Tuesday, June 25, 2013

ਹਾਇਕੂ ਵਿੱਚ ਕੁਦਰਤ

ਹਾਇਕੂ ਵਿੱਚ ਕੁਦਰਤ : 

ਦਲਵੀਰ ਗਿੱਲ

ਹਾਇਕੂ ਵਿੱਚ ਕੁਦਰਤ

ਇੱਕ ਕੀੜੇ-ਮਕੌੜਿਆਂ ਦਾ ਵਿਗਿਆਨੀ ਖੋਜ ਕਰਦਾ ਸੀ l ਤੇ ਉਸਦਾ ਵਿਸ਼ਾ ਸੀ “ਮੱਖੀਆਂ ਨੂੰ ਕਿਵੇਂ ਸੁਣਦਾ ਹੈ ?”
ਉਸਦਾ ਆਪਣਾ ਵਿਚਾਰ ਸੀ ਕਿ “ਮੱਖੀਆਂ ਨੂੰ ਆਪਣੇ ਖੰਭਾਂ ਥੀਂ ਸੁਣਦਾ ਹੈ” ll
ਸੋ ਉਸ ਨੇ ਇੱਕ ਕੱਚ ਦਾ ਜਾਰ ਲਿਆ ਤੇ ਇੱਕ ਮੱਖੀ ਫੜ ਕੇ ਉਸ ‘ਚ ਛੱਡੀ ਤੇ ਉੱਪਰੋਂ ਢੱਕਣ ਧਰ ਦਿੱਤਾ l ਤੇ ਜਾਰ ‘ਤੇ ਹੱਥ ਮਾਰ ਮਾਰ ਕਹੇ,”ਉੱਡ ਉੱਡ” l ਤਾਜ਼ਾ ਤਾਜ਼ਾ ਫੜੀ ਮੱਖੀ ਇਧਰੋਂ ਉਧਰ ਉਡਦੀ ਫਿਰੇ ll

ਫਿਰ ਉਸ ਮੱਖੀ ਨੂੰ ਬਾਹਰ ਕੱਢ ਉਸਦੇ ਦੋਵੇਂ ਖੰਭ ਖਿੱਚ ਪੁੱਟੇ l ਤੇ ਮੱਖੀ ਨੂੰ ਵਾਪਿਸ ਜਾਰ ਵਿਚ ਸੁੱਟ ਦਿੱਤਾ ਤੇ ਜਾਰ ‘ਤੇ ਹੱਥ ਮਾਰ ਮਾਰ ਕਹੇ,”ਉੱਡ ਉੱਡ” l ਮੱਖੀ ਹੁਣ ਕਿਵੇਂ ਉੱਡੇ ? ਉਸ ਆਖਿਆ ਦੇਖਿਆ, ਮੇਰੀ ਗਲ ਸਹੀ ਰਹੀ ਕਿ “ਮੱਖੀਆਂ ਨੂੰ ਆਪਣੇ ਖੰਭਾਂ ਥੀਂ ਸੁਣਦਾ ਹੈ” ਇਹ ਮੱਖੀ ਸ਼ਹੀਦ ਹੋ ਉਸਦਾ hypothesis ਸਿੱਧ ਕਰਾ ਗਈ ਕਿ “ਮੱਖੀਆਂ ਨੂੰ ਆਪਣੇ ਖੰਭਾਂ ਥੀਂ ਸੁਣਦਾ ਹੈ” ll
ਅਗਾਊਂ-ਵਿਕਲਪਣ ਦਾ ਰੁਝਾਨ ਸਾਡੇ ਵਿਚ ਜਨਮ ਜਾਤ ਹੈ ਇਸ ਬਾਰੇ ਅੰਤਾਂ ਦੀ ਚੇਤਨਾ ਚਾਹੀਦੀ ਹੈ ll
ਜੋ ਵੀ ਅਸੀਂ ਅਗਾਊਂ ਹੀ ਮਿਥ ਬੇਠੇ ਹਾਂ ਕਿ ਹਾਇਕੂ ‘ਏਹ ਹੈ ਜਾਂ ਵੋਹ’ ਤਾਂ ਕੁਦਰਤੀ ਹੀ ਅਸੀਂ ਕਲਾਸੀਕਲ ਜਾਂ ਕ੍ਲਾਸਿੱਕ ਹਾਇਕੂ ਵਿਚ ਆਪਣੇ ਮਨ ਭਾਉਂਦਾ ਤੱਤ ਭਾਲਾਂਗੇ l ਤੇ ਆਮ-ਖ਼ਾਮ ਹਾਇਕੂ ‘ਚ ਜੇ ਓਹ ਤੱਤ ਨਹੀਂ ਮਿਲਣਗੇ ਤਾਂ ਓਹ ਸਾਡੇ ਲਈ ਹਾਇਕੂ ਹੀ ਨਹੀਂ ਹੋਵੇਗਾ, ਤੇ ਗੱਲ ਮੁੱਕੀ l ਭਾਵੇਂ ਓਹ ਅਤਿ ਪਿਆਰਾ ਹਾਇਕੂ ਹੋਵੇ l ਪਰ ਜੇ ਤਥਾਕਹਿਤ ਕਲਾਸੀਕਲ ਜਾਂ ਕ੍ਲਾਸਿੱਕ ਹਾਇਕੂ ਵਿਚ ਵੀ ਓਹ ਤੱਤ ਨਾ ਮਿਲਣ ਤਾਂ ਅਸੀਂ ( ਇਥੇ ਅਸੀਂ ਤੋਂ ਮੇਰਾ ਭਾਵ ਕੋਈ ਇੱਕ ਸਕੂਲ/ਗਰੁੱਪ ਨਹੀਂ ਸਗੋਂ ਮੇਰਾ ਇਸ਼ਾਰਾ ਅੰਗ੍ਰੇਜ਼ੀ ਜਗਤ ਦੀ ਹਾਇਕੂ ਨਾਲ ਵਰਤਾਈ ਦੁਰਗਤੀ ਬਾਰੇ ਹੈ ) ਕਿਵੇਂ ਨਾ ਕਿਵੇਂ ਓਹ ਤੱਤ ਭਾਲ ਹੀ ਲੇਂਦੇ ਹਾਂ ll ਭਾਵੇਂ ਮੱਖੀ ਦੇ ਦੋਵੇਂ ਖੰਭ ਖਿੱਚ ਪੁੱਟਣੇ ਹੀ ਕਿਓਂ ਨਾ ਪੈਣ ll
ਇਸ ਪੋਸਟ ਵਿਚ ਮੈਂ ਇਕ ਹੀ ਨੁਕਤਾ ਚੁੱਕਣਾ ਚਾਹੁੰਦਾ ਹਾਂ — “ਹਾਇਕੂ ਵਿੱਚ ਕੁਦਰਤ ਵਰਣਨ ( ਜਾਂ ਜ਼ਿਕ੍ਰ ) ਜਰੂਰੀ ਹੈl”
ਕੁਝ ਸਦੀਆਂ ਪਹਿਲਾਂ ਕੋਈ ਵੀ ਗੱਲ ਕੀਤੀ ਜਾਂਦੀ ਤਾਂ ਉਸ ਵਿੱਚਲਾ ਸਾਰਾ ਮਸਾਲਾ ਕੁਦਰਤੋਂ ਹੀ ਕੁਦਰਤ ਵਰਣਨ ਕਰੇਗਾ ਜਾਂ ਅੱਜ ਦੀ ਸਦੀ ‘ਚ ਸਾਨੂੰ ਇੰਝ ਹੀ ਭਾਸੇਗਾ, ਭਾਵੇਂ ਓਹ ਆਪਣੀ ਨਵੀਨਤਮ ਵਿਗਿਆਨਿਕ ਖੋਜ ਵਾਰੇ ਹੀ ਗਲ ਕਿਓਂ ਨਾਂ ਕਰ ਰਹੇ ਹੋਣ l ਤੇ ਹਾਇਕੂ ਹੈ ਵੀ ਨਵੀਨਤਮ ਵਿਗਿਆਨਿਕ ਖੋਜ ਹੀ/ਸੀ l ਹਰ ਚੀਜ਼ ਵਾਂਗ ਕੁਦਰਤ ਵਾਰੇ ਵੀ ਸਾਡਾ ਸੰਕਲਪ ਬਦਲਦਾ ਰਿਹਾ ਹੈ ਤੇ ਬਦਲ ਰਿਹਾ ਹੈ l ਸਾਡੇ ਅੱਜ ਦਾ ਲੈੰਡ ਸ੍ਕੇਪ ਰਾਤ ਨੂੰ ਸਟ੍ਰੀਟ ਲਾਈਟਾਂ ਨਾਲ ਸਜਿਆ ਹੁੰਦਾ ਹੈ ਤੇ ਜਾਂ ਵੱਡੇ ਪ੍ਲਾਜ਼ੇ ਦੇ ਪਾਰਕਿੰਗ-ਲਾਟ ਵਿਚ ਖੜੀਆਂ ਕਾਰਾਂ ਦਾ ਮੈਦਾਨ, ਸਕਾਈ ਸ੍ਕ੍ਰੇਪ੍ਰ ਦੀਆਂ ਮਾਣ ਮੱਤੀਆਂ ਪਹਾੜੀਆਂ ਦੇ ਜੋੜ ਤੋਂ ਬਣਦਾ ਹੈ ll
” ਮਨ ਕੀ ਹੈ ਤੇ ਇਸਦੀ ਕਾਰਜ ਵਿਧੀ ਕੀ ਹੈ ” ਉੱਪਰ ਅਧਾਰਿਤ ਕਿੰਨੇ ਹੀ ਮਨੋਵਿਗਿਆਨ ਪੂਰਵ ਨੇ ਜਨਮੇ ਝੇਨ ਵੀ ਇੱਕ ਹੈ ਇਹ ਪੰਜ ਇੰਦ੍ਰਿਆਂ ਵਾਲੀ ਭਾਸ਼ਾ ਨੂੰ ਜਾਣਦਾ ਵੀ ਨਹੀਂ ਤੇ ਜਿਥੋਂ ਤੱਕ ਕੁਦਰਤ ਦਾ ਤਾਉਲੱਕ਼ ਹੈ ਮੱਛੀ ਸਾਗਰ ਨੂੰ ਆਪਣੇ ਤੋਂ ਅਲੱਗ ਕਿਵੇਂ ਚਿਤਵੇ ? ਇੱਕ ਓਹ ਵਿਅਕਤੀ ਹਨ ਜੋ ਹਾਇਕੂ ਦਾ ਮੁਹਾਂਦਰਾ ਘੜਣ ‘ਚ ਸਭ ਤੋਂ ਵੱਧ ਕੰਮ ਆ ਸਕਦੇ ਹਨ ਝੇਨ ਸੰਤਾਂ ਲਈ “ਲਿਖਣ ਦੀ ਕਲਾ ( Calligraphy )” ਮਹਿਜ਼ ਕੈਲਿਗ੍ਰਾਫ੍ਯ ਨਹੀਂ ਸੀ ਨਾਂ ਹੀ ਤਲਵਾਰਬਾਜੀ ਸਿਰਫ ਤਲਵਾਰਬਾਜੀ ਕਵਿਤਾ ਵੀ ਮਹਿਜ਼ ਕਵਿਤਾ ਨਹੀਂ ਹੈ l ਘਬਰਾਉਣ ਦੀ ਲੋੜ ਨਹੀਂ ਹੈ ਪੱਛਮ ਵਾਲਿਆਂ ਮਗਰ ਲੱਗ ਜਪਾਨੀਆਂ ਇੱਕ ਵਾਰ koans ਕੋਆਨ ਵੀ ਇੰਟਰਪ੍ਰੇਟ ਕਰ ਮਾਰੇ ਸਨ ਭਾਵੇ ਉਹ ਸਵਾਲ ਬਣੇ ਹੀ ਇਸ ਧਰਨਾ ਨਾਲ ਸਨ ਕਿ ਉਤ੍ਰ ਭਾਲਦਿਆਂ ਹੀ ਮਨ ਗਿਰ ਜਾਵੇ ਪਰ ਉਸ ਅੜੌਣੀ ( ਸਵਾਲ ) ਦਾ ਕੋਈ ਹੱਲ ਨਾ ਮਿਲੇ, ਹਾਇਕੂ ਵੀ ਬਾਹਲਾ ਬਾਹਰਾ ਨਹੀਂ l

ਤੁਹਾਡੇ ਵਲੋਂ ਹੁੰਗਾਰਾ ਉਡੀਕਾਂਗਾ,
ਦਲਵੀਰ ਗਿੱਲ

No comments:

Post a Comment