Saturday, July 6, 2013

ਕੋਸੀ ਰਿਸ਼ਮ ( Mothers' Day )

ਕੋਸੀ ਰਿਸ਼ਮ -
ਸਿਰ ਪਲੋਸ ਮੇਰਾ
ਚੁੰਮੇ ਅਮੜੀ

1 comment:

  1. Rajinder Singh Ghumman, Surinder Spera, Kamal Sohal and 21 others like this.
    Jaswinder Singh ਵਾਹ ਜੀ ਵਾਹ
    May 11 at 12:52pm · Unlike · 2
    Dhido Gill ਆ ਗਏ ਸਾਡੇ ਰੂਹ ਵਾਲੇ ਮਿੱਤਰ ..ਰੁਹਾਨੀ ਹਾਇਗਾ ਲੈਕੇ...ਸਦਕੇ
    May 11 at 12:54pm · Unlike · 1
    Tejinder Singh Gill ਸ਼ਾਨਦਾਰ..!
    May 11 at 1:08pm via mobile · Unlike · 1
    Mohinder Rishm ਬਹੁਤ ਖੂਬਸੂਰਤ....
    May 11 at 1:13pm · Unlike · 1
    Davinder Kaur Amazing veerji loving it
    May 11 at 2:07pm via mobile · Unlike · 1
    Sarbjit Singh ਚਰਖੇ ਦੀ ਘੂਕ ~
    ਪੂਣੀ ਦੀ ਨਾ ਟੁੱਟਣ
    ਦੇਵੇ ਤੰਦ
    May 11 at 3:56pm · Unlike · 2
    Jasdeep Singh wah Dalvir ji
    May 11 at 4:38pm · Like
    Dhido Gill ਦਲਵੀਰ ਗਿੱਲ....ਮੇਰਾ ਮੀਚਾ ਹਿਤ ਬਹੁਤ ਨੇੜਲਾ ਦੋਸਤ ਹੈ ਪਰ ਏਸ ਹਾਇਗਾ ਵਿੱਚੱ ਇੱਕ ਸ਼ਬਦ ਆ .......ਕੋਸੀ ਰਿਸ਼ਮ ( ਧੁੱਪ ਦੀ ਫਾਕੜ )... ਅਸਲੋਂ ਧੁੱਪ ਜਾਂ ਇਸ ਦੀਆਂ ਕਿਰਨਾਂ ਜਾਂ ਰਿਸ਼ਮਾਂ ਗਰਮਾਇਸ਼ ਤਾਂ ਲਿਆਉਂਦੀਆਂ ਹੀ ਹਨ........ਪਰ ਬੱਸ ਸਾਥੀ ਹੋਰਾਂ ਦੇ ਪੜੇ ਸਕੂਲ ਵਾਲਿਆਂ ਨੂੰ ...ਵਾਰਮ ਸਨ ਰੇਅਜ ...ਲਈ ਸ਼ਬਦ ਚਾਹੀਦਾ ਸੀ....ਤੇ ਕੋਸੀ ਰਿਸ਼ਮ ਵੀ ਇੱਕ ਸ਼ਬਦ ਬਣ ਗਿਆ , ਹੁਣ ਸਾਥੀ ਜੀ ਦੇ ਸਕੂਲ ਲਈ ਰਜਾਈ ਬੁੱਕਲ਼ ਨਿੱਘੀ ਨੀ ਰਹੀ...........ਕੋਸੀ ਹੋ ਗਈ ਹੈ.....ਏਹੀ ਉਨਾਂ ਦਾ ਸੰਤਾਪ ਆ
    May 11 at 10:25pm · Unlike · 1
    Dalvir Gill ਨਹੀਂ ਬਾਈ ਜੀ ਮੈਂ ਤਾਂ ਸਜ਼ੂਕੀ ਦੇ ਸਕੂਲ ਈ ਪੜਿਆਂ ਰਜ਼ਾਈ ਅੱਜ ਵੀ ਮੇਰੇ ਲਈ ਨਿੱਘੀ ਹੀ ਹੈ ਤੇ ਧੁੱਪ ਸਦਾ ਹੀ ਕੋਸੀ ਰਹੀ ਹੈ, ਜਿਸ ਨਾਲ ਨਿੱਘ ਆਉਂਦਾ ਹੈ l ( ਪੰਜਾਬੀ 'ਚ ਜੇ ਹੋ ਸਕੇ ਤਾਂ ਮੈਂ 5-7-5 ਲਿਖਣ ਦੀ ਹੀ ਕੋਸ਼ਿਸ਼ ਕਰਦਾ ਹਾਂ ਪਰ ਬਾਹਲਾ ਨਿਹੰਗਪੁਣਾ ਵੀ ਨਹੀਂ ) ਇਹ ਮੈਂਨੂੰ ਅੰਗ੍ਰੇਜ਼ੀ 'ਚ ਨਹੀਂ ਉੱਤਰਿਆ ਤੇ ਇਸਦਾ ਮੈਂ ਅੰਗ੍ਰੇਜ਼ੀ 'ਚ ਅਨੁਵਾਦ ਵੀ ਨਹੀਂ ਕੀਤਾ l ਅੰਦਰਲੀ ਗਲ ਤਾਂ ਇਹ ਹੈ ਕਿ ਅੱਜ ਘਰ ਦੀ ਮਾਲਕਿਨ ਨੇ ਰੋਮਾਂਚਿਤ ਹੋ ਕੇ " ਰਿਸ਼ਮ " ਲਫ਼ਜ਼ ਦਾ ਇਸਤੇਮਾਲ ਕੀਤਾ ਸੀ ਇਹ ਫੋਟੋ ਮੇਰੇ ਸਾਹਮਣੇ ਸੀ ਤੇ ' ਮਦਰਜ਼ ਡੇ ' ਬੂਹੇ 'ਤੇ ਸੀ। ਹਾਇਗਾ ਬਾਰੇ ਜੋ ਮੇਰੀ ਸਮਝ ਬਣੀ ਹੋਈ ਹੈ ( tangent relation ਵਾਲੀ ) ਉਸ ਕਾਰਣ ਮੈਂ ਕਿਸੇ ਮਾਈ ਦੀ ਤਸਵੀਰ ਵਰਤਣ ਨਾਲੋਂ ਓਹ ਤਸਵੀਰ ਚੁਣਨੀ ਠੀਕ ਸਮਝੀ ਜੋ ਇਸ ਇੱਕ-ਪਰਤੀ ਹਾਇਕੂ ਨੂੰ ਕੋਈ ਹੋਰ ਪਰਤਾਂ ਵੀ ਮੁਹਈਆ ਕਰ ਸਕਦੀ ਜੋ ਉਂਝ ਧਿਆਨ 'ਚ ਨਾਂ ਆਉਂਦਾ - " ਕੁਦਰਤ ਨੂੰ ਮਾਂ " ਕਹਿਣਾ l ਮੈਂ ਅਧਿਆਤਮਵਾਦੀ ਨਹੀਂ ਹਾਂ [ ਇਥੇ ਧਿਆਨ ਕਰਿਓ ਕਿ ਮਾਰਕਸ ਦੀਆਂ ਸਾਰੀਆਂ ਲਿਖਤਾਂ ਦੀ ਭਾਸ਼ਾ ਬਾਈਬਲ ( ਖਾਸ ਕਰ "Book of Revelation" ) ਵਾਲੀ ਹੈ ] ll ਮੈਂ ਕਦੇ ਵੀ ਸਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਪਹਿਲੀ ਵਾਰ ਮੈਂ ਲਿਖਿਆ ਸੀ," ਲਿਖਣ ਵੇਲੇ ਪਹਿਲਾਂ ਫ੍ਰੇਜ਼ ਹੀ ਲਿਖਿਆ - ਆਪਣੇ ਅਨੁਭਵ ਦੇ ਆਧਾਰ 'ਤੇ, ਉਸਤੋਂ ਬਾਅਦ ਫ੍ਰੇਗਮੇੰਟ ਲਿਖਣ ਮੌਕੇ ਕਲਪਨਾ ਦਾ ਸਹਾਰਾ ਲਵੋ l ਧਿਆਨ ਇਹੋ ਰਖਿਆ ਕਿ ਪਹਿਲਾਂ ਲਿਖੀਆਂ ਫ੍ਰੇਜ਼ ਵਾਲੀਆਂ ਸਤਰਾਂ ਨਾਲ ਇਸਨੇ juxtapose ਕਿੰਝ ਹੋਣਾ ਹੈ l ਇਸ ਨਾਲ ਤਿੰਨੇ ਸਤਰਾਂ ਦੇ ਇਕ ਹੀ ਜਾਂ ਤਿੰਨ ਆਜ਼ਾਦ ਸਤਰਾਂ ਬਣਨ ਦਾ ਖਦਸ਼ਾ ਵੀ ਖਤਮ ਹੋ ਜਾਂਦਾ ਹੈ l " ਸਾਥੀ ਸਾਹਿਬ ਨੂੰ ਵੀ ਇਹ ਅਹਿਸਾਸ ਹੈ ਕਿ ਸਾਡੇ ਦੋਵਾਂ ਦੇ ਵਿਚਾਰ ਕਾਫ਼ੀ ਵਿਖਰੇਵੇਂ ਵਾਲੇ ਹਨ ਹਾਇਕੂ ਬਾਰੇ, 'ਤੇ ਓਹ ਸਿਰਫ਼ ਇਸਦੇ ਮੂਲ ਜਾਂ ਜ਼ੇਨ-ਸੋਚ ਕਾਰਣ ਹੀ ਨਹੀਂ । ਮੈਂ ਵੀ ਲੜੀਵਾਰ ਕੁਝ ਲਿਖਣਾ ਸ਼ੁਰੂ ਕਰਦਾ ਹਾਂ ਕਿ ਹਾਇਕੂ ਨੂੰ ਕਿਵੇਂ ਪੜੀਏ l ਪਰ ਹਾਇਕੂ ਕੀ ਅਸੀਂ ਕਿਸੇ ਵੀ ਰਚਨਾ ਦਾ ਓਨਾਂ ਸਵਾਦ ਨਹੀਂ ਉਠਾ ਸਕਦੇ ਜੇ ਅਸੀਂ ਪੂਰਵ-ਧਾਰਨਾਵਾਂ ਤੋਂ ਮੁਕਤ ਹੋ ਨਹੀਂ ਪੜ੍ਹਦੇ l ਇਹ ਇਲਾਕਾਈ ਫਰਕ ਵੀ ਨਹੀਂ ਹੋ ਸਕਦਾ, ਮੇਰੇ ਲਈ ਤਾਂ ਨਿੱਘਾ ਤੇ ਕੋਸਾ ਦੋ ਅਲਗ-ਅਲਗ ਹੀ ਸ਼ਬਦ ਹਨ l ਜੇ ਤੁਸੀਂ ਮੂਹਰਿਓਂ ਨਿੱਘੀ ਜਿਹੀ ਸੁਨਾ ਵੀ ਦਿੱਤੀ ਤਾਂ ਵੀ ਉਸਦਾ ਕੋਸਾ ਸਵਾਗਤ ( ਜੇ ਤੁਸੀਂ ਕੋਈ ਕੋਸੀ ਛੱਡ, ਗਰਮ ਜਿਹੀ ਵੀ ਸੁਣਾ ਦੇਵੋੰਗੇ ਉਸਦਾ ਵੀ ਨਿੱਘਾ ਸਵਾਗਤ ਹੈ ) l [[ ਰਿਕਾਰਡ ਵਜੋਂ ਇਹ ਵੀ ਦਸ ਦੇਣਾ ਕੁਥਾਵੇਂ ਨਹੀਂ ਕਿ ਮੈਂ ਆਮ ਗੱਲ-ਬਾਤ ਵਿੱਚ ਬੁੱਲੇ ਤੇ ਹਾਇਕੂ ਦਾ ਅਕਸਰ ਜ਼ਿਕ੍ਰ ਕਰਦਾ ਸਾਂ ਤਾਹੀਂ ਮੈਨੂੰ ਇੱਕ ਮਿਤ੍ਰ ਨੇਂ ਦੱਸਿਆ ਸੀ ਕੀ ਤੂੰ ਹਾਇਕੂ-ਹਾਇਕੂ ਕਰਦਾ ਰਹਿੰਦਾ ਹੈਂ ਫੇਸਬੁੱਕ ਤੇ ਇੱਕ ਗਰੁੱਪ ਵੀ ਆ, ਓਹਨਾ ਨਾਲ ਗੱਲ ਕਰ ਤੇ ਸੋਢੀ ਸਾਹਿਬ ਵਾਲੀ ਕਿਤਾਬ ਮੈਂ ਪਿੱਛਲੇ ਹੀ ਸਾਲ ਪੜ੍ਹੀ ਹੈ ਹਾਇਕੂ ਨਾਲ ਰਿਸ਼ਤਾ ਕੋਈ 25 ਸਾਲ ਪੁਰਾਣਾ ਹੈ, ਪਤਾ ਨਹੀਂ ਕਿਉਂ ਮੈਨੂੰ ਜੇਨ-ਕਾਵਿ ਦੇ ਕਿਸੇ ਵੀ ਹੋਰ ਰੂਪ ਨਾਲੋਂ ਹਾਇਕੂ ਹਮੇਸ਼ਾਂ ਵੱਧ ਖਿੱਚਦਾ ਰਿਹਾ ਹੈ l ]]
    May 11 at 11:19pm · Like · 1

    ReplyDelete