- Umesh Kumar and Harjit Singh Bassi like this.
- Kamaljit Mangat ਧੀਦੋ ਸਾਹਬ ਜੀ ਜਿਸ ਤਰਾਂ ਅਸੀ ਸਾਰੇ ਹਾਇਕੂਕਾਰ ਹਰ ਇਕ ਹਇਕੂ 'ਚ ਇਕ ਦ੍ਰਿਸ਼ ਪੇਸ਼ ਕਰਦੇ ਹਾਂ ਉਸੇ ਤਰਾਂ ਮੈ ਵੀ ਇਸ ਵਿਚ ਰਾਤ ਦੇ ਵੇਲੇ ਦਾ ਦ੍ਰਿਸ਼ ਪੇਸ਼ ਕੀਤਾ ਬਾਕੀ ਅਸੀ ਅਨੇਕਾ ਗੱਲਾ ਦਾ ਲੱਖਣ ਲਗਾ ਸਕਦੇ ਹਾਂ ਕਿ ਕੋਠੇ ਤੇ ਪਿਾਆ ਉਹ ਕੀ ਕਰ ਰਿਹਾ ਬਾਕੀ ਇਹ ਹਾਇਕੂ ਮੈ ਇਸ ਲਈ ਵਿਚਾਰ ਗੋਸ਼ਟੀ ਚ' ਲੈ ਕੇ ਆਇਆ ਹਾਂ ਕਿ ਮਨਦੀਪ ਵੀਰ ਆਖਦਾ ਹੈ ਕਿ ਇਹ ਦੋ ਸਤਰਾਂ ਨੇ
- Mandeep Maan Kamaljit Mangat ਜੀ ਇਹ ਦੋ ਸਤਰਾਂ ਹੀ ਹਨ ਏ ਇਸ ਵਿਚ ਕੋਈ ਵੀ ਦ੍ਰਿਸ਼ ਪੇਸ਼ ਨਹੀ ਹੋ ਰਿਹਾ ਤੇ ਇਹ ਸਤਰਾਂ ਵੀ ਇਕ ਵਾਕ ਦੀ ਤਰਾ ਹਨ ਇਹਨਾਂ ਵਿਚ ਨਿਰੰਤਰਤਾ ਹੈ ਜੋ ਹਾਇਕੂ ਵਿਚ ਟੁੱਟਣੀ ਚਾਹੀਦੀ ਹੈ --ਰਾਤ ਦਾ ਵੇਲਾ ਕੋਠੇ ਤੇ ਪਿਆ ਗਿਣਦਾ ਤਾਰੇ --ਇਹ ਇੱਕ ਵਾਕ ਦੀ ਤਰਾ ਹੈ -----ਦੂਜੀ ਗਲ ਗਿਣਦਾ ਤਾਰੇ ਜਦੋਂ ਅਸੀਂ ਤਾਰੇ ਗਿਨ ਰਹੇ ਹਾ ਤਾ ਇਹ ਜਾਹਿਰ ਹੈ ਕਿ ਰਾਤ ਹੀ ਹੋਵੇਗੀ --ਕੋਠੇ ਤੇ ਪਿਆ -ਓਹ ਕੋਠੇ ਤੇ ਪਿਆ ਹੈ ਪਰ ਦ੍ਰਿਸ਼ ਪੇਸ਼ ਨਹੀ ਹੋ ਰਿਹਾ ਕਿ ਓਹ ਕੋਠੇ ਤੇ ਇਕਲਾ ਹੈ ਯਾ ਕੋਈ ਨਾਲ ਹੈ ਯਾ ਓਹ ਕਿਸੇ ਦੀ ਉਡੀਕ ਕਰ ਰਿਹਾ ਹੈ ਇਹ ਕੁਝ ਵੀ ਪੱਤਾ ਨਹੀ ਲਗਦਾ ਪਿਆ ----ਜਰੂਰੀ ਨਹੀ ਕਿ ਰੁੱਤ ਨੂੰ ਹੀ ਵਿਚ ਜਬਰਦਸਤੀ ਵਾੜਿਆ ਜਾਵੇ ਪਰ ਕੁਝ ਤਾ ਕਰਨਾ ਹੀ ਪਵੇਗਾ ਇਸ ਨੂੰ ਹਾਇਕੂ ਬਨਾਉਣ ਲਈ ---ਇੱਸ ਨੂੰ ਇੱਸ ਤਰਾਂ ਲਿਖਿਆ ਜਾ ਸਕਦਾ ਹੈ ---------
ਮਸਿਆ
ਇਕਲਾ ਕੋਠੇ ਪਿਆ
ਗਿਣਦਾ ਤਾਰੇ
ਇਥੇ ਮਸਿਆ ਦਾ ਮਤਲਬ ਸਿਰਫ ਰੁੱਤ ਤੋਂ ਨਹੀ ਹੈ ਜੀ ਮਸਿਆ ਲਿਖਣਾ ਉਸ ਦੀ ਜ਼ਿੰਦਗੀ ਵਿਚ ਵਾਪਰੇ ਕਿਸੇ ਹਨੇਰੇ ਨੂੰ ਯਾਨੀ ਕਿ ਦੁਖਾਂਤ ਨੂੰ ਦਰਸਾ ਰਿਹਾ ਹੈ ਕਿਓ ਜੋ ਮਸਿਆ ਦਾ ਮਤਲਬ ਕਾਲੀ ਰਾਤ ਤੋਂ ਵੀ ਹੁੰਦਾ ਹੈ
ਦੂਸਰਾ ਇਕਲਾ ਕੋਠੇ ਪਿਆ ਲਿਖਣ ਨਾਲ ਇਹ ਸਾਫ਼ ਜਾਹਿਰ ਹੁੰਦਾ ਹੈ ਕਿ ਓਹ ਇਕਲਾ ਹੈ ਯਾ ਤਾਂ ਉਸ ਨੂੰ ਕਿਸੇ ਦਾ ਇੰਤੇਜਾਰ ਹੈ ਤੇ ਉਸ ਇੰਤੇਜਾਰ ਵਿਚ ਤਾਰੇ ਗਿਣ ਰਿਹਾ ਹੈ ਯਾ ਉਸ ਦੀ ਜ਼ਿੰਦਗੀ ਹੀ ਕਿੰਨੀ ਵੀਰਾਨ ਹੈ ਇਸ ਬਾਰੇ ਵੀ ਇਸ਼ਾਰਾ ਹੈ ----------
ਬਾਕੀ ਮੈ ਖੁਦ ਸਿਖ ਰਿਹਾ ਹਾਂ ਜੀ ਤੇ ਕਈ ਲੋਕਾਂ ਦਾ ਲਿਖਿਆ ਦੇਖ ਕੇ ਸਿਖਣ ਦੀ ਕੋਸ਼ਿਸ਼ ਕਰਦਾ ਹਾ ਤੇ ਕਰਦਾ ਰਹਾਂਗਾ ਜੀ ਕਿਓ ਕਿ ਮੈ ਕਦੀ ਵੀ ਪੂਰਨ ਨਹੀ ਹੋ ਸਕਦਾ --ਮੈ ਹਮੇਸ਼ਾ ਇੱਕ ਸਿਖਿਆਰਥੀ ਹੀ ਰਹਿਣਾ ਚਾਹੁੰਦਾ ਹਾ --ਹਮੇਸ਼ਾ ਨਵਾਂ ਸਿਖਣ ਦੀ ਤਾਂਘ ਵਿਚ --ਜਿਨਾ ਕ ਮੈ ਦੂਜਿਆਂ ਤੋਂ ਸਿਖਿਆ ਓਹਨਾ ਕ ਤੁਹਾਨੂੰ ਦਸਿਆ ਹੈ ਜੀ ਜਿਆਦਾ ਜਾਣਕਾਰੀ ਹਾਇਕੂ ਬਾਰੇ ਇੰਟਰਨੈੱਟ ਤੇ ਬਹੁਤ ਹੈ ਜੀ --ਕੋਸ੍ਸ਼ਿਸ਼ ਕਰੋ ਕਿ ਥੋੜਾ ਸਮਾਂ ਕਢ ਕੇ ਹਾਇਕੂ ਦੇ ਉੱਤੇ ਲਿਖੇ ਵਿਧਵਾਨਾ ਦੇ ਨੋਟ ਪੜ ਸਕੋ ਬਹੁਤ ਫਾਇਦਾ ਮਿਲੇਗਾ ਜੀ ----ਧੰਨਵਾਦ ਜੀ - Kamaljit Mangat Mandeep Maan ਜੀ ਬੰਦਾ ਸਾਰੀ ਉਮਰ ਕਿਸੇ ਨਾ ਕਿਸੇ ਕੋਲੋ ਕੁੱਝ ਨਾ ਕੁੱਝ ਸਿੱਖ ਦਾ ਰਹਿੰਦਾ ਹੈ ਤੇ ਪੂਰਨ ਕਦੇ ਵੀ ਨਹੀ ਹੋ ਸਕਦਾ ਮੈ ਆਪਣੇ ਨੂੰ ਵੀ ਉਸ ਬੰਦੇ ਵਾਂਗ ਹੀ ਸਮਝਦਾ ਹਾਂ ਤੇ ਕੁੱਝ ਨਾ ਕਝ ਸਿੱਖ ਦਾ ਰਹਿੰਦਾ ਹਾਂ ਤੇ ਸਿਖਿਆਰਥੀ ਹੀ ਰਹਿੰਣਾ ਚਹੁੰਦਾ ਹਾਂ ਜਿੰਨਾਂ ਮੈ ਹੁਣ ਤੱਕ ਸਿੱਖਿਆ ਹਾਂ ਜਿੰਨਾਂ ਦੋਸਤਾਂ ਕੋਲੋ ਮੈ ਉਨਾਂ ਦਾ ਵੀ ਧਨਵਾਦੀ ਹਾਂ
ਇਹ ਹਾਇਕੂ ਵਾਕ ਨਹੀ ਹੈ ਵਾਕ ਉਹ ਹੁੰਦਾ ਜੋ ਲਗਾਤਾਰ ਇਕੋ ਸਾਹ ਨਾਲ ਬੋਲਿਆ ਜਾਵੇ ਇਕ ਵਾਰ ਫੇਰ ਤੁਸੀ ਪੜਕੇ ਵੇਖੋ ਜੁਬਾਨ ਆਪਣੇ ਆਪ ਰੁੱਕੇਗੀ ' ਰਾਤ ਦਾ ਵੇਲਾ....ਕੋਠੇ ਤੇ ਪਿਆ....ਗਿਣੇ ਤਾਰੇ......ਤਿੰਨੋ ਵੱਖ-ਵੱਖ ਗੱਲਾਂ ਨੇ ਬਾਕੀ ਮੈ ਅੱਜ ਤੱਕ ਕਿਸੇ ਨਾਲ ਬਹਿਸ-ਬਾਜੀ 'ਚ ਨਹੀ ਪਿਆ ਕਿਉਕਿ ਬਹਿਸ ਚੋਂ ਮੇਰੇ ਮੁਤਾਬਿਕ ਕੁੱਝ ਵੀ ਨਹੀ ਨਿਕਲਦਾ - Mandeep Maan ਹਾਹਾਹਾਹਾਹਾਹਾ Kamaljit Mangat ਜੀ ਮੈ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿੰਦਾ ਹਾਂ ਜੀ --ਸਤਿ ਬਚਨ ਜੀ ਤੁੱਸੀ ਬਿਲਕੁਲ ਸਹੀ ਹੋ ਜੀ
- Dalvir Gill ਭਾਵੇਂ ਸਾਨੂੰ ਸਿਖਾਇਆ ਇਹੋ ਗਿਆ ਹੈ ਪਰ ਹਾਇਕੂ "ਦ੍ਰਿਸ਼-ਵਰਣਨ" ਨਹੀਂ ਹੈ। ਜਿਵੇਂ ਲੇਖ-ਨੁਮਾ ਖੁੱਲੀ ਕਵਿਤਾ ਲਿਖਣ ਲਈ ਜਿਆਦਾ ਜੋਰ ਨਹੀਂ ਲਾਉਣਾ ਪੈਂਦਾ ਪਰ, ਕਿਸੇ ਮਤਲਬ ਦੀ ਕਵਿਤਾ ਲਿਖਣੀ ਔਖੀ ਹੈ ਉਸੇ ਤਰਾਂ ਦ੍ਰਿਸ਼ ਦਾ ਵਰਣਨ ਕਰਨਾ ਕੀ ਔਖਾ ਹੈ? ਦਿਨ ਦੇ ਵਿੱਚ ਜਿੰਨੇ ਮਰਜ਼ੀ ਲਿਖੋ l ਪਰ ਇੱਕ ਹਾਇਕੂ ਜਿਸ ਵਿੱਚ ਰਹੱਸ ਹੈ, ਜਿਸਦੀਆਂ ਇੱਕ ਤੋਂ ਵੱਧ ਵਿਆਖਿਆਵਾਂ ਹੋ ਸਕਣ, ਕਈ ਵਾਰ ਮਹੀਨਿਆਂ ਤੱਕ ਨਹੀਂ ਔੜਦਾ ll ਮੇਰੇ ਲਈ ਮੂਲ ਤੇ ਮਨਦੀਪ ਮਾਨ ਵਾਲਾ ਸੁਝਾਓ ਦੋਵੇਂ ਹੀ ਇੱਕ ਸਤਰੀ ਵਰਣਨ ਹਨ l ਮੈਂ ਕੁਝ ਕੁ ਉਦਾਹਰਣ ਤਾਂ ਪੇਸ਼ ਕਰ ਸਕਦਾ ਹਾਂ ਪਰ ਸੁਝਾਓ ਉਵੇਂ ਹੀ ਨਹੀਂ ਦਿੱਤਾ ਜਾ ਸਕਦਾ ਜਿਵੇਂ ਕਿਸੇ ਦੂਜੇ ਲਈ ਕਵਿਤਾ ਨਹੀਂ ਕੀਤੀ ਜਾ ਸਕਦੀ। ਪੰਜਾਬੀ ਵਿੱਚ ਲਿਖੇ ਜਾ ਰਹੇ ਦੇ ਨਾਲ ( ਉਹੋ ਜਿਹਾ ਅੰਗ੍ਰੇਜ਼ੀ ਵਿੱਚ ਵੀ ਬਥੇਰਾ ਲਿਖਿਆ ਜਾ ਰਿਹਾ ਹੈ, ਉਂਝ ) ਅੰਗ੍ਰੇਜ਼ੀ ਵਿੱਚ ਲਿਖਿਆ ਜਾ ਰਿਹਾ ਵੀ ਜ਼ਰੂਰ ਪੜ੍ਹੋ। ਤੁਸੀਂ ਹੈਰਾਨ ਹੋਵੋਂਗੇ ਕਿ ਕੋਈ ਵੀ ਵਧੀਆ ਹਾਇਕੂ ਤੁਹਾਨੂੰ ਅਸਲੋਂ ਹੀ ਅਣ-ਹਾਇਕੂ ਲਗੇਗਾ l
- Dalvir Gill ਭਾਵੇਂ ਇਹ ਹਾਇਕੂ ਦਾ ਵਿਸ਼ਾ ਹੀ ਨਹੀਂ ਪਰ ਇੱਕ ਕੋਸ਼ਿਸ਼:
ਜਾਗੋ-ਮੀਟੀ . . .
ਯਾਦ ਅਤੇ ਨੀਂਦ ਵਿੱਚਕਾਰ
ਕਿੰਨੇ ਸਾਰੇ ਤਾਰੇ
Tuesday, July 23, 2013
ਰਾਤ ਦਾ ਵੇਲਾ ਕੋਠੇ ਤੇ ਪਿਆ ਗਿਣੇ ਤਾਰੇ
Labels:
ਆਲੋਚਨਾ,
ਹਾਇਕੂ ਦੇ ਤੱਤ,
ਚਰਚਾ
Subscribe to:
Post Comments (Atom)
No comments:
Post a Comment