Tuesday, July 23, 2013

5/7/5 of haiku

Things had not changed appreciably since Harold Henderson observed more than thirty years ago that "experience has proved that beginners, unless they know at least something about Japanese standards and conventions, are apt to produce poems that have no relation whatever to haiku except in form"
The number of people who are aware that haiku is not simply a form has risen dramatically, but it sometimes seems that number of people who are unaware has risen even faster.
~From Lee Gurga's book "Haiku: A Poet's Guide"
Like · · Follow Post · April 7 at 10:44am

  • Gurinder Singh This is factually write, how I beg to differ on one point!
    Being unaware in poetry or haiku mostly adds newness, creativity, and something was never thought in the history!
    Working within a set of conditions and frameworks respects compatibility yet ki
    lls the infiniteness...
    If u look at the haiku blog and read all the haikus we contributed since 2007, you find a ton of fresh ideas and absolutely not respecting the specifications!. I think this is a journey! Those who start the first haiku with all the rules around may write perfectly correct haiku but it may not be The PErfect ONe!!!
  • Ranjit Singh Sra ਸਾਥੀ ਸਾਬ੍ਹ ਵੀ ਸਹਿਮਤ ਹਨ ਕਿ ਕਸ਼ਮੀਰੀ ਚਾਵਲਾ ਤੇ ਹੋਰ ਸਹੀ ਹਾਇਕੂ ਲਿਖ ਰਹੇ ਹਨ|
  • Dhido Gill poetry simply can not be framed
  • Ranjit Singh Sra ਗਿੱਲ ਸਾਬ੍ਹ ਫੇਰ ਤਾਂ ਤਿੰਨ ਸਤਰਾਂ ਨੂੰ ਹਾਇਕੂ ਕਹਿਣਾ ਵੀ ਜਰੂਰੀ ਨਹੀਂ , ਟੱਪਾ ਕਹਿ ਸਕਦੇ ਹਾਂ , ਤ੍ਰਿਵੇਣੀ ਕਹਿ ਸਕਦੇ ਹਾਂ ਜਾਂ ਕੁਝ ਹੋਰ|
  • Dhido Gill ਹਾਇਕੂ ਦੀ ਆਵਦੀ ਹਿਸਟਰੀ ਹੈ , ਥਾਂ ਹੈ , ਏਸਦਾ ਇੱਕ ਰੂਪ ਵੀ ਬਣਿਆ ਹੋਇਆ , ਇਸਨੂੰ ਔੜਨ ਦੀ ਜੁਗਤ ਬਣੀ ਹੋਈ ਹੈ....ਹਾਂ ਪੰਜਾਬੀ ਦੇ ਸੁਆਦ ਸੁਹਜ ਦਾ ਇੱਕ ਸੋਚ ਪ੍ਰਬੰਧ ਬਣਿਆ ਹੋਇਆ ਹੈ...ਜਿਸ ਰਾਂਹੀ ਏਸਨੇ ਇੱਕ ਰੂਪ ਅਖਤਿਆਰ ਕਰਨਾ....ਉਹ ਰੂਪ ਜਪਾਨੀ ਸੋਚ ਦੇ ਚੌਖਟੇ ਵਿੱਚ ਇੰਨ ਬਿੰਨ ਫਿੱਟ ਨਹਿਂ ਹੋ ਸਕਦਾ......ਪੰਜਾਬੀ ਵਿੱਚ ਡੱਡੂ ਦੀ ਕੋਈ ਵੁੱਕਤ ਨਹਿਂ.....ਜਿੰਨੇ ਮਰਜੀ ਡੱਡੂ ਹਾਇਕੂ ਵਿੱਚ ਫਿੱਟ ਕਰਕੇ ਦੇਖ ਲਵੋ ...ਹੋਰ ਭੱਦੇ ਤੋਂ ਭੱਦੇ ਨਜਰ ਆਣਗੇ.............ਸਰਾਂ ਸਾਹਬ............
    ਏਹੀ ਮਸਲਾ ਕੀਗੋ ਨੂੰ ਜਪਾਨੀ ਜਾਂ ਅੰਗਰੇਜੀ ਦੀ ਤਰਾਂ ਬਾਰ ਬਾਰ ਹਰ ਹਾਇਕੂ ਵਿੱਚ ਫਿੱਟ ਕਰੀ ਜਾਣ ਨਾਲ ਵੀ ਇੰਜ ਹੀ ਹੁੰਦਾ ਹੈ...........
    ਮੈਂ ਆਪਣੀ ਗੱਲ ਸਾਫ ਕਰਨ ਲਈ ਜਨਮੇਜਾ ਜੀ ਦਾ ਇੱਕ ਹਾਇਕੂ ਪੇਸ਼ ਕਰਦਾ ਹਾਂ ਜੁ ਮੈਨੂੰ ਪੰਜਾਬੀ ਦੇ ਹਾਇਕੂ ਰੂਪ ਨੂੰ ਦਰਸਾਉਂਦਾ ਜਾਪਦਾ
    ਪੱਤਾ ਨਾ ਹਿੱਲੇ
    ਸਿਖਰ ਦੁਪਹਿਰਾ
    ਖੁਰਪਾ ਚੱਲੇ...............ਏਥੇ ਇਹ ਹਾਇਕੂ ਇੱਕ ਖਾਸ ਕਿਸਮ ਦੀ ਸਾਰਥਿਕਤਾ ਵੀ ਪੇਸ਼ ਕਰਦਾ
  • Ranjit Singh Sra ਠੀਕ ਹੈ ਜੀ ਗਿੱਲ ਸਾਬ੍ਹ ਨਹੀਂ ਕਰਦੇ ਡੱਡੂ ਫਿੱਟ ਪਰ ਮੇਰੇ ਸਰਾ 'ਤੇ ਬਿੰਦੀ ਨਾ ਫਿੱਟ ਕਰਿਆ ਕਰੋ|
  • Dhido Gill ਸੌਰੀ ਯਾਰ..........ਸਰਾ ਸਾਹਬ ਲਿਖਾਂਗੇ ਅੱਗੇ ਤੋਂ
  • Amarjit Sathi ਸਰਾ ਸਾਹਿਬ ਮੈਂ ਗੁਰਿੰਦਰ ਸਿੰਘ ਦੀ ਟਿੱਪਣੀ ਦੀ ਮੂਲ ਭਾਵਨਾ ਨਾਲ ਸਹਿਮਤ ਹਾਂ ਕਿ 'Those who start the first haiku with all the rules around may write perfectly correct haiku but it may not be The PErfect ONe!!!'
    ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਮੈਂ ਹਾਇਕੂ ਦੇ ਨਾਂ ਹੇਠ ਲਿਖੀ ਹ
    ਰ ਰਚਨਾ ਨੁੰ ਹਾਇਕੂ ਮੰਨਦਾ ਹਾਂ। ਜਿਥੋਂ ਤੀਕ ਕਸ਼ਮੀਰੀ ਲਾਲ ਚਾਵਲਾ ਜੀ ਦੀ ਰਚਨਾ ਦਾ ਸਬੰਧ ਹੈ ਮੈਂ ਉਨ੍ਹਾਂ ਦਾ ਇਸ ਲਈ ਸਤਿਕਾਰ ਕਰਦਾ ਹਾਂ ਕਿ ਉਹ ਬਹੁਤ ਲੰਮੇ ਸਮੇਂ ਤੋਂ ਪੰਜਾਬੀ ਵਿਚ ਹਾਇਕੂ ਦਾ ਪਰਚਾਰ ਕਰਦੇ ਆ ਰਹੇ ਹਨ। ਪਰ ਮੈਂ ਉਨ੍ਹਾਂ ਦੀ ਇਸ ਧਾਰਨਾ ਨਾਲ਼ ਕਦੇ ਵੀ ਸਹਿਮਤ ਨਹੀਂ ਹੋਇਆ ਕਿ 5-7-5 ਦਾ ਰੂਪ ਹੀ ਹਾਇਕੂ ਹੈ। 5-7-5 ਤਾਂ ਇਕ ਭਾਂਡਾ ਇਸ ਵਿਚ ਕੁਝ ਵੀ ਪਾਉਣ ਨਾਲ ਹਾਇਕੂ ਨਹੀਂ ਬਣ ਜਾਂਦਾ। ਜਿਸ ਤਰਾਂ ਸ਼ਹਿਦ ਦੀ ਬੋਤਲ ਵਿਚ ਪਾਇਆ ਪਾਣੀ ਸ਼ਹਿਦ ਨਹੀਂ ਬਣ ਜਾਂਦਾ। ਹਾਇਕੂ ਦੇ ਹੋਰ ਅਨੇਕਾਂ ਗੁਣ ਹਨ ਜੋ 5-7-5 ਨਾਲੋਂ ਵੱਧ ਅਹਿਮੀਅਤ ਰੱਖਦੇ ਹਨ।
    ਹੈਰੋਲਡ ਹੈਂਡਰਸਨ ਦਾ ਵੀ ਇਹੋ ਕਹਿਣਾ ਹੈ ਕਿ ' unless they know at least something about Japanese standards and conventions' ਹਾਇਕੂ ਦੇ ਨਿਯਮਾਂ ਦੀ ਜਾਣਕਾਰੀ ਬਹੁਤ ਜਰੂਰੀ ਹੈ। ਪਰ ਲਕੀਰ ਦੇ ਫਕੀਰ ਹੋਣਾ ਵੀ ਠੀਕ ਨਹੀਂ। ਬਾਸ਼ੋ ਨੇ ਵੀ ਇਹੋ ਕਿਹਾ ਸੀ:
    "ਨਿਯਮ ਸਿੱਖੋ ਅਤੇ ਭੁੱਲ ਜਾਓ"
  • Ranjit Singh Sra ਲਕੀਰ ਦਾ ਫਕੀਰ ਤਾਂ ਮੈਂ ਵੀ ਨਹੀਂ ਕਿਹਾ ਸਾਥੀ ਸਾਬ੍ਹ, ਮੇਰੀ ਇਹ ਪੋਸਟ ਓਨ੍ਹਾਂ ਲਈ ਸੀ ਜੋ ਸਿਰਫ ੫-੭-੫ ਅੱਖਰਾਂ ਨੂੰ ਹੀ ਹਾਇਕੂ ਸਮਝਦੇ ਹਨ|
    ਚਲੋ ਤੁਸੀਂ ਇਸ ਪੋਸਟ 'ਤੇ ਕੀਤੀ ਟਿੱਪਣੀ ਨਾਲ ਸਹਿਮਤ ਹੋ ਪਰ ਪੋਸਟ ਨਾਲ ਨਹੀਂ| ਗਲਤੀ ਹੀ ਹੈ ਮੇਰੀ ਜੋ ਕਾਫੀ ਮਿਹਨਤ ਨਾਲ ਕਿਤਾਬ 'ਤੋਂ ਵੇਖ ਵੇਖ ਕੇ ਲਿਖੀ ਸੀ|ਪਰ ਮੈਥੋਂ ਹਾਇਕੂ ਦਾ ਬੁਰਾ ਹਾਲ ਵੇਖਿਆ ਨਹੀਂ ਜਾਂਦਾ| ਵੇਖਦੇ ਹਾਂ ਮੈਂ ਕਿੰਨੀ ਦੇਰ ਇਥੇ ਇਹ ਬਰਦਾਸ਼ਤ ਕਰਦਾਂ ਹਾਂ ਜਾਂ ਇਹ ਗਰੁੱਪ ਕਿੰਨੀ ਦੇਰ ਮੈਨੂੰ ਬਰਦਾਸ਼ਤ ਕਰਦਾ ਹੈ|
  • Gurinder Singh Sra Sahib! Thanks for starting the dialogue and you are absolutely right about your comment "bardashat" wala. The reality is somewhere in the middle of having a perfect framework and the full freedom to create unimaginable... please bring more such discussions to this group and let us all sweat a bit to land on a practical compromise to be called "punjabi haiku framework or guidelines".
    If Japneses start writing Mahia, they may not achieve what we have, however, they may create something totally unimaginable for the consumption of their population which we can't even think...
    I am thinking a reverse of haiku process in the world..
    I guess the key thing is the actual evolution which can't bloom without the combination of meaningless and meaningful efforts...

    for the meaningless efforts, however, the sky is the limit
  • Ranjit Singh Sra ਗੁਰਿੰਦਰ ਜੀ ਇਹ ਠੀਕ ਹੈ ਕਿ ਹਾਇਕੂ ਜਪਾਨ 'ਚ ਸ਼ੁਰੂ ਹੋਇਆ ਪਰ ਜਦ ਅਸੀਂ ਹਾਇਕੂ ਦੇ ਸੁਭਾਅ ਨੂੰ ਸਮਝ ਜਾਈਏ ਫੇਰ ਇਹ ਨਾ ਜਪਾਨੀ ਹੈ, ਨਾ ਪੰਜਾਬੀ , ਨਾ ਅਮਰੀਕੀ ਆਦਿ| ਇਹ ਸਿਰਫ ਹਾਇਕੂ ਹੈ| ਜੇ ਅਸੀਂ ਆਪਣੇ ਆਪਣੇ ਸਮਾਜਕ ਸੁਭਾਅ ਦੇ ਅਨੁਸਾਰ ਮਨੁੱਖੀ ਵਿਹਾਰ ਜਾਂ ਵਰਤਾਰੇ ਵਾਰੇ ਲਿਖਣਾ ਹੈ ਤਾਂ ਉਸ ਲਈ ਸੈਨਰਿਊ ਹੈ ਅਤੇ ਸਾਨੂੰ ਅਪਣੀ ਰਚਨਾ ਨੂੰ ਸੈਨਰਿਊ ਕਹਿਣ 'ਚ ਹਿਚਕਿਚਾਹਟ ਨਹੀਂ ਹੋਣੀ ਚਾਹੀਦੀ ਮੇਰੇ ਖਿਆਲ 'ਚ|
  • Gurinder Singh i don't disagree... personally I am more interested in capturing the past or present images for my album. .. whether it is called haiku or senryu doesn't change the emotions within it.. from technical perspective you are absolutly right!
  • Ranjit Singh Sra ਪਰ ਹਾਇਕੂ ਤੇ ਸੈਨਰਿਊ ਦੇ ਘੇਰੇ 'ਚ ਫਰਕ ਹੈ , ਹਾਇਕੂ ਸਾਰੇ ਆਲਮ ਅਤੇ ਕਾਇਨਾਤ ਨੂੰ ਆਪਣੇ ਕਲਾਵੇ 'ਚ ਲੈਂਦਾ ਹੈ, ਜਿਵੇਂ ਬਾਸ਼ੋ ਦਾ ਇਹ ਹਾਇਕੂ ~
    autumn evening --
    a crow settles on
    a bare branch
    ਇਸ ਵਿਚ ਕਿਧਰੇ ਵੀ ਜਪਾਨੀ ਸਭਿਆਚਾਰ ਦੀ ਝਲਕ ਨਹੀਂ ਹੈ ਬਲਕਿ ਆਲਮੀ ਵਰਤਾਰਾ ਹੈ|

    ਤੁਹਾਡੇ ਖੂਬਸੂਰਤ ਸੈਨਰਿਊ ਦੀ ਹੀ ਮਿਸਾਲ ਲੈ ਲਓ,
    ਮੰਗਲਵਾਰ ਮੁੱਕਿਆ
    ਹੌਲ਼ੀ ਦੇਣੀ ਉਸਨੇ
    ਲੈੱਗ ਪੀਸ ਚੁੱਕਿਆ
    ਕਿੰਨਾ ਸੋਹਣਾ ਅਤੇ ਹਾਸੇ ਵਾਲਾ ਹੈ ਪਰ ਇਹ ਸਿਰਫ ਓਨੇ ਕੁ ਲੋਕਾਂ ਦੀ ਹੀ ਪ੍ਰਤੀਨਿਧਤਾ ਕਰਦਾ ਜੋ ਹਨੁਮਾਨ ਜੀ ਨੂੰ ਮੰਨਦੇ ਹਨ ਅਤੇ ਮੰਗਲ ਵਾਰ ਨੂੰ ਖਾਂਦੇ ਪੀਂਦੇ ਨਹੀਂ|
  • Amarjit Sathi ਸਰਾ ਸਾਹਿਬ ਮੈਂ ਪੋਸਟ ਨਾਲ਼ ਵੀ ਸਹਿਮਤ ਹਾਂ ਪਰ 'ਪਸੰਦ' ਟਿਕ ਕਰਨਾ ਰਹਿ ਗਿਆ ਸੀ। ਮੈਂ ਸਿਰਫ ਤੁਹਾਡੀ ਇਸ ਟਿੱਪਣੀ ਬਾਰੇ ਹੀ ਅਪਣੇ ਵਿਚਾਰ ਲਿਖੇ ਸਨ:
    "ਸਾਥੀ ਸਾਬ੍ਹ ਵੀ ਸਹਿਮਤ ਹਨ ਕਿ ਕਸ਼ਮੀਰੀ ਚਾਵਲਾ ਤੇ ਹੋਰ ਸਹੀ ਹਾਇਕੂ ਲਿਖ ਰਹੇ ਹਨ|" ਮੈਂ ਇਹ ਸਹਿਮਤੀ ਕਦੇ ਵੀ ਅਤੇ ਕਿਤੇ ਵੀ ਜਾਹਰ ਨਹੀਂ ਕੀਤੀ ਹੈ।
    ਤੁਸੀਂ ਇਸ
    ਗਰੁੱਪ ਦੇ ਮੋਢੀ ਅਤੇ ਬੜੇ ਸਤਿਕਾਰਯੋਗ ਮੈਂਬਰ ਹੋ। ਤੁਹਾਨੂੰ ਅਪਣੇ ਵਿਚਾਰ ਪਰਗਟ ਕਰਨ ਦਾ ਪੂਰਾ ਹੱਕ ਹੈ ਅਤੇ ਬਾਕੀ ਮੈਂਬਰਾਂ ਨੂੰ ਵੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਣ ਜਾਂ ਨਾ ਹੋਣ ਦਾ ਵੀ ਪੂਰਾ ਹੱਕ ਹੈ। ਤੁਹਾਨੂੰ ਬਰਦਾਸ਼ਤ ਕਰਨ ਜਾਂ ਨਾ ਕਰਨ ਦੀ ਚਿੰਤਾ ਅਪਣੇ ਮਨ ਵਿਚੋਂ ਕੱਢ ਦੇਣੀ ਚਾਹੀਦੀ ਹੈ।
    ਦੁਨੀਆਂ ਭਰ ਵਿਚ ਹੀ ਹਾਇਕੂ ਅਤੇ ਸੈਨਰਿਊ ਦੀ ਵੰਡ ਵਾਲ਼ੀ ਰੇਖਾ ਧੁੰਦਲੀ ਹੁੰਦੀ ਜਾ ਰਹੀ ਹੈ। ਬਹੁਤ ਦਫਾ ਇਹ ਨਿਰਨਾ ਕਰਨਾ ਵੀ ਮੁਸ਼ਕਲ ਹੁੰਦਾ ਹੈ ਕਿ ਰਚਨਾ ਹਾਇਕੂ ਹੈ ਜਾਂ ਸੈਨਰਿਊ। ਪੰਜਾਬੀ ਵਿਚ ਲਿਖੇ ਜਾ ਰਹੇ ਬਹੁਤੇ ਹਾਇਕੂ ਅਸਲੋਂ ਸੈਨਰਿਊ ਹੀ ਹਨ। ਵੇਖਣ ਵਾਲ਼ੀ ਜਰੂਰੀ ਗੱਲ ਤਾਂ ਇਹ ਹੈ ਕਿ ਕੀ ਰਚਨਾ ਵਿਚ ਕੋਈ ਦਮ (ਆਹਾ! ਦਾ ਅਹਿਸਾਸ ) ਹੈ ਜਾਂ ਨਹੀਂ। ਉਸ ਨੂੰ ਹਾਇਕੂ ਜਾਂ ਸੈਨਰਿਊ ਕਹਿਣ ਨਾਲ਼ ਬਹੁਤਾ ਫਰਕ ਨਹੀਂ ਪੈਂਦਾ। ਮੇਰਾ ਤਾਂ ਵਿਚਾਰ ਹੈ ਕਿ ਇਸ ਵੰਡ ਨੂੰ ਬਹੁਤੀ ਅਹਿਮੀਅਤ ਹੀ ਨਹੀਂ ਦੇਣੀ ਚਾਹੀਦੀ।
  • Gurinder Singh Agreed... honesly I enjoy the ignorence sometimes . But sure you are right about the laser foucsed definition. We are probably talking 2 things under the same title:
    1. motivation to create
    2. classification/nomenclature of the creation

    My ment
    al state has been on #1 and yours on #2. However both 1 and 2 are mutually exclusive for some and less for others.. as long as the creation gives freshness... we all clikc "like".. thanks for your views Sra Sahib... this made us talk more than "simply hello.. wali email"
  • Gurmeet Sandhu ਜੋ ਰਣਜੀਤ ਜੀ ਕਹਿਣ ਦਾ ਯਤਨ ਕਰ ਰਹੇ ਹਨ....ਉਹਨੂੰ ਸਮਝਣ ਜਾਂ ਮੰਨਣ ਵਿਚ ਭੁਲੇਖਾ ਦੂਰ ਹੋਣਾ ਚਾਹੀਦਾ ਹੈ....ਜਦੋਂ ਵੀ ਕਿਗੋ ਬਾਰੇ ਪੰਜਾਬੀ ਗਰੁਪ ਵਿਚ ਵਿਚਾਰ ਚਲਦੀ ਹੈ ਤਾਂ ਇਹਨੂੰ ਸੰਜੀਦਗੀ ਨਾਲ ਸਮਝਣ ਜਾਂ ਜਾਨਣ ਦੀ ਬਜਾਏ ਇਹਦੇ ਵਿਰੋਧ ਵਿਚ ਲਾਮਬੰਦੀ ਸ਼ੁਰੂ ਹੋ ਜਾਂਦੀ ਹੈ....ਜਦੋਂ ਤਕ ਨਵੇਂ ਜਾਂ ਪੁਰਾਣੇ ਹਾਇਜਨ ਵੀ ਆਪਣੀ ਕ੍ਰਿਤ ਨੂੰ ਇਹਨਾਂ ਦੋਨੋਂ ਕੇਟੇਗਰੀ ਵਿਚੋਂ ਇਕ ਵਿਚ ਰਚਨਾ ਦਾ ਹੋਣਾ ਸਮਝ ਨਹੀਂ ਲੈਂਦੇ, ਓਦੋਂ ਤਕ ਇਹ ਕਿਸੇ ਦੇ ਵੀ ਹਿਤ ਵਿਚ ਨਹੀਂ ਹੈ....ਗੁਰਿੰਦਰ ਨੇ ਠੀਕ ਦਸਿਆ ਹੈ ਕਿ ੨੦੦੭ ਵਿਚ ਜਦੋਂ ਅਸੀਂ ਪੰਜਾਬੀ ਹਾਇਕੂ ਬਲਾਗ ਵਿਚ ਆਪਣੀਆਂ ਰਚਨਾਵਾਂ ਪੋਸਟ ਕਰਨੀਆਂ ਸ਼ੁਰੂ ਕੀਤੀਆਂ ਸਾਨੂੰ ਹਾਇਕੂ/ ਸੈਨਰਿਓੂ ਦੇ ਫਰਕ ਬਾਰੇ ਬਹੁਤਾ ਪਤਾ ਨਹੀਂ ਸੀ, ਅਤੇ ਅਸੀਂ ਦੋਹਾਂ ਨੂੰ ਹਾਇਕੂ ਹੀ ਸਮਝਦੇ ਰਹੇ ਹਾਂ...ਪਰ ਹੁਣ ਇਹਦੇ ਬਾਰੇ ਬਹੁਤ ਜਾਣਕਾਰੀ ਮੁਹੀਆ ਹੋ ਗਈ ਹੈ.....ਨਵੇ ਹਾਇਜਨ ਨੂੰ ਇਹਦੇ ਬਾਰੇ ਜਾਨਣਾ ਬਹੁਤ ਜਰੂਰੀ ਹੈ....ਜਿਹੜੀ ਅਵਗਿਆ ਅਸੀਂ ਕਰਦੇ ਰਹੇ ਹਾਂ, ਉਹ ਨਾਂ ਕਰਨ...ਖਾਸ ਕਰਕੇ ਆਪਣੇ ਹਾਇਕੂ ਸੰਗ੍ਰਹਿ ਪ੍ਰਕਾਸ਼ਤ ਕਰਨ ਵੇਲੇ ਇਹਦਾ ਖਿਆਲ ਵੀ ਰਖਿਆ ਜਾਵੇ.....
  • Deepi Sair ਕੀ ਵਾਹ ਵਾਹ ਅਤੇ ਪਸੰਦ ਤੇ ਕਲਿੱਕ ਕਰਕੇ ਸਾਡੇ ਸੀਨੀਅਰਜ ਦੀ ਜ਼ੁਮੇਵਾਰੀ ਖਤਮ ਹੋ ਜਾਂਦੀ ਹੈ ? ਨਵੇੰ ਹਾਇਜਨ ਨੂੰ ਸੇਧ ਦੀ ਲੋੜ ਹੈ , ਜੋ ਕਿ ਉਨ੍ਹਾਂ ਨੂੰ ਵਕ਼ਤ ਸਿਰ ਨਹੀੰ ਮਿਲਦੀ ਤੇ ਉਹ ਜੋ ਲਿਖਦੇ ਨੇ ਉਸਨੂੰ ਹੀ ਸੌ ਪ੍ਰਤੀਸ਼ਤ ਠੀਕ ਸਮਝ ਕੇ ਇੱਕ ਚੰਗੇ ਹਾਇਜਨ ਹੋਣ ਦਾ ਭਰਮ ਪਾਲ ਬੈਠਦੇ ਨੇ , ਬੇਨਤੀ ਹੈ ਕਿ ਸਾਰੇ ਹਾਇਕੂ ਘੋਖ ਪਰਖ ਕੇ ਹੀ ਪਸੰਦ ਤੇ ਕਲਿੱਕ ਕੀਤਾ ਜਾਵੇ , ਜੇ ਸੋਧ ਦੀ ਲੋੜ੍ ਹੈ ਤਾਂ ਕੀਤੀ ਜਾਵੇ ਤਾਂ ਕਿ ਹਾਇਜਨ ਨੂੰ ਸਹੀ ਸੇਧ ਮਿਲ ਸਕੇ ,, ਧੰਨਵਾਦ
  • Gurinder Singh I see common agreement in all the comments:
    - keep learning and improving.
    Those who can help othrs in a positive vein should do.
    THose who get some constructive feedback should open their hearts to embrace the thoughtfulness of the reviewer
    ...let
    us keep going mitro..
    We need Rosy Maan Back to lighten and cheer us up for another haiku/senryu.. let me try a new one in her absence as you all are very serious
    happy Sunday and to our friends already listening to Sukhmani in India.. Good morning!
  • Harvinder Dhaliwal ਮੇਰਾ ਨਿੱਜੀ ਵਿਚਾਰ ਹੈ ਕਿ ਹਾਇਕੂ ਅਤੇ ਸੇਨ੍ਰਿਉ ਦਾ ਨਿਖੇੜਾ ਹੋਣਾ ਬਹੁਤ ਜਰੂਰੀ ਹੈ ..ਨਹੀਂ ਤਾਂ ਹਾਇਕੂ ਨੂੰ ਵੀ ਲੋਕਾਂ ਨੇ ਇੱਕ ਚੁਟਕਲੇ ਵਾਂਗ ਹੀ ਲੈਣਾ ਹੈ ਜਿਵੇਂ ਕਿ ਅੱਜਕੱਲ ਹੋ ਵੀ ਰਿਹਾ ਹੈ...ਜੇ ਹਾਇਕੂ ਅਤੇ ਸੇਨ੍ਰਿਉ ਵਿਚਲੀ ਲਕੀਰ ਮਿਟ ਰਹੀ ਹੈ ਤਾਂ ਇਸ ਵਿੱਚ ਵੀ ਸਾਡੀ ਹੀ ਅਣਗਹਿਲੀ ਹੈ ਜੇ ਅੱਜ ਵੀ ਬਹੁਤੇ ਲੇਖਕ ਸੇਨ੍ਰਿਉ ਲਿਖ ਕੇ ਉਸ ਨੂੰ ਹਾਇਕੂ ਸਮਝ ਰਹੇ ਹਨ ਤਾਂ ਇਸਦੇ ਜੁੰਮੇਵਾਰ ਅਸੀਂ ਵੀ ਕਿਧਰੇ ਨਾ ਕਿਧਰੇ ਹਾਂ ! ਹੋਰ ਤਾਂ ਹੋਰ ,ਕਈ ਵਾਰ ਰਚਨਾ ਨਾ ਤਾਂ ਹਾਇਕੂ ਹੁੰਦੀ ਹੈ ਅਤੇ ਨਾ ਹੀ ਸੇਨ੍ਰਿਉ ..ਪਰ ਫਿਰ ਵੀ ਹੰਢੇ ਵਰਤੇ ਹਾਇਜਨ ਉਸ ਨੂੰ ਲਾਇਕ ਕਲਿਕ ਕਰਦੇ ਹਨ ...ਅਗਲਾ ਕੱਲੇ ਕੱਲੇ ਦਾ ਕੁਮੈਂਟ ਰਾਹੀਂ ਧੰਨਵਾਦ ਕਰਦਾ ਨਹੀਂ ਥੱਕਦਾ ..ਕੀ ਅਸੀਂ ਇਸ ਤਰਾਂ ਕਰ ਕੇ ਉਸ ਨੂੰ ਮਿਸ ਗਾਇਡ ਨਹੀਂ ਕਰ ਰਹੇ ?
  • Dhido Gill ਹਰਵਿੰਦਰ ਹੁਰਾਂ ....ਬੜੇ ਪਤੇ ਦੀ ਗੱਲ ਕੀਤੀ ਹੈ....ਹਕੀਕਤ ਇਹ ਹੈ ਕਿ ਨਾਮੀ ਹਾਈਜਨ ਹਾਲੇ ਵੀ ਕੀਗੋ ਵਿੱਚ ਫਿੱਟ ਤੇ ਜਪਾਨੀ ਸੈਂਚੇ ਵਿੱਚ ਫਿੱਟ....ਤਿੰਨ ਲਾਈਨਾਂ ਦੀ ਲਿਖਤ ਨੂੰ ਪੰਜਾਬੀ ਹਾਇਕੂ ਵਜੋਂ ਪੇਟੈਂਟ ਕਰਨ ਤੇ ਤੁਲੇ ਹੋਏ ਹਨ........ਇਹ ਚਲਣਾ ਨੀ ਤੇ ਨਾ ਇਸਦਾ ਕੋਈ ਗਾਹਕ ਹੈ............
  • Gurmeet Sandhu ਜਦੋਂ ਵੀ ਕੋਈ ਨਵਾਂ ਮੈਂਬਰ ਗਰੁਪ ਵਿਚ ਸ਼ਾਮਲ ਕੀਤਾ ਜਾਂਦਾ ਹੈ, ਐਡਮਿਨ ਵਲੋਂ ਉਹਨੂੰ ਜੀ ਆਇਆਂ ਕਹਿਣ ਤੋਂ ਬਾਦ
    " ਜੀ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਹਾਇਕੂ ਗਰੁਪ ਵਿਚ ਇਸ ਪੇਜ ਤੇ ਉੱਪਰ ਹਾਇਕੂ ਵਿਧਾ ਬਾਰੇ Docs ਦਿੱਤੇ ਹੋਏ ਹਨ, ਉਹਨਾਂ ਨੂੰ ਜਰੂਰ ਪੜ੍ਹ ਲੈਣਾ, ਹਾਇਕੂ ਲਿਖਣ ਅਤੇ ਸਮਝਣ ਲਈ ਇਹ Docs ਬਹੁਤ ਜਾਣਕ
    ਾਰੀ ਭਰਪੂਰ ਹਨ ਅਤੇ ਨਿਯਮ ਸਮਝਣ ਵਾਸਤੇAbout ਵੀ ਪੜ ਲੈਣਾ ਜੀ"
    ਇਹ ਨੋਟ ਪੋਸਟ ਕਰ ਦਿੱਤਾ ਜਾਂਦਾ ਹੈ....ਸ਼ੁਰੂ ਤੋਂ ਹੀ ਰਵਾਇਤ ਜਾਰੀ ਹੈ, ਇਹ ਸ਼ਿਸ਼ਟਾਚਾਰ ਵਜੋਂ ਜਰੂਰੀ ਵੀ ਹੈ....ਪਰ ਇਤਨੀ ਗਿਣਤੀ ਵਿਚ ਨਵੇਂ ਹਾਇਕੂ ਲਿਖਾਰੀ ਸ਼ਾਮਲ ਹੋਣ ਕਰਕੇ, ਉਹਨਾਂ ਦੀਆਂ ਲਿਖਤਾਂ 'ਤੇ ਨਜ਼ਰਸਾਨੀ ਕਰਨਾ ਐਡਮਿਨ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ....ਹਾਇਕੂ ਰਚਨਾ ਦੇ ਨਿਯਮਾਂ ਬਾਰੇ ਪੜ੍ਹਨ ਜਾਨਣ ਤੋਂ ਬਿਨਾਂ ਹੀ ਉਹ ਤਿੰਨ ਸਤਰਾਂ ਦੀ ਇਸ ਕਵਿਤਾ ਨੂੰ ਸੌਖੀ ਸਮਝ ਕੇ ਲਿਖਣ ਵਲ ਝਟ ਪਟ ਰੁਚਿਤ ਹੋ ਜਾਂਦੇ ਹਨ
    ਹੁਣ ਜੇਕਰ ਇਹ ਮੰਨ ਕੇ ਚਲਣਾ ਹੈ ਕਿ ਤਜਰਬੇਕਾਰ ਹਾਇਕੂ ਲੇਖਕ ਆਪਣਾ ਰਚਣ ਜਾਂ ਪੜ੍ਹਨ ਦਾ ਕਾਰਜ ਛੱਡ ਕੇ ਸਾਰਾ ਸਮਾਂ ਉਹਨਾਂ ਦੀਆਂ ਲਿਖਤਾਂ ਦੀ ਸੋਧ ਸੁਧਾਈ ਵਲ ਹੀ ਲਗੇ ਰਹਿਣ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ....
    ਦੂਸਰੀ ਗਲ ਇਹ ਵੀ ਹੈ ਕਿ ਕਈ ਵਾਰ ਕਿਸੇ ਇਕ ਮੈਂਬਰ ਨੂੰ ਦੂਸਰੇ ਮੈਂਬਰ ਵਲੋਂ ਦਿੱਤਾ ਗਿਆ ਮਸ਼ਵਰਾ ਤਲਖ ਕਲਾਮੀ ਵੀ ਪੈਦਾ ਕਰ ਦਿੰਦਾ ਹੈ.

No comments:

Post a Comment