ਨੂੰ "ਗੰਢੇ ਦਾ ਚੀਰ ਹਰਨ" ਨਾਲ replace ਕੀਤੇ ਜਾਣ ਦਾ ਕੋਈ logical motivation, justification ਜਾਂ ਇਥੋਂ ਤੱਕ ਕਿ ਕੋਈ poetic utility ਵੀ ਮੈਨੂੰ ਤਾਂ ਦਿਸੀ ਨਹੀਂ ਸੀ... ਇਸ ਕਰਕੇ ਮੈਂ ਚੁਪ ਰਿਹਾ... and with due respect, I repeat; it is my personal opinion.

2 comments:

  1. Kuljeet Mann
    ਭਰ ਆਈਆਂ
    ਗੰਡੇ ਦਾ ਚੀਰ ਹਰਣ ਕਰਦਿਆਂ-
    ਉਹਦੀਆਂ ਅਖਾਂ
    ਕਮੈਂਟਾਂ ਦੀ ਗਿਣਤੀ ਪੂਰੀ ਹੋ ਗਈ ਤੇ ਸੰਵਾਦ ਜੋ ਅਜੇ ਬਹਿਸ ਨਹੀ ਬਣਿਆ ਦੇ ਸੰਦਰਭ ਵਿਚ ਮੈਂ ਇਸ ਹਾਇਕੂ/ਸੈਨਰਿਉ ਨੂੰ ਵਖਰਾ ਕਰਕੇ ਕਮੈਂਟ ਦੇ ਰਿਹਾ ਹਾਂ। ਮੇਰੀ ਖਾਹਸ਼ ਹੈ ਕਿ ਇਸ ਪੋਸਟ ਤੇ ਹਰ ਕੋਈ ਆਪਣਾ ਕਮੈਂਟ ਜ਼ਰੂਰ ਕਰੇ। ਮੇਰੀ ਨਜ਼ਰ ਵਿਚ ਇਹ ਮਹਤਵਪੂਰਨ ਰਹੇਗਾ। ਮੈਂ ਗੁਰਮੀਤ ਸੰਧੂ ਦੇ ਹਾਇਕੂ ਦੇ ਸਮੁੱਚੇ ਰੂਪ (totality) ਦੀ ਹੀ ਗੱਲ ਕਰਾਂਗਾ।
    ਪਹਿਲੀ ਗੱਲ ਬਿਨ੍ਹਾਂ ਕਿਸੇ ਸ਼ਬਦ ਨੂੰ ਛੇੜਿਆਂ ਇਹ ਹਾਇਕੂ ਮੈਨੂੰ ਕੀ ਦਸ ਰਿਹਾ ਹੈ? ਇਹ ਸੁਆਲ ਮੇਰਾ ਆਪਣੇ ਆਪ ਨੂੰ ਹੈ।ਪਹਿਲੀ ਪੜ੍ਹਤ-- ਮੈਂ ਇਹ ਤਿੰਨ ਲਾਇਨਾ ਪੜ੍ਹਦਾ ਹਾਂ। ਇੱਕ ਐਸਾ ਵਿਅਕਤੀ ਪ੍ਰਗਟ ਜ਼ਹਿਨ ਵਿਚ ਆਉਂਦਾ ਹੈ ਜੋ ਐਸੇ ਕੰਮ ਕਰਨ ਦਾ ਆਦੀ ਨਹੀ ਹੈ। ਅਪਰ ਮਿਡਲ ਕਲਾਸ ਦਾ ਪ੍ਰਤੀਨਿਧ ਪਾਤਰ ਜੋ ਭਾਰਤੀ ਕਲਚਰ ਵਿਚੋਂ ਆਇਆ ਹੈ ਤੇ ਗੰਢੇ ਛਿਲਣਾ ਉਸਦੇ ਨਿੱਤਾ ਪ੍ਰਤੀ ਕਾਰਜ ਵਿਚ ਸ਼ਾਮਲ ਨਹੀ ਹੈ। ਇਹ ਕੰਮ ਜਾਂ ਔਰਤ ਕਰੇ ਜਾਂ ਨੌਕਰ। ਜਹਿਨੀਅਤ ਜਗੀਰੂ ਹੈ। ਉਹ ਪ੍ਰਦੇਸ ਆਉਂਦਾ ਹੈ ਤੇ ਉਸਦੀ ਲੋੜ ਵਿਚ ਇਹ ਕੰਮ ਤੇ ਇਹੋ ਜਿਹੇ ਹੋਰ ਕੰਮ ਉਸਦੀ ਲੋੜ ਬਣ ਜਾਂਦੇ ਹਨ। ਉਹਦੀਆਂ ਅੱਖਾਂ ਜਜ਼ਬਾਤ ਨਾਲ ਹੀ ਭਰ ਜਾਂਦੀਆਂ ਹਨ। ਉਹ ਸੱਚੀਂ ਰੋ ਰਿਹਾ ਹੈ। ਮੈਸਸਿਟ ਨੇਚਰ ਦੀ ਗੱਲ ਕਰਦੀਆਂ ਇਹ ਲਾਇਨਾ ਮੇਰੇ ਲਈ ਟੁੰਬਵੀਆਂ ਹਨ।
    ਦੂਜੀ ਪੜ੍ਹਤ---ਹੁਣ ਗੰਢਾ ਅਲੰਕਾਰ ਬਣਕੇ ਸਾਹਮਣੇ ਆਉਂਦਾ ਹੈ ਤੇ ਉਹ ਕਿਸੇ ਮਨੁੱਖ ਦਾ ਰੂਪ ਧਾਰ ਲੈਂਦਾ ਹੈ। ਉਸਦੇ ਹੱਕਾਂ ਦਾ ਘਾਣ ਹੋ ਰਿਹਾ ਹੈ ਤੇ ਘਾਣ ਕਰਨ ਵਾਲਾ, ਆਪਣੀ ਮਜ਼ਬੂਰੀ ਵੱਸ ਘਾਣ ਕਰ ਵੀ ਰਿਹਾ ਹੈ ਤੇ ਉਸਨੂੰ ਅਫਸੋਸ ਵੀ ਹੈ। ਉਵੇਂ ਹੀ ਜਿਵੇਂ ਕੋਈ ਪੜ੍ਹਿਆ ਲਿਖਿਆ ਕਾਮਰੇਡ ਪੁਲੀਸ ਵਿਚ ਠਾਣੇਦਾਰ ਲੱਗ ਜਾਵੇ। ਗੰਢੇ ਵਿਚ ਵਟੇ ਇਨਸਾਨ ਦੀਆ ਪਰਤਾਂ ਫਰੋਲਦਾ ਉਹ ਆਪਣੀ ਮਾਨਸਿਕ ਪੀੜ੍ਹਾ ਦਾ ਜਿਕਰ ਇਨ੍ਹਾਂ ਲਾਇਨਾਂ ਵਿਚ ਕਰ ਰਿਹਾ ਹੈ।
    ਤੀਸਰੀ ਪੜ੍ਹਤ---ਇੱਕ ਐਸਾ ਇਨਸਾਨ ਜੋ ਚੀਰ ਹਰਣ ਕਰਨ ਵਿਚੋਂ ਆਨੰਦ ਪ੍ਰਾਪਤ ਕਰਦਾ ਹੈ। ਸੈਡਸਿਟ ਨੇਚਰ (ਕਿਸੇ ਨੂੰ ਦੁਖੀ ਕਰਕੇ ਆਨੰਦ ਲੈਣਾ) ਚੀਰ ਹਰਣ ਨੂੰ ਇਤਨਾ ਹਲਕੇ ਤੌਰ ਤੇ ਲੈਣ ਨਾਲ ਉਸਨੂੰ ਕੋਈ ਫਰਕ ਨਹੀ ਪੈਂਦਾ ਪਰ ਚੀਰ ਹਰਣ ਕਰਨ ਤੋਂ ਬਾਦ ਜੋ ਪਸ਼ੂ ਬਿਰਤੀ ਪੈਦਾ ਹੁੰਦੀ ਹੈ, ਉਸ ਵਿਚ ਦਿਲਚਸਪੀ ਲੈਂਦਾ ਉਹ ਹਲਕੇ ਮਜ਼ਾਕ ਵਿਚ ਅੱਖਾਂ ਵਿਚ ਆਏ ਅਥਰੂਆਂ ਨੂੰ ਜਦ ਭਰ ਆਈਆ ਕਹਿੰਦਾ ਹੈ ਤਾਂ ਉਹ ਦਵੰਦ ਦਾ ਸ਼ਿਕਾਰ ਹੋਇਆ ਰੂਪਮਾਨ ਹੋਇਆ ਦਿਸਦਾ ਹੈ। ਇਹ ਅੱਖਾਂ ਵਿਚ ਆਏ ਅਥਰੂ ਕਿਸਦੇ ਹਨ?ਇਸ ਬਾਰੇ ਵੀ ਸ਼ੰਕਾ ਹੈ। ਇਹ ਅਥਰੂ, ਜਿਸਦਾ ਚੀਰ ਹਰਣ ਹੋ ਰਿਹਾ ਹੈ ਉਸਦੇ ਵੀ ਹੋ ਸਕਦੇ ਹਨ ਜੋ ਉਸਨੇ ਉਧਾਰੇ ਲੈਕੇ ਗੰਢਿਆਂ ਦੀ ਕਿਰਿਆ ਤੋਂ ਬਾਦ ਗੰਢੇ ਦੇ ਕਿਸੇ ਚੀਜ਼ ਪਕਣ ਦੀ ਤੇ ਖਾਣ ਦੀ ਖੁਸ਼ੀ ਵਿਚ ਜਰਬ ਕਰ ਲਏ ਹਨ।
    ਹਾਇਕੂ/ਸੈਨਰਿਉ ਸਵਰੂਪ----ਤਕਨੀਕੀ ਪੱਖੋਂ ਇਹ ਨਿਯਮ ਅਧਾਰਿਤ ਹੈ ਤੇ ਖਿਣ ਪੇਸ਼ ਕਰਦਾ ਹੈ। ਅਸੀਂ ਪੜ੍ਹ ਵੀ ਰਹੇ ਹਾਂ ਤੇ ਪੜ੍ਹਦਿਆਂ ਵੇਖ ਵੀ ਰਹੇ ਹਾਂ। ਐਸੇ ਨਜ਼ਾਰੇ ਨੂੰ ਵੀ ਵਖੋ ਵਖਰੀ ਮਾਨਸਿਕਤਾ ਨਾਲ ਹੀ ਨਜਿਠਿਆ ਜਾ ਸਕਦਾ ਹੈ। ਦੋਸਤਾਂ ਵਿਚ ਹੋ, ਤਾਂ ਹੱਸ ਸਕਦੇ ਹੋ। ਹੁਲਾਸ ਪੈਦਾ ਹੁੰਦਾ ਹੈ ਕਿ ਇੱਕ ਦੋਸਤ ਉਨ੍ਹਾਂ ਲਈ ਕੁਝ ਔਖਾ ਹੋਕੇ ਕਰ ਰਿਹਾ ਹੈ। ਇਹ ਆਨੰਦ ਤੇ ਜਜ਼ਬਾਤ ਦੀ ਸਥਿਤੀ ਹੈ। ਦੂਸਰੀ ਮਾਨਸਿਕਤਾ—ਮਾਂ,ਭੈਣ ਜਾਂ ਬੀਵੀ ਕਿਸੇ ਦੀ ਵੀ ਹੋ ਸਕਦੀ ਹੈ। ਜੋ ਤਰਸ ਨਾਲ ਭਰ ਜਾਵੇਗੀ। ਸਾਡੇ ਸਮਜਿਕ ਰੀਤਾਂ ਮੁਤਾਬਿਕ ਔਰਤ ਅਜ਼ੇ ਵੀ ਇਹ ਸਮਝਦੀ ਹੈ ਕਿ ਇਹ ਉਸਦਾ ਕੰਮ ਹੈ। ਜੇ ਮਜ਼ਬੂਰੀ ਵਸ ਪਤੀ ਨੂੰ ਕਰਨਾ ਪੈ ਰਿਹਾ ਹੈ ਤਾਂ ਉਹ ਉਸਦੀਆਂ ਅੱਖਾਂ ਵਿਚ ਆਏ ਪਾਣੀ ਨੂੰ ਵੇਖਕੇ ਆਪਣੀਆਂ ਅੱਖਾਂ ਭਰ ਲਵੇਗੀ।
    ਮਾਨਵੀਕਰਣ ਤੇ ਅੱਖਰੀ ਬੋਧ—ਮੈਂ ਦਲਵੀਰ ਗਿੱਲ ਤੇ ਹੋਰ ਦੋਸਤਾਂ ਨਾਲ ਇਸ ਗੱਲ ਨਾਲ ਪੂਰਨ ਰੂਪ ਵਿਚ ਸਹਿਮਤ ਹਾਂ ਕਿ ਮਾਨਵੀਕਰਣ ਕੋਈ ਹਉਆ ਨਹੀ ਹੈ ਤੇ ਨਾ ਹੀ ਬਨਾਉਣਾ ਚਾਹੀਦਾ ਹੈ। ਨਵੇਂ ਨਵੇ ਮੁਹਾਵਰੇ ਪੰਜਾਬੀ ਜ਼ਬਾਨ ਨੂੰ ਅਮੀਰ ਕਰਨਗੇ। ਜਦੋਂ ਕਿਰਿਆ ਨਾਲ ਸਬੰਧਿਤ ਕੋਈ ਬਿੰਬ ਆਪਣਾ ਕਾਰਜ ਸਮਝ ਵਿਚ ਆਉਣ ਵਾਲਾ ਕਰ ਰਿਹਾ ਹੈ ਤਾ ਬਹੁਤ ਠੀਕ ਹੈ ਤੇ ਉਸਦਾ ਸੁਆਗਤ ਕਰਨਾ ਬਣਦਾ ਹੈ। ਜਿਵੇਂ ਜਗਜੀਤ ਸੰਧੂ ਅਕਸਰ ਹੀ ਐਸੇ ਪੰਗੇ ਲੈਕੇ ਸਾਡੇ ਸਾਹਮਣੇ ਆਉਂਦਾ ਹੈ। ਕਈ ਵਾਰ ਤੇ ਉਹ ਇਹੋ ਹੀ ਦਸ ਰਿਹਾ ਹੁੰਦਾ ਹੈ। ਪਰ ਸਭ ਕੁਝ ਸਮਝਦੇ ਹੋਏ ਵੀ ਉਸਨੂੰ ਹੋਰ ਤਿੱਖਾ ਕਰਨ ਲਈ ਅਸੀ ਵੀ ਗੰਢੇ ਉਸਦੇ ਅੱਗੇ ਰਖ ਦਿੰਦੇ ਹਾਂ। ਉਹ ਅੱਗੋਂ ਕਰਦ ਦੀ ਬਜਾਇ ਹਥੌੜਾ ਚੁੱਕ ਲੈਂਦਾ ਹੈ। ਹੁਣ ਹਥੌੜੇ ਨਾਲ ਗੰਢੇ ਤੇ ਛਿਲੇ ਨਹੀ ਜਾ ਸਕਦੇ।
    ਅਸਲ ਵਿਚ ਮੁਹਾਵਰੇ ਤੇ ਅੱਖਰੀ ਬੋਧ ਦਾ ਆਪਸੀ ਰਿਸ਼ਤਾ ਬਹੁਤ ਗੂੜ੍ਹਾ ਹੈ।ਕਈ ਮੁਹਾਵਰੇ ਤੇ ਉਨ੍ਹਾਂ ਦੀ ਤਾਸੀਰ ਨੂੰ ਬਦਲ ਦੇਣਾ ਸਾਡੇ ਵਸ ਵਿਚ ਨਹੀ ਹੁੰਦਾ। ਉਨ੍ਹਾਂ ਦੇ ਪਿੱਛੇ ਇੱਕ ਲੰਬਾ ਇਤਿਹਾਸ ਕੰਮ ਕਰ ਰਿਹਾ ਹੁੰਦਾ ਹੈ। ਚੀਰ ਹਰਣ ਸ਼ਬਦ ਦਾ ਵੀ ਇਹੋ ਕਥਾਰਸਿਸ ਹੈ। ਇਸਨੂੰ ਜਿੱਥੇ ਮਰਜ਼ੀ ਵਰਤ ਕੇ ਵੇਖ ਲਵੋ,ਅਵਚੇਤਨ ਵਿਚ ਬੈਠੀ ਦਰੋਪਤੀ ਜ਼ਰੂਰ ਹੀ ਸਕ੍ਰਿਆ ਚੇਤਨਤਾ ਵਿਚ ਆ ਜਾਵੇਗੀ। ਗੰਢੇ ਦੇ ਛਿਲਕੇ ਲਾਹੁੰਣ ਦੀ ਕਿਰਿਆ ਦਸਣੀ ਪਵੇਗੀ ਪਰ ਚੀਰ ਹਰਣ ਨਾਲ ਜੋ ਦਰੋਪਤੀ ਦਾ ਸੰਕਲਪ ਜੁੜਿਆ ਹੋਇਆ ਹੈ,ਉਹ ਦਸਣ ਦੀ ਲੋੜ ਹੀ ਨਹੀ ਰਹਿੰਦੀ। ਇਸਲਈ ਚੀਰ ਹਰਣ ਸ਼ਬਦ ਨੂੰ ਉਸਦੇ ਪੂਰਕ ਰੂਪ ਵਿਚ ਵਰਤਿਆ ਜਾਵੇ ਤਾਂ ਕੋਈ ਹਰਜ਼ ਨਹੀ। ਜਿਵੇਂ ਕਿਸੇ ਔਰਤ ਦਾ ਦੁੱਖ ਦਰਸਾਉਣ ਲਈ ਇਹ ਸ਼ਬਦ ਵਰਤੇ ਜਾ ਸਕਦੇ ਹਨ। ਗੰਢਿਆਂ ਨਾਲ ਜੋੜਨਾ, ਇੱਕ ਘੜੀ ਪਲ ਦੀ ਗੰਡ-ਤੁਪ ਤੇ ਹੋ ਸਕਦੀ ਹੈ ਪਰ ਪੱਕ ਨਹੀ ਉਸਾਰਿਆ ਜਾ ਸਕਦਾ।
    ਦਲਵੀਰ ਗਿਲ ਦੀ ਗੱਲ ਨਾਲ ਮੈਂ ਪੂਰਨ ਸਹਿਮਤ ਹਾਂ ਕਿ ਸਾਨੂੰ ਨਵੇ ਨਵੇ ਪ੍ਰਤੀਮਾਨ ਪੈਦਾ ਕਰਨੇ ਚਾਹੀਦੇ ਹਨ। ਸਰਬਜੋਤ ਬਹਿਲ ਜੀ ਦੀ ਪ੍ਰੋੜਤਾ ਨਾਲ ਮੈਂ ਸਹਿਮਤ ਹਾਂ। ਮੇਰਾ ਸਿਰਫ ਇਤਨਾ ਹੀ ਕਹਿੰਣਾ ਹੈ ਕਿ ਐਸਾ ਕਰਦਿਆਂ ਵੇਗ ਨਾ ਹੋਇਆ ਜਾਵੇ। ਅਸਪਸ਼ਟਤਾ ਸਿਰਫ ਭੰਬਲਭੂਸਾ ਪੈਦਾ ਕਰਦੀ ਹੈ ਜਿਸ ਨਾਲ ਫਾਇਦਾ ਘਟ ਤੇ ਨੁਕਸਾਨ ਬਹੁਤਾ ਹੋ ਸਕਦਾ ਹੈ। ਅਸਲ ਵਿਚ ਇੱਥੇ ਮੈਂ ਆਪਣੀ ਗੱਲ ਵੀ ਕਰ ਦਿੰਦਾ ਹਾਂ। ਹਾਇਕੂ ਜ਼ਰੂਰੀ ਨਹੀ ਇੱਕ ਪਰਤੀ ਹੀ ਹੋਵੇ। ਸਗੋਂ ਬਹੁਤ ਪਰਤੀ ਜਾਂ ਮਲਟੀ ਸੰਕਲਪ ਹਾਇਕੂ ਨੂੰ ਹੋਰ ਵੀ ਦਿਲਚਸਪ ਬਣਾ ਸਕਦੇ ਹਨ ।

    ReplyDelete
  2. You, Sarbjit Singh, Tejinder Singh Gill, Jagraj Singh Norway and 20 others like this.
    Sarbjot Singh Behl ਕੁਲਜੀਤ ਜੀ...ਇਸ ਤੋਂ ਅੱਗੇ ਕੁਝ ਨਹੀਂ ਕਿਹਾ ਜਾ ਸਕਦਾ...ਨਤਮਸਤਕ ਹੀ ਹੋਇਆ ਜਾ ਸਕਦਾ ਹੈ..
    September 3, 2012 at 12:16am · Like · 7
    Dalvir Gill Kuljeet Mann Bhaji, ਮੈਂ ਵੀ Behl Saihb ਨੂੰ ditto ਕਰਦਾ ਹਾਂ l
    Tad Israel ਨੇ ਇੱਸਾ ਦਾ ਇੱਕ ਹਾਇਕੂ ਸਾਂਝਾ ਕੀਤਾ ਹੈ
    ਓਹ ਜ਼ਰੂਰ ਸਾਂਝਾ ਕਰਾਂਗਾ Mann Bhaji, ਮੈਂ ਵੀ Behl Saihb ਨੂੰ ditto ਕਰਦਾ ਹਾਂ
    tad ਨੇ ਇੱਸਾ ਦਾ ਇੱਕ ਹਾਇਕੂ ਸਾਂਝਾ ਕੀਤਾ ਹੈ
    ਓਹ ਜ਼ਰੂਰ ਸਾਂਝਾ ਕਰਾਂਗਾ :
    does my star, too
    sleep alone?
    Heaven's River
    -Issa
    September 3, 2012 at 12:43am · Like · 5
    Gurmail Badesha ਪਰਤਾਂ ( ਮੇਰੀ ਅਧੂਰੀ ਕਵਿਤਾ ) ਗੁਰਮੇਲ ਬਦੇਸ਼ਾ

    ਐ ਗੰਢੇ !
    ਹੁਣ ਤੂੰ ਆਪਣੀ ਔਕਾਤ ਪਛਾਣ ,
    ਕਿ ਤੂੰ ਆਪਣੀ ਛਿੱਲ ਉਧੜਾੳਣੀ ਹੈ
    ਜਾਂ ਬਚਾਉਣੀ ਹੈ !?!
    ਭੁੰਨਣ ਵਾਲੇ ਭੁੰਨ ਦੇਣਗੇ
    ਤੈਨੂੰ ...
    ਬਾਈ ਇੰਚ ਦੀ ਗਰਿੱਡਲ 'ਤੇ
    ਓਵਨ ਦੀਆਂ ਤਪਦੀਆਂ ਸ੍ਲੀਖਾਂ 'ਤੇ
    ਖੁਸਰੇ ਦੀ ਅੱਡੀ ਵਰਗੇ
    ਫ੍ਰਾਈ-ਪੈਨ ਦੇ ਥ੍ਹਲੇ ਤੇ .!
    ਹੁਣ ਤੂੰ ਆਪਣੀ ਹੋਂਦ ਆਪ ਬਚਾ ਸਕਦਾ ਏਂ...,
    ਚੋਰੀ -ਛਿਪੇ , ਸਿਰੀ ਕਢ ਲੈ -
    ਬਹੱਤਰ 'ਚ ਹੋਏ ਪ੍ਰਵਾਸੀ ,
    ਗੋਰੇ ਵਰਗੇ -ਪੰਜਾਬੀ ਦੇ ਗਾਰਡਨ ਚ !
    ਜਾਂ , ਰਸੋਈ ਚ'ਪਈ ਟੋਕਰੀ ਚੋਂ ਭੂਕਾਂ ਕਢ੍ਹ ਲੈ .!
    ਸੱਜਰੀ ਮੁਨ੍ਵਾਈ ਗੁੱਤ ਤੇ ਪਈ ਰਬੜ ਚੋਂ ਝਾਕਦੀ ਪੋਨੀ ਵਾਂਗ !
    ਜਾਂ ਤਾਜੀ ਹਵਾ ਚ'
    ਸਿਰ ਕਢ ..."ਬਦੇਸ਼ਾ ਫਾਰਮ" ਦੀਆਂ ਵੱਟਾਂ 'ਤੇ ...ਫਗਣ ਮਹੀਨੇ ਦੀ ਸੰਗਰਾਂਦ ਤੋਂ ਦੂਜੇ ਦਿਨ !
    September 3, 2012 at 1:10am · Like · 3
    Kuljeet Mann ਵਗਦੀ ਗੰਗਾ
    ਡੁਬਕੀ ਲਾਈ
    ਫੜਕੇ ਗੰਢਾ

    ਬਦੇਸ਼ਾ ਜੀ ਵਧੀਆ ਕੀਤਾ। ਵਗਦੀ ਗੰਗਾ ਵਿਚ ਹੱਥ ਧੋ ਲਏ।
    September 3, 2012 at 1:17am · Unlike · 5
    Gurmail Badesha ਫੜਿਆ ਗੰਢਾ
    ਚੁਭਿਆ ਕੰਡਾ
    ਅਸੀਂ ਲਿਆ ਸਹਾਰਾ ਫੁਲਾਂ ਦਾ
    September 3, 2012 at 1:20am · Like · 1
    Kuljeet Mann ਤੇਲੀ ਵੇ ਤਲੀ
    ਤੇਰੇ ਸਿਰ ਤੇ ਕੋਹਲੂ
    September 3, 2012 at 1:24am · Unlike · 3
    Gurmail Badesha ਕੋਹਲੂ ਦੇ ਪੈਰੀਂ ਤਿਲਕਣ ਵੇ !
    ***********
    ਅਸੀਂ ਸਲਾਦ ਚੀਰਦੇ ਰਹਿ ਗੇ
    ਸਾਡੇ ਹਥ੍ਹੀਂ ਆਈ ਛਿਲਕਣ ਵੇ !
    September 3, 2012 at 1:30am · Like
    Jagjit Sandhu ਤੇਲੀ ਵੇ ਤਲੀ
    ਤੇਰੇ ਸਿਰ ਤੇ ਕੋਹਲੂ

    ਕਦੇ ਚੀਰ ਹਰਣ ਹੁੰਦੇ ਗੰਢੇ
    ਕਦੇ ਵਿਕਟੋਰੀਆ ਸੀਕਰੇਟਸ ਚ ਕੰਡੇ

    ਹੁਣ ਹੋਰ ਅੱਗੇ ਕੁਲਜੀਤ ਭਾ ਕੀ ਬੋਲੂ

    ਸੁਣਕੇ ਬਈ ਓਓ।।
    September 3, 2012 at 7:39am · Like · 4
    Jagjit Sandhu ਕੁਲਜੀਤ ਭਾ ਦੀ ਡਿਸਕਸ਼ਨ ਖਤਮ ਵੀ ਹੋ ਗੀ ਮਿੱਤਰੋ।
    September 3, 2012 at 8:07am · Like · 1
    Tejinder Singh Gill ਬਹੁਤ ਵਧੀਆ ਵਰਨਣ Kuljeet Mann Jio......!
    September 3, 2012 at 9:59am · Like · 1
    Dalbir Sangione Kuljeet ji. pardon me. cheer haran ganda da nahi poetry da ha. Ganda is a commodity and specific eaxample of cheer haran is historical. Are human feelings got hurt when layers of onion is being taken off? the answer is no. Human feeling is awesome when ganda is part of the dish as many people like to eat with our food. So where is the beauty of that moment in which awesome beauty of Haiku lies?
    September 4, 2012 at 12:41am · Like · 4
    Dhido Gill ਦਰ ਅਸਲ ਗੰਢੇ ਦੇ ਚੀਰ ਹਰਣ ਨੇ ਪੰਜਾਬੀ ਹਾਇਕੂ ਦੇ ਹੋ ਰਹੇ ਰਹੇ ਚੀਰ ਹਰਣ ਨੂੰ ਜੱਗ ਜਾਹਰ ਕਰ ਦਿੱਤਾ ਹੈ
    September 4, 2012 at 12:52am · Like · 2

    ReplyDelete